ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਦਿਲਾਵਰ ਸਿੰਘ ਬੱਬਰ (ਜੈ ਸਿੰਘ ਵਾਲਾ) ਨੇ ਮਨੁੱੱਖੀ ਬੰਬ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿਤਾ ਸੀ। ਉਹ ਪੰਜਾਬ ਪੁਲਿਸ ਦੀ ਨੌਕਰੀ ਦੌਰਨ ਹੀ ਖਾਲਿਸਤਾਨੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਵਿੱੱਚ ਸ਼ਾਮਲ ਹੋ ਗਿਆ ਸੀ। ਉਸਨੇ 31 ਅਗਸਤ 1995 ਨੂੰ ਸ਼ਾਮ 5 ਵਜੇ ਪੰਜਾਬ ਅਤੇ ਹਰਿਆਣਾ ਸੀਵਲ ਸੈਕਟਰੀਏਟ ਚੰਡੀਗੜ੍ਹ ਵਿਖੇ ਬੇਅੰਤ ਸਿੰਘ ਨੂੰ ਉਸ ਦੀ ਗੋਲੀ ਰੋਕੂ ਕਾਰ ਸਣੇ ਹੀ ਬੰਬ ਨਾਲ ਉਡਾ ਦਿੱਤਾ
Ustad Amanat Ali Khan (Urdu: امانت علی خان; ਜਨਮ 1922 –ਦੇਹਾਂਤ 18 September 1974) ਪਟਿਆਲਾ ਘਰਾਣੇ ਦੀ ਸੰਗੀਤ ਪਰੰਪਰਾ ਦੇ ਇੱਕ ਪਾਕਿਸਤਾਨੀ ਸ਼ਾਸਤਰੀ ਗਾਇਕ ਸਨ ਅਤੇ ਉਹਨਾਂ ਨੂੰ ਵਿਆਪਕ ਤੌਰ 'ਤੇ ਹਰ ਸਮੇਂ ਦੇ ਸਭ ਤੋਂ ਵਧੀਆ ਸ਼ਾਸਤਰੀ ਅਤੇ ਗ਼ਜ਼ਲ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1][2][3][4][5][6] ਆਪਣੇ ਛੋਟੇ ਭਰਾ, ਉਸਤਾਦ ਵੱਡੇ ਫਤਿਹ ਅਲੀ ਖਾਨ (1935 - 2017) ਨਾਲ ਮਿਲ ਕੇ, ਉਹਨਾਂ ਨੇ ਇੱਕ ਮਸ਼ਹੂਰ ਗਾਇਕ ਜੋੜੀ ਬਣਾਈ ਜਿਸਨੇ ਭਾਰਤੀ ਉਪ ਮਹਾਂਦੀਪ ਵਿੱਚ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ।[7] ਸ਼ਾਸਤਰੀ ਸੰਗੀਤ ਵਿੱਚ ਉਹਨਾਂ ਦੇ ਯੋਗਦਾਨ ਲਈ, ਅਮਾਨਤ ਅਲੀ ਨੂੰ 1969 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ (ਫਤਿਹ ਅਲੀ ਦੇ ਨਾਲ) ਪਾਕਿਸਤਾਨ ਦੇ ਸਭ ਤੋਂ ਉੱਚੇ ਰਾਸ਼ਟਰੀ ਸਾਹਿਤਕ ਪੁਰਸਕਾਰ - ਪ੍ਰਾਈਡ ਆਫ਼ ਪਰਫਾਰਮੈਂਸ - ਨਾਲ ਸਨਮਾਨਿਤ ਕੀਤਾ ਗਿਆ ਸੀ।[8][9][10] ਖਾਨ ਨੂੰ ਖਾਸ ਤੌਰ 'ਤੇ ਖਿਆਲ, ਠੁਮਰੀ ਅਤੇ ਗਜ਼ਲ ਸ਼ੈਲੀਆਂ ਦੀ ਗਾਇਕੀ ਲਈ ਜਾਣਿਆ ਜਾਂਦਾ ਸੀ [7] ਅਤੇ ਉਹਨਾਂ ਨੂੰ "ਪਟਿਆਲਾ ਘਰਾਣੇ ਦਾ ਉਸਤਾਦ" ਕਿਹਾ ਗਿਆ ਹੈ।[11] ਉਹ ਮਹਿਦੀ ਹਸਨ ਅਤੇ ਅਹਿਮਦ ਰਸ਼ਦੀ ਵਰਗੇ ਗਾਇਕੀ ਦੇ ਪ੍ਰਤੀਕਾਂ ਦੇ ਨਾਲ ਖੜ੍ਹਾ ਹੈ, ਜਿਨ੍ਹਾਂ ਨੇ ਸੈਂਕੜੇ ਕਲਾਸੀਕਲ ਅਤੇ ਅਰਧ-ਸ਼ਾਸਤਰੀ ਗੀਤਾਂ ਦੀ ਵਿਰਾਸਤ ਛੱਡੀ ਹੈ।[12][13]
ਚੁੰਬਕੀ ਪਹਾੜ ਜਿਸ ਨੂੰ 'ਗੁਰੂਤਾਕਰਸ਼ਣ ਪਹਾੜ' ਵੀ ਕਿਹਾ ਜਾਂਦਾ ਹੈ, ਲੇਹ ਦੇ ਨੇੜੇ ਲਦਾਖ਼ ਵਿੱਚ ਸਥਿਤ ਹੈ। ਇਹ ਪਹਾੜ ਧਾਤੂ ਨੂੰ ਆਪਣੇ ਵੱਲ ਖਿਚਦਾ ਹੈ ਅਤੇ ਧਾਤੂ ਤੋਂ ਬਣੇ ਵਾਹਨਾ ਨੂੰ ਵੀ। ਇਹ ਲੇਹ ਕਾਰਗਿਲ ਹਾਈਵੇਅ ਉਪਰ ਸਥਿਤ ਹੈ। ਇਸ ਦੇ ਪੂਰਵੀ ਹਿੱਸੇ ਵਿੱਚ ਸਿੰਧੂ ਨਦੀ ਵਹਿੰਦੀ ਹੈ। ਮੰਨਿਆਂ ਜਾਂਦਾ ਹੈ ਕਿ ਇਥੇ ਗੁਰੂਤਾਕਰਸ਼ਣ ਦਾ ਨਿਯਮ ਫੇਲ੍ਹ ਹੋ ਜਾਂਦਾ ਹੈ ਕਿਉਂਕਿ ਗੁਰੂਤਾਕਰਸ਼ਣ ਦੇ ਨਿਯਮ ਅਨੁਸਾਰ ਜੇ ਕਿਸੇ ਚੀਜ ਨੂੰ