ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਜਸਵੰਤ ਸਿੰਘ ਖਾਲੜਾ (1952–1995) ਇੱਕ ਭਾਰਤੀ ਮਨੁੱਖੀ ਅਧਿਕਾਰ ਕਾਰਕੁਨ ਸੀ। ਉਹ ਪੰਜਾਬ ਦੇ ਸਭ ਤੋਂ ਉੱਘੇ ਮਨੁੱਖੀ ਅਧਿਕਾਰ ਕਾਰਕੁਨਾਂ ਵਿੱਚੋਂ ਇੱਕ ਸੀ। ਉਸਨੇ ਪੰਜਾਬ, ਭਾਰਤ ਵਿੱਚ ਬਗਾਵਤ ਦੌਰਾਨ ਪੰਜਾਬ ਪੁਲਿਸ ਦੁਆਰਾ ਹਜ਼ਾਰਾਂ ਕਥਿਤ ਗੈਰ-ਨਿਆਇਕ ਕਤਲਾਂ, ਜਬਰੀ ਲਾਪਤਾ ਕੀਤੇ ਜਾਣ ਅਤੇ ਗੈਰ-ਕਾਨੂੰਨੀ ਸਸਕਾਰ ਦੇ ਸਬੂਤਾਂ ਦਾ ਪਰਦਾਫਾਸ਼ ਕੀਤਾ ਅਤੇ ਇਸਤੋਂ ਬਾਅਦ ਉਸਨੂੰ ਅੰਤਰਰਾਸ਼ਟਰੀ ਪਹਿਚਾਣ ਵੀ ਮਿਲੀ।
ਸਤਲੁਜ ਇੱਕ 2026 ਦੀ ਭਾਰਤੀ ਜੀਵਨੀ ਸੰਬੰਧੀ ਡਰਾਮਾ ਫ਼ਿਲਮ ਹੈ ਜੋ ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਹੈ ਅਤੇ ਕ੍ਰਮਵਾਰ RSVP ਮੂਵੀਜ਼ ਅਤੇ ਮੈਕਗਫਿਨ ਪਿਕਚਰਜ਼ ਦੁਆਰਾ ਰੋਨੀ ਸਕ੍ਰੂਵਾਲਾ, ਅਭਿਸ਼ੇਕ ਚੌਬੇ ਅਤੇ ਤ੍ਰੇਹਨ ਦੁਆਰਾ ਸਾਂਝੇ ਤੌਰ 'ਤੇ ਨਿਰਮਿਤ ਹੈ। ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਤ੍ਰੇਹਨ ਦੁਆਰਾ ਨਿਰੇਨ ਭੱਟ ਅਤੇ ਉਤਸਵ ਮੈਤ੍ਰਾ ਨਾਲ ਲਿਖੀ, ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਹਨ। ਇਹ ਖਾਲੜਾ ਦੁਆਰਾ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਬਗਾਵਤ ਦੌਰਾਨ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਜ਼ਬਰਦਸਤੀ ਲਾਪਤਾ ਅਤੇ ਗੈਰ-ਨਿਆਇਕ ਕਤਲਾਂ ਦੀ ਜਾਂਚ ਤੋਂ ਬਾਅਦ ਹੈ।
ਦਿਲਾਵਰ ਸਿੰਘ ਬੱਬਰ (ਜੈ ਸਿੰਘ ਵਾਲਾ) ਨੇ ਮਨੁੱੱਖੀ ਬੰਬ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿਤਾ ਸੀ। ਉਹ ਪੰਜਾਬ ਪੁਲਿਸ ਦੀ ਨੌਕਰੀ ਦੌਰਨ ਹੀ ਖਾਲਿਸਤਾਨੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਵਿੱੱਚ ਸ਼ਾਮਲ ਹੋ ਗਿਆ ਸੀ। ਉਸਨੇ 31 ਅਗਸਤ 1995 ਨੂੰ ਸ਼ਾਮ 5 ਵਜੇ ਪੰਜਾਬ ਅਤੇ ਹਰਿਆਣਾ ਸੀਵਲ ਸੈਕਟਰੀਏਟ ਚੰਡੀਗੜ੍ਹ ਵਿਖੇ ਬੇਅੰਤ ਸਿੰਘ ਨੂੰ ਉਸ ਦੀ ਗੋਲੀ ਰੋਕੂ ਕਾਰ ਸਣੇ ਹੀ ਬੰਬ ਨਾਲ ਉਡਾ ਦਿੱਤਾ
ਭਾਈ ਮਨੀ ਸਿੰਘ (7 ਅਪਰੈਲ 1644 – 14 ਜੂਨ 1738) 18ਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਸ਼ਹੀਦ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ ਅਤੇ ਜਦੋਂ ਗੁਰੂ ਜੀ ਨੇ ਮਾਰਚ 1699 ਵਿੱਚ ਖ਼ਾਲਸਾ ਸਿਰਜਿਆ ਸੀ ਤਾਂ ਉਹਨਾਂ ਨੇ ਸਿੱਖ ਧਰਮ ਅਪਣਾਇਆ ਸੀ। ਇਸ ਤੋਂ ਤੁਰੰਤ ਬਾਅਦ, ਗੁਰੂ ਜੀ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ, ਜੋ ਕਿ 1696 ਤੋਂ ਬਿਨਾਂ ਕਿਸੇ ਨਿਗਰਾਨ ਦੇ ਸੀ। ਉਹਨਾਂ ਨੇ ਸਿੱਖ ਇਤਿਹਾਸ ਦੇ ਇੱਕ ਨਾਜ਼ੁਕ ਪੜਾਅ 'ਤੇ ਸਿੱਖ ਧਰਮ ਨੂੰ ਸੰਭਾਲਿਆ ਅਤੇ ਅਗਵਾਈ ਕੀਤੀ।
ਬੋਹੜ (ਅੰਗਰੇਜ਼ੀ: Banyan Tree; ਫਾਰਸੀ: ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰਗਦ) ਇੱਕ ਘੁੰਨਾ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਫਾਈਕਸ ਜਾਤੀ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ (Ficus bengalensis) ਹੈ। ਬੋਹੜ ਭਾਰਤ ਦਾ ਰਾਸ਼ਟਰੀ ਰੁੱਖ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰਾਹਾਂ ਦੇ ਕਿਨਾਰਿਆਂ ਉੱਤੇ ਆਮ ਸੀ ਮਗਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸਨੂੰ ਦੇਹਾਤ ਦਾ ਕੇਂਦਰੀ ਦਰਖ਼ਤ ਵੀ ਕਿਹਾ ਜਾਂਦਾ ਸੀ ਜਿਸ ਦੇ ਹੇਠਾਂ ਚੌਪਾਲਾਂ/ਸਥਾਂ ਲਗਾਈਆਂ ਜਾਂਦੀਆਂ ਸਨ ਮਗਰ ਇਹ ਕਲਚਰ ਹੁਣ ਆਧੁਨਿਕ ਤਰਜ-ਏ-ਜਿੰਦਗੀ ਮਸਲਨ ਟੈਲੀਵਿਜਨ ਦੀ ਵਜ੍ਹਾ ਤਕਰੀਬਨ ਖ਼ਤਮ ਹੋ ਚੁੱਕਾ ਹੈ।
ਆਈਜ਼ੋਲ ਭਾਰਤੀ ਦੇ ਪ੍ਰਾਂਤ ਮਿਜ਼ੋਰਮ ਦੀ ਰਾਜਧਾਨੀ ਹੈ। 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮਿਜ਼ੋ ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ ਕਰਕ ਰੇਖਾ ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ ਟਲਾਵੰਗ ਦਰਿਆ ਘਾਟੀ ਅਤੇ ਪੂਰਬ ਵੱਲ ਟੂਅਰੀਅਲ ਦਰਿਆ ਘਾਟੀ ਹੈ। 2011 ਦੀ ਜਨਗਣਨਾ ਸਮੇਂ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ ਇਸਾਈ ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ ਇਸਲਾਮ, ਬੋਧੀ, ਹਿੰਦੂ ਹਨ। ਇੱਥੇ ਦੇਖਣਯੋਗ ਸਥਾਨ ਬਾਰਾ ਬਜ਼ਾਰ, ਮਿਜ਼ੋਰਮ ਪ੍ਰਾਂਤ ਅਜਾਇਬਘਰ, ਰੇਆਈਕ ਰਿਜ਼ੋਰਟ, ਦੁਰਤਲੰਗ ਪਹਾੜੀ, ਆਈਜ਼ੋਲ ਕਾਲਜ਼, ਸੋਲੋਮੋਨ ਦਾ ਮੰਦਰ, ਕਿਦਰੋਨ ਘਾਟੀ ਚਾਵਲਹੰਨ ਮੰਦਰ, ਖੌਂਗਚੇਰਾ ਪੁਕ ਸਰੁੰਗ, ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ ਬਕਤਾਵੰਗ ਪਿੰਡ, ਆਦਿ ਹਨ।
ਕਵੀ ਸੰਤੋਖ ਸਿੰਘ (ਅੰਗ੍ਰੇਜ਼ੀ: Kavi Santokh Singh; 8 ਅਕਤੂਬਰ 1787 ਈ – 19 ਅਕਤੂਬਰ 1843/1844) ਇੱਕ ਸਿੱਖ ਇਤਿਹਾਸਕਾਰ, ਕਵੀ ਅਤੇ ਲੇਖਕ ਸੀ। ਉਹ ਇੰਨੇ ਉੱਘੇ ਲੇਖਕ ਸਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ, ਜੋ ਕਿ ਮਹਾਕਵੀ ਸੰਤੋਖ ਸਿੰਘ ਹਾਲ ਦੇ ਅੰਦਰ ਸਥਿਤ ਹੈ। "ਮਹਾਨ ਕਵੀ" (ਮਹਾਕਵੀ) ਸੰਤੋਖ ਸਿੰਘ ਨੂੰ ਪੰਜਾਬੀ ਸਾਹਿਤ ਦਾ ਫਿਰਦੌਸੀ ਵੀ ਕਿਹਾ ਜਾਂਦਾ ਹੈ, ਫਿਰਦੌਸੀ ਨੇ ~ 50,000 ਕਵਿਤਾਵਾਂ ਲਿਖੀਆਂ ਜਦੋਂ ਕਿ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਨੇ ਕੁੱਲ ~ 52,000 ਛੰਦਾਂ ਲਿਖੀਆਂ। ਹੋਰ ਵਿਦਵਾਨਾਂ ਨੇ ਸੰਤੋਖ ਸਿੰਘ ਨੂੰ ਵਿਆਸ ਦੇ ਸਮਾਨ ਸਮਝਿਆ ਹੈ। ਗੌਟਲੀਬ ਵਿਲਹੈਲਮ ਲੀਟਨਰ ਨੇ 1883 ਵਿੱਚ ਲਿਖਿਆ ਸੀ, "ਕਰਨਾਲ ਜ਼ਿਲ੍ਹੇ ਦੇ ਕੈਂਟਲ ਦੇ ਸੰਤੋਖ ਸਿੰਘ ਨੇ ਆਪਣੀਆਂ ਰਚਨਾਵਾਂ ਦੇ ਨਿਰਮਾਣ ਦੁਆਰਾ ਆਪਣਾ ਨਾਮ ਅਮਰ ਕਰ ਦਿੱਤਾ ਹੈ"।
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਨੌਂ ਇਤਿਹਾਸਕ ਗੁਰੂਦੁਆਰਿਆਂ ਵਿਚੋਂ ਇੱਕ ਹੈ। ਇਹ ਗੁਰੂਦੁਆਰਾ ਭਾਈ ਬਘੇਲ ਸਿੰਘ ਦੁਆਰਾ 1783 ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਥਾਂ ਚਾਂਦਨੀ ਚੌਂਕ,ਪੁਰਾਣੀ ਦਿੱਲੀ ਵਿੱਚ ਬਣਵਾਇਆ ਗਿਆ। ਗੁਰੂ ਤੇਗ਼ ਬਹਾਦਰ ਜੀ ਨੂੰ ਮੁਗ਼ਲ ਬਾਦਸ਼ਾਹ ਔਰੰਗਜੇਬ ਦੇ ਹੁਕਮ 'ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਤੋਂ ਇੰਨਕਾਰ ਕਰਨ 'ਤੇ 11 ਨਵੰਬਰ 1675 ਵਿੱਚ ਸ਼ਹੀਦ ਕਰਵਾ ਦਿੱਤਾ ਗਿਆ।
ਰਾਜਵੀਰ ਸਿੰਘ ਜਵੰਦਾ (1990 - 8 ਅਕਤੂਬਰ 2025) ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਸੀ। ਉਸਨੇ "ਕਲੀ ਜਵੰਦੇ ਦੀ", "ਖੁਸ਼ ਰਿਹਾ ਕਰ", ਅਤੇ "ਦੋ ਨੀ ਸੱਜਣਾ " ਵਰਗੇ ਗੀਤਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਮੋਟਰਸਾਈਕਲ ਹਾਦਸੇ ਉਪਰੰਤ 11 ਦਿਨਾਂ ਤੱਕ ਹਸਪਤਾਲ ਵਿੱਚ ਦਾਖ਼ਲ ਰਹਿਣ ਤੋਂ ਬਾਅਦ, 35 ਸਾਲ ਦੀ ਉਮਰ ਵਿੱਚ 8 ਅਕਤੂਬਰ 2025 ਨੂੰ ਉਸਦੀ ਮੌਤ ਹੋ ਗਈ।
ਜੋਸ਼ ਸੀਫ੍ਰਾਈਡ (ਜਨਮ 6 ਫ਼ਰਵਰੀ, 1986) ਇੱਕ ਐਲਜੀਬੀਟੀ ਅਧਿਕਾਰ ਕਾਰਜਕਰਤਾ ਹੈ, ਸੰਯੁਕਤ ਰਾਜ ਦੀ ਏਅਰ ਫੋਰਸ ਵਿੱਚ ਇੱਕ ਸਾਬਕਾ ਕਪਤਾਨ, ਅਤੇ ਆਉਟਸੇਰਵ-ਐਸਐਲਡੀਐਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਇੱਕ ਸਾਬਕਾ ਸਹਿ-ਚੇਅਰਮੈਨ ਹੈ, ਜੋ ਅਮਰੀਕੀ ਫੌਜ ਦੇ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਡਰ ਮੈਂਬਰਾਂ ਦੀ ਸੰਸਥਾ ਹੈ। ਸਾਲ 2009 ਵਿੱਚ ਯੂ.ਐਸ. ਏਅਰ ਫੋਰਸ ਅਕੈਡਮੀ ਤੋਂ ਗ੍ਰੈਜੂਏਟ, ਪਹਿਲਾਂ ਜੋਸ਼ ਨੂੰ ਡੀ ਸਮਿਥ ਨਾਮੀ ਸੰਯੁਕਤ ਰਾਜ ਫੌਜ ਵਿੱਚ ਖੁੱਲ੍ਹੇ ਤੌਰ 'ਤੇ ਸੇਵਾਵਾਂ ਦੇ ਰਹੀ ਲੈਸਬੀਅਨ, ਗੇਅ ਅਤੇ ਦੁਲਿੰਗੀ ਲੋਕਾਂ ਨਾਲ ਵਿਤਕਰਾ ਖ਼ਤਮ ਕਰਨ ਦੀ ਉਸਦੀ ਮੁਹਿੰਮ ਨਾਲ ਜਾਣਿਆ ਜਾਂਦਾ ਸੀ। 27 ਅਕਤੂਬਰ 2012 ਨੂੰ ਦੋ ਸੰਸਥਾਵਾਂ ਆਉਟਸਰਵ ਅਤੇ ਐਸ.ਐਲ.ਡੀ.ਐਨ. ਮਿਲਾ ਦਿੱਤੀਆਂ ਗਈਆਂ। ਸੀਫ੍ਰਾਈਡ ਨੂੰ ਬੋਰਡ ਆਫ਼ ਡਾਇਰੈਕਟਰਜ਼ ਦਾ ਸਹਿ-ਚੇਅਰ ਚੁਣਿਆ ਗਿਆ, ਜਿਸ ਕਾਰਨ ਉਹ ਕਿਸੇ ਵੀ ਵੱਡੇ ਐਲ.ਜੀ.ਬੀ.ਟੀ.
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਮਾਊਂਟ ਫੂਜੀ (富士山, Fujisan, ਆਈ.ਪੀ.ਏ.: [ɸɯᵝꜜdʑisaɴ] ( ਸੁਣੋ))) ਜਾਪਾਨ ਦਾ ਸਭ ਤੋਂ ਵੱਡਾ ਪਹਾੜ ਹੈ ਜੋ ਹੋਂਸ਼ੂ ਟਾਪੂ ਉੱਤੇ ਸਥਿਤ ਹੈ। ਇਸ ਦੀ ਉਚਾਈ 12,389 ਫੁੱਟ ਹੈ। ਇਹ ਇੱਕ ਜਵਾਲਾਮੁਖੀ ਹੈ ਜੋ ਆਖ਼ਰੀ ਵਾਰ 1707–08 ਵਿੱਚ ਫਟਿਆ ਸੀ। ਇਹ ਟੋਕੀਓ ਤੋਂ 100 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਹ ਵਲੱਖਣ ਤੌਰ ਉੱਤੇ ਇੱਕ ਕੋਣ ਦੇ ਰੂਪ ਵਿੱਚ ਹੈ ਅਤੇ ਸਾਲ ਵਿੱਚ ਕਈ ਮਹੀਨੇ ਇਸ ਉੱਤੇ ਬਰਫ਼ ਪਈ ਰਹਿੰਦੀ ਹੈ।
ਮਹਾਰਾਸ਼ਟਰ (ਮਰਾਠੀ: ਅੰਗਰੇਜ਼ੀ ਉਚਾਰਨ: /məhɑːˈrɑːʃtrə/; महाराष्ट्र, [məharaːʂʈrə] ( ਸੁਣੋ)) ਭਾਰਤ ਦਾ ਇੱਕ ਰਾਜ ਹੈ ਜੋ ਭਾਰਤ ਦੇ ਪੱਛਮ ਵਿੱਚ ਸਥਿਤ ਹੈ। ਇਸਦੀ ਗਿਣਤੀ ਭਾਰਤ ਦੇ ਸਭ ਤੋਂ ਧਨੀ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਰਾਜਧਾਨੀ ਮੁੰਬਈ ਹੈ ਜੋ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਆਰਥਕ ਰਾਜਧਾਨੀ ਵਜੋਂ ਵੀ ਜਾਣੀ ਜਾਂਦੀ ਹੈ। ਅਤੇ ਇਥੋਂ ਦਾ ਪੂਨਾ ਸ਼ਹਿਰ ਵੀ ਭਾਰਤ ਦੇ ਵੱਡੇ ਮਹਾਨਗਰਾਂ ਵਿੱਚ ਗਿਣਿਆ ਜਾਂਦਾ ਹੈ। ਇਹ ਸ਼ਹਿਰ ਭਾਰਤ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਸਾਊਦੀ ਅਰਬ ਵਿੱਚ ਔਰਤਾਂ ਦੇ ਹੱਕ ਦੁਨੀਆ ਵਿੱਚ ਹੀ ਨਹੀਂ ਸਗੋਂ ਇਸ ਦੇ ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨਾਲੋਂ ਵੀ ਬਹੁਤ ਘੱਟ ਹਨ। ਸਾਊਦੀ ਅਰਬ ਵਿੱਚ ਔਰਤਾਂ ਬਹੁਤੇ ਕਂਮਾ ਵਿੱਚ ਸਿਰਫ਼ ਮਰਦਾਂ ਤੇ ਨਿਰਭਰ ਬਣਾ ਕੇ ਰਖ ਦਿੱਤੀ ਗਈ ਹੈ।ਵਿਸ਼ਵ ਆਰਥਿਕ ਫੋਰਮ ਦੀ ਵਰ੍ਹੇ 2013 ਦੀ ਲਿੰਗ ਗੈਪ ਰਿਪੋਰਟ ਮੁਤਾਬਿਕ਼ ਸਾਊਦੀ ਅਰਬ 136 ਦੇਸ਼ਾਂ ਵਿੱਚ ਕਿਤੇ 127 ਨੰਬਰ ਦੇ ਹੇਠਲੇ ਥਾਂ ਤੇ ਗਿਣਿਆ ਗਿਆ ਹੈ। ਔਰਤਾਂ ਦੇ ਹਕਾਂ ਦੀ ਖੁੱਲ ਜਾਂ ਹੱਦਬੰਦੀ ਨੂੰ ਖਾਲਿਸ ਇਸਲਾਮੀ ਰਵਾਇਤਾਂ ਅਤੇ ਪੱਛਮੀ ਕਦਰਾਂ ਕ਼ੀਮਤਾਂ ਦੇ ਅਖੌਤੀ ਖ਼ਤਰੇ ਦੇ ਜੁਆਬ ਦੇ ਬਿੰਦੂਆਂ ਹੇਠਾਂ ਅਪਣਾਇਆ ਗਿਆ ਹੈ। ਭਾਵੇਂ ਮੌਜੂਦਾ ਹਾਕ਼ਮ ਬਾਦਸ਼ਾਹ ਅਬਦੁੱਲਾ ਨੇ ਕਈ ਅਗਾਂਹਵਧੂ ਕਦਮ ਚੁੱਕੇ ਹਨ ਫੇਰ ਵੀ ਔਰਤਾਂ ਦੀ ਹਾਲਤ ਨੂੰ ਹੋਰ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।ਵਰ੍ਹੇ 2015 ਵਿੱਚ ਸਾਊਦੀ ਅਰਬ ਦੇ ਕਾਰਜਬਲ ਦੇ ਵਿੱਚ ਔਰਤਾਂ ਦਾ ਸਿਰਫ਼ 13 ਫ਼ੀਸਦ ਹੀ ਸ਼ਾਮਿਲ ਹੈ।
ਚਿਕਨ ਟਿੱਕਾ ਇੱਕ ਚਿਕਨ ਪਕਵਾਨ ਹੈ ਜੋ ਭਾਰਤੀ ਉਪ ਮਹਾਂਦੀਪ ਵਿੱਚ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਯੂਨਾਈਟਿਡ ਕਿੰਗਡਮ ਵਿੱਚ ਪ੍ਰਸਿੱਧ ਹੈ। ਇਹ ਰਵਾਇਤੀ ਤੌਰ 'ਤੇ ਹੱਡੀ ਰਹਿਤ ਚਿਕਨ ਦੇ ਛੋਟੇ ਟੁਕੜੇ ਹੁੰਦੇ ਹਨ, ਜਿਸ ਨੂੰ ਅੰਗੀਠੀ ਕਹਿੰਦੇ ਹਨ ਜਾਂ ਭਾਰਤੀ ਮਸਾਲੇ ਅਤੇ ਦਹੀ (ਦਹੀਂ) ਵਿੱਚ ਮੈਰੀਨੇਟ ਕਰਨ ਤੋਂ ਬਾਅਦ ਚਾਰਕੋਲ ਉੱਤੇ - ਜ਼ਰੂਰੀ ਤੌਰ 'ਤੇ ਤੰਦੂਰੀ ਚਿਕਨ ਦਾ ਇੱਕ ਹੱਡੀ ਰਹਿਤ ਸੰਸਕਰਣ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਕਵੀ ਰਾਜ (Kannada: ಕವಿರಾಜ್) ਇੱਕ ਭਾਰਤੀ ਗੀਤਕਾਰ, ਲੇਖਕ ਅਤੇ ਫਿਲਮ ਡਾਇਰੈਕਟਰ ਹੈ। ਉਹ 2003 ਵਿੱਚ ਕਰਿਆ ਲਈ ਗੀਤ ਲਿਖਣ ਤੋਂ ਸ਼ੁਰੂ ਕਰਕੇ ਕੰਨੜ ਫਿਲਮਾਂ ਲਈ ਗੀਤ ਲਿਖਣ ਲਈ ਮੁੱਖ ਤੌਰ ਤੇ ਮਸ਼ਹੂਰ ਹੈ। ਉਸ ਨੇ 1000 ਤੋਂ ਵੱਧ ਫੀਚਰ ਫਿਲਮੀ ਗਾਣਿਆਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਨੇ ਫਿਲਮਫੇਅਰ ਅਵਾਰਡਸ ਸਾਊਥ ਅਤੇ ਸੁਵਰਨਾ ਫਿਲਮ ਐਵਾਰਡਜ਼ ਸਮੇਤ ਕਈ ਪੁਰਸਕਾਰ ਜਿੱਤੇ ਹਨ। ਵਰਤਮਾਨ ਸਮੇਂ ਵਿੱਚ ਉਨ੍ਹਾਂ ਨੂੰ ਕੰਨੜ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਗੀਤਕਾਰ ਮੰਨਿਆ ਜਾਂਦਾ ਹੈ।
ਕਾਜਲ ਅਗਰਵਾਲ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਪ੍ਰਮੁੱਖ ਤੋਰ ਤੇ ਤੇਲੁਗੂ ਅਤੇ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਕਾਜਲ ਦੱਖਣੀ ਭਾਰਤ ਦੇ ਨਾਮਵਰ ਹਸਤੀਆਂ ਵਿਚੋਂ ਇੱਕ ਹੈ। ਕਾਜਲ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਸਟੇਜ ਸ਼ੋਅ ਵਿੱਚ ਵੀ ਹਿੱਸਾ ਲੈਂਦੀ ਸੀ। ਕਾਜਲ ਬਰਾਂਡ ਅਤੇ ਪ੍ਰੋਡਕਟਸ ਲਈ ਮਸ਼ਹੂਰ ਹਸਤੀ ਹੈ ਜਿਸਨੇ ਇਹਨਾਂ ਲਈ ਮਸ਼ਹੂਰੀ ਕੀਤੀ ਹੈ। ਕਾਜਲ ਅਗਰਵਾਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2004 ਦੀ ਹਿੰਦੀ ਫਿਲਮ ਕਿਉਂ ਹੋ ਗਿਆ ਨਾ...
