ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਗੁਰੂ ਤੇਗ ਬਹਾਦਰ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ 1665 ਤੋਂ 1675 ਵਿੱਚ ਆਪਣੇ ਸਿਰ ਕਲਮ ਕਰਨ ਤੱਕ ਸਿੱਖਾਂ ਦੇ ਆਗੂ ਰਹੇ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ। ਉਨ੍ਹਾਂ ਦਾ ਜਨਮ 1621 ਵਿੱਚ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਪੁੱਤਰ ਸਨ। ਇੱਕ ਸਿਧਾਂਤਕ ਅਤੇ ਨਿਡਰ ਯੋਧਾ ਮੰਨਿਆ ਜਾਂਦਾ ਹੈ, ਉਹ ਇੱਕ ਵਿਦਵਾਨ ਅਧਿਆਤਮਿਕ ਵਿਦਵਾਨ ਅਤੇ ਇੱਕ ਕਵੀ ਸੀ ਜਿਸ ਦੇ 115 ਭਜਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ, ਜੋ ਕਿ ਸਿੱਖ ਧਰਮ ਦਾ ਮੁੱਖ ਪਾਠ ਹੈ। ਉਹ 1664 ਵਿੱਚ ਆਨੰਦਪੁਰ ਸਾਹਿਬ ਦੇ ਸੰਸਥਾਪਕ ਸਨ।
ਜੱਸਾ ਸਿੰਘ ਰਾਮਗੜ੍ਹੀਆ (1723-1803) ਦਾ ਜਨਮ ਸ੍ਰੀ ਅੰਮ੍ਰਿਤਸਰ ਦੇ ਨੇੜੇ ਪਿੰਡ ਗੁੱਗਾ ਬੂਹਾ ਵਿਖੇ ਭਗਵਾਨ ਸਿੰਘ ਦੇ ਘਰ ਹੋਇਆ। ੳਹਨਾਂ ਦੇ ਦਾਦਾ ਹਰਦਾਸ ਸਿੰਘ ਜੋ ਲਾਹੌਰ ਜ਼ਿਲ੍ਹੇ ਦੇ ਪਿੰਡ ਸੁਰੁ ਸਿੰਘ ਤੋਂ ਸਨ। ਉਹ ਸ੍ਰੀ ਗੁਰੁ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ। ਉਹਨਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਪਿੰਡ ਪਿੰਡ ਪਹੁੰਚਾਇਆ। ਆਪ ਦੇ ਦਾਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਪਤ ਕੀਤੀ। ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ ਘਰ ਦੇ ਮੋਢੀ ਬਣੇ। ਪਿਤਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਆ ਘਰ ਦੇ ਮੁਖੀ ਬਣੇ।
ਗੁਰੂ ਅਰਜਨ ਦੇਵ (15 ਅਪ੍ਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ। ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ। ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ, ਵਿਅਕਤੀ, ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ। ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ। ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,
ਜੱਸਾ ਸਿੰਘ ਆਹਲੂਵਾਲੀਆ (3 ਮਈ 1718 - 23 ਅਕਤੂਬਰ 1783) ਅਠਾਰਵੀਂ ਸਦੀ ਦੇ ਸਿੱਖ ਸੰਘ ਦੇ ਸਮੇਂ ਦੌਰਾਨ ਸਿੱਖਾਂ ਦੇ ਦਲ ਖਾਲਸਾ ਦਾ ਸਰਵਉੱਚ ਸਿੱਖ ਜਰਨੈਲ ਸੀ। ਉਹ ਆਹਲੂਵਾਲੀਆ ਮਿਸਲ ਦਾ ਮਿਸਲਦਾਰ (ਨੇਤਾ ਜਾਂ ਕਮਾਂਡਰ) ਵੀ ਸੀ। ਇਹ ਸਮਾਂ ਇੱਕ ਅੰਤਰਾਲ ਸੀ, ਜੋ ਲਗਭਗ 1716 ਵਿੱਚ ਬੰਦਾ ਬਹਾਦਰ ਦੀ ਮੌਤ ਤੋਂ ਲੈ ਕੇ 1801 ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਤੱਕ ਚੱਲਿਆ। ਉਸਨੇ 1772 ਵਿੱਚ ਕਪੂਰਥਲਾ ਰਾਜ ਦੀ ਸਥਾਪਨਾ ਕੀਤੀ। ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਸੰਧੂ ਜੱਟ ਸਿੱਖ ਪਰਿਵਾਰ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਆਹਲੁ ਵਿੱਚ ਹੋਇਆ ਸੀ। ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸ.
