ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਕਲਮੰਡਲਮ ਕਲਿਆਣੀਕੁੱਟੀ ਅੰਮਾ (1915–1999) ਦੱਖਣੀ ਭਾਰਤ ਵਿੱਚ ਕੇਰਲਾ ਤੋਂ ਆਉਣ ਵਾਲੀ ਇੱਕ ਮਹਾਂਕਾਲੀ ਬਣਾਉਣ ਵਾਲੀ ਮੋਹਿਨੀਅੱਟਮ ਨ੍ਰਿਤਕ ਸੀ। ਰਾਜ ਦੇ ਮਲੱਪੁਰਮ ਜ਼ਿਲੇ ਦੇ ਤਿਰੁਣਾਵਿਆ ਦੀ ਵਸਨੀਕ, ਉਹ ਮੋਹਨੀਅੱਟਮ ਨੂੰ ਇੱਕ ਨਿਰਾਸ਼ਾਜਨਕ, ਨਜ਼ਦੀਕੀ ਵਿਨਾਸ਼ਕਾਰੀ ਰਾਜ ਵਿਚੋਂ ਇੱਕ ਮੁੱਖਧਾਰਾ ਦੇ ਭਾਰਤੀ ਕਲਾਸੀਕਲ ਨਾਚ ਵਿੱਚ ਮੁੜ ਜ਼ਿੰਦਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਸੀ, ਇਸ ਨੂੰ ਰਸਮੀ ਢਾਂਚਾ ਅਤੇ ਸਜਾਵਟ ਵਜੋਂ ਪੇਸ਼ ਕਰਦੀ ਸੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਬੋਆ ਦੇਵੀ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਜੀਤਵਾਰਪੁਰ ਪਿੰਡ ਦੀ ਇਕ ਮਿਥਿਲਾ ਪੇਂਟਿੰਗ ਕਲਾਕਾਰ ਹੈ। ਮਿਥਿਲਾ ਪੇਂਟਿੰਗ ਇੱਕ ਪ੍ਰਾਚੀਨ ਲੋਕ ਕਲਾ ਹੈ ਜੋ ਇਸ ਖਿੱਤੇ ਵਿੱਚ ਉਤਪੰਨ ਹੋਈ ਹੈ। ਇਹ ਇੱਕ ਗੁੰਝਲਦਾਰ ਜਿਓਮੈਟ੍ਰਿਕ ਅਤੇ ਰੇਖਿਕ ਪੈਟਰਨਾਂ ਦੀ ਇੱਕ ਲੜੀ ਵਜੋਂ ਮੰਨਿਆ ਜਾਂਦਾ ਹੈ ਜਿਸ ਨੂੰ ਇੱਕ ਘਰ ਦੇ ਅੰਦਰੂਨੀ ਚੈਂਬਰਾਂ ਦੀਆਂ ਕੰਧਾਂ 'ਤੇ ਪਾਇਆ ਜਾਂਦਾ ਹੈ। ਬਾਅਦ ਵਿਚ ਇਸ ਨੂੰ ਹੱਥ ਨਾਲ ਬਣੇ ਕਾਗਜ਼ ਅਤੇ ਕੈਨਵੈਸਾਂ ਵਿਚ ਤਬਦੀਲ ਕਰ ਦਿੱਤਾ ਗਿਆ। ਬੋਆ ਦੇਵੀ ਨੇ 1984 ਵਿਚ ਰਾਸ਼ਟਰੀ ਪੁਰਸਕਾਰ ਜਿੱਤਿਆ ਅਤੇ 2017 ਵਿਚ ਪਦਮ ਸ਼੍ਰੀ ਪ੍ਰਾਪਤ ਕੀਤਾ।
ਕਬੀਰ (ਹਿੰਦੀ: कबीर) (1398-1518) ਇੱਕ ਮਸ਼ਹੂਰ ਭਾਰਤੀ ਭਗਤੀ ਰਹੱਸਵਾਦੀ ਕਵੀ ਅਤੇ ਸੰਤ ਸਨ। ਉਨ੍ਹਾਂ ਦੀਆਂ ਲਿਖਤਾਂ ਨੇ ਹਿੰਦੂ ਧਰਮ ਦੀ ਭਗਤੀ ਲਹਿਰ ਨੂੰ ਪ੍ਰਭਾਵਿਤ ਕੀਤਾ, ਅਤੇ ਉਨ੍ਹਾਂ ਦੀਆਂ ਬਾਣੀਆਂ ਸਿੱਖ ਧਰਮ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸੰਤ ਗਰੀਬ ਦਾਸ ਦੇ ਸਤਿਗੁਰੂ ਗ੍ਰੰਥ ਸਾਹਿਬ ਅਤੇ ਧਰਮਦਾਸ ਦੇ ਕਬੀਰ ਸਾਗਰ ਵਿੱਚ ਮਿਲਦੀਆਂ ਹਨ। ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨ ਅਤੇ ਵੱਡਾ ਹੈ। ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ। ਭਗਤ ਕਬੀਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਸਾਹਿਬ ਦੇ ਮੂਲ ਗ੍ਰੰਥ ਬੀਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ੍ਰੀ ਜਗਦੀਸ਼ ਲਾਲ ਵਲੋਂ 'ਕਬੀਰ: ਜੀਵਨ ਤੇ ਬਾਣੀ' ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਕ ਅਧਾਰ 'ਤੇ ਲਿਖਿਆ ਗਿਆ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਚਿਕਨ ਕਰੀ ਜਾਂ ਕਰੀਡ ਚਿਕਨ ਦੱਖਣੀ ਏਸ਼ੀਆਈ ਪਕਵਾਨ ਹੈ। ਇਹ ਪਕਵਾਨ ਭਾਰਤੀ ਉਪ ਮਹਾਂਦੀਪ ਤੋਂ ਉਤਪੰਨ ਹੁੰਦਾ ਹੈ। ਇਹ ਭਾਰਤੀ ਉਪ ਮਹਾਂਦੀਪ ਤੋਂ ਇਲਾਵਾ ਕੈਰੇਬੀਅਨ, ਦੱਖਣ-ਪੂਰਬੀ ਏਸ਼ੀਆ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਪਕਵਾਨਾਂ ਵਿੱਚ ਆਮ ਹੈ। ਭਾਰਤੀ ਉਪ-ਮਹਾਂਦੀਪ ਦੀ ਇੱਕ ਆਮ ਕਰੀ ਵਿੱਚ ਪਿਆਜ਼ ਅਤੇ ਟਮਾਟਰ-ਅਧਾਰਤ ਚਟਣੀ ਵਿੱਚ ਭੁੰਨਿਆ ਹੋਇਆ ਚਿਕਨ ਹੁੰਦਾ ਹੈ। ਜਿਸ ਵਿੱਚ ਅਦਰਕ, ਲਸਣ, ਟਮਾਟਰ ਪਿਊਰੀ, ਮਿਰਚਾਂ ਅਤੇ ਕਈ ਤਰ੍ਹਾਂ ਦੇ ਮਸਾਲੇ ਸ਼ਾਮਲ ਹੁੰਦੇ ਹਨ। ਜਿਨ੍ਹਾਂ ਵਿੱਚ ਅਕਸਰ ਹਲਦੀ, ਜੀਰਾ, ਧਨੀਆ, ਦਾਲਚੀਨੀ ਅਤੇ ਇਲਾਇਚੀ ਹੁੰਦੇ ਹਨ। ਦੱਖਣੀ ਏਸ਼ੀਆ ਤੋਂ ਬਾਹਰ, ਚਿਕਨ ਕਰੀ ਅਕਸਰ ਪਹਿਲਾਂ ਤੋਂ ਬਣੇ ਮਸਾਲੇ ਦੇ ਮਿਸ਼ਰਣ ਨਾਲ ਬਣਾਈ ਜਾਂਦੀ ਹੈ, ਜਿਸ ਨੂੰ ਕਰੀ ਪਾਊਡਰ ਕਿਹਾ ਜਾਂਦਾ ਹੈ।
ਸਿੱਖਣਾ ਨਵਾਂ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ ਜਾਂ ਮੌਜੂਦਾ, ਗਿਆਨ, ਵਿਹਾਰ, ਹੁਨਰ, ਕਦਰਾਂ ਕੀਮਤਾਂ ਜਾਂ ਪਸੰਦ ਨੂੰ ਸੋਧਣਾ ਹੈ। ਸਿੱਖਣ ਦੀ ਯੋਗਤਾ ਮਨੁੱਖਾਂ, ਜਾਨਵਰਾਂ ਅਤੇ ਕੁਝ ਮਸ਼ੀਨਾਂ ਦੇ ਕੋਲ ਹੈ ; ਕੁਝ ਪੌਦਿਆਂ ਵਿੱਚ ਵੀ ਕਿਸੇ ਕਿਸਮ ਦੀ ਸਿਖਲਾਈ ਲਈ ਸਬੂਤ ਹਨ। ਕੁਝ ਸਿੱਖਣਾ ਤੁਰੰਤ ਹੁੰਦਾ ਹੈ, ਇੱਕ ਘਟਨਾ ਦੁਆਰਾ ਪ੍ਰੇਰਿਤ (ਜਿਵੇਂ ਕਿ ਗਰਮ ਚੁੱਲ੍ਹੇ ਨਾਲ ਸੜ ਜਾਂਣਾ), ਪਰੰਤੂ ਬਹੁਤ ਹੁਨਰ ਅਤੇ ਗਿਆਨ ਬਾਰ-ਬਾਰ ਦੇ ਅਨੁਭਵਾਂ ਤੋਂ ਇਕੱਠੇ ਹੁੰਦੇ ਹਨ। ਸਿੱਖਣ ਦੁਆਰਾ ਆਈਆਂ ਤਬਦੀਲੀਆਂ ਅਕਸਰ ਜੀਵਨ ਭਰ ਰਹਿੰਦੀਆਂ ਹਨ, ਅਤੇ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਵੱਖ ਕਰਨਾ ਮੁਸ਼ਕਲ ਹੁੰਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਹਿੰਦੂ ਬ੍ਰਹਿਮੰਡ ਵਿਗਿਆਨ ਵਿੱਚ, ਦੁੱਧ ਦਾ ਮਹਾਂਸਾਗਰ ਸੱਤ ਮਹਾਂਸਾਗਰਾਂ ਦੇ ਕੇਂਦਰ ਤੋਂ ਪੰਜਵਾਂ ਮਹਾਂਸਾਗਰ ਹੈ। ਇਹ ਕ੍ਰਾਉਂਚਾ ਦੇ ਨਾਂ ਨਾਲ ਜਾਣੇ ਜਾਂਦੇ ਮਹਾਂਦੀਪ ਦੇ ਆਲੇ-ਦੁਆਲੇ ਹੈ। ਹਿੰਦੂ ਸ਼ਾਸਤਰਾਂ ਦੇ ਅਨੁਸਾਰ, ਦੇਵਤਿਆਂ ਅਤੇ ਅਸੁਰਾਂ ਨੇ ਸਮੁੰਦਰ ਮੰਥਨ ਕਰਨ ਅਤੇ ਅਮ੍ਰਿਤ ਨੂੰ ਅਮਰ ਜੀਵਨ ਦੇ ਅੰਮ੍ਰਿਤ ਨੂੰ ਕੱਢਣ ਲਈ ਇੱਕ ਹਜ਼ਾਰ ਸਾਲ ਲਈ ਇਕੱਠੇ ਕੰਮ ਕੀਤਾ। ਪ੍ਰਾਚੀਨ ਹਿੰਦੂ ਕਥਾਵਾਂ ਦੇ ਇੱਕ ਸਮੂਹ, ਪੁਰਾਣਾਂ ਦੇ ਸਮੁਦਰ ਮੰਥਨ ਅਧਿਆਇ ਵਿੱਚ ਇਸ ਦੀ ਗੱਲ ਕੀਤੀ ਗਈ ਹੈ। ਇਸ ਨੂੰ ਤਾਮਿਲ ਵਿੱਚ ਤਿਰੂਪਾਰਕਦਲ ਕਿਹਾ ਜਾਂਦਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਵਿਸ਼ਨੂੰ ਆਪਣੀ ਪਤਨੀ ਲਕਸ਼ਮੀ ਦੇ ਨਾਲ ਸ਼ੇਸ਼ ਨਾਗ ਦੇ ਉੱਪਰ ਘੁੰਮਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਬਲਦੇਵ ਦੂਹੜੇ ਇੱਕ ਕੈਨੇਡਾ ਵਿੱਚ ਰਹਿੰਦਾ ਪੰਜਾਬੀ ਕਵੀ ਅਤੇ ਲੇਖਕ ਸੀ। ਉਸ ਦਾ ਜਨਮ 5 ਨਵੰਬਰ 1945 ਨੂੰ ਜਲੰਧਰ ਜਿ਼ਲ੍ਹੇ ਦੇ ਪਿੰਡ ਦੂਹੜਾ ਵਿਖੇ ਹੋਇਆ। ਉਹ 25 ਸਾਲ ਦੀ ਉਮਰ ਵਿੱਚ ਅਪ੍ਰੈਲ 1970 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਗਿਆ। ਰੋਟੀ-ਰੋਜ਼ੀ ਕਮਾਉਣ ਲਈ ਉਸ ਨੇ ਸ਼ੁਰੂ ਵਿੱਚ ਕਈ ਤਰ੍ਹਾਂ ਦੇ ਕੰਮ ਕੀਤੇ। ਫਿਰ ਉਹ ਕੋਰਟ ਇੰਟਰਪ੍ਰੇਟਰ (ਅਦਾਲਤ ਵਿੱਚ ਦੋਭਾਸ਼ੀਏ) ਦਾ ਕੰਮ ਕਰਨ ਲੱਗਾ। ਉਸ ਨੇ ਇਹ ਕੰਮ ਪਹਿਲਾਂ ਕਈ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ ਅਦਾਲਤਾਂ ਵਿੱਚ ਕੀਤਾ ਅਤੇ ਬਾਅਦ ਵਿਚ ਉਨਟਾਰੀਓ ਵਿੱਚ ਮੂਵ ਹੋਣ ਬਾਅਦ ਉਹ ਇਹ ਕੰਮ ਉਨਟਾਰੀਓ ਦੀਆਂ ਅਦਾਲਤਾਂ ਵਿੱਚ ਕਰਦਾ ਰਿਹਾ। 4 ਨਵੰਬਰ 2025 ਨੂੰ ਉਨਟਾਰੀਓ ਦੇ ਸ਼ਹਿਰ ਗਲਫ ਵਿੱਚ ਉਸ ਦਾ ਦਿਹਾਂਤ ਹੋ ਗਿਆ
ਐਮੋਰੀ ਐਂਡਰਿਊ ਟੇਟ ਦੂਜਾ (ਜਨਮ 14 ਦਸੰਬਰ 1986) ਇੱਕ ਅਮਰੀਕੀ-ਬ੍ਰਿਟਿਸ਼ ਇੰਟਰਨੈੱਟ ਵਿਅਕਤੀਤਵ ਅਤੇ ਪੂਰਬਲਾ ਪੇਸ਼ੇਵਰ ਕਿੱਕਬਾਕਸਰ ਹੈ। ਆਪਣੇ ਕਿੱਕਬਾਕਸਿੰਗ ਪੇਸ਼ੇ ਤੋਂ ਬਾਅਦ, ਟੇਟ ਨੇ ਆਪਣੀ ਵੈੱਬਸਾਈਟ ਦੇ ਮਾਧਿਅਮ ਦੁਆਰਾ ਇਨਫਿਲੂਅੰਸਰ (ਪ੍ਰਭਾਵਕ) ਮਾਰਕੀਟਿੰਗ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਉਸਨੇ ਅਦਾਇਗੀ ਕੋਰਸਾਂ ਅਤੇ ਸਦੱਸਤਾਵਾਂ ਦੀ ਪੇਸ਼ਕਸ਼ ਕਰਨੀ ਵੀ ਸ਼ੁਰੂ ਕੀਤੀ। ਸੋਸ਼ਲ ਮੀਡੀਆ 'ਤੇ ਟੈਟ ਦੀ ਇਸਤਰੀ-ਵਿਰੋਸ਼ੀ ਟਿੱਪਣੀਆਂ ਦੇ ਨਤੀਜੇ ਵਜੋਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਟਿੱਕਟੌਕ ਨੇ ਉਸਨੂੰ ਆਪਣੇ ਪਲੇਟਫਾਰਮਾਂ ਵਰਤਣ ਤੋਂ ਪ੍ਰਤਿਬੰਧਿਤ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਨੀਨਾ ਵਾਡੀਆ (ਅੰਗ੍ਰੇਜ਼ੀ: Nina Wadia; ਜਨਮ 18 ਦਸੰਬਰ 1968) ਇੱਕ ਬ੍ਰਿਟਿਸ਼ ਅਦਾਕਾਰਾ ਅਤੇ ਕਾਮੇਡੀਅਨ ਹੈ। ਉਹ ਬੀਬੀਸੀ ਸੋਪ ਓਪੇਰਾ ਈਸਟਐਂਡਰਸ ਵਿੱਚ ਜ਼ੈਨਬ ਮਸੂਦ, ਸਿਟੀਜ਼ਨ ਖਾਨ ਵਿੱਚ ਆਂਟੀ ਨੂਰ, ਬੀਬੀਸੀ ਕਾਮੇਡੀ ਸਟਿਲ ਓਪਨ ਆਲ ਆਵਰਜ਼ ਵਿੱਚ ਸ੍ਰੀਮਤੀ ਹੁਸੈਨ ਅਤੇ ਬੀਬੀਸੀ ਟੂ ਸਕੈਚ ਸ਼ੋਅ ਗੁੱਡਨੇਸ ਗਰੇਸ਼ਸ ਮੀ ਵਿੱਚ ਅਭਿਨੈ ਕਰਨ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ, ਵਾਡੀਆ 2007 ਵਿੱਚ ਹਿੰਦੀ -ਭਾਸ਼ਾ ਦੀ ਰੋਮਾਂਟਿਕ ਕਾਮੇਡੀ ਨਮਸਤੇ ਲੰਡਨ ਵਿੱਚ ਦਿਖਾਈ ਦਿੱਤੀ। ਉਹ 2018 ਵਿੱਚ ਓਰੀਜਿਨ ਸੀਰੀਜ਼ ਵਿੱਚ ਵੀ ਨਜ਼ਰ ਆਈ ਸੀ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਨੱਥੋਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਰਾਏਕੋਟ ਦਾ ਇੱਕ ਪਿੰਡ ਹੈ। ਇਸ ਪਿੰਡ ਨੂੰ ਫੌਜੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਹ ਕਸਬਾ ਰਾਏਕੋਟ ਤੋਂ ਥੋੜ੍ਹੀ ਹੀ ਦੂਰ ਵਸਿਆ ਹੋਇਆ ਹੈ। ਇਸ ਪਿੰਡ ਨੂੰ 350 ਸਾਲ ਪਹਿਲਾਂ ਬੁੱਟਰ, ਸੰਧੂ ਅਤੇ ਸਿੱਧੂ ਗੋਤ ਦੇ ਲੋਕਾਂ ਨੇ ਵਸਾਇਆ ਸੀ। ਇਸ ਪਿੰਡ ਤੇਰਾਂ ਤੋਂ ਵੱਧ ਵੱਖ-ਵੱਖ ਰੈਂਕਾਂ ’ਤੇ ਤੈਨਾਤ ਫੌਜੀ ਜਵਾਨ ਸ਼ਹਾਦਤ ਦੇ ਚੁੱਕੇ ਹਨ।
ਆਇਤ ਅਲ ਕੁਰਸੀ (ਅਰਬੀ: آية الكرسي ʾāyatu-l-kursī) ਕੁਰਆਨ ਹਕੀਮ ਦੀ ਸੂਰਤ ਅਲਬਕਰਾ ਦੀ 255 ਵੀਂ ਆਇਤ ਹੈ। ਇਸ ਵਿੱਚ ਤੌਹੀਦ (ਏਕਤਾ), ਅੱਲ੍ਹਾ ਦੀ ਜ਼ਾਤ ਤੇ ਅਜ਼ਮਤ ਅਤੇ ਸਿਫ਼ਤਾਂ ਬਿਆਨ ਕੀਤੀਆਂ ਗਈਆਂ ਹਨ। ਕਿ ਅੱਲ੍ਹਾ ਕੇ ਸਿਵਾ ਕੋਈ ਮਾਬੂਦ ਨਹੀਂ। ਉਹ ਹਮੇਸ਼ਾ ਤੋਂ ਹੈ ਔਰ ਸਭ ਨੂੰ ਕਾਇਮ ਰੱਖਣ ਵਾਲਾ ਅਤੇ ਹਰ ਐਬ ਵ ਜੁਮਲਾ ਐਬ ਵ ਜੁਮਲਾ ਨਕਾਇਸ ਤੋਂ ਮਨਜ਼ਾ ਹੈ। ਜੋ ਕੁਛ ਆਸਮਾਨਾਂ ਅਤੇ ਜ਼ਮੀਨ ਪਰ ਹੈ, ਉਸੇ ਦਾ ਹੈ, ਇਸ ਦੇ ਅਜ਼ਨ ਕੇ ਬਗ਼ੈਰ ਕਸੀ ਅਮਰ ਕੀ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਜ਼ਰੇ ਜ਼ਰੇ ਨੂੰ ਜਾਨਣ ਵਾਲਾ ਹੈ ਔਰ ਜਦ ਤੱਕ ਉਹ ਖ਼ੁਦ ਨਾ ਚਾਹੇ ਕੋਈ ਮਖ਼ਲੂਕ ਉਸ ਦੇ ਇਲਮ ਵਿੱਚੋਂ ਇੱਕ ਚੀਜ਼ ਨੂੰ ਵੀ ਨਹੀਂ ਜਾਣ ਸਕਦੀ। ਉਸ ਦੀ ਕੁਰਸੀ (ਇਲਮ ਵ ਕੁਦਰਤ) ਨੇ ਆਸਮਾਨਾਂ ਅਤੇ ਜ਼ਮੀਨ ਨੂੰ ਘੇਰਿਆ ਹੋਇਆ ਹੈ। ਇਨ੍ਹਾਂ ਦੀ ਹਿਫ਼ਾਜ਼ਤ ਨਾਲ ਉਹ ਨਹੀਂ ਥਕਦਾ ਅਤੇ ਉਹੀ ਉਂਚੀ ਸ਼ਾਨ ਤੇ ਅਜ਼ਮਤ ਵਾਲਾ ਹੈ। ਮੁਸਲਮਾਨ ਇਹ ਆਇਤ ਬਿਲਖ਼ਸੂਸ ਖ਼ੌਫ਼ ਤੇ ਖ਼ਤਰੇ ਦੇ ਵਕਤ ਪੜ੍ਹਦੇ ਹਨ।
ਅੰਬਿਕਾ ਇੱਕ ਭਾਰਤੀ ਅਦਾਕਾਰਾ ਹੈ ਜੋ ਮੁੱਖ ਤੌਰ 'ਤੇ ਪੂਰੇ ਦੱਖਣੀ ਫ਼ਿਲਮ ਉਦਯੋਗ ਦੀਆਂ ਫ਼ਿਲਮਾਂ ਅਤੇ ਕਈ ਟੈਲੀ-ਸੀਰੀਅਲਾਂ ਵਿੱਚ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ। ਉਸ ਨੇ ਅੱਜ ਤੱਕ ਇੱਕ ਅੰਗਰੇਜ਼ੀ ਫ਼ਿਲਮ (ਇੱਕ ਇੰਡੋ-ਅਮਰੀਕਨ ਇੱਕ) ਵਿੱਚ ਵੀ ਕੰਮ ਕੀਤਾ ਹੈ। ਉਹ 1978 ਤੋਂ 1989 ਤੱਕ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਚੋਟੀ ਦੀਆਂ ਦੱਖਣੀ ਭਾਰਤੀ ਅਦਾਕਾਰਾਵਾਂ ਵਿੱਚੋਂ ਇੱਕ ਸੀ। ਉਸ ਦੀ ਛੋਟੀ ਭੈਣ ਰਾਧਾ ਵੀ ਇੱਕ ਅਦਾਕਾਰਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ ਦੌਰਾਨ ਕਈ ਦੱਖਣ ਭਾਰਤੀ ਫ਼ਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ।
ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ। 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
ਕੁੱਕੂ ਮੋਰੇ (ਅੰਗ੍ਰੇਜ਼ੀ: Cuckoo Moray), ਜਿਸਨੂੰ ਕੁੱਕੂ ਜਾਂ ਕੁੱਕੂ (1928 - 30 ਸਤੰਬਰ 1981) ਵੀ ਕਿਹਾ ਜਾਂਦਾ ਹੈ, ਭਾਰਤੀ ਸਿਨੇਮਾ ਵਿੱਚ ਇੱਕ ਐਂਗਲੋ-ਇੰਡੀਅਨ ਡਾਂਸਰ ਅਤੇ ਅਦਾਕਾਰਾ ਸੀ। ਕੁੱਕੂ 1940 ਅਤੇ 1950 ਦੇ ਦਹਾਕੇ ਦੇ ਹਿੰਦੀ ਸਿਨੇਮਾ ਵਿੱਚ ਫਿਲਮੀ ਨਾਚ ਦੀ ਰਾਣੀ ਸੀ। ਭਾਵੇਂ ਨਾਮ ਤੋਂ ਅਣਜਾਣ, ਉਹ ਹਿੰਦੀ ਸਿਨੇਮਾ ਦੀ "ਰਬੜ ਗਰਲ" ਵਜੋਂ ਜਾਣੀ ਜਾਂਦੀ ਸੀ ਅਤੇ ਉਸਦੀ ਪ੍ਰਤਿਭਾ ਨੇ 1940 ਅਤੇ 1950 ਦੇ ਦਹਾਕੇ ਦੌਰਾਨ ਬਾਲੀਵੁੱਡ ਫਿਲਮਾਂ ਵਿੱਚ ਕੈਬਰੇ ਡਾਂਸ ਨੂੰ ਲਾਜ਼ਮੀ ਬਣਾ ਦਿੱਤਾ। ਇਹ ਹਾਲ ਹੀ ਵਿੱਚ ਪੁਸ਼ਟੀ ਹੋਈ ਹੈ ਕਿ ਕੁੱਕੂ ਦਾ ਅਸਲੀ ਨਾਮ ਕੁੱਕੂ ਮੋਰੇ ਸੀ।
ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਮਿਰਜ਼ਾ ਨਜ਼ੀਰ ਬੇਗ (ਜਨਮ 19 ਜੁਲਾਈ 1941), ਆਪਣੇ ਸਕ੍ਰੀਨ ਨਾਮ ਨਦੀਮ (ਉਰਦੂ: ندیم) ਦੁਆਰਾ ਵੱਧ ਜਾਣਿਆ ਜਾਂਦਾ ਹੈ। ਨਜ਼ੀਰ ਇੱਕ ਪਾਕਿਸਤਾਨੀ ਅਦਾਕਾਰ, ਗਾਇਕ ਅਤੇ ਨਿਰਮਾਤਾ ਹੈ। ਉਹ ਆਪਣੇ 56 ਸਾਲਾਂ ਦੇ ਲੰਬੇ ਕਰੀਅਰ ਦੌਰਾਨ ਦੋ ਸੌ ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ। ਉਨ੍ਹਾਂ ਨੂੰ 1997 ਵਿੱਚ ਪ੍ਰਾਈਡ ਆਫ ਪਰਫਾਰਮੈਂਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਇੱਕ ਅਦਾਕਾਰ ਵਜੋਂ 16 ਰਿਕਾਰਡ ਨਿਗਾਰ ਇਨਾਮ ਜਿੱਤੇ ਹਨ।
ਬਾਜ਼ਾਰ (ਫ਼ਾਰਸੀ: بازار) ਜਾਂ ਸੂਕ (ਅਰਬੀ: سوق, romanized: sūq) ਇੱਕ ਮਾਰਕੀਟਪਲੇਸ ਹੈ ਜਿਸ ਵਿੱਚ ਕਈ ਛੋਟੇ ਸਟਾਲਾਂ ਜਾਂ ਦੁਕਾਨਾਂ ਹਨ, ਖਾਸ ਕਰਕੇ ਮੱਧ ਪੂਰਬ, ਬਾਲਕਨ, ਉੱਤਰੀ ਅਫਰੀਕਾ ਅਤੇ ਭਾਰਤ ਵਿੱਚ। ਹਾਲਾਂਕਿ, ਕਿਤੇ ਹੋਰ ਅਸਥਾਈ ਖੁੱਲੇ ਬਾਜ਼ਾਰ, ਜਿਵੇਂ ਕਿ ਪੱਛਮ ਵਿੱਚ, ਆਪਣੇ ਆਪ ਨੂੰ ਬਜ਼ਾਰਾਂ ਵਜੋਂ ਨਾਮਜ਼ਦ ਕਰ ਸਕਦੇ ਹਨ। ਮੱਧ ਪੂਰਬ ਦੇ ਲੋਕ ਰਵਾਇਤੀ ਤੌਰ 'ਤੇ ਵਾਲਟ ਜਾਂ ਢੱਕੀਆਂ ਗਲੀਆਂ ਵਿੱਚ ਸਥਿਤ ਸਨ ਜਿਨ੍ਹਾਂ ਦੇ ਹਰ ਸਿਰੇ 'ਤੇ ਦਰਵਾਜ਼ੇ ਸਨ ਅਤੇ ਸ਼ਹਿਰ ਦੇ ਕੇਂਦਰੀ ਬਾਜ਼ਾਰ ਵਜੋਂ ਕੰਮ ਕਰਦੇ ਸਨ। ਸਟ੍ਰੀਟ ਬਾਜ਼ਾਰ ਯੂਰਪੀ ਅਤੇ ਉੱਤਰੀ ਅਮਰੀਕਾ ਦੇ ਬਰਾਬਰ ਹਨ। ਬਜ਼ਾਰ ਸ਼ਬਦ ਫ਼ਾਰਸੀ ਤੋਂ ਉਤਪੰਨ ਹੋਇਆ ਹੈ, ਜਿੱਥੇ ਇਹ ਇੱਕ ਕਸਬੇ ਦੇ ਜਨਤਕ ਬਾਜ਼ਾਰ ਜ਼ਿਲ੍ਹੇ ਦਾ ਹਵਾਲਾ ਦਿੰਦਾ ਹੈ। ਬਜ਼ਾਰ ਸ਼ਬਦ ਨੂੰ ਕਈ ਵਾਰ "ਵਪਾਰੀ, ਸ਼ਾਹੂਕਾਰ ਅਤੇ ਕਾਰੀਗਰਾਂ ਦੇ ਨੈਟਵਰਕ" ਲਈ ਵੀ ਵਰਤਿਆ ਜਾਂਦਾ ਹੈ ਜੋ ਉਸ ਖੇਤਰ ਵਿੱਚ ਕੰਮ ਕਰਦੇ ਹਨ। ਸੂਕ ਸ਼ਬਦ ਅਰਬੀ ਤੋਂ ਆਇਆ ਹੈ ਅਤੇ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਦੇ ਬਾਜ਼ਾਰਾਂ ਨੂੰ ਦਰਸਾਉਂਦਾ ਹੈ। ਬਜ਼ਾਰਾਂ ਜਾਂ ਸੂਕਾਂ ਦੀ ਹੋਂਦ ਦਾ ਸਬੂਤ ਲਗਭਗ 3000 ਈ.ਪੂ.
ਸਮਾਜ ਨਿਰੰਤਰ ਸਮਾਜਿਕ ਪਰਸਪਰ ਵਰਤੋਂ ਵਿਹਾਰ ਵਿੱਚ ਸ਼ਾਮਲ ਵਿਅਕਤੀਆਂ ਦਾ ਇੱਕ ਸਮੂਹ ਹੁੰਦਾ ਹੈ, ਜਾਂ ਇੱਕ ਵਿਸ਼ਾਲ ਸਮਾਜਿਕ ਸਮੂਹ ਜੋ ਇੱਕੋ ਸਥਾਨਿਕ ਜਾਂ ਸਮਾਜਿਕ ਖੇਤਰ ਵਿੱਚ ਵਿਚਰਦਾ, ਆਮ ਤੌਰ 'ਤੇ ਓਹੀ ਰਾਜਨੀਤਿਕ ਅਧਿਕਾਰ ਅਤੇ ਪ੍ਰਮੁੱਖ ਸੱਭਿਆਚਾਰਕ ਆਸਾਂ-ਉਮੀਦਾਂ ਦੇ ਅਧੀਨ ਹੁੰਦਾ ਹੈ। ਸਮਾਜਾਂ ਦੀ ਵਿਸ਼ੇਸ਼ਤਾ ਉਨ੍ਹਾਂ ਵਿਅਕਤੀਆਂ ਵਿਚਕਾਰ ਸੰਬੰਧਾਂ (ਸਮਾਜਿਕ ਸਬੰਧਾਂ) ਦਾ ਪੈਟਰਨ ਹੁੰਦਾ ਹੈ ਜਿਨ੍ਹਾਂ ਦੀ ਇੱਕ ਵਿਲੱਖਣ ਸੱਭਿਆਚਾਰ ਅਤੇ ਸੰਸਥਾਵਾਂ ਦੀ ਸਾਂਝ ਹੁੰਦੀ ਹੈ। ਇੱਕ ਸਮਾਜ ਨੂੰ ਉਸ ਵਿੱਚ ਸ਼ਾਮਲ ਮੈਂਬਰਾਂ ਵਿਚਕਾਰ ਅਜਿਹੇ ਸਬੰਧਾਂ ਦਾ ਕੁੱਲ ਜੋੜ ਕਿਹਾ ਜਾ ਸਕਦਾ ਹੈ। ਸਮਾਜਿਕ ਵਿਗਿਆਨਾਂ ਵਿੱਚ, ਇੱਕ ਵੱਡੇ ਸਮਾਜ ਵਿੱਚ ਅਕਸਰ ਉਪ ਸਮੂਹਾਂ ਵਿੱਚ ਸਤਰੀਕਰਨ ਜਾਂ ਦਾਬੇ ਦੇ ਪੈਟਰਨ ਦਿਖਾਈ ਪੈਂਦੇ ਹਨ।
ਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾ
ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਸਿੱਖ ਧਰਮ ਵਿੱਚ ਤੀਜੇ ਗੁਰੂ ਵਜੋਂ ਪ੍ਰਤਿਸ਼ਠਿਤ ਹਨ। ਇਨ੍ਹਾਂ ਦੀ ਜਨਮ-ਤਿਥੀ ਬਾਰੇ ਵਿਦਵਾਨਾਂ ਵਿੱਚ ਮਤ-ਏਕਤ ਨਹੀਂ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪ ਦਾ ਜਨਮ 5 ਮਈ 1479 (ਵੈਸਾਖ ਸੁਦਿ 14, ਸੰਮਤ 1536) ਮੰਨਿਆ ਹੈ। ਜਦ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਤਰ੍ਹਾਂ ਘੋਖ ਕਰਵਾ ਕੇ 11 ਮਈ 1479 ਨੂੰ ਆਪ ਦਾ ਜਨਮ ਸਿੱਧ ਕੀਤਾ ਗਿਆ। ਆਪ ਜਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭੱਲਾ ਖਤਰੀ ਕੁਲ ਵਿੱਚ ਹੋਇਆ। ਗੁਰੂ ਅਮਰਦਾਸ ਨੈ ਬਿਰਧ ਅਵਸਥਾ ਵਿੱਚ ਗੁਰ-ਗੱਦੀ ਪ੍ਰਾਪਤ ਕੀਤੀ ਅਤੇ ਪਿੱਛੋ ਉਹਨਾਂ ਨੇ ਬਾਣੀ ਦੀ ਰਚਨਾ ਆਰੰਭ ਕੀਤੀ। ਉਨ੍ਹਾਂ ਦੀ ਬਾਣੀ ਵਿੱਚ ਹਰ ਗੱਲ ਬੜੇ ਸੰਜਮ ਅਤੇ ਭਰਪੂਰ ਸ਼ਰਧਾ ਨਾਲ ਕਹੀ ਗਈ ਹੈ। ਗੁਰੂ ਅਮਰਦਾਸ ਜੀ ਦਾ ਬਾਣੀ ਵੇਰਵਾ ਇਸ ਪ੍ਰਕਾਰ ਹੈ:- ਬਾਣੀ ਵੇਰਵਾ:- ਗੁਰੂ ਜੀ ਨੇ ਗੁਰੂ-ਗੱਦੀ ਉੱਪਰ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ। ਆਪ ਦੁਆਰਾ ਰਚਿਤ ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਉਪਲੱਬਧ ਹਨ। ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਦੁਆਰਾ ਰਚਿਤ ਬਾਣੀਆਂ ਆਕਾਰ ਦੇ ਪੱਖੋਂ ਸ੍ਰੀ ਗੁਰੂ ਅਮਰਦਾਸ ਦੀ ਬਾਣੀ ਤੋਂ ਇੱਕਲੀ-2 ਕਰਕੇ ਵਡੇਰੀਆਂ ਹਨ, ਜਿਸ ਕਰਕੇ ਇਸ ਬਾਣੀ ਨੂੰ ਆਕਾਰ ਤੇ ਹਿਸਾਬ ਨਾਲ ਤੀਜੇ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ ਪਰ ਵਸਤੂ ਤੇ ਉਤਦ੍ਰਿਸ਼ਟ-ਕਾਵਿ ਵਜੋਂ ਇਹ ਬਾਕੀ ਗੁਰਮਤਿ-ਕਾਵਿ ਵਿੱਚ ਖਲੋਤੀ ਹੋਈ ਹੈ। ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਪਿਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਕਲਾ ਕੌਸ਼ਲ:- ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ ਰਾਗਾਨੂਸ਼ਾਸ਼ਿਤ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 18 ਰਾਗਾਂ ਵਿੱਚ ਉਚਾਰਣ ਕੀਤੀ ਹੈ ਸਪਸ਼ਟ ਹੈ ਕਿ ਗੁਰੂ ਜੀ ਨੂੰ ਰਾਗ-ਰਾਗਨੀਆਂ ਦੀਆਂ ਭਾਵਨਾਗਤ ਸੂਖਮਤਾਵਾਂ ਦਾ ਪੂਰਾ ਗਿਆਨ ਸੀ। ਛੰਦ:- ਡਾ. ਬਲਵੀਰ ਸਿੰਘ ‘ਦਿਲ` ਨੇ ਕਿਹਾ ਹੈ ਕਿ, ਸ੍ਰੀ ਗੁਰੂ ਅਮਰਦਾਸ ਜੀ ਨੇ ‘ਕਾਵਿ-ਭੇਦਾਂ` ਅਤੇ ਛੰਦ ਪ੍ਰਬੰਧ ਦੇ ਖੇਤਰ ਵਿੱਚ ਸ਼ਬਦ, ਬਾਣੀ ਜਾ ਭਾਵ ਨੂੰ ਪਹਿਲੀ ਥਾਂ ਦਿੱਤੀ ਗਈ ਅਤੇ ਛੰਦ-ਪ੍ਰਬੰਧ ਨੂੰ ਦੂਜੀ ਥਾਂ ਰੱਖਿਆ ਹੈ। ......... ਤੋਲ ਤੇ ਤੁਕਾਂਤ ਦਾ ਰਵਾਇਤੀ ਇਕਸਾਰਤਾ ਵਿੱਚ ਕੈਦ ਹੋਣ ਵਾਲੇ ਛੰਦ ਪ੍ਰਬੰਧ ਦੀ ਥਾਂ ਗੁਰਦੇਵ ਨੇ ਵੰਨ-ਸੁਵੰਨੇ ਛੰਦਾਂ ਨਾਲ ਧੜਕਦੇ ਕਾਵਿ-ਭੇਦਾਂ ਨੂੰ ਬਾਣੀ ਦੇ ਸਿਰਲੇਖਾਂ ਵਜੋਂ ਪ੍ਰਵਾਨ ਕੀਤਾ ਹੈ। ਆਪ ਜੀ ਨੇ ਬੇਸ਼ੱਕ ਅਨੇਕ ਪਰੰਪਰਾਗਤ ਛੰਦਾਂ ਦਾ ਪ੍ਰਯੋਗ ਕੀਤਾ ਹੈ। ਰਸ:- ਗੁਰੂ ਅਮਰਦਾਸ ਦੁਆਰਾ ਰਚਿਤ ਬਾਣੀ ਦਾ ਪ੍ਰਧਾਨ ਰਸ ਸ਼ਾਤ ਰਸ ਹੈ। ਜੋ ਉਤਕ੍ਰਿਸ਼ਟਤਾਂ ਦੀਆਂ ਸਿਖਰਾਂ ਛੂਹਣ ਉਪਰੰਤ ‘ਹਰਿ ਰਸ` ਬਣ ਜਾਂਦਾ ਹੈ। ਇਹ ਸ਼ਾਂਤ-ਰਸ ਭਗਤੀ ਰਸ ਪੂਰਕ ਹੈ। ਭਗਤੀ ਦੀ ਪ੍ਰਧਾਨਤਾਂ ਕਾਰਣ ਸੰਯੋਗ ਅਤੇ ਵਿਯੋਗ ਦੀਆਂ ਭਾਵਨਾਵਾਂ ਦੀ ਉਜਵਲ ਅਭਿਵਿਅਕਤੀ ਹੋਈ ਹੈ। ਪ੍ਰਤੀਕ:- ਅਧਿਆਤਮਿਕ ਅਨੁਭਵ ਨੂੰ ਸਰਲ ਢੰਗ ਨਾਲ ਜਿਗਿਆਸੂਆਂ ਪ੍ਰਤਿ ਪ੍ਰਗਟ ਕਰਨ ਲਈ ਗੁਰੂ ਜੀ ਨੇ ਪ੍ਰਤੀਕਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ ਪ੍ਰਤੀਕਾਂ ਤੋਂ ਬਿਨ੍ਹਾਂ ਕਈ ਵਾਰ ਰਹੱਸ-ਅਨੁਭੂਤੀ ਨੂੰ ਪ੍ਰਗਟ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਨੇ ਪਰਮਾਤਮਾ ਅਤੇ ਜੀਵ ਆਤਮਾ ਦੇ ਪਰਸਪਰ ਸੰਬੰਧ, ਆਯਾ, ਮਨ, ਸ਼ਰੀਰ ਆਦਿ ਨੂੰ ਲੈ ਕੇ ਭਿੰਨ-ਭਿੰਨ ਢੰਗ ਨਾਲ ਪ੍ਰਤੀਕਾਂ ਦਾ ਪ੍ਰਯੋਗ ਕੀਤਾ। ਅਲੰਕਾਰ:- ਗੁਰੂ ਜੀ ਨੇ ਆਪਣੀ ਬਾਣੀ ਨੂੰ ਅਲੰਕਾਰਾਂ ਦੀ ਚਮਕ-ਦਮਕ ਤੋਂ ਮੁਕਤ ਰੱਖਿਆ ਹੈ। ਕਿਤੇ-ਕਿਤੇ ਹੀ ਸਰਲ ਅਲੰਕਾਰਾਂ ਦੀ ਵਰਤੋਂ ਮਿਲਦੀ ਹੈ। ਉਨ੍ਹਾਂ ਵਿੱਚੋਂ ਵੀ ਅਧਿਕਤਰ ਉਪਮਾਂ, ਰੂਪਕ, ਦ੍ਰਿਸ਼ਟਾਂਤ ਆਦਿ ਸਦ੍ਰਿਸ਼ਤਾ-ਮੂਲਕ ਹਨ। ਬਿੰਬ-ਵਿਧਾਨ:- ਪ੍ਰਤੀਕਾਂ ਅਤੇ ਅਲੰਕਾਰਾਂ ਤੋਂ ਇਲਾਵਾ ਗੁਰੂ ਜੀ ਦੇ ਵਿਸ਼ਾਲ ਅਨੁਭਵ ਦਾ ਪਰਿਚਯ ਉਨ੍ਹਾਂ ਦੇ ਬਿੰਬ-ਵਿਧਾਨ ਤੋਂ ਹੁੰਦਾ ਹੈ। ਇਹ ਬਿੰਬ ਰੂਪ, ਨਾਦ, ਸਪਰਸ਼, ਰਸ, ਗੰਧ ਆਦਿ ਸਾਰੀਆਂ ਇੰਦਰੀਆਂ ਨਾਲ ਸਬੰਧਿਤ ਹੋਣ ਤੋਂ ਇਲਾਵਾ ਇਤਿਹਾਸਕ, ਪੌਰਾਣਿਕ ਅਤੇ ਪ੍ਰਾਕ੍ਰਿਤਿਕ ਖੇਤਰਾਂ ਤੋਂ ਵੀ ਬਹੁਤ ਸਾਮਗਰੀ ਲੈਂਦੇ ਹਨ। ਭਾਸ਼ਾ:- ਡਾ.
ਫੀਲਡ ਮਾਰਸ਼ਲ ਸੈਮ ਹਰਮੁਸਜੀ ਫਰਾਮਜੀ ਜਮਸ਼ੇਦਜੀ ਮਾਨੇਕਸ਼ਾਅ (4 ਅਪ੍ਰੈਲ 1914 – 27 ਜੂਨ 2008), ਜਿੰਨ੍ਹਾ ਨੂੰ ਸੈਮ ਬਹਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤੀ ਫੌਜ ਦੇ ਇੱਕ ਜਨਰਲ ਅਧਿਕਾਰੀ ਸਨ। 1971 ਦੇ ਭਾਰਤ-ਪਾਕਿ ਯੁੱਧ ਦੇ ਸਮੇਂ ਉਹ ਭਾਰਤੀ ਫੌਜ ਦੇ ਮੁਖੀ ਸਨ। ਉਹ ਭਾਰਤੀ ਫੌਜ ਦੇ ਪਹਿਲੇ ਅਧਿਕਾਰੀ ਸਨ ਜਿੰਨ੍ਹਾਂ ਨੂੰ ਫੀਲਡ ਮਾਰਸ਼ਲ (5 ਸਿਤਾਰਾ) ਦੀ ਪਦਵੀ ਪ੍ਰਾਪਤ ਹੋਈ ੀ ।ਨ੍ਹਾਂ ਦਾ ਸਰਗਰਮ ਫੌਜੀ ਜੀਵਨ ਚਾਰ ਦਹਾਕਿਆਂ ਤੱਕ ਦਾ ਸੀ ਜੋ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਸੇਵਾ ਨਾਲ ਸ਼ੁਰੂ ਹੋਇਆ ਸੀ। ਮਾਨੇਕਸ਼ਾਅ 1932 ਵਿੱਚ ਦੇਹਰਾਦੂਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਦੇ ਪਹਿਲੇ ਦਾਖਲੇ ਵਿੱਚ ਭਰਤੀ ਹੋਇਆ ਸੀ ਉਸ ਨੂੰ ਚੌਥੀ ਬਟਾਲੀਅਨ, 12ਵੀਂ ਫਰੰਟੀਅਰ ਫੋਰਸ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਸ ਨੂੰ ਬਹਾਦਰੀ ਲਈ ਮਿਲਟਰੀ ਕਰਾਸ ਨਾਲ ਸਨਮਾਨਤ ਕੀਤਾ ਗਿਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ, ਉਸ ਨੂੰ 8ਵੀਂ ਗੋਰਖਾ ਰਾਈਫਲਜ਼ 'ਤੇ ਮੁੜ ਨਿਯੁਕਤ ਕੀਤਾ ਗਿਆ। 1947 ਦੀ ਭਾਰਤ-ਪਾਕਿ ਜੰਗ ਅਤੇ ਹੈਦਰਾਬਾਦ ਸੰਕਟ ਦੌਰਾਨ ਮਾਣਕਸ਼ਾਹ ਨੂੰ ਯੋਜਨਾਬੰਦੀ ਦੀ ਭੂਮਿਕਾ ਨਿਭਾਉਣੀ ਪਈ ਸੀ ਅਤੇ ਨਤੀਜੇ ਵਜੋਂ ਉਸ ਨੇ ਕਦੇ ਵੀ ਪੈਦਲ ਬਟਾਲੀਅਨ ਦਾ ਆਦੇਸ਼ ਨਹੀਂ ਦਿੱਤਾ ਸੀ। ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਵਿਖੇ ਸੇਵਾ ਕਰਦਿਆਂ ਉਸ ਨੂੰ ਬ੍ਰਿਗੇਡੀਅਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਉਹ 1952 ਵਿੱਚ 167 ਇਨਫੈਂਟਰੀ ਬ੍ਰਿਗੇਡ ਦਾ ਕਮਾਂਡਰ ਬਣਿਆ ਅਤੇ 1954 ਤੱਕ ਇਸ ਅਹੁਦੇ 'ਤੇ ਰਿਹਾ ਜਦੋਂ ਉਸ ਨੇ ਆਰਮੀ ਹੈੱਡਕੁਆਰਟਰ ਵਿਖੇ ਮਿਲਟਰੀ ਟ੍ਰੇਨਿੰਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਇੰਪੀਰੀਅਲ ਡਿਫੈਂਸ ਕਾਲਜ ਵਿੱਚ ਹਾਈ ਕਮਾਂਡ ਦਾ ਕੋਰਸ ਪੂਰਾ ਕਰਨ ਤੋਂ ਬਾਅਦ, ਉਸ ਨੂੰ 26ਵੇਂ ਇਨਫੈਂਟਰੀ ਡਿਵੀਜ਼ਨ ਦਾ ਕਮਾਂਡਿੰਗ ਜਨਰਲ ਅਫ਼ਸਰ ਨਿਯੁਕਤ ਕੀਤਾ ਗਿਆ। ਉਸ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। 1961 ਵਿੱਚ, ਮਾਣਕਸ਼ਾਅ ਨੇ ਰਾਜਨੀਤਿਕ ਲੀਡਰਸ਼ਿਪ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਿਸ ਨਾਲ ਉਸ ਦੇ ਵਿਰੋਧੀਆਂ ਨੇ ਉਸ ਨੂੰ ਗੈਰ-ਦੇਸ਼ ਭਗਤ ਕਿਹਾ, ਅਤੇ ਉਸ ਉੱਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਦੀ ਅਦਾਲਤ ਵਿੱਚ ਪੁੱਛਗਿੱਛ 'ਚ ਬਰੀ ਹੋਣ ਤੋਂ ਬਾਅਦ, ਉਸ ਨੇ ਨਵੰਬਰ 1962 ਵਿੱਚ ਆਈ.ਵੀ.
ਹੇਮੂ (1501 – 5 ਨਵੰਬਰ 1556) 16ਵੀਂ ਸਦੀ ਦੇ ਦੌਰਾਨ ਉੱਤਰੀ ਭਾਰਤ ਦਾ ਇੱਕ ਹਿੰਦੂ ਰਾਜਾ ਸੀ। ਜਿਸਨੂੰ ਹੇਮੂ ਵਿਕਰਮਾਦਿਤਿਆ ਅਤੇ ਹੇਮਚੰਦਰ ਵਿਕਰਮਾਦਿਤਿਆ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਰਾਜਾ (ਮਹਾਰਾਜਾ) ਸੀ ਜਿਸਨੇ ਪਹਿਲਾਂ ਭਾਰਤੀ ਇਤਿਹਾਸ ਦੇ ਉਸ ਸਮੇਂ ਦੌਰਾਨ ਸੂਰੀ ਸਾਮਰਾਜ ਦੇ ਆਦਿਲ ਸ਼ਾਹ ਸੂਰੀ ਦੇ ਇੱਕ ਜਰਨੈਲ ਅਤੇ ਵਜ਼ੀਰ ਵਜੋਂ ਸੇਵਾ ਨਿਭਾਈ ਜਦੋਂ ਮੁਗਲ ਅਤੇ ਅਫਗਾਨ ਉੱਤਰੀ ਭਾਰਤ ਵਿੱਚ ਸੱਤਾ ਲਈ ਲੜ ਰਹੇ ਸਨ। ਉਸਨੇ ਪੰਜਾਬ ਤੋਂ ਬੰਗਾਲ ਤੱਕ ਉੱਤਰੀ ਭਾਰਤ ਵਿੱਚ ਅਫਗਾਨ ਬਾਗੀਆਂ ਅਤੇ ਆਗਰਾ ਅਤੇ ਦਿੱਲੀ ਵਿੱਚ ਹੁਮਾਯੂੰ ਅਤੇ ਅਕਬਰ ਦੀਆਂ ਮੁਗਲ ਫੌਜਾਂ ਨਾਲ ਲੜਾਈ ਕੀਤੀ, ਆਦਿਲ ਸ਼ਾਹ ਸੂਰੀ ਲਈ 22 ਲੜਾਈਆਂ ਜਿੱਤੀਆਂ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਐਸਟ੍ਰਿਡ ਅੰਨਾ ਐਮੀਲੀਆ ਲਿੰਗ੍ਰੇਨ (ਅੰਗ੍ਰੇਜ਼ੀ: Astrid Anna Emilia Lindgren; 14 ਨਵੰਬਰ 1907 - 28 ਜਨਵਰੀ 2002) ਗਲਪ ਅਤੇ ਸਕ੍ਰੀਨ ਪਲੇ ਦਾ ਸਵੀਡਿਸ਼ ਲੇਖਕ ਸੀ। ਉਹ ਕਈ ਬੱਚਿਆਂ ਦੀਆਂ ਕਿਤਾਬਾਂ ਦੀ ਲੜੀਆਂ ਲਿਖਣ ਲਈ ਸਭ ਤੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ, ਜਿਸ ਵਿੱਚ ਪਿਪੀ ਲੌਂਗਸਟੌਕਿੰਗ, ਐਮਿਲ ਮੈਂ ਲਨੇਬਰਗਾ, ਕਾਰਲਸਨ-ਆਨ-ਦਿ-ਰੂਫ, ਅਤੇ ਸਿਕਸ ਬੁਲੇਰਬੀ ਚਿਲਡਰਨ (ਯੂ.ਐੱਸ ਦੇ ਨੋਇਸ ਵਿਲੇਜ ਦੇ ਬੱਚੇ ), ਅਤੇ ਬੱਚਿਆਂ ਦੇ ਕਲਪਨਾਕ ਨਾਵਲਾਂ ਜਿਵੇਂਮੀਓ, ਮਾਈ ਸੰਨ, ਰੋਨੀਆ ਰੋਬਰ 'ਸ ਡੌਟਰ, ਅਤੇ ਦਿ ਬ੍ਰਦਰਜ਼ ਲਾਇਨਹਾਰਟ। ਲਿੰਡਗਰੇਨ ਨੇ ਸਟਾਕਹੋਮ ਦੇ ਰਾਬਨ ਐਂਡ ਸਜਗ੍ਰੇਨ ਪਬਲਿਸ਼ਿੰਗ ਹਾਊਸ ਵਿਖੇ ਚਿਲਡਰਨ ਲਿਟਰੇਚਰ ਐਡੀਟਰਿਅਲ ਬੋਰਡ ਵਿੱਚ ਕੰਮ ਕੀਤਾ ਅਤੇ ਬੱਚਿਆਂ ਲਈ 30 ਤੋਂ ਵੱਧ ਕਿਤਾਬਾਂ ਲਿਖੀਆਂ। ਜਨਵਰੀ 2017 ਵਿੱਚ, ਉਸਦੀ ਹਿਸਾਬ ਦੁਨੀਆ ਦੇ 18 ਵੇਂ ਸਭ ਤੋਂ ਵੱਧ ਤਰਜਮੇ ਹੋਏ ਲੇਖਕ, ਅਤੇ ਐਨੀਡ ਬਲਾਈਟਨ, ਹੰਸ ਕ੍ਰਿਸ਼ਚਨ ਐਂਡਰਸਨ ਅਤੇ ਬ੍ਰਦਰਜ਼ ਗਰਿਮ ਤੋਂ ਬਾਅਦ ਬੱਚਿਆਂ ਦੀ ਚੌਥੀ ਸਭ ਤੋਂ ਵੱਧ ਅਨੁਵਾਦ ਕੀਤੀ ਗਈ ਲੇਖਕ ਵਜੋਂ ਕੀਤੀ ਗਈ। ਲਿੰਡਗ੍ਰੇਨ ਹੁਣ ਤੱਕ ਦੁਨੀਆ ਭਰ ਵਿੱਚ ਤਕਰੀਬਨ 165 ਮਿਲੀਅਨ ਕਿਤਾਬਾਂ ਵੇਚ ਚੁੱਕੀ ਹੈ। 1994 ਵਿੱਚ, ਉਸਨੂੰ "ਬੱਚਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਸਤਿਕਾਰ ਲਈ ਸਮਰਪਿਤ ਵਿਲੱਖਣ ਲੇਖਿਕਾ" ਲਈ ਸਹੀ ਜੀਵਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਜੈਚਰੀ ਟਾਇਲਰ (24 ਨਵੰਬਰ, 1784-9 ਸਤੰਬਰ, 1850) ਅਮਰੀਕਾ ਦਾ ਬਾਰਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 24, ਨਵੰਬਰ 1784 ਨੂੰ ਵਰਜੀਨੀਆਂ ਦੀ ਔਰੇਂਜ ਕਾਊਾਟੀ ਵਿੱਚ ਪੈਦਾ ਹੋਇਆ। ਆਪ ਨੇ ਫੌਜ 'ਚ ਕੈਰੀਅਰ ਅਫਸਰ ਵਜੋ ਸੇਵਾ ਕੀਤੀ। ਫੌਜ਼ ਦੀ ਸੇਵਾ ਦਾ ਸਮਾਂ ਇੰਡੀਆਨਾ ਵਿਰੁੱਧ ਸਰਹੱਦਾਂ 'ਤੇ ਪਹਿਰਾ ਦਿੰਦਿਆਂ ਗੁਜ਼ਾਰੀ। ਆਪ ਨੇ ਚਾਲੀ ਸਾਲ ਦੀ ਫੌਜੀ ਸੇਵਾ ਕੀਤੀ ਜਿਸ ਨੇ ਆਪ ਨੂੰ ਇੱਕ ਪੱਕਾ ਰਾਸ਼ਟਰਵਾਦੀ ਬਣਾ ਦਿੱਤਾ। ਆਪ ਨੂੰ ਬਤੌਰ ਰਾਸ਼ਟਰਪਤੀ ਹੁੰਦਿਆ ਦੱਖਣੀ ਅਤੇ ਉਤਰੀ ਲੋਕਾਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ।
ਗੁਰਦੁਆਰਾ (ਅੰਗ੍ਰੇਜ਼ੀ: Gurdwara; ਅਰਥ: 'ਗੁਰੂ ਦਾ ਦਰਵਾਜ਼ਾ') ਸਿੱਖ ਧਰਮ ਵਿੱਚ ਇਕੱਠ ਅਤੇ ਪੂਜਾ ਦਾ ਧਾਰਮਿਕ ਸਥਾਨ ਹੈ, ਜਿਸਦਾ ਸ਼ਾਬਦਿਕ ਅਰਥ "ਗੁਰੂ ਦਾ ਸਥਾਨ" ਜਾਂ "ਗੁਰੂ ਦਾ ਘਰ" ਹੈ। ਸਿੱਖ ਗੁਰਦੁਆਰਿਆਂ ਨੂੰ ਗੁਰੂਦਵਾਰਾ ਜਾਂ "ਗੁਰਦੁਆਰਾ ਸਾਹਿਬ" ਵੀ ਕਹਿੰਦੇ ਹਨ। ਗੁਰਦੁਆਰਿਆਂ ਵਿੱਚ ਸਾਰੇ ਧਰਮਾਂ ਅਤੇ ਧਰਮਾਂ ਦੇ ਲੋਕਾਂ ਦਾ ਸਵਾਗਤ ਹੈ। ਹਰੇਕ ਗੁਰਦੁਆਰੇ ਵਿੱਚ ਇੱਕ ਦਰਬਾਰ ਸਾਹਿਬ ਹਾਲ ਹੁੰਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਤਖਤ (ਇੱਕ ਉੱਚਾ ਸਿੰਘਾਸਣ) ਇੱਕ ਪ੍ਰਮੁੱਖ ਕੇਂਦਰੀ ਸਥਿਤੀ ਵਿੱਚ ਰੱਖਿਆ ਜਾਂਦਾ ਹੈ। ਕੋਈ ਵੀ ਸੰਗਤ (ਕਈ ਵਾਰ ਵਿਸ਼ੇਸ਼ ਸਿਖਲਾਈ ਪ੍ਰਾਪਤ, ਜਿਸ ਸਥਿਤੀ ਵਿੱਚ ਉਹ ਗ੍ਰੰਥੀ ਸ਼ਬਦ ਨਾਲ ਜਾਣੇ ਜਾਂਦੇ ਹਨ) ਬਾਕੀ ਸੰਗਤ ਦੀ ਮੌਜੂਦਗੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦਾ ਪਾਠ, ਗਾਇਨ ਅਤੇ ਵਿਆਖਿਆ ਕਰ ਸਕਦੇ ਹਨ। ਜਿਆਦਾਤਰ ਹਰ ਗੁਰਦੁਆਰੇ ਵਿੱਚ ਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸ ਨੂੰ ਨਿਸ਼ਾਨ ਸਾਹਿਬ ਆਖਦੇ ਹਨ।
ਲਿੰਗਮ (ਸੰਸਕ੍ਰਿਤ: लिङ्ग IAST: liṅga, ਅਨੁਵਾਦ "ਨਿਸ਼ਾਨੀ, ਚਿੰਨ੍ਹ"), ਕਈ ਵਾਰ ਲਿੰਗ ਜਾਂ ਸ਼ਿਵ ਲਿੰਗ ਵਜੋਂ ਜਾਣਿਆ ਜਾਂਦਾ ਹੈ, ਇਹ ਸ਼ਾਇਵ ਧਰਮ ਵਿੱਚ ਹਿੰਦੂ ਦੇਵਤਾ ਸ਼ਿਵ ਦੀ ਇੱਕ ਅਮੂਰਤ ਜਾਂ ਅਮੂਰਤ ਪ੍ਰਤੀਨਿਧਤਾ ਹੈ। ਇਹ ਆਮ ਤੌਰ 'ਤੇ ਸ਼ਿਵ ਨੂੰ ਸਮਰਪਿਤ ਹਿੰਦੂ ਮੰਦਰਾਂ ਵਿੱਚ ਪ੍ਰਾਇਮਰੀ ਮੂਰਤੀ ਜਾਂ ਭਗਤੀ ਵਾਲੀ ਤਸਵੀਰ ਹੁੰਦੀ ਹੈ, ਜੋ ਛੋਟੇ ਧਾਰਮਿਕ ਸਥਾਨਾਂ ਵਿੱਚ ਜਾਂ ਸਵੈ-ਪ੍ਰਗਟਿਤ ਕੁਦਰਤੀ ਵਸਤੂਆਂ ਦੇ ਰੂਪ ਵਿੱਚ ਵੀ ਮਿਲਦੀ ਹੈ। ਇਹ ਅਕਸਰ ਇੱਕ ਡਿਸਕ-ਆਕਾਰ ਦੇ ਪਲੇਟਫਾਰਮ ਦੇ ਅੰਦਰ ਦਰਸਾਇਆ ਜਾਂਦਾ ਹੈ, ਯੋਨੀ - ਇਸਦਾ ਨਾਰੀਲੀ ਹਮਰੁਤਬਾ, ਇੱਕ ਸਮਤਲ ਤੱਤ ਵਾਲਾ, ਲੰਬਕਾਰੀ ਲਿੰਗਮ ਦੇ ਮੁਕਾਬਲੇ ਹਰੀਜੱਟਲ, ਅਤੇ ਤਰਲ ਪੇਸ਼ਕਸ਼ਾਂ ਨੂੰ ਇਕੱਠਾ ਕਰਨ ਲਈ ਦੂਰ ਜਾਣ ਦੇਣ ਲਈ ਤਿਆਰ ਕੀਤਾ ਗਿਆ ਹੈ। ਇਕੱਠੇ ਮਿਲ ਕੇ, ਉਹ ਮਾਈਕ੍ਰੋਕੋਸਮੌਸ ਅਤੇ ਮੈਕਰੋਕੋਸਮੌਸ ਦੇ ਅਭੇਦ ਦਾ ਪ੍ਰਤੀਕ ਹਨ, ਸ੍ਰਿਸ਼ਟੀ ਅਤੇ ਪੁਨਰਜਨਮ ਦੀ ਬ੍ਰਹਮ ਸਦੀਵੀ ਪ੍ਰਕਿਰਿਆ, ਅਤੇ ਇਸਤਰੀ ਅਤੇ ਪੁਲਿੰਗ ਦਾ ਮੇਲ ਜੋ ਸਾਰੀ ਹੋਂਦ ਨੂੰ ਮੁੜ ਸਿਰਜਦਾ ਹੈ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਗੁਰੂ ਤੇਗ ਬਹਾਦਰ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ 1665 ਤੋਂ 1675 ਵਿੱਚ ਆਪਣੇ ਸਿਰ ਕਲਮ ਕਰਨ ਤੱਕ ਸਿੱਖਾਂ ਦੇ ਆਗੂ ਰਹੇ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ। ਉਨ੍ਹਾਂ ਦਾ ਜਨਮ 1621 ਵਿੱਚ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਪੁੱਤਰ ਸਨ। ਇੱਕ ਸਿਧਾਂਤਕ ਅਤੇ ਨਿਡਰ ਯੋਧਾ ਮੰਨਿਆ ਜਾਂਦਾ ਹੈ, ਉਹ ਇੱਕ ਵਿਦਵਾਨ ਅਧਿਆਤਮਿਕ ਵਿਦਵਾਨ ਅਤੇ ਇੱਕ ਕਵੀ ਸੀ ਜਿਸ ਦੇ 115 ਭਜਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ, ਜੋ ਕਿ ਸਿੱਖ ਧਰਮ ਦਾ ਮੁੱਖ ਪਾਠ ਹੈ। ਉਹ 1664 ਵਿੱਚ ਆਨੰਦਪੁਰ ਸਾਹਿਬ ਦੇ ਸੰਸਥਾਪਕ ਸਨ।
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।
ਵਿਸਾਖੀ ਜਾਂ ਬੈਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਅਤੇ ਰਵਾਇਤੀ ਤੌਰ 'ਤੇ ਹਰ ਸਾਲ 13 ਅਪਰੈਲ ਅਤੇ ਕਈ ਵਾਰ 14 ਅਪਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੇ ਬਾਅਦ ਹਾੜੀ ਦੀ ਵਾਢੀ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਤਿਉਹਾਰ ਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਡਾਇਸਪੋਰਾ ਵੀ ਮਨਾਉਂਦੇ ਹਨ। ਇਹ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸਾਖੀ ਭਾਰਤੀ ਸੂਰਜੀ ਨਵੇਂ ਸਾਲ ਦੀ ਤਾਰੀਖ ਵੀ ਹੈ।
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ। ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ ਮਾਰ ਇੱਕ ਖੇਡ ਹੈ। ਇਹ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਜਾਂ ਇਕੱਲੇ ਮੁੰਡੇ ਜਾਂ ਇਕੱਲੀਆਂ ਕੁਡੀਆਂ ਵੱਲੋਂ ਖੇਡੀ ਜਾਂਦੀ ਹੈ। ਇਹ ਖੇਡ ਨੂੰ ਘੱਟ ਤੋਂ ਘੱਟ 7-15 ਬੱਚੇ ਖੇਡਦੇ ਹਨ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਕੱਪੜੇ ਦੇ ਇੱਕ ਟੁਕੜੇ ਨੂੰ ਵੱਟ ਚੜ੍ਹਾ ਕੇ, ਦੂਹਰਾ ਕਰ ਕੇ, ਇੱਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੋਟਲਾ ਕਹਿੰਦੇ ਹਨ ਇਹ ਕੋਟਲਾ ਦਾਈ ਦੇਣ ਵਾਲੇ ਕੋਲ ਹੁੰਦਾ ਹੈ। ਵਾਰੀ (ਦਾਈ) ਦੇਣ ਵਾਲੇ ਬੱਚੇ ਦੀ ਚੋਣ ਛੋਟੇ ਟੈਸਟ ਰਾਹੀ ਕੀਤੀ ਜਾਂਦੀ ਹੈ ਜੋ ਹਾਰ ਜਾਂਦਾ ਹੈ ਉਸ ਦੀ ਦਾਈ ਮਤਲਵ ਵਾਰੀ ਆ ਜਾਂਦੀ ਹੈ। ਸਾਰੇ ਬੱਚੇ ਇੱਕ ਚੱਕਰ ਦੇ ਰੂਪ ਵਿੱਚ ਮੂੰਹ ਹੇਠਾਂ ਅਤੇ ਮੂੰਹ ਦੀ ਦਿਸ਼ਾ ਚੱਕਰ ਦੇ ਕੇਂਦਰ ਵੱਲ ਕਰ ਕੇ ਬੈਠ ਜਾਂਦੇ ਹਨ ਅਤੇ ਵਾਰੀ ਦੇਣ ਵਾਲਾ ਹੱਥ ਵਿੱਚ ਕੋਟਲਾ ਫੜ੍ਹ ਉਸ ਚੱਕਰ ਦੇ ਦੁਆਲੇ ਘੁੰਮਦਾ ਹੈ।
ਰੁਕਾਇਆ ਸੁਲਤਾਨ ਬੇਗਮ (1542-19 ਜਨਵਰੀ 1626) ਮੁਗਲ ਸਾਮਰਾਜ ਦੀ ਮਹਾਰਾਣੀ ਸੀ। ਉਹ ਮੁਗਲ ਬਾਦਸ਼ਾਹ ਅਕਬਰ ਦੀ ਪਹਿਲੀ ਪਤਨੀ ਸੀ। ਉਹ ਮੁਗਲ ਸਾਮਰਾਜ ਦੀ ਸਭ ਤੋਂ ਜ਼ਿਆਦਾ ਲੰਮੇ ਸਮੇਂ (50 ਸਾਲ ) ਤੱਕ ਸੇਵਾ ਕਰਨ ਵਾਲੀ ਮਹਾਰਾਣੀ ਸੀ। ਉਹ ਆਪਣੇ ਪਤੀ ਮੁਗਲ ਬਾਦਸ਼ਾਹ ਅਕਬਰ ਦੀ ਚਚੇਰੀ ਭੈਣ ਤੇ ਅਕਬਰ ਦੇ ਪਿਤਾ ਹੁਮਾਯੂੰ ਦੇ ਛੋਟੇ ਭਰਾ ਹਿੰਦਾਲ ਮਿਰਜ਼ਾ ਦੀ ਧੀ ਸੀ। ਅਕਬਰ ਨਾਲ ਉਸ ਦੀ ਮੰਗਣੀ 9 ਸਾਲ ਦੀ ਉਮਰ ਵਿੱਚ ਹੋ ਗਈ ਸੀ ਤੇ ਬਚਪਨ ਵਿੱਚ ਹੀ 14 ਸਾਲ ਦੀ ਉਮਰ ਵਿੱਚ ਉਹ ਅਕਬਰ ਨਾਲ ਵਿਆਹੀ ਗਈ। ਆਪਣੀ ਬਾਅਦ ਵਾਲੀ ਜ਼ਿੰਦਗੀ ਵਿੱਚ ਉਸ ਨੇ ਅਕਬਰ ਦੇ ਪਸੰਦੀਦਾ ਪੋਤੇ ਖ਼ੁਰਮ ਨੂੰ ਸਿੱਖਿਆ ਦਿੱਤੀ ਜਾਂ ਗੋਦ ਲੈ ਲਿਆ ਜੋ ਬਾਅਦ ਵਿੱਚ ਬਾਦਸ਼ਾਹ ਸ਼ਾਹ ਜਹਾਨ ਬਣਿਆ। ਅਕਬਰ ਦੀ ਮੁੱਖ ਜੀਵਨ ਸਾਥਣ ਹੋਣ ਦੇ ਨਾਤੇ ਉਸ ਦਾ ਅਕਬਰ ਉੱਤੇ ਬਹੁਤ ਪ੍ਰਭਾਵ ਸੀ। ਜਦੋਂ 1600 ਈ.
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ। ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ।
ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼
ਪ੍ਰਸ਼ਾਸਕੀ ਮਕਸਦ ਲਈ, ਭਾਰਤ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਹਿੱਸਿਆਂ ਨੂੰ ਰਾਜ ਜਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ ਕਿਹਾ ਜਾਂਦਾ ਹੈ। ਭਾਰਤ ਵਿੱਚ 28 ਸੂਬੇ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਇਹ ਅੱਗੇ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਵੰਡੇ ਹੋਏ ਹਨ।
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਰੋਜ਼ਾ ਇਸਲਾਮ ਦੇ 5 ਥੰਮਾਂ ਵਿਚੋਂ ਇੱਕ ਹੈ, ਜਿਸ ਨੂੰ ਅਰਬੀ ਵਿੱਚ ਸੋਮ ਕਹਿੰਦੇ ਹਨ। ਮੁਸਲਮਾਨ ਇਸਲਾਮੀ ਸਾਲ ਦੇ ਮੁਕੱਦਸ ਮਹੀਨੇ ਰਮਜ਼ਾਨ ਅਲ-ਮੁਬਾਰਿਕ ਵਿੱਚ ਰੋਜ਼ੇ ਰੱਖਦੇ। ਰੋਜ਼ੇ ਦੌਰਾਨ ਮੁਸਲਮਾਨ ਸੁਬ੍ਹਾ ਸਾਦਿਕ ਤੋਂ ਸੂਰਜ ਛਿਪਣ ਤੱਕ ਖਾਣੇ ਪੀਣ, ਜਦਕਿ ਮੀਆਂ ਬੀਵੀ ਆਪਸ ਵਿੱਚ ਜਿਨਸੀ ਤਾਅਲੁੱਕ ਤੋਂ ਬਾਜ਼ ਰਹਿੰਦੇ ਹਨ। ਰੋਜ਼ਾ ਰੱਖਣ ਲਈ ਸੁਬ੍ਹਾ ਸਾਦਿਕ ਤੋਂ ਪਹਿਲਾਂ ਖਾਣਾ ਖਾਇਆ ਜਾਂਦਾ ਹੈ ਜਿਸ ਨੂੰ ਸਿਹਰੀ ਕਹਿੰਦੇ ਹਨ, ਜਿਸ ਦੇ ਬਾਦ ਨਮਾਜ਼ ਫ਼ਜਰ ਅਦਾ ਕੀਤੀ ਜਾਂਦੀ ਹੈ। ਸੂਰਜ ਛਿਪਣ ਉੱਪਰੰਤ ਅਜ਼ਾਨ ਮਗ਼ਰਿਬ ਦੇ ਨਾਲ ਰੋਜ਼ਾ ਖੋਲ ਲਿਆ ਜਾਂਦਾ ਹੈ ਜਿਸ ਨੂੰ ਇਫ਼ਤਾਰ ਕਰਨਾ ਕਹਿੰਦੇ ਹਨ।
2026 ਫੀਫਾ ਵਿਸ਼ਵ ਕੱਪ (ਅੰਗ੍ਰੇਜ਼ੀ: 2026 FIFA World Cup), ਜਿਸਨੂੰ ਫੀਫਾ ਵਿਸ਼ਵ ਕੱਪ 26 ਦੇ ਰੂਪ ਵਿੱਚ ਮਾਰਕੀਟ ਕੀਤਾ ਗਿਆ ਹੈ, ਦੁਨੀਆਂ ਦਾ 23ਵਾਂ ਫੀਫਾ ਵਿਸ਼ਵ ਕੱਪ ਹੋਵੇਗਾ, ਜੋ ਕਿ ਫੀਫਾ ਦੇ ਮੈਂਬਰ ਐਸੋਸੀਏਸ਼ਨਾਂ ਦੀਆਂ ਰਾਸ਼ਟਰੀ ਟੀਮਾਂ ਦੁਆਰਾ ਮੁਕਾਬਲਾ ਕੀਤਾ ਜਾਣ ਵਾਲਾ ਚਾਰ ਸਾਲਾ ਅੰਤਰਰਾਸ਼ਟਰੀ ਪੁਰਸ਼ ਫੁੱਟਬਾਲ ਚੈਂਪੀਅਨਸ਼ਿਪ ਹੈ। ਇਹ ਟੂਰਨਾਮੈਂਟ 11 ਜੂਨ ਤੋਂ 19 ਜੁਲਾਈ, 2026 ਤੱਕ ਹੋਵੇਗਾ। ਇਸਦੀ ਮੇਜ਼ਬਾਨੀ ਤਿੰਨ ਉੱਤਰੀ ਅਮਰੀਕੀ ਦੇਸ਼ਾਂ ਦੇ 16 ਸ਼ਹਿਰਾਂ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾਵੇਗੀ; ਮੈਚਾਂ ਦਾ ਮੁੱਖ ਮੇਜ਼ਬਾਨ ਦੇਸ਼ ਸੰਯੁਕਤ ਰਾਜ ਅਮਰੀਕਾ ਹੈ, ਜਦੋਂ ਕਿ ਕੈਨੇਡਾ ਅਤੇ ਮੈਕਸੀਕੋ ਸਹਾਇਕ ਮੇਜ਼ਬਾਨ ਹੋਣਗੇ। ਇਹ ਟੂਰਨਾਮੈਂਟ ਤਿੰਨ ਦੇਸ਼ਾਂ ਦੁਆਰਾ ਮੇਜ਼ਬਾਨੀ ਕੀਤਾ ਜਾਣ ਵਾਲਾ ਪਹਿਲਾ ਟੂਰਨਾਮੈਂਟ ਹੋਵੇਗਾ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਮੁਹੀ ਅਲ-ਦੀਨ ਮੁਹੰਮਦ (ਅੰ. 1618 – 3 ਮਾਰਚ 1707), ਆਮ ਤੌਰ 'ਤੇ ਔਰੰਗਜ਼ੇਬ ਅਤੇ ਉਸਦੇ ਰਾਜਕੀ ਸਿਰਲੇਖ ਆਲਮਗੀਰ ਦੁਆਰਾ ਜਾਣਿਆ ਜਾਂਦਾ ਹੈ, ਮੁਗਲ ਸਾਮਰਾਜ ਦਾ ਛੇਵਾਂ ਬਾਦਸ਼ਾਹ ਸੀ, ਜੋ ਜੁਲਾਈ 1658 ਤੋਂ ਲੈ ਕੇ 1707 ਵਿੱਚ ਆਪਣੀ ਮੌਤ ਤੱਕ ਰਾਜ ਕਰਦਾ ਰਿਹਾ। ਉਸ ਦੇ ਬਾਦਸ਼ਾਹਤ ਅਧੀਨ, ਮੁਗਲ ਭਾਰਤੀ ਉਪ-ਮਹਾਂਦੀਪ ਦੇ ਲਗਭਗ ਪੂਰੇ ਖੇਤਰ ਵਿੱਚ ਫੈਲੇ ਹੋਏ ਆਪਣੇ ਖੇਤਰ ਦੇ ਨਾਲ ਆਪਣੀ ਸਭ ਤੋਂ ਵੱਡੀ ਹੱਦ ਤੱਕ ਪਹੁੰਚ ਗਏ। ਵਿਆਪਕ ਤੌਰ 'ਤੇ ਆਖਰੀ ਪ੍ਰਭਾਵਸ਼ਾਲੀ ਮੁਗਲ ਸ਼ਾਸਕ ਮੰਨਿਆ ਜਾਂਦਾ ਹੈ, ਔਰੰਗਜ਼ੇਬ ਨੇ ਫਤਵਾ 'ਆਲਮਗਿਰੀ' ਦਾ ਸੰਕਲਨ ਕੀਤਾ ਅਤੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਸ਼ਰੀਆ ਅਤੇ ਇਸਲਾਮੀ ਅਰਥਸ਼ਾਸਤਰ ਨੂੰ ਪੂਰੀ ਤਰ੍ਹਾਂ ਸਥਾਪਤ ਕਰਨ ਵਾਲੇ ਕੁਝ ਰਾਜਿਆਂ ਵਿੱਚੋਂ ਇੱਕ ਸੀ। ਕੁਲੀਨ ਤਿਮੂਰਦ ਰਾਜਵੰਸ਼ ਨਾਲ ਸਬੰਧਤ, ਔਰੰਗਜ਼ੇਬ ਦਾ ਮੁਢਲਾ ਜੀਵਨ ਧਾਰਮਿਕ ਕੰਮਾਂ ਵਿੱਚ ਲੱਗਾ ਹੋਇਆ ਸੀ। ਉਸਨੇ ਆਪਣੇ ਪਿਤਾ ਸ਼ਾਹ ਜਹਾਨ (ਸ਼.
ਆਸ਼ਾ ਕੇਲੁੰਨੀ ਨਾਇਰ (ਅੰਗ੍ਰੇਜ਼ੀ: Asha Kelunni Nair; ਜਨਮ 8 ਜੁਲਾਈ 1966), ਜੋ ਉਸਦੇ ਸਟੇਜ ਨਾਮ ਰੇਵਥੀ ਦੁਆਰਾ ਜਾਣੀ ਜਾਂਦੀ ਹੈ, ਇੱਕ ਭਾਰਤੀ ਅਭਿਨੇਤਰੀ ਅਤੇ ਨਿਰਦੇਸ਼ਕ ਹੈ, ਜੋ ਮੁੱਖ ਤੌਰ 'ਤੇ ਤਮਿਲ ਅਤੇ ਮਲਿਆਲਮ ਸਿਨੇਮਾ ਵਿੱਚ - ਤੇਲਗੂ, ਹਿੰਦੀ ਅਤੇ ਕੰਨੜ ਫਿਲਮਾਂ ਤੋਂ ਇਲਾਵਾ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ। ਉਸਨੇ ਕਈ ਪ੍ਰਸ਼ੰਸਾ ਜਿੱਤੀ ਹੈ, ਜਿਸ ਵਿੱਚ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਫਿਲਮ ਅਵਾਰਡ, ਅਤੇ ਛੇ ਫਿਲਮਫੇਅਰ ਅਵਾਰਡ ਦੱਖਣ ਸ਼ਾਮਲ ਹਨ। ਉਸਨੇ ਭੂਤਕਾਲਮ (2022) ਵਿੱਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਭਿਨੇਤਰੀ ਲਈ ਕੇਰਲ ਰਾਜ ਫਿਲਮ ਅਵਾਰਡ ਵੀ ਜਿੱਤਿਆ ਹੈ।
ਰੋਟੀ (ਹੋਰ ਨਾਮ: ਚਪਾਤੀ, ਚਾਪਤਿ, ਚਪਾਠੀ, ਜਾਂ ਚਾਂਤੀ), ਜੋ ਕਿ ਰਾਤੀ, ਸਫਾਈ, ਸ਼ਬਾਤੀ ਅਤੇ (ਮਾਲਦੀਵਜ਼) ਵਿਚ ਰੋਜੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਭਾਰਤੀ ਉਪ-ਮਹਾਂਦੀਪ ਤੋਂ ਇਕ ਬੇਖ਼ਮੀਰੀ ਫਲੈਟਬ੍ਰੇਡ ਹੈ; ਅਤੇ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ, ਪੂਰਬੀ ਅਫ਼ਰੀਕਾ ਅਤੇ ਕੈਰੇਬੀਅਨ ਵਿੱਚ ਪ੍ਰਸਿੱਧ ਸਟੈਪਲ ਖਾਣਾ ਹੈ। ਚਪਾਤੀ ਕਣਕ ਦੇ ਆਟੇ ਰੂਪ ਵਿੱਚ ਜਾਣੀ ਜਾਂਦੀ ਹੈ ਜਿਸਨੂੰ ਅਟਾ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਪਾਣੀ ਅਤੇ ਵਿਕਲਪਕ ਲੂਣ ਨੂੰ ਇੱਕ ਮਿਕਸਿੰਗ ਬਰਤਨ ਵਿੱਚ ਪਰਾਂਤ ਵਿੱਚ ਮਿਲਾ ਕੇ, ਇੱਕ ਤਵਾ (ਫਲੈਟ ਸਕਿਲਟ) ਤੇ ਪਕਾਇਆ ਜਾਂਦਾ ਹੈ।
ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।
ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਭੂ-ਮੱਧ ਇਲਾਕੇ ਦੇ ਸਮੁੰਦਰੀ ਤਾਪਮਾਨ ਅਤੇ ਵਾਯੂਮੰਡਲੀ ਹਲਾਤਾਂ ਵਿੱਚ ਆਈਆਂ ਤਬਦੀਲੀਆਂ ਲਈ ਜ਼ਿੰਮੇਵਾਰ ਸਮੁੰਦਰੀ ਘਟਨਾ ਨੂੰ ਅਲ ਨੀਨੋ ਜਾਂ ਅਲ ਨੀਞੋ ਕਿਹਾ ਜਾਂਦਾ ਹੈ। ਇਹ ਘਟਨਾ ਦੱਖਣੀ ਅਮਰੀਕਾ ਦੇ ਪੱਛਮੀ ਤਟ ਉੱਤੇ ਪੈਂਦੇ ਏਕੁਆਦੋਰ ਅਤੇ ਪੇਰੂ ਦੇਸ਼ਾਂ ਦੇ ਤੱਟੀ ਸਮੁੰਦਰੀ ਪਾਣੀ ਵਿੱਚ ਕੁਝ ਸਾਲਾਂ ਦੀ ਵਿੱਥ ਨਾਲ ਵਾਪਰਦੀ ਹੈ। ਇਸ ਦੇ ਨਤੀਜੇ ਵਜੋਂ ਸਮੁੰਦਰ ਦੇ ਸਤਹੀ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਮੌਸਮ ਦਾ ਆਮ ਚੱਕਰ ਗੜਬੜਾ ਜਾਂਦਾ ਹੈ ਅਤੇ ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਤਬਾਹੀਆਂ ਆਉਂਦੀਆਂ ਹਨ।