ਕਰਣ ਕੁੰਦਰਾ (ਪਹਿਲਾਂ ਕਰਾਨ ਕੁੰਦਰਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ ਜੋ ਏਕਤਾ ਕਪੂਰ ਦੀ ਇੰਡੀਅਨ ਸੋਪ ਓਪੇਰਾ "ਕਿਤਨੀ ਮੋਹੱਬਤ ਹੈ" ਵਿੱਚ ਅਰਜੁਨ ਪੂਜ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ ਜੋ ਐੱਨ ਡੀ ਟੀ ਵੀ ਇਮੇਗਿਨ ਤੇ ਪ੍ਰਸਾਰਿਤ ਕੀਤੀ ਗਈ ਸੀ। ਉਸ ਨੂੰ ਇਕਤਾ ਕਪੂਰ ਦੇ ਤਿੰਨ ਸੀਜ਼ਨ ਆਯੋਜਿਤ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ। ਇੱਕ ਹੋਰ ਅਪਰਾਧ ਦੀ ਗਾਣਾ ਚੈਨਲ 'ਤੇ ਨਿਰਦੋਸ਼ ਦਾ ਗੁਮਰਾਤ ਅੰਤ ਹੈ। ਉਹ ਐਮਟੀਵੀ ਰੋਡੀਜ਼ ਐਕਸ -2 ਅਤੇ ਐਕਸ 4 ਵਿੱਚ ਇਕ' ਗੈਂਗ ਲੀਡਰ 'ਵੀ ਸੀ। ਉਨ੍ਹਾਂ ਦੀ ਜਗ੍ਹਾ ਨਿੱਕੀਲ ਚਿਨਾਪਾ ਦੀ ਥਾਂ ਰੋਡੀਸਿਜ਼ ਰਾਇਜ਼ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਫਿਲਮ ਦੇ ਵਚਨਬੱਧਤਾ ਕਾਰਨ ਇਸ ਨੂੰ ਛੱਡਣਾ ਪਿਆ ਸੀ। ਉਸ ਨੇ ਡਾਇਰੈਕਟਰ ਅਨੀਜ਼ ਬਾਜ਼ਮੀ ਦੇ ਕਾਮਿਕ ਫਿਲਮ ਮੁਬਾਰਕਾਨ ਵਿੱਚ ਪ੍ਰਵਾਸੀ ਭਾਰਤੀ ਵਪਾਰੀ ਮਨਪ੍ਰੀਤ ਸੰਧੂ ਦੀ ਇੱਕ ਅਹਿਮ ਭੂਮਿਕਾ ਨਿਭਾਈ।
ਛੱਜ ਕੁੱਟਣਾ ਵੀ ਵਿਆਹ ਦੀ ਇਕ ਰਸਮ ਹੈ ਜੋ ਮੁੰਡੇ/ਕੁੜੀ ਦੇ ਵਿਆਹ ਸਮੇਂ ਨਾਨਕੀਆਂ ਰਾਤ ਨੂੰ ਕੱਠੀਆਂ ਹੋ ਕੇ ਪੂਰੀ ਕਰਦੀਆਂ ਹਨ। ਛੱਜ ਕੁੱਟਣ ਸਮੇਂ ਗੀਤ ਵੀ ਗਾਉਂਦੀਆਂ ਹਨ। ਪਹਿਲੇ ਸਮਿਆਂ ਵਿਚ ਵਿਆਹ ਦੀ ਸਾਰੀ ਤਿਆਰੀ ਹੱਥੀਂ ਕੀਤੀ ਜਾਂਦੀ ਸੀ। ਤਿੰਨ-ਤਿੰਨ ਰਾਤਾਂ ਤਾਂ ਬਰਾਤਾਂ ਠਹਿਰਦੀਆਂ ਹੁੰਦੀਆਂ ਸਨ। ਵਿਆਹਾਂ ਵਿਚ ਨਾਨਕੇ ਮੇਲ ਦੀ ਪੂਰੀ ਟੌਅਰ ਹੁੰਦੀ ਸੀ। ਨਾਨਕੇ ਮੇਲ ਵਿਚ ਨੱਚਣ ਵਾਲੀਆਂ, ਗਿੱਧਾ ਪਾਉਣ ਵਾਲੀਆਂ ਤੇ ਬੋਲੀਆਂ ਪਾਉਣ ਵਾਲੀਆਂ ਕੁੜੀਆਂ ਤੇ ਬਹੂਆਂ ਨੂੰ ਵਿਸ਼ੇਸ਼ ਤੌਰ ਤੇ ਲੈ ਕੇ ਜਾਂਦੇ ਸਨ। ਜਿਸ ਦਿਨ ਮੁੰਡੇ ਦੀ ਬਰਾਤ ਵਿਆਹੁਣ ਜਾਂਦੀ ਸੀ, ਉਸ ਰਾਤ ਨੂੰ ਨਾਨਕੀਆਂ ਛੱਜ ਕੁੱਟਦੀਆਂ ਸਨ। ਏਸੇ ਤਰ੍ਹਾਂ ਜਦ ਵਿਆਹੁਲੀ ਕੁੜੀ ਦੀ ਡੋਲੀ ਸਹੁਰੀ ਤੁਰ ਜਾਂਦੀ ਸੀ, ਉਸ ਰਾਤ ਨੂੰ ਨਾਨਕੀਆਂ ਛੱਜ ਕੁੱਟਦੀਆਂ ਸਨ।
ਬਾਬਾ ਰਾਮ ਚੰਦਰ (ਜਨਮ 1864) ਭਾਰਤ ਦਾ ਇੱਕ ਕਿਸਾਨ ਆਗੂ ਸੀ ਜਿਸਨੇ 1920ਵਿਆਂ ਅਤੇ 1930ਵਿਆਂ ਵਿੱਚ ਜ਼ਿਮੀਦਾਰਾਂ ਦੀਆਂ ਕਰਤੂਤਾਂ ਦੇ ਵਿਰੁੱਧ ਲੜਨ ਲਈ ਅਵਧ, ਭਾਰਤ ਦੇ ਕਿਸਾਨਾਂ ਨੂੰ ਸੰਗਠਿਤ ਕਰ ਕੇ ਇੱਕ ਸੰਯੁਕਤ ਮੁਹਾਜ ਤਿਆਰ ਕਰ ਲਿਆ ਸੀ। ਵਿੱਚ ਵੀ ਇੱਕ ਪ੍ਰਭਾਵਸ਼ਾਲੀ ਹਸਤੀ ਸਨ, ਅਤੇ ਉਸਨੇ ਉਥੇ ਮਜ਼ਦੂਰ ਵਜੋਂ ਬਿਤਾਏ 12 ਸਾਲ ਦੱਬੇ ਕੁਚਲੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਨ ਅਤੇ ਜਥੇਬੰਦ ਕਰਨ ਹਿਤ ਲਾਏ।
ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"। ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਮਹਾਂਭਾਰਤ ਦੀ ਰਚਨਾ ਦਾ ਸਿਹਰਾ ਵੇਦਵਿਆਸ ਨੂੰ ਦਿੱਤਾ ਜਾਂਦਾ ਹੈ। ਇਸ ਦੇ ਇਤਿਹਾਸਕ ਵਿਕਾਸ ਅਤੇ ਢਾਂਚਾਗਤ ਪਰਤਾਂ ਨੂੰ ਜਾਣਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਮਹਾਂਭਾਰਤ ਦਾ ਬਹੁਤਾ ਹਿੱਸਾ ਸ਼ਾਇਦ ਤੀਜੀ ਸਦੀ ਈਸਾ ਪੂਰਵ ਅਤੇ ਤੀਜੀ ਸਦੀ ਦੇ ਵਿਚਕਾਰ ਸੰਕਲਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹਿੱਸੇ 400 ਈਸਾ ਪੂਰਵ ਤੋਂ ਪੁਰਾਣੇ ਨਹੀਂ ਸਨ। ਮਹਾਂਕਾਵਿ ਨਾਲ ਸਬੰਧਿਤ ਮੂਲ ਘਟਨਾਵਾਂ ਸ਼ਾਇਦ 9 ਵੀਂ ਅਤੇ 8 ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੀਆਂ ਹਨ।
ਸ਼ਹਿਨਾਜ਼ ਗਿੱਲ (ਜਨਮ 27 ਜਨਵਰੀ 1994) ਇੱਕ ਭਾਰਤੀ ਅਭਿਨੇਤਰੀ, ਮਾਡਲ ਅਤੇ ਗਾਇਕਾ ਹੈ ਜੋ ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 2015 ਦੇ ਮਿਊਜ਼ਿਕ ਵੀਡੀਓ, ਸ਼ਿਵ ਦੀ ਕਿਤਾਬ ਨਾਲ ਕੀਤੀ ਸੀ। 2017 ਵਿੱਚ, ਉਸ ਨੇ ਪੰਜਾਬੀ ਫ਼ਿਲਮ ਸਤਿ ਸ਼੍ਰੀ ਅਕਾਲ ਇੰਗਲੈਂਡ ਨਾਲ ਇੱਕ ਅਭਿਨੇਤਰੀ ਦੇ ਰੂਪ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ। 2019 ਵਿੱਚ, ਉਸ ਨੇ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਹਿੱਸਾ ਲਿਆ ਅਤੇ ਤੀਜੇ ਸਥਾਨ 'ਤੇ ਰਹੀ। ਬਿੱਗ ਬੌਸ ਹਾਊਸ ਵਿੱਚ, ਉਸ ਨੇ ਸ਼ੋਅ ਦੇ ਜੇਤੂ ਮਰਹੂਮ ਸਿਧਾਰਥ ਸ਼ੁਕਲਾ ਨੂੰ ਡੇਟ ਕੀਤਾ। ਉਨ੍ਹਾਂ ਦੇ ਪਿਆਰ ਭਰੇ ਰਿਸ਼ਤੇ ਦੇ ਕਾਰਨ, ਇਹ ਜੋੜਾ ਸਿਡ-ਨਾਜ਼ ਵਜੋਂ ਮਸ਼ਹੂਰ ਹੋਇਆ। ਬਿੱਗ ਬੌਸ 13 ਤੋਂ ਬਾਅਦ, ਉਹ ਟੋਨੀ ਕੱਕੜ ਦੇ ਸ਼ੋਨਾ ਸ਼ੋਨਾ ਗਾਣੇ ਅਤੇ ਦਰਸ਼ਨ ਰਾਵਲ ਦੇ ਭੂਲਾ ਦੂੰਗਾ ਗਾਣੇ ਵਿੱਚ ਦਿਖਾਈ ਦਿੱਤੇ ਸਨ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਪ੍ਰੇਮ ਗੋਰਖੀ (15 ਜੂਨ 1947 - 25 ਅਪਰੈਲ 2021 ) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦੀ ਜੀਵਨ ਗਾਥਾ ਨੁੰ ਬਾਖ਼ੂਬੀ ਵਰਨਣ ਕਰਦੀਆਂ ਹਨ। ਓੁਸਦੀਆਂ ਰਚਨਾਵਾਂ ਗਰੀਬ ਅਤੇ ਅਣਗੌਲੇ ਲੋਕਾਂ ਦੇ ਜੀਵਨ ਦੀਆਂ ਕਰੂਰ ਅਵਸਥਾਵਾਂ ਤੋਂ ਪਰਦਾ ਚੁਕਦੀਆਂ ਹਨ। ਪ੍ਰੇਮ ਗੋਰਖੀ ਨੇ ਆਪ ਅਤਿ ਕਠਿਨ ਦਿਨ ਗੁਜ਼ਾਰੇ ਹਨ ਇਸ ਕਰ ਕੇ ਓੁਹ ਆਪਣੀ ਸਵੈਜੀਵਨੀ ਗ਼ੈਰ-ਹਾਜ਼ਿਰ ਆਦਮੀ ਵਿੱਚ ਨਿਰਸੰਦੇਹ ਹੀ ਓੁਹਨਾਂ ਸਾਰੇ ਕੁਚਲੇ ਲੋਕਾਂ ਦੀ ਕਹਾਣੀ ਬਿਆਨਦਾ ਹੈ ਜਿਹੜੇ ਇਸ ਸਮਾਜ ਵਿੱਚ ਰਹਿੰਦਿਆਂ ਦੁੱਖ ਹਨੇਰੀ ਦੀਆਂ ਚਪੇੜਾਂ ਖਾਂਦੇ ਰਹਿੰਦੇ ਹਨ। ਪ੍ਰੇਮ ਗੋਰਖੀ ਦੀ ਜੀਵਨੀ ਇੱਕ ਆਮ ਮਨੁੱਖ ਦੀ ਜ਼ਿੰਦਗੀ ਨਾਲ ਸਾਨੂੰ ਜੋੜਦੀ ਹੈ, ਇਸ ਵਿਚਲਾ ਮਨੁੱਖ ਸਾਨੂੰ ਕਿਤੇ ਵੀ ਅਰਸ਼਼ੋਂ ਉਤਰਿਆ ਨਹੀਂ ਦਿਸਦਾ ਓੁਹ ਸਾਨੂੰ ਕਾਰਖ਼ਾਨਿਆਂ ਦੇ ਧੂਏਂ,ਖੇਤਾਂ ਦੀ ਮਿੱਟੀ,ਵਗਦੀ ਨਦੀ ਦੇ ਪਾਣੀ ਅਤੇ ਹਵਾਲਾਤ ਅੰਦਰਲੀ ਕਚਿਆਣ ਵਿੱਚ ਵਿਚਰ ਰਿਹਾ ਨਜ਼ਰ ਆਉਂਦਾ ਹੈ।
ਟਰੈਕ ਅਤੇ ਫ਼ੀਲਡ ਖਿਡਾਰੀਆਂ ਦੀ ਦੌੜਨ, ਕੁਦਣਾ ਅਤੇ ਸੁਟਣਾ ਦੇ ਮੁਕਾਬਲਿਆਂ ਨਾਲ ਸਬੰਧਤ ਖੇਡਾਂ ਨੂੰ ਟਰੈਕ ਅਤੇ ਫ਼ੀਲਡ ਖੇਡਾਂ ਕਿਹਾ ਜਾਂਦਾ ਹੈ। ਇਹ ਨਾਮ ਖੇਡ ਦੇ ਮੈਂਦਾਨ ਤੋਂ ਲਿਆ ਗਿਆ ਹੈ ਜੋ ਇੱਕ ਆਂਡੇ ਦੀ ਸ਼ਕਲ ਦਾ ਹੁੰਦਾ ਹੈ ਜਿਸ ਦੇ ਵਿਚਕਾਰ ਘਾਹ ਦਾ ਮੈਂਦਾਨ ਅਤੇ ਬਾਹਰ ਦੌੜਨ ਵਾਲੇ ਟਰੈਕ ਹੁੰਦਾ ਹੈ ਵਿੱਚਕਾਰ ਮੈਂਦਾਨ ਵਿੱਚ ਕੁਦਣ ਅਤੇ ਸੁਟਣ ਦੀਆਂ ਖੇਡਾਂ ਹੁੰਦੀਆਂ ਹਨ।
ਇੱਕ ਪੱਗ ( ਫਾਰਸੀ دولبند ਤੋਂ, ਦੁਲਬੰਦ ; ਮੱਧ ਫ੍ਰੈਂਚ ਪੱਗੜੀ ਰਾਹੀਂ) ਇੱਕ ਕਿਸਮ ਦਾ ਹੈਡਵੀਅਰ ਹੈ ਜੋ ਕੱਪੜੇ ਦੀ ਹਵਾ 'ਤੇ ਅਧਾਰਤ ਹੈ। ਬਹੁਤ ਸਾਰੀਆਂ ਭਿੰਨਤਾਵਾਂ ਦੀ ਵਿਸ਼ੇਸ਼ਤਾ, ਇਸ ਨੂੰ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਦੁਆਰਾ ਰਵਾਇਤੀ ਹੈੱਡਵੀਅਰ ਵਜੋਂ ਪਹਿਨਿਆ ਜਾਂਦਾ ਹੈ। ਪ੍ਰਮੁੱਖ ਦਸਤਾਰ ਪਹਿਨਣ ਵਾਲੀਆਂ ਪਰੰਪਰਾਵਾਂ ਵਾਲੇ ਭਾਈਚਾਰਿਆਂ ਨੂੰ ਭਾਰਤੀ ਉਪ ਮਹਾਂਦੀਪ, ਦੱਖਣ-ਪੂਰਬੀ ਏਸ਼ੀਆ, ਅਰਬ ਪ੍ਰਾਇਦੀਪ, ਮੱਧ ਪੂਰਬ, ਬਾਲਕਨ, ਕਾਕੇਸ਼ਸ, ਮੱਧ ਏਸ਼ੀਆ, ਉੱਤਰੀ ਅਫਰੀਕਾ, ਪੱਛਮੀ ਅਫਰੀਕਾ, ਪੂਰਬੀ ਅਫਰੀਕਾ, ਅਤੇ ਕੁਝ ਤੁਰਕੀ ਲੋਕਾਂ ਵਿੱਚ ਪਾਇਆ ਜਾ ਸਕਦਾ ਹੈ। ਰੂਸ ਦੇ ਨਾਲ ਨਾਲ ਅਸ਼ਕੇਨਾਜ਼ੀ ਯਹੂਦੀ ।
ਪੈਸਟ ਨਿਯੰਤਰਣ ਜਾਂ ਕੀੜਿਆਂ ਦੀ ਰੋਕ ਥਾਮ (ਅੰਗਰੇਜ਼ੀ ਵਿੱਚ: Pest control) ਕੀੜੇ ਵਜੋਂ ਪਰਿਭਾਸ਼ਿਤ ਉਸ ਪ੍ਰਜਾਤੀ ਦਾ ਨਿਯੰਤ੍ਰਨ ਜਾਂ ਪ੍ਰਬੰਧਨ ਹੈ, ਜੋ ਜਾਨਵਰਾਂ ਦੇ ਸੰਸਾਰ ਦਾ ਇੱਕ ਉਹ ਸਦੱਸ ਹੈ, ਜੋ ਮਨੁੱਖੀ ਗਤੀਵਿਧੀਆਂ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਮਨੁੱਖੀ ਪ੍ਰਤੀਕ੍ਰਿਆ ਨੁਕਸਾਨ ਦੀ ਮਹੱਤਤਾ 'ਤੇ ਨਿਰਭਰ ਕਰਦੀ ਹੈ, ਅਤੇ ਇਸ ਵਿੱਚ ਸਹਿਣਸ਼ੀਲਤਾ ਤੋਂ ਇਲਾਵਾ, ਨਿਗਰਾਨੀ ਅਤੇ ਪ੍ਰਬੰਧਨ ਦੁਆਰਾ, ਕੀੜੇ ਦੇ ਪੂਰੀ ਤਰ੍ਹਾਂ ਖਾਤਮੇ ਦੀਆਂ ਕੋਸ਼ਿਸ਼ਾਂ ਤੱਕ ਸ਼ਾਮਿਲ ਹੋ ਸਕਦਾ ਹੈ। ਕੀੜੇ ਨਿਯੰਤਰਣ ਦੇ ਉਪਾਅ ਇੱਕ ਇਕਤ੍ਰਿਤ ਕੀਟ ਪ੍ਰਬੰਧਨ ਰਣਨੀਤੀ ਦੇ ਹਿੱਸੇ ਵਜੋਂ ਕੀਤੇ ਜਾ ਸਕਦੇ ਹਨ।
ਸੁਰ ਨੂੰ ਅੰਗਰੇਜ਼ੀ ਵਿੱਚ ਟੋਨ ਕਿਹਾ ਜਾਂਦਾ ਹੈ। ਸੁਰ ਦੀ ਵਰਤੋਂ ਕਰਨ ਵਾਲੀਆਂ ਭਾਸ਼ਾਵਾਂ ਵਿੱਚ ਕੁਝ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸੁਰਯੁਕਤ ਹੋਣ ਨਾਲ ਅੱਡਰੇ ਸ਼ਬਦ ਬਣਦੇ ਹਨ। ਇਸ ਦੇ ਆਧਾਰ ਉੱਤੇ ਸ਼ਬਦਾਂ ਅਤੇ ਵਾਕਾਂ ਦੇ ਅਰਥ ਬਦਲ ਜਾਂਦੇ ਹਨ। ਚੀਨੀ ਭਾਸ਼ਾ ਸੰਸਾਰ ਦੀ ਸਭ ਤੋਂ ਜਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸੁਰ ਭਾਸ਼ਾ ਹੈ। ਭਾਰਤ ਵਿੱਚ ਪੰਜਾਬੀ ਅਤੇ ਡੋਗਰੀ ਭਾਸ਼ਾਵਾਂ ਸੁਰਭੇਦੀ ਹਨ। ਕੁੱਝ ਹੱਦ ਤੱਕ ਹਰ ਭਾਸ਼ਾ ਵਿੱਚ ਸੁਰਾਂ ਦੇ ਜਰੀਏ ਭਾਵਨਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ (ਜਿਵੇਂ ਕਿ ਗੁੱਸਾ ਜਾਂ ਦੁੱਖ) ਲੇਕਿਨ ਇੱਕ ਹੀ ਵਰਣਾਂ ਵਾਲੇ ਸ਼ਬਦਾਂ ਦਾ ਅਰਥ ਸੁਰਾਂ ਦੇ ਨਾਲ ਕੇਵਲ ਸੁਰਾਤਮਕ ਭਾਸ਼ਾਵਾਂ ਵਿੱਚ ਹੀ ਬਦਲਦਾ ਹੈ।
ਹਨੂਮਾਨ ਜਯੰਤੀ (ਸੰਸਕ੍ਰਿਤ: हनुमज्जयंती) ਇੱਕ ਹਿੰਦੂ ਤਿਉਹਾਰ ਹੈ ਜੋ ਹਿੰਦੂ ਦੇਵਤੇ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ, ਅਤੇ ਰਾਮਾਇਣ ਦੇ ਮੁੱਖ ਪਾਤਰ ਹਨੂਮਾਨ ਵਿੱਚੋਂ ਇੱਕ ਹੈ। ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ, ਤਿਉਹਾਰ ਹਿੰਦੂ ਮਹੀਨੇ ਚੈਤਰ (ਚੈਤਰ ਪੂਰਨਿਮਾ) ਦੇ ਪੂਰੇ ਚੰਦਰਮਾ ਵਾਲੇ ਦਿਨ ਮਨਾਇਆ ਜਾਂਦਾ ਹੈ। ਕਰਨਾਟਕ ਵਿੱਚ, ਹਨੂੰਮਾਨ ਜਯੰਤੀ ਸ਼ੁਕਲ ਪੱਖ ਤ੍ਰਯੋਦਸ਼ੀ ਨੂੰ, ਮਾਰਗਸ਼ੀਰਸ਼ਾ ਮਹੀਨੇ ਜਾਂ ਵੈਸਾਖ ਵਿੱਚ ਮਨਾਈ ਜਾਂਦੀ ਹੈ, ਜਦੋਂ ਕਿ ਕੇਰਲਾ ਅਤੇ ਤਾਮਿਲਨਾਡੂ ਵਰਗੇ ਕੁਝ ਰਾਜਾਂ ਵਿੱਚ, ਇਹ ਧਨੁ ਮਹੀਨੇ (ਜਿਸ ਨੂੰ ਤਾਮਿਲ ਵਿੱਚ ਮਾਰਗਲੀ ਕਿਹਾ ਜਾਂਦਾ ਹੈ) ਦੌਰਾਨ ਮਨਾਇਆ ਜਾਂਦਾ ਹੈ। ਹਨੂੰਮਾਨ ਜੈਅੰਤੀ ਪੂਰਬੀ ਰਾਜ ਓਡੀਸ਼ਾ ਵਿੱਚ ਪਾਨਾ ਸੰਕ੍ਰਾਂਤੀ ਨੂੰ ਮਨਾਈ ਜਾਂਦੀ ਹੈ। ਇਸ ਦਿਨ ਨੂੰ ਉੜੀਆ ਨਵੇਂ ਸਾਲ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਹਰ ਸਾਲ 14/15 ਅਪ੍ਰੈਲ ਨੂੰ ਆਉਂਦਾ ਹੈ। ਉੱਤਰੀ ਭਾਰਤ ਵਿੱਚ, ਇਹ ਕਾਰਤਿਕਾ ਦੇ ਚੰਦਰ ਮਹੀਨੇ ਦੇ ਚੌਦਵੇਂ ਦਿਨ ਮਨਾਇਆ ਜਾਂਦਾ ਹੈ।
ਆਸ਼ਾ ਕੇਲੁੰਨੀ ਨਾਇਰ (ਅੰਗ੍ਰੇਜ਼ੀ: Asha Kelunni Nair; ਜਨਮ 8 ਜੁਲਾਈ 1966), ਜੋ ਉਸਦੇ ਸਟੇਜ ਨਾਮ ਰੇਵਥੀ ਦੁਆਰਾ ਜਾਣੀ ਜਾਂਦੀ ਹੈ, ਇੱਕ ਭਾਰਤੀ ਅਭਿਨੇਤਰੀ ਅਤੇ ਨਿਰਦੇਸ਼ਕ ਹੈ, ਜੋ ਮੁੱਖ ਤੌਰ 'ਤੇ ਤਮਿਲ ਅਤੇ ਮਲਿਆਲਮ ਸਿਨੇਮਾ ਵਿੱਚ - ਤੇਲਗੂ, ਹਿੰਦੀ ਅਤੇ ਕੰਨੜ ਫਿਲਮਾਂ ਤੋਂ ਇਲਾਵਾ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ। ਉਸਨੇ ਕਈ ਪ੍ਰਸ਼ੰਸਾ ਜਿੱਤੀ ਹੈ, ਜਿਸ ਵਿੱਚ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਫਿਲਮ ਅਵਾਰਡ, ਅਤੇ ਛੇ ਫਿਲਮਫੇਅਰ ਅਵਾਰਡ ਦੱਖਣ ਸ਼ਾਮਲ ਹਨ। ਉਸਨੇ ਭੂਤਕਾਲਮ (2022) ਵਿੱਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਭਿਨੇਤਰੀ ਲਈ ਕੇਰਲ ਰਾਜ ਫਿਲਮ ਅਵਾਰਡ ਵੀ ਜਿੱਤਿਆ ਹੈ।
ਤੇਰਾ ਮੇਰਾ ਕੀ ਰਿਸ਼ਤਾ ਇੱਕ 2009 ਦੀ ਭਾਰਤੀ ਪੰਜਾਬੀ ਭਾਸ਼ਾ ਦੀ ਰੋਮਾਂਟਿਕ ਡਰਾਮਾ ਫ਼ਿਲਮ ਹੈ ਜੋ ਨਿਰਵਾਨੀਤ ਸਿੰਘ ਦੁਆਰਾ ਨਿਰਦੇਸ਼ਤ ਹੈ ਅਤੇ ਮੁਕੇਸ਼ ਸ਼ਰਮਾ ਦੁਆਰਾ ਨਿਰਮਿਤ ਹੈ। ਫ਼ਿਲਮ ਵਿੱਚ ਅਨੁਪਮ ਖੇਰ, ਰਾਜ ਬੱਬਰ, ਅਰਚਨਾ ਪੂਰਨ ਸਿੰਘ, ਗੁਰਪ੍ਰੀਤ ਘੁੱਗੀ, ਬਿੱਨੂੰ ਢਿੱਲੋਂ, ਰਾਣਾ ਰਣਬੀਰ, ਬਲਕਰਨ ਬਰਾੜ, ਟੀ ਜੇ ਸਿੱਧੂ, ਡੌਲੀ ਮਿਨਹਾਸ ਅਤੇ ਅਕਸ਼ਿਤਾ ਦੇ ਨਾਲ ਮੁੱਖ ਭੂਮਿਕਾਵਾਂ ਵਿੱਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ 10 ਅਪ੍ਰੈਲ 2009 ਨੂੰ ਦੁਨੀਆ ਭਰ ਵਿੱਚ ਜਾਰੀ ਕੀਤੀ ਗਈ ਸੀ ਅਤੇ ਪਹਿਲੇ ਦੋ ਹਫ਼ਤਿਆਂ ਵਿੱਚ, 108,741 ਦੀ ਕਮਾਈ ਕੀਤੀ ਸੀ। ਫ਼ਿਲਮ ਦੀ ਸ਼ੂਟਿੰਗ ਸਪਾਈਸ ਸਿਨੇ ਵਿਜ਼ਨ ਸਟੂਡੀਓ ਦੁਆਰਾ ਕੀਤੀ ਗਈ ਸੀ ਅਤੇ ਈਰੋਸ ਇੰਟਰਨੈਸ਼ਨਲ ਦੁਆਰਾ ਵੰਡਿਆ ਗਿਆ ਸੀ। ਫ਼ਿਲਮ ਨੂੰ ਹੁਣ ਤੱਕ ਬਣੀ ਸਭ ਤੋਂ ਮਹਿੰਗੀ ਪੰਜਾਬੀ ਫ਼ਿਲਮ ਦੱਸਿਆ ਗਿਆ ਸੀ ਅਤੇ ਸਵਿਟਜ਼ਰਲੈਂਡ ਵਿੱਚ ਸ਼ੂਟ ਕੀਤੀ ਜਾਣ ਵਾਲੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ। ਤੇਰਾ ਮੇਰਾ ਕੀ ਰਿਸ਼ਤਾ ਨੂੰ ਵੀ ਪਹਿਲੀ ਪੰਜਾਬੀ ਫ਼ਿਲਮ ਸੀ ਆਨਲਾਈਨ ਵਧਾਇਆ ਜਾ ਕਰਨ www.punjabiportal.com Archived 2019-11-21 at the Wayback Machine. ਅਤੇ ਇੱਕ ਅਧਿਕਾਰੀ ਨੇ ਫ਼ਿਲਮ ਸ਼ੁਰੂ ਕਰਨ ਕਦਰ ਦੀ ਵੈਬਸਾਈਟ ' Archived 2016-03-03 at the Wayback Machine.
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ (ਸੀਪੀਆਈ (ਐਮਐਲ) (ਐਲ)) ਨੂੰ ਲਿਬਰੇਸ਼ਨ ਗਰੁੱਪ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ ਕਮਿਊਨਿਸਟ ਰਾਜਨੀਤਿਕ ਪਾਰਟੀ ਹੈ ।
ਵੰਦਨਾ ਕਟਾਰੀਆ (ਜਨਮ 15 ਅਪਰੈਲ 1992) ਇੱਕ ਭਾਰਤੀ ਹਾਕੀ ਖਿਡਾਰਨ ਹੈ। ਉਹ ਭਾਰਤੀ ਕੌਮੀ ਟੀਮ ਵਿੱਚ ਫਾਰਵਰਡ ਦੀ ਭੂਮਿਕਾ ਨਿਭਾਉਂਦੀ ਹੈ। ਵੰਦਨਾ ਨੇ 2013 ਵਿੱਚ ਦੇਸ਼ ਦੀ ਸਿਖਰਲੇ ਟੀਚੇ ਦੇ ਰੂਪ ਵਿੱਚ ਉਭਰਦਿਆਂ, ਸਫਲਤਾ ਦਾ ਸੁਆਦ ਚੱਖਿਆ, ਜਿਸ ਨੇ ਭਾਰਤ ਨੂੰ ਜਰਮਨੀ ਦੇ ਮੋਂਸ਼ੇਂਗਲਾਬਾਕ ਵਿੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ ਜਿਤਾਇਆ। ਇਸਦੇ ਪੰਜ ਗੋਲ ਨੇ ਉਸ ਨੂੰ ਟੂਰਨਾਮੈਂਟ ਦਾ ਤੀਜਾ ਸਭ ਤੋਂ ਵੱਡਾ ਗੋਲ ਕਰਨ ਵਾਲਾ ਗੋਲ ਦਾਗ ਦਿੱਤਾ। ਉਸਨੇ ਆਪਣੀ ਪਸੰਦੀਦਾ ਖਿਡਾਰੀ ਦੇ ਰੂਪ ਵਿੱਚ ਅਰਜਨਟਾਈਨਾ ਲੂਸੀਆਨਾ ਅਮੀਰ ਦਾ ਹਵਾਲਾ ਦਿੱਤਾ ਹੈ। ਵੰਦਨਾ ਨੇ ਕੌਮੀ ਟੀਮ ਲਈ 130 ਦੇ ਕਰੀਬ ਗੋਲ ਕਰ ਚੁੱਕੀ ਹੈ।
ਪੰਜਾਬ ਸ਼ਬਦ ਫਾਰਸੀ ਦੇ ਸ਼ਬਦ ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ। ਪੰਜਾਬ ਤੋਂ ਭਾਵ ਪੰਜ ਦਰਿਆਵਾਂ ਦੀ ਧਰਤੀ।ਇਸ ਤਰਾਂ ਪੰਜਾਬ ਦੇ ਖਿੱਤੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ।ਪੰਜਾਬੀ ਭਾਸ਼ਾ ਦਾ ਨਾਮ ਖਿੱਤੇ ਦੇ ਨਾਮ ਉਪਰ ਰੱਖਿਆ ਗਿਆ ਹੈ,ਇਸ ਦਾ ਮਤਲਬ ਉਸ ਖਿੱਤੇ ਕਲਚਰ ਨਾਲ ਇਸ ਦਾ ਕੋਈ ਸੰਬੰਧ ਹੈ,ਤਾਂ ਹੀ ਉਹ ਭਾਸ਼ਾ ਉਸ ਖਿੱਤੇ ਨਾਲ ਜੁੜੀ ਹੋਈ ਹੈ। ਪੰਜਾਬੀ ਸ਼ਬਦ ਦੋ ਅਰਥਾਂ ਵਿੱਚ ਵਰਤਿਆ ਜਾਂਦਾ ਹੈ, ਇੱਕ ਪੰਜਾਬੀ ਬੰਦਾ ਅਤੇ ਦੂਜਾ ਪੰਜਾਬੀ ਭਾਸ਼ਾ। ਇਸ ਤਰ੍ਹਾਂ ਪੰਜਾਬੀਅਤ ਤੋਂ ਭਾਵ ਪੰਜਾਬੀ ਭਾਸ਼ਾ ਰਾਹੀਂ ਸਿਰਜਿਆ ਬੰਦਾ, ਜੋ ਪੰਜਾਬੀ ਭਾਸ਼ਾ ਰਾਹੀਂ ਆਪਣੀ ਹੋਂਦ ਦੀ ਕਲਪਨਾ ਕਰਦਾ ਹੈ, ਪਰ ਪੰਜਾਬੀ ਭਾਸ਼ਾ ਬਾਰੇ ਆਮ ਸਮੀਖਿਆ ਇਹ ਹੈ ਕਿ ਆਧੁਨਿਕ ਸੰਸਥਾਵਾ, ਪ੍ਰਸ਼ਾਸਨ, ਨਿਆਂਵਿਵਸਥਾ, ਤਕਨਾਲੋਜੀ,ਵਿਗਿਆਨ ਇਹਨਾਂ ਚੀਜਾਂ ਵਿੱਚ ਪੰਜਾਬੀ ਭਾਸ਼ਾ ਦੀ ਥਾਂ ਲਗਾਤਾਰ ਘਟਦੀ ਜਾ ਰਹੀ ਹੈ। ਆਧੁਨਿਕ ਬੰਦੇ ਦੀ ਇਹਨਾਂ ਚੀਜਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰੰਤੂ ਪੰਜਾਬਅਤ ਦੀ ਕਲਪਨਾ ਫਿਰ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ, ਸਗੋਂ ਹੋਰ ਜਿਆਦਾ ਜੋਰ ਫੜ੍ਹਦੀ ਜਾ ਰਹੀ ਹੈ। ਪੰਜਾਬੀਅਤ ਦੀ ਇਸ ਦਾਅਵੇਦਾਰੀ ਵਿੱਚ ਪੰਜਾਬੀ ਭਾਸ਼ਾ ਦਾ ਸਵਾਲ ਮਨਫੀ ਕੀਤਾ ਜਾ ਰਿਹਾ ਹੈ।
ਸੁਖਦੇਵ ਸਿੰਘ ਢਿੱਲੋਂ (1952 – 12 ਜੁਲਾਈ 1988), ਜਿਸਨੂੰ ਜਨਰਲ ਲਾਭ ਸਿੰਘ ਵਜੋਂ ਜਾਣਿਆ ਜਾਂਦਾ ਹੈ ਅਤੇ ਸੁੱਖਾ ਸਿਪਾਹੀ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸਾਬਕਾ ਪੰਜਾਬ ਪੁਲਿਸ ਅਧਿਕਾਰੀ ਸੀ ਜੋ ਖਾੜਕੂ ਬਣ ਗਿਆ ਸੀ ਅਤੇ ਜਿਸਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਨੇਤਾ ਤੋਂ ਬਾਅਦ ਕਮਾਨ ਸੰਭਾਲੀ ਸੀ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਾਥੀ ਸੀ ਅਤੇ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜਵਿਰੁੱਧ ਲੜਿਆ ਸੀ। ਓਹ ਪੰਜਾਬ ਪੁਲਿਸ ਦੇ ਡੀ.ਜੀ.ਪੀ.
ਜੋਸਫ ਚਾਰਲਸ ਬਟਲਰ (ਜਨਮ 8 ਸਤੰਬਰ 1990) ਇੱਕ ਅੰਗਰੇਜ਼ੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਇਸ ਸਮੇਂ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਇੰਗਲੈਂਡ ਕ੍ਰਿਕਟ ਟੀਮ ਦਾ ਉਪ-ਕਪਤਾਨ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼, ਉਹ ਆਮ ਤੌਰ 'ਤੇ ਵਿਕਟ ਕੀਪਰ ਦੇ ਤੌਰ' ਤੇ ਮੈਦਾਨ ਵਿੱਚ ਆਉਂਦਾ ਹੈ ਅਤੇ ਟੈਸਟ, ਇਕ ਦਿਨਾ ਅੰਤਰਰਾਸ਼ਟਰੀ (ਵਨਡੇ) ਅਤੇ ਟੀ -20 ਅੰਤਰਰਾਸ਼ਟਰੀ (ਟੀ -20) ਕ੍ਰਿਕਟ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰਦਾ ਹੈ। ਉਸਨੇ ਇੰਗਲੈਂਡ ਟੀਮ ਦੇ ਉਪ ਕਪਤਾਨ ਵਜੋਂ ਸੇਵਾ ਨਿਭਾਈ ਜਿਸਨੇ 2019 ਕ੍ਰਿਕਟ ਵਿਸ਼ਵ ਕੱਪ ਜਿੱਤਿਆ, ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ। ਇਸ ਸਮੇਂ ਉਹ ਪਹਿਲਾਂ ਤੋਂ ਹੀ ਸਮਰਸੈੱਟ ਲਈ ਇੰਗਲਿਸ਼ ਘਰੇਲੂ ਕ੍ਰਿਕਟ ਵਿੱਚ ਲੈਂਕਾਸ਼ਾਇਰ ਲਈ ਖੇਡਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਰਾਜਸਥਾਨ ਰਾਇਲਜ਼ ਲਈ ਵੀ ਖੇਡਦਾ ਹੈ। ਬਟਲਰ ਕੋਲ ਇੱਕ ਇੰਗਲੈਂਡ ਦੇ ਖਿਡਾਰੀ ਦੁਆਰਾ ਸਭ ਤੋਂ ਤੇਜ਼ ਵਨਡੇ ਸੈਂਕੜਾ ਲਗਾਉਣ ਦਾ ਰਿਕਾਰਡ ਹੈ ਅਤੇ ਵਿਸ਼ਵ ਦੇ ਸਭ ਤੋਂ ਵਧੀਆ ਵਿਕਟ ਕੀਪਰ ਬੱਲੇਬਾਜ਼ਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਬਟਲਰ ਦੀ ਵਿਰੋਧੀ ਟੀਮਾਂ ਦੇ ਮੈਦਾਨ ਦੀਆਂ ਪਲੇਸਮੈਂਟਾਂ ਨੂੰ ਪਛਾਣਨ ਅਤੇ ਉਸ ਵਿੱਚ ਹੇਰਾਫੇਰੀ ਕਰਨ ਦੀ ਯੋਗਤਾ ਨੇ ਉਸ ਨੂੰ ਇੱਕ "360-ਡਿਗਰੀ" ਕ੍ਰਿਕਟਰ ਦੇ ਰੂਪ ਵਿੱਚ ਲੇਬਲ ਦਿੱਤਾ ਹੈ। ਰਿਕਾਰਡ ਤੋੜ ਸ਼ੁਰੂਆਤੀ ਸਾਂਝੇਦਾਰੀ ਕਰਦਿਆਂ ਕਿੰਗਜ਼ ਕਾਲਜ, ਟੌਨਟਨ, 2008 ਵਿੱਚ ਬਟਲਰ ਨੇ ਸਕੂਲ ਵਿੱਚ ਹੁੰਦਿਆਂ ਇੱਕ ਕ੍ਰਿਕਟ ਰਿਕਾਰਡ ਦਾ ਅਨੰਦ ਮਾਣਿਆ। ਅਗਲੇ ਸੀਜ਼ਨ ਵਿਚ, ਉਸਦੀ ਸਕੂਲ ਉਸਦੀ ਕਪਤਾਨੀ ਵਿੱਚ ਸਿਰਫ ਸਤਾਰਾਂ ਮੈਚਾਂ ਵਿਚੋਂ ਇੱਕ ਹਾਰ ਗਿਆ ਅਤੇ ਉਸ ਨੂੰ 2010 ਦਾ <i id="mwNA">ਯੰਗ ਵਿਜ਼ਡਨ</i> ਸਕੂਲ ਕ੍ਰਿਕਟਰ ਆਫ਼ ਦਿ ਈਅਰ ਚੁਣਿਆ ਗਿਆ। ਉਸਨੇ ਕਾਉਂਟੀ ਲਈ ਉਮਰ-ਸਮੂਹ ਕ੍ਰਿਕਟ ਖੇਡਣ ਤੋਂ ਬਾਅਦ 2009 ਵਿੱਚ ਆਪਣੀ ਸਮਰਸੈਟ ਦੀ ਪਹਿਲੀ ਟੀਮ ਦੀ ਸ਼ੁਰੂਆਤ ਕੀਤੀ। ਉਸ ਦੇ ਪ੍ਰਦਰਸ਼ਨ ਕਾਰਨ ਉਸ ਨੂੰ ਇੰਗਲੈਂਡ ਲਈ ਅੰਡਰ -19 ਪੱਧਰ 'ਤੇ ਖੇਡਣ ਲਈ ਚੁਣਿਆ ਗਿਆ, ਇਸ ਤੋਂ ਪਹਿਲਾਂ ਕਿ ਉਸਨੇ 2011 ਵਿੱਚ ਇੰਗਲੈਂਡ ਤੋਂ ਸੀਨੀਅਰ ਡੈਬਿਉਟ ਕੀਤਾ ਸੀ ਅਤੇ 2014 ਵਿੱਚ ਉਸ ਦਾ ਟੈਸਟ ਡੈਬਿਉਟ ਹੋਇਆ ਸੀ.
ਗ੍ਰੇਸ ਪੈਟਰੀਸੀਆ ਕੈਲੀ (12 ਨਵੰਬਰ, 1929 - 14 ਸਤੰਬਰ, 1982) ਇੱਕ ਅਮਰੀਕੀ ਫ਼ਿਲਮੀ ਅਦਾਕਾਰਾ ਸੀ ਜੋ ਅਪ੍ਰੈਲ 1956 ਵਿੱਚ ਪ੍ਰਿੰਸ ਰੇਇਨਿਅਰ III ਨਾਲ ਵਿਆਹ ਕਰਨ ਤੋਂ ਬਾਅਦ ਮੋਨਾਕੋ ਦੀ ਰਾਜਕੁਮਾਰੀ ਬਣ ਗਈ। 1950 ਵਿੱਚ ਇੱਕ ਅਦਾਕਾਰੀ ਦੇ ਕਰੀਅਰ ਵਿੱਚ ਅਭਿਆਸ ਕਰਨ ਤੋਂ ਬਾਅਦ, ਜਦੋਂ ਉਹ 20 ਸੀ, ਕੈਲੀ ਨੇ ਨਿਊਯਾਰਕ ਸਿਟੀ ਦੇ ਨਾਟਕੀ ਪ੍ਰਸਾਰਣ ਵਿੱਚ ਪ੍ਰਗਟ ਕੀਤਾ ਅਤੇ 1 999 ਦੇ ਸ਼ੁਰੂਆਤੀ ਦੌਰ ਵਿੱਚ ਟੈਲੀਵਿਜ਼ਨ ਦੇ ਸੁਨਹਿਰੀ ਉਮਰ ਵਿੱਚ ਪ੍ਰਸਾਰਿਤ 40 ਤੋਂ ਵੱਧ ਐਪੀਸੋਡ ਲਾਈਵ ਡਰਾਮਾ ਪ੍ਰਸਾਰਣ ਕੀਤੇ। ਅਕਤੂਬਰ 1953 ਵਿਚ, ਉਸਨੇ ਨਿਰਦੇਸ਼ਕ ਜੌਨ ਫ਼ੋਰਡ ਦੀ ਫ਼ਿਲਮ ਮੋਗਾਮੋ ਵਿੱਚ ਆਪਣੀ ਕਾਰਗੁਜ਼ਾਰੀ ਤੋਂ ਸ਼ਾਨਦਾਰ ਸਟਾਰਡੌਮ ਪ੍ਰਾਪਤ ਕੀਤਾ ਜਿਸ ਵਿੱਚ ਕਲਾਰਕ ਗੈਬੇ ਅਤੇ ਅਵੀ ਗਾਰਡਨਰ ਨੇ ਅਭਿਨੈ ਕੀਤਾ, ਜਿਸ ਨੇ ਉਨ੍ਹਾਂ ਨੂੰ ਇੱਕ ਗੋਲਡਨ ਗਲੋਬ ਪੁਰਸਕਾਰ ਅਤੇ 1954 ਵਿੱਚ ਇੱਕ ਅਕੈਡਮੀ ਅਵਾਰਡ ਨਾਮਜ਼ਦਗੀ ਪ੍ਰਾਪਤ ਕੀਤੀ। ਬਾਅਦ ਵਿਚ, ਉਹ ਪੰਜ ਫਿਲਮਾਂ ਵਿੱਚ ਮੋਹਰੀ ਭੂਮਿਕਾਵਾਂ ਨਿਭਾਅ ਰਹੀ ਸੀ, ਜਿਸ ਵਿੱਚ 'ਕੰਟਰੀ ਗਰਲ (1954)' ਸਮੇਤ ਬਿੰਗ ਕ੍ਰੌਸਬੀ ਨੇ ਭੂਮਿਕਾ ਨਿਭਾਈ ਸੀ, ਜਿਸ ਲਈ ਉਸ ਦੇ ਪ੍ਰਦਰਸ਼ਨ ਨੇ ਉਸ ਨੂੰ ਸਰਬੋਤਮ ਅਦਾਕਾਰਾ ਲਈ ਇੱਕ ਅਕੈਡਮੀ ਅਵਾਰਡ ਦਿੱਤਾ। ਹੋਰ ਫਿਲਮਾਂ ਵਿੱਚ ਗੈਰੀ ਕੂਪਰ, ਡਾਰਮ ਐਮ ਫਾਰ ਕਲੇਰ (1954) ਰੇ ਰੇਲੰਡ, ਰੀਅਰ ਵਿੰਡੋ (1954) ਦੇ ਨਾਲ ਜੇਮਸ ਸਟੀਵਰਟ, ਕੈਚ ਗ੍ਰਾਂਟ, ਅਤੇ ਹਾਈ ਸੋਸਾਇਟੀ (1956) ਨਾਲ ਕੈਚ ਏ ਥੀਫ਼ (1955) ਦੇ ਨਾਲ ਹਾਈ ਨੂਨ (1952) ਸ਼ਾਮਲ ਹਨ. ਕੈਲੀ ਨੇ ਰੇਅਰਿਏਰ ਨਾਲ ਵਿਆਹ ਕਰਾਉਣ ਲਈ 26 ਸਾਲ ਦੀ ਉਮਰ ਵਿੱਚ ਕੰਮ ਕਰਨ ਤੋਂ ਸੰਨਿਆਸ ਲੈ ਲਿਆ ਅਤੇ ਮੋਨੈਕੋ ਦੀ ਰਾਜਕੁਮਾਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ. ਉਨ੍ਹਾਂ ਦੇ ਤਿੰਨ ਬੱਚੇ ਸਨ: ਕੈਰੋਲੀਨ, ਅਲਬਰਟ II, ਅਤੇ ਸਟੈਫਨੀ.
ਭਾਰਤ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਸੂਚੀ
28 ਅਪ੍ਰੈਲ 2010 ਨੂੰ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਭਾਰਤ ਸਰਕਾਰ ਦੇ ਗਜ਼ਟ ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ ਲਈ ਇੱਕ ਨਵੀਂ ਨੰਬਰਿੰਗ ਪ੍ਰਣਾਲੀ ਪ੍ਰਕਾਸ਼ਤ ਕੀਤੀ। ਇਹ ਇੱਕ ਯੋਜਨਾਬੱਧ ਨੰਬਰਿੰਗ ਯੋਜਨਾ ਹੈ ਜੋ ਹਾਈਵੇਅ ਦੀ ਸਥਿਤੀ ਅਤੇ ਭੂਗੋਲਿਕ ਸਥਿਤੀ ਦੇ ਅਧਾਰ ਤੇ ਹੈ। ਇਸਨੂੰ ਮੌਜੂਦਾ ਅਤੇ ਨਵੇਂ ਰਾਸ਼ਟਰੀ ਰਾਜਮਾਰਗਾਂ ਦੀ ਗਿਣਤੀ ਵਿੱਚ ਵਧੇਰੇ ਲਚਕਤਾ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਅਪਣਾਇਆ ਗਿਆ ਸੀ।
ਰੋਹਿਤ ਖੰਨਾ (ਜਾਂ ਰੋ ਖੰਨਾ; ਦਾ ਜਨਮ 13 ਸਤੰਬਰ, 1976), ਇੱਕ ਅਮਰੀਕੀ ਅਕਾਦਮਿਕ, ਵਕੀਲ, ਅਤੇ ਸਿਆਸਤਦਾਨ ਦੇ ਰੂਪ ਵਿੱਚ ਅਮਰੀਕਾ ਦੇ ਪ੍ਰਤੀਨਿਧ ਤੱਕ ਕੈਲੀਫੋਰਨੀਆ ਦੇ 17 ਕੋਙਗਰੈੱਸਨਲ ਜ਼ਿਲ੍ਹੇ, 2017 ਤੋਂ ਬਾਅਦ ਸੇਵਾ ਕਰ ਰਿਹਾ ਹੈ। ਡੈਮੋਕਰੇਟਿਕ ਪਾਰਟੀ ਦੇ ਮੈਂਬਰ, ਉਸਨੇ 8 ਨਵੰਬਰ, 2016 ਨੂੰ ਆਮ ਚੋਣਾਂ ਵਿੱਚ ਅੱਠ-ਕਾਰਜਕਾਲ ਦੇ ਮੌਜੂਦਾ ਡੈਮੋਕਰੇਟਿਕ ਪ੍ਰਤੀਨਿਧੀ ਮਾਈਕ ਹਾਂਡਾ ਨੂੰ ਹਰਾਇਆ ਸੀ, ਪਹਿਲੀ ਵਾਰ 2014 ਵਿੱਚ ਉਸੇ ਸੀਟ ਤੋਂ ਚੋਣ ਲੜਨ ਤੋਂ ਬਾਅਦ। ਖੰਨਾ 8 ਅਗਸਤ, 2009 ਤੋਂ ਅਗਸਤ 2011 ਤੱਕ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ ਵਣਜ ਵਿਭਾਗ ਵਿੱਚ ਡਿਪਟੀ ਸਹਾਇਕ ਸੈਕਟਰੀ ਦੇ ਤੌਰ ‘ਤੇ ਵੀ ਸੇਵਾਵਾਂ ਨਿਭਾ ਚੁੱਕਿਆ ਹੈ।
ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਆਇਤ ਅਲ ਕੁਰਸੀ (ਅਰਬੀ: آية الكرسي ʾāyatu-l-kursī) ਕੁਰਆਨ ਹਕੀਮ ਦੀ ਸੂਰਤ ਅਲਬਕਰਾ ਦੀ 255 ਵੀਂ ਆਇਤ ਹੈ। ਇਸ ਵਿੱਚ ਤੌਹੀਦ (ਏਕਤਾ), ਅੱਲ੍ਹਾ ਦੀ ਜ਼ਾਤ ਤੇ ਅਜ਼ਮਤ ਅਤੇ ਸਿਫ਼ਤਾਂ ਬਿਆਨ ਕੀਤੀਆਂ ਗਈਆਂ ਹਨ। ਕਿ ਅੱਲ੍ਹਾ ਕੇ ਸਿਵਾ ਕੋਈ ਮਾਬੂਦ ਨਹੀਂ। ਉਹ ਹਮੇਸ਼ਾ ਤੋਂ ਹੈ ਔਰ ਸਭ ਨੂੰ ਕਾਇਮ ਰੱਖਣ ਵਾਲਾ ਅਤੇ ਹਰ ਐਬ ਵ ਜੁਮਲਾ ਐਬ ਵ ਜੁਮਲਾ ਨਕਾਇਸ ਤੋਂ ਮਨਜ਼ਾ ਹੈ। ਜੋ ਕੁਛ ਆਸਮਾਨਾਂ ਅਤੇ ਜ਼ਮੀਨ ਪਰ ਹੈ, ਉਸੇ ਦਾ ਹੈ, ਇਸ ਦੇ ਅਜ਼ਨ ਕੇ ਬਗ਼ੈਰ ਕਸੀ ਅਮਰ ਕੀ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਜ਼ਰੇ ਜ਼ਰੇ ਨੂੰ ਜਾਨਣ ਵਾਲਾ ਹੈ ਔਰ ਜਦ ਤੱਕ ਉਹ ਖ਼ੁਦ ਨਾ ਚਾਹੇ ਕੋਈ ਮਖ਼ਲੂਕ ਉਸ ਦੇ ਇਲਮ ਵਿੱਚੋਂ ਇੱਕ ਚੀਜ਼ ਨੂੰ ਵੀ ਨਹੀਂ ਜਾਣ ਸਕਦੀ। ਉਸ ਦੀ ਕੁਰਸੀ (ਇਲਮ ਵ ਕੁਦਰਤ) ਨੇ ਆਸਮਾਨਾਂ ਅਤੇ ਜ਼ਮੀਨ ਨੂੰ ਘੇਰਿਆ ਹੋਇਆ ਹੈ। ਇਨ੍ਹਾਂ ਦੀ ਹਿਫ਼ਾਜ਼ਤ ਨਾਲ ਉਹ ਨਹੀਂ ਥਕਦਾ ਅਤੇ ਉਹੀ ਉਂਚੀ ਸ਼ਾਨ ਤੇ ਅਜ਼ਮਤ ਵਾਲਾ ਹੈ। ਮੁਸਲਮਾਨ ਇਹ ਆਇਤ ਬਿਲਖ਼ਸੂਸ ਖ਼ੌਫ਼ ਤੇ ਖ਼ਤਰੇ ਦੇ ਵਕਤ ਪੜ੍ਹਦੇ ਹਨ।
ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ ਕੁੜੀ ਜਾਂ ਲੜਕੀ ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ਕੁੜੀ ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਕੁੜੀ ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ਗਰਲ ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ
ਪੰਜਾਬ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਮੁਖੀ ਹੁੰਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ, ਪੰਜਾਬ ਦਾ ਰਾਜਪਾਲ ਰਾਜ ਦਾ ਮੁਖੀ ਹੈ, ਪਰ ਅਸਲ ਵਿੱਚ ਕਾਰਜਕਾਰੀ ਅਥਾਰਟੀ ਮੁੱਖ ਮੰਤਰੀ ਕੋਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਰਾਜਪਾਲ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਬਹੁਮਤ ਸੀਟਾਂ ਵਾਲੀ ਪਾਰਟੀ (ਜਾਂ ਗੱਠਜੋੜ) ਨੂੰ ਸੱਦਾ ਦਿੰਦਾ ਹੈ। ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ, ਜਿਸ ਦੀ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਅਸੈਂਬਲੀ ਲਈ ਜ਼ਿੰਮੇਵਾਰ ਹੁੰਦੀ ਹੈ। ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਵਿਧਾਨ ਸਭਾ ਦਾ ਭਰੋਸਾ ਹੈ, ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੈ।
ਰਵਨੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧਤ ਇੱਕ ਭਾਰਤੀ ਸਿਆਸਤਦਾਨ ਰਿਹਾ ਹੈ। ਮਾਰਚ 2024 ਵਿਚ ਉਹ ਕਾਂਗਰਸ ਨੂੰ ਛੱਡਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਸ ਨੇ ਲੁਧਿਆਣਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਲਈ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਅਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ) ਦੀ ਨੁਮਾਇੰਦਗੀ ਕਰਦਾ ਸੀ। ਉਹ ਭਾਰਤ ਦੀਆਂ ਆਮ ਚੋਣਾਂ 2009 ਦੀਆਂ ਆਮ ਚੋਣ ਵਿੱਚ ਚੁਣਿਆ ਗਿਆ ਸੀ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਹੈ। ਉਸ ਨੂੰ ਰਾਹੁਲ ਗਾਂਧੀ ਦੇ ਨੌਜਵਾਨ ਬ੍ਰਿਗੇਡ ਦਾ ਇੱਕ ਅੰਗ ਮੰਨਿਆ ਜਾਂਦਾ ਰਿਹਾ ਹੈ। ਉਹ ਪੰਜਾਬ ਯੂਥ ਕਾਂਗਰਸ ਦਾ ਪਹਿਲਾ ਚੁਣਿਆ ਗਿਆ ਪਰਧਾਨ (2008) ਵੀ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀ ਬਿਹਤਰੀ ਲਈ ਇੱਕ ਬਹੁਤ ਕੰਮ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਉਸ ਦਾ ਕੰਮ ਜਾਰੀ ਹੈ।-ਉਹ ਭਾਰਤ ਦੀਆਂ ਆਮ ਚੋਣਾਂ 2014 ਵਿੱਚ ਹਲਕਾ ਲੁਧਿਆਣਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ 300459 ਵੋਟਾਂ ਲੈ ਕੇ ਜੇਤੂ ਰਿਹਾ। ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੂੰ 19709 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਨੈਣਾ ਦੇਵੀ (27 ਸਤੰਬਰ 1917 - 1 ਨਵੰਬਰ 1993) ਨੈਣਾ ਰਿਪਜੀਤ ਸਿੰਘ ਵਜੋਂ ਵੀ ਜਾਣੀ ਜਾਂਦੀ ਹੈ, ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਭਾਰਤੀ ਗਾਇਕਾ ਸੀ, ਜਿਹੜੀ ਆਪਣੇ ਥੁਮਰੀ ਪੇਸ਼ਕਾਰੀ ਲਈ ਬਹੁਤ ਮਸ਼ਹੂਰ ਸੀ, ਹਾਲਾਂਕਿ ਉਸਨੇ ਦਾਦਰਾ ਅਤੇ ਗ਼ਜ਼ਲਾਂ ਵੀ ਗਾਈਆਂ ਸਨ। ਉਹ ਆਲ ਇੰਡੀਆ ਰੇਡੀਓ ਵਿਚ ਅਤੇ ਬਾਅਦ ਵਿੱਚ ਦੂਰਦਰਸ਼ਨ ਵਿੱਚ ਇੱਕ ਸੰਗੀਤ ਨਿਰਮਾਤਾ ਸੀ। ਉਸਨੇ ਆਪਣੀ ਕਿਸ਼ੋਰ ਅਵਸਥਾ ਵਿੱਚ ਗਿਰਜਾ ਸ਼ੰਕਰ ਚੱਕਰਵਰਤੀ ਦੇ ਅਧੀਨ ਸੰਗੀਤਕ ਸਿਖਲਾਈ ਦੀ ਸ਼ੁਰੂਆਤ ਕੀਤੀ, ਬਾਅਦ ਵਿੱਚ ਇਸਨੂੰ 1915 ਦੇ ਦਹਾਕੇ ਵਿਚ, ਰਾਮਪੁਰ-ਸਹਿਸਵਾਨ ਘਰਾਨਾ ਦੇ ਉਸਤਾਦ ਮੁਸ਼ਤਾਕ ਹੁਸੈਨ ਖ਼ਾਨ ਅਤੇ ਬਨਾਰਸ ਘਰਾਨਾ ਦੀ ਰਸੂਲਣ ਬਾਈ ਨਾਲ ਦੁਬਾਰਾ ਸ਼ੁਰੂ ਕੀਤੀ ਗਈ। ਕੋਲਕਾਤਾ ਦੇ ਇੱਕ ਕੁਲੀਨ ਪਰਿਵਾਰ ਵਿੱਚ ਜੰਮੀ, ਉਸਦੀ ਸ਼ਾਦੀ 16 ਸਾਲ ਦੀ ਉਮਰ ਵਿੱਚ ਕਪੂਰਥਲਾ ਰਾਜ ਦੇ ਸ਼ਾਹੀ ਪਰਿਵਾਰ ਵਿੱਚ ਹੋਈ ਸੀ, ਅਤੇ 1949 ਵਿੱਚ ਉਸਦੇ ਪਤੀ ਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਨੂੰ ਮਹਿਮਾਨਾਂ ਵਿੱਚ ਗਾਉਣਾ ਸ਼ੁਰੂ ਕਰਨਾ ਪਿਆ, ਅਤੇ ਉਹ ਦਿੱਲੀ ਚਲੀ ਗਈ ਸੀ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਲਾਲ ਸਿੰਘ ਚੱਢਾ 2022 ਦੀ ਇੱਕ ਭਾਰਤੀ ਹਿੰਦੀ-ਭਾਸ਼ਈ ਕਾਮੇਡੀ-ਡਰਾਮਾ ਫਿਲਮ ਹੈ ਜਿੜ੍ਹੀ ਅਦਵੈਤ ਚੰਦਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜੋ ਕਿ ਏਰਿਕ ਰੋਥ ਅਤੇ ਅਤੁਲ ਕੁਲਕਰਨੀ ਦੁਆਰਾ ਇੱਕ ਸਕ੍ਰੀਨਪਲੇ ਤੇ ਅਧਾਰਿਤ ਹੈ। ਆਮਿਰ ਖਾਨ ਪ੍ਰੋਡਕਸ਼ਨ ਅਤੇ ਵਾਇਆਕੌਮ 18 ਸਟੂਡੀਓਜ਼ ਦੁਆਰਾ ਨਿਰਮਿਤ, ਇਹ 1994 ਦੀ ਅਮਰੀਕੀ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈ ਜੋ ਆਪਣੇ ਆਪ ਵਿੱਚ ਉਸੇ ਨਾਮ ਦੇ ਨਾਵਲ ਦਾ ਰੂਪਾਂਤਰ ਹੈ। ਇਸ ਫਿਲਮ ਵਿੱਚ ਕਰੀਨਾ ਕਪੂਰ, ਨਾਗਾ ਚੈਤੰਨਿਆ, ਮੋਨਾ ਸਿੰਘ ਅਯੇ ਆਮਿਰ ਖਾਨ ਹਨ।
ਗਿਆਨੀ ਜਾਂ ਗਯਾਨੀ ਇੱਕ ਸਨਮਾਨਯੋਗ ਸਿੱਖ ਲਕਬ ਹੈ ਜੋ ਸਿੱਖ ਧਰਮ ਵਿੱਚ ਰੂੜ੍ਹ ਕਿਸੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਅਤੇ ਜੋ ਅਕਸਰ ਅਰਦਾਸ , ਜਾਂ ਕੀਰਤਨ ਵਿੱਚ ਸੰਗਤ ਦੀ ਅਗਵਾਈ ਕਰਦਾ ਹੈ। ਗਯਾਨ ਜਾਂ ਗਿਆਨ ਸ਼ਬਦ ਪੰਜਾਬੀ ਵਿੱਚ "ਵਿਦਿਆ" ਦੇ ਅਰਥ ਵਿੱਚ ਵਰਤਿਆ ਜਾਂਦਾ ਹੈ, ਅਤੇ ਇਸ ਦੀ ਵਿਓਤਪਤੀ ਸੰਸਕ੍ਰਿਤ ਦੇ ਸ਼ਬਦ jnana ਤੋਂ ਹੋਈ ਹੈ। ਇਸ ਲਈ "ਗਿਆਨੀ" ਉਹ ਹੁੰਦਾ ਹੈ ਜਿਸ ਕੋਲ ਅਧਿਆਤਮਿਕ ਅਤੇ ਧਾਰਮਿਕ ਗਿਆਨ ਹੋਵੇ ਅਤੇ ਉਹ ਪਵਿੱਤਰ ਗ੍ਰੰਥਾਂ ਅਤੇ ਧਰਮ ਦੇ ਇਤਿਹਾਸ ਨੂੰ ਸਮਝਣ ਵਿੱਚ ਸੰਗਤ ਦੀ ਮਦਦ ਕਰ ਸਕਦਾ ਹੋਵੇ।
ਭਾਸ਼ਾ ਵਿਗਿਆਨ ਵਿੱਚ, ਵਚਨ ਇੱਕ ਵਿਆਕਰਨਿਕ ਸ਼੍ਰੇਣੀ ਹੁੰਦੀ ਹੈ ਜੋ ਗਿਣਤੀ ਨਾਲ ਸੰਬੰਧਿਤ ਹੁੰਦੀ ਹੈ(ਜਿਵੇਂ "ਇੱਕ", "ਦੋ", "ਤਿੰਨ" ਅਤੇ "ਬਹੁਤ") ਅਤੇ ਇਸਦਾ ਅਸਰ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਵਿੱਚ ਦੇਖਣ ਨੂੰ ਮਿਲਦਾ ਹੈ। ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਦੋ ਵਚਨ ਹਨ; ਇੱਕ ਵਚਨ ਅਤੇ ਬਹੁਵਚਨ। ਕੁਝ ਭਾਸ਼ਾਵਾਂ ਵਿੱਚ ਦੋ ਵਚਨ ਅਤੇ ਤਿੰਨ ਵਚਨ ਵੀ ਵੇਖਣ ਨੂੰ ਮਿਲਦੇ ਹਨ।