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਯੂਨੀਕੋਡ ਇੱਕ ਅੰਤਰਰਾਸ਼ਟਰੀ ਅਖਰ ਕੋਡ ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ ਵਿਸਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪੰਜਾਬੀ ਅੱਖਰਾਂ ਨੂੰ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਕੰਪਿਊਟਰ ਹਮੇਸ਼ਾ ਰਵਾਇਤੀ (ਅੰਗਰੇਜ਼ੀ ਵਾਲੀ) ਕੋਡ ਪ੍ਰਣਾਲੀ (ਅਸਕਾਈ) ਤੋਂ ਦੁੱਗਣੇ (੪ ਬਿੱਟ ਦੀ ਬਜਾਏ 16 ਬਿੱਟਸ) ਆਕਾਰ ਵਾਲੀ ਕੋਡ ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ ਦੇ ਹਜ਼ਾਰਾਂ ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ। ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ।
ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਇਨ੍ਹਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਇਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ, ਇਨ੍ਹਾਂ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹਨਾਂ ਦੀਆਂ ਦੀ ਦੋ ਕਹਾਣੀਆਂ- 'ਚੌਥੀ ਕੂਟ' ਅਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ 'ਤੇ ਚੌਥੀ ਕੂਟ (ਫ਼ਿਲਮ) ਵੀ ਬਣੀ ਹੈ ਜਿਸਨੂੰ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਕੁਲਵੰਤ ਸਿੰਘ ਵਿਰਕ (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ. ਤੋਮੀਓ ਮੀਜੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ। ਕੁਲਵੰਤ ਸਿੰਘ ਵਿਰਕ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ। ਜਨਮ ਭੂਮੀ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕੀਤੀਆਂ। ਫੇਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ ਚ ਪੜ੍ਹਨ ਚਲਾ ਗਿਆ। ਉਸ ਨੇ ਮੈਟ੍ਰਿਕ 1936 ਵਿੱਚ ਸ਼ੇਖ਼ੂਪੁਰਾ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਅਤੇ ਬੀ.ਏ. 1940 ਵਿੱਚ ਐਫ਼.ਸੀ.ਕਾਲਜ, ਲਾਹੌਰ ਤੋਂ ਕੀਤੀ। ਅੰਗਰੇਜ਼ੀ ਦੀ ਐਮ.ਏ.
ਵਿਸਾਖੀ ਜਾਂ ਬੈਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਅਤੇ ਰਵਾਇਤੀ ਤੌਰ 'ਤੇ ਹਰ ਸਾਲ 13 ਅਪਰੈਲ ਅਤੇ ਕਈ ਵਾਰ 14 ਅਪਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੇ ਬਾਅਦ ਹਾੜੀ ਦੀ ਵਾਢੀ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਤਿਉਹਾਰ ਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਡਾਇਸਪੋਰਾ ਵੀ ਮਨਾਉਂਦੇ ਹਨ। ਇਹ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸਾਖੀ ਭਾਰਤੀ ਸੂਰਜੀ ਨਵੇਂ ਸਾਲ ਦੀ ਤਾਰੀਖ ਵੀ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ 'ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਵਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਭਾਸ਼ਾ ਵਿਗਿਆਨ ਅਤੇ ਵਿਆਕਰਣ ਵਿੱਚ ਵਾਕ ਇੱਕ ਭਾਸ਼ਾਈ ਪ੍ਰਗਟਾ ਹੁੰਦਾ ਹੈ। ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ। ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ। ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ: ਕੁੜੀ ਖੇਡ ਰਹੀ ਹੈ। 1. ਬਲੂਮਫੀਲਡ ਅਨੁਸਾਰ, “ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ।” 2. ਬਲਦੇਵ ਸਿੰਘ ਚੀਮਾ ਅਨੁਸਾਰ, “ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ।” 3.
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਬਾਬਾ ਦੀਪ ਸਿੰਘ (26 ਜਨਵਰੀ 1682 – 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰਿਆ ਜਾਂਦਾ ਹੈ। ਉਸਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਸਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਸਨੂੰ 18ਵੀਂ ਸਦੀ ਦੇ ਆਪਣੇ ਪ੍ਰਸਿੱਧ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ। ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ, ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ ਨਿੱਕੀ ਕਹਾਣੀ ਵਿੱਚ ਇੱਕ ਘਟਨਾ/ਅਨੁਭਵ ਨੂੰ ਥੋੜੇ ਪਾਤਰਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਅਨੁਭਵ ਨੂੰ ਮਾਨਵੀ ਸੰਦਰਭ ਵਿੱਚ ਪੇਸ਼ ਕੀਤਾ ਜਾਂਦਾ ਹੈ।
ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ) ਜਾਂ (1506 -1631) ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ, ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿੱਚ 36 ਸੰਤਾਂ ਦੀ ਬਾਣੀ ਹੈ ਜਿਸ ਵਿੱਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ। ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ। ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ਹੈ ਜੋ ਪਹਿਲੀ ਵਾਰ 1998 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸਨੂੰ 2000 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਇਸ ਕਿਤਾਬ ਵਿੱਚ ਪੰਜ ਕਹਾਣੀਆਂ ਸ਼ਾਮਿਲ ਹਨ। ਇਸ ਵਿਚਲੀਆਂ ਕਹਾਣੀਆਂ ਚੌਥੀ ਕੂਟ ਅਤੇ ਮੈਂ ਹੁਣ ਠੀਕ ਠੀਕ ਹਾਂ ਦੇ ਅਧਾਰ ਤੇ ਪੰਜਾਬੀ ਵਿੱਚ ਚੌਥੀ ਕੂਟ ਨਾਂ ਦੀ ਫ਼ਿਲਮ ਵੀ ਬਣ ਚੁੱਕੀ ਹੈ ਜਿਸਨੂੰ ਗੁਰਵਿੰਦਰ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।
ਗੁਲਜ਼ਾਰ ਸਿੰਘ ਸੰਧੂ (ਜਨਮ 27 ਫਰਵਰੀ 1935) ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ਆਫ ਐਮੀਨੈਂਸ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਪਾਸ਼ (9 ਸਤੰਬਰ 1950 – 23 ਮਾਰਚ 1988) ਅਵਤਾਰ ਸਿੰਘ ਸੰਧੂ ਦਾ ਕਲਮ ਨਾਮ ਸੀ, 1970 ਦੇ ਦਹਾਕੇ ਦੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸੀ। ਉਸ ਨੂੰ 23 ਮਾਰਚ 1988 ਨੂੰ ਤਥਾਕਥਿਤ ਖਾੜਕੂਆਂ ਨੇ ਮਾਰ ਦਿੱਤਾ ਸੀ, ਕਿਉਂਕਿ ਪਾਸ਼ ਨੇ ਧਰਮ ਦੀ ਆੜ੍ਹ ਹੇਠ ਹੁੰਦੀ ਕਤਲੋਗਾਰਤ ਦੀ ਸਖ਼ਤ ਨਿੰਦਿਆ ਕੀਤੀ ਸੀ। ਉਸ ਦੇ ਜ਼ੋਰਦਾਰ ਖੱਬੇ-ਪੱਖੀ ਵਿਚਾਰ ਉਸ ਦੀ ਕਵਿਤਾ ਵਿੱਚ ਝਲਕਦੇ ਸਨ। ਪਾਸ਼ ਦੀ ਕਲਮ ਲਿਤਾੜੇ ਜਾ ਰਹੇ ਮਨੁੱਖੀ ਦੀ ਅਵਾਜ਼ ਬਣੀ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਰਕਬੇ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ। ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ। ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਇਸ ਦੀ ਸਰਹੱਦ ਨਾਲ ਲਗਦੇ ਹਨ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ। ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗਿਆਨੀ ਦਿੱਤ ਸਿੰਘ (21 ਅਪ੍ਰੈਲ 1850- 6 ਸਤੰਬਰ 1901) ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਇਲੂਮੀਨਾਤੀ ਜਾਂ ਇਲੂਮਿਨਾਟੀ (ਅੰਗ੍ਰੇਜ਼ੀ: Illuminati; /əˌluːmɪˈnɑːti/; ਲਾਤੀਨੀ: ਇਲੂਮਿਨਾਟਸ ਦਾ ਬਹੁਵਚਨ, 'ਪ੍ਰਕਾਸ਼ਵਾਨ') ਕਈ ਸਮੂਹਾਂ ਨੂੰ ਦਿੱਤਾ ਗਿਆ ਇੱਕ ਨਾਮ ਹੈ, ਅਸਲ ਅਤੇ ਕਾਲਪਨਿਕ ਦੋਵੇਂ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨਾਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ-ਯੁੱਗ ਗੁਪਤ ਸਮਾਜ ਜੋ 1 ਮਈ 1776 ਨੂੰ ਬਾਵੇਰੀਆ ਦੇ ਚੋਣ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸ਼ਲੀਲਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ ਅਤੇ ਰਾਜਿਆਂ ਦੁਆਰਾ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸਨ। "ਦਿਨ ਦਾ ਕ੍ਰਮ", ਉਨ੍ਹਾਂ ਨੇ ਆਪਣੇ ਆਮ ਕਾਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਦੇ ਭੰਡਾਰੀਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਨ੍ਹਾਂ 'ਤੇ ਹਾਵੀ ਹੋਏ ਬਿਨਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਹੈ।"
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਸੁਰ (ਸੰਸਕ੍ਰਿਤ : स्वर) ਇੱਕ ਅਜਿਹਾ ਸ਼ਬਦ ਹੈ ਜੋ ਇੱਕੋ ਸਮੇਂ ਇੱਕ ਸਾਹ, ਇੱਕ ਸਵਰ, ਇਸਦੇ ਨਾਮ ਨਾਲ ਮੇਲ ਖਾਂਦੀ ਇੱਕ ਸੰਗੀਤਕ ਨੋਟ ਦੀ ਧੁਨੀ, ਅਤੇ ਸਪਤਕ ਦੇ ਲਗਾਤਾਰ ਗਤੀ ਨੂੰ ਦਰਸਾਉਂਦਾ ਹੈ। ਵਿਆਪਕ ਤੌਰ 'ਤੇ, ਇਹ ਸੰਗੀਤਕ ਊੰਚਾਈ ਦੇ ਸੰਪੂਰਨ ਆਯਾਮ ਦਾ ਪ੍ਰਾਚੀਨ ਭਾਰਤੀ ਸੰਕਲਪ ਹੈ। ਜ਼ਿਆਦਾਤਰ ਸੁਰ ਨੂੰ ਸੰਗੀਤਕ ਨੋਟ ਅਤੇ ਧੁਨ ਦੋਵਾਂ ਵਜੋਂ ਪਛਾਣਿਆ ਜਾਂਦਾ ਹੈ, ਪਰ ਧੁਨ ਸੁਰ ਦਾ ਇੱਕ ਸਟੀਕ ਬਦਲ ਹੁੰਦਾ ਹੈ, ਜੋ ਸੁਰ ਨਾਲ ਸਬੰਧਤ ਹੈ। ਪਰੰਪਰਾਗਤ ਤੌਰ 'ਤੇ, ਭਾਰਤੀਆਂ ਕੋਲ ਛੋਟੇ ਨਾਂਵਾਂ ਦੇ ਨਾਲ ਸਿਰਫ਼ ਸੱਤ ਸੁਰ/ਨੋਟ ਹਨ, ਜਿਵੇਂ ਕਿ ਸ, ਰੇ, ਗ, ਮ, ਪ, ਧ, ਨੀ ਜਿਨ੍ਹਾਂ ਨੂੰ ਭਾਰਤੀ ਸੰਗੀਤਕਾਰ ਸਮੂਹਿਕ ਤੌਰ 'ਤੇ ਸਪਤਕ ਜਾਂ ਸਪਤਕ ਵਜੋਂ ਨਾਮਜ਼ਦ ਕਰਦੇ ਹਨ। ਇਹ ਇੱਕ ਕਾਰਨ ਹੈ ਕਿ ਸੁਰਾਂ ਨੂੰ ਨੰਬਰ ਸੱਤ ਲਈ ਪ੍ਰਤੀਕਾਤਮਕ ਸਮੀਕਰਨ ਮੰਨਿਆ ਜਾਂਦਾ ਹੈ।
ਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ
ਪੰਜਾਬ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਹਨ ਜੋ ਪੂਰੇ ਸਾਲ ਵਿੱਚ ਆਯੋਜਿਤ ਕੀਤੇ ਜਾਂਦੇ ਹਨ।
ਪੰਜਾਬੀ ਨਾਵਲ ਦਾ ਇਤਿਹਾਸ ਗੁਰਪਾਲ ਸਿੰਘ ਸੰਧੂ ਦੁਆਰਾ ਲਿਖਿਆ ਹੈ। ਇਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਰਤੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਪੰਜਾਬੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।
ਉੱਚਾਰਨ ਸਥਾਨ: ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਆਧਾਰ ਹਨ: (i) ਉੱਚਾਰਨ ਸਥਾਨ ਅਤੇ (ii) ਉੱਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉੱਚਾਰਨੀ ਧੁਨੀ ਵਿਗਿਆਨ ਵਿੱਚ ਉੱਚਾਰਨ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: (i) ਉੱਚਾਰਨ ਅਤੇ (ii) ਉੱਚਾਰਨ ਸਥਾਨ। ਉਹਨਾਂ ਉੱਚਾਰਨ ਅੰਗਾਂ ਨੂੰ ਉੱਚਾਰਕ ਕਿਹਾ ਜਾਂਦਾ ਹੈ ਜੋ ਆਪਣੇ ਸਥਾਨ ਤੋਂ ਹੱਟ ਕੇ ਦੂਜੇ ਅੰਗ ਨਾਲ ਲਗਦੇ ਜਾਂ ਖਹਿੰਦੇ ਹਨ। ਉੱਚਾਰਕਾਂ ਦੇ ਘੇਰੇ ਵਿੱਚ ਹੇਠਲੇ ਬੁੱਲ੍ਹ ਅਤੇ ਜੀਭ ਨੂੰ ਰੱਖਿਆ ਜਾਂਦਾ ਹੈ। ਹੇਠਲਾ ਬੁੱਲ੍ਹ ਦੋ ਹੋਂਠੀ ਧੁਨੀਆਂ ਨੂੰ ਉੱਚਾਰਨ ਵੇਲੇ ਉੱਪਰਲੇ ਬੁੱਲ੍ਹ ਨਾਲ ਜਾ ਮਿਲਦਾ ਹੈ ਜਾਂ ਦੰਤ-ਹੋਂਠੀ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਪਰਲੇ ਦੰਦਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਜੀਭ ਦਾ ਸਿੱਧਾ ਪਾਸਾ,ਪੁੱਠਾ ਪਾਸਾ ਅਤੇ ਪਾਸੇ ਵੰਨੇ ਦੋਵੇਂ ਭਾਗ ਤਾਲੂ ਦੇ ਵੱਖਰੇ ਥਾਵਾਂ ਤੇ ਟਕਰਾਉਂਦੇ,ਖਹਿਦੇ ਜਾਂ ਮਿਲਦੇ ਹਨ। ਇਸ ਪ੍ਰਕਿਰਿਆ ਰਾਹੀਂ ਧੁਨੀਆਂ ਪੈਦਾ ਹੁੰਦੀਆਂ ਹਨ। ਦੂਜੇ ਪਾਸੇ ਮੂੰਹ ਵਿਚਲੇ ਉਹਨਾਂ ਸਥਾਨਾਂ ਨੂੰ ਉੱਚਾਰਨ ਸਥਾਨ ਕਿਹਾ ਜਾਂਦਾ ਹੈ ਜਿਥੇ ਉੱਚਾਰਕ ਜਾ ਕੇ ਮਿਲਦੇ ਹਨ। ਉੱਚਾਰਕਾਂ ਅਤੇ ਉੱਚਾਰਨ ਸਥਾਨਾਂ ਦੇ ਆਧਾਰ ਤੇ ਧੁਨੀਆਂ ਨੂੰ ਸੀਮਤ ਵਰਗਾਂ ਵਿੱਚ ਵੰਡਿਆ ਜਾਂਦਾ ਹੈ,ਜਿਵੇਂ: ਹੋਠੀ,ਦੰਤ-ਹੋਂਠੀ,ਦੰਤੀ,ਤਾਲਵੀ,ਕੰਠੀ,ਉਲਟ-ਜੀਭੀ,ਸੁਰ-ਯੰਤਰੀ। ਉੱਪਰਲੇ ਬੁੱਲ੍ਹ ਅਤੇ ਦੰਦਾਂ ਤੋਂ ਕੇ ਕੋਮਲ ਤਾਲੂ ਤੱਕ ਮੂੰਹ ਦੇ ਉੱਪਰਲੇ ਹਿੱਸਾ ਅਤੇ ਵੱਖਰੇ-ਵੱਖਰੇ ਸਥਾਨਾਂ ਤੇ ਉੱਚਾਰਕ ਜਾ ਲਗਦੇ ਹਨ ਜਿਸ ਨਾਲ ਉੱਪਰੋਕਤ ਵਰਗ ਦੀਆਂ ਧੁਨੀਆਂ ਪੈਦਾ ਹੁੰਦੀਆਂ ਹਨ। ਜੇ ਉੱਚਾਰਨ ਸਥਾਨ ਉੱਪਰਲੇ ਦੰਦਾਂ ਦਾ ਪਿਛਲਾ ਹਿੱਸਾ ਹੈ ਤਾਂ ਜੀਭ ਦੀ ਨੋਕ ਪਿਛਲੇ ਪਾਸੇ ਨਾਲ ਲੱਗ ਕੇ ਦੰਤੀ ਵਰਗ ਦੀਆਂ ਧੁਨੀਆਂ ਪੈਦਾ ਕਰਦੀ ਹੈ। ਪੰਜਾਬੀ ਵਿੱਚ ਇਸ ਪ੍ਰਕਿਰਿਆ ਰਾਹੀਂ(ਤ,ਥ,ਦ,ਨ,ਲ,ਰ,ਸ) ਧੁਨੀਆਂ ਪੈਦਾ ਹੁੰਦੀਆਂ ਹਨ। ਦੋ ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲੇ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਬੁੱਲ੍ਹ ਉੱਚਾਰਨ ਸਥਾਨ। ਦੰਤ-ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਦੰਦ ਉੱਚਾਰਨ ਸਥਾਨ ਵਜੋਂ ਕਾਰਜ ਕਰਦੇ ਹਨ। ਇਸੇ ਪ੍ਰਕਾਰ ਸਖ਼ਤ ਤਾਲੀ,ਕੋਮਲ ਤਾਲੂ ਅਤੇ ਸੁਰ-ਯੰਤਰ ਉੱਚਾਰਨ ਸਥਾਨ ਹਨ। ਇਹ ਉੱਚਾਰਨ ਸਥਾਨ ਜਦੋਂ ਉੱਚਾਰਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਤੇ ਕੇਵਲ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਜਦੋਂ ਕਿ ਸਵਰਾਂ ਦੇ ਉੱਚਾਰਨ ਵੇਲੇ ਉੱਚਾਰਨ ਸਥਾਨ ਦੀ ਥਾਂ ਉੱਚਾਰਨ ਵਿਧੀ ਨੂੰ ਆਧਾਰ ਬਣਾਇਆ ਜਾਂਦਾ ਹੈ ਕਿਉਂਕਿ ਸਵਰਾਂ ਦੇ ਉੱਚਾਰਨ ਵਿੱਚ ਉੱਚਾਰਕ ਅਤੇ ਉੱਚਾਰਨ ਸਥਾਨ ਆਪਸ ਵਿੱਚ ਮਿਲਦੇ ਜਾਂ ਖਹਿੰਦੇ ਨਹੀਂ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ
ਜਾਹਨਵੀ ਕਪੂਰ (ਜਨਮ 6 ਮਾਰਚ 1997) ਇੱਕ ਭਾਰਤੀ ਅਭਿਨੇਤਰੀ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ। ਸ੍ਰੀਦੇਵੀ ਅਤੇ ਬੋਨੀ ਕਪੂਰ ਦੇ ਘਰ ਜਨਮੀ, ਉਸਨੇ 2018 ਵਿੱਚ ਰੋਮਾਂਟਿਕ ਡਰਾਮਾ ਧੜਕ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜੋ ਇੱਕ ਵਪਾਰਕ ਸਫਲਤਾ ਸੀ। ਕਪੂਰ ਨੂੰ ਬਾਇਓਪਿਕ ਗੁੰਜਨ ਸਕਸੈਨਾ: ਦ ਕਾਰਗਿਲ ਗਰਲ (2020) ਵਿੱਚ ਸਿਰਲੇਖ ਵਾਲਾ ਏਵੀਏਟਰ ਖੇਡਣ ਲਈ ਸਰਬੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦਗੀ ਪ੍ਰਾਪਤ ਹੋਈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.
ਰੀਤੀ ਰਿਵਾਜਾਂ ਦਾ ਬਹੁਤ ਵਿਸਾਲ ਘੇਰਾ ਹੈ ਇਸ ਵਿੱਚ ਜਨਮ, ਵਿਆਹ ਅਤੇ ਮਰਨ ਸੰਬੰਧੀ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੱਕ ਹੀ ਸੀਮਤ ਰਖਿਆ ਗਿਆ ਹੈ । ਰੀਤੀ ਰਿਵਾਜ ਸਮਾਜਕ ਅਤੇ ਸਭਿਆਚਾਾਰਕ ਤੌਰ ਤੇ ਹੀ ਭੂਮਿਕਾ ਨਿਭਾਉਂਦੇ ਹਨ । ਇਹ ਰਸਮਾਂ ਜਨਮ ਸਮੇਂ ਤੋਂ ਮਰਨ ਸਮੇਂ ਤੱਕ ਤਕਰੀਬਨ ਇੱਕੋ ਜਿਹੀ ਹੁੰਦੀਆਂ ਹਨ ਇਲਾਕੇ ਅਨੁਸਾਰ ਇਨ੍ਹਾਂ ਵਿੱਚ ਭਿੰਨਤਾ ਹੋ ਸਕਦੀ ਹੈ । ਇਸ ਤੋਂ ਬਾਅਦ ਵਿਆਹ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ । ਵਿਆਹ ਸਮੇਂ ਦੀਆ ਰਸਮਾਂ ਵੀ ਖ਼ਿੱਤੇ ਅਨੁਸਾਰ ਬਦਲਦੀਆਂ ਹਨ । ਅੰਤ ਵਿੱਚ ਮਰਨ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ ਅਤੇ ਇਹਨਾਂ ਰਸਮਾਂ ਦਾ ਸਮਾਜਿਕ ਅਤੇ ਸੱਭਿਆਚਾਰਿਕ ਮਹੱਤਵ ਵੀ ਦਰਸਾਇਆ ਗਿਆ ਹੈ । ਪੰਜਾਬੀ ਰੀਤਾਂ ਵਿੱਚ ਹੀ ਜੰਮਦਾ , ਪ੍ਰਵਾਨ ਚੜ੍ਹਦਾ ਤੇ ਆਪਣੇ ਅੰਤਿਮ ਸੁਆਸ ਪੂਰੇ ਕਰਦਾ ਹੈ । ਸਾਡਾ ਜੀਵਨ ਹੀ ਰਹੁ- ਰੀਤਾਂ ਦੀ ਮਰਯਾਦਾ ਵਿੱਚ ਬੱਝਾ ਹੋਇਆਂ ਹੈ । ਇਹ ਮਰਯਾਦਾਵਾਂ ਪੰਜਾਬੀ ਭਾਈਚਾਰੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜੀਆਂ ਹੋਈਆ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜਿਆਂ ਹੋਇਆਂ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦਾ ਨੱਕ ਰਹਿੰਦਾ ਕਿਹਾ ਜਾਂਦਾ ਹੈ । ਕੋਈ ਬੰਦਾ ਸਹਿਜੇ ਕੀਤੇ ਆਪਣਾ ਨੱਕ ਵਢਾਉਣ ਨਹੀਂ ਚਾਹੁੰਦਾ । ਇਸ ਲਈ ਉਹ ਔਖਾ ਸੌਖਾ ਆਪਣੇ ਵਿੱਤ ਤੋਂ ਬਾਹਰ ਜਾ ਕੇ ਇਸ ਲੋਕਾਚਾਰੀ ਦੀ ਪਾਲਣਾ ਕਰਦਾ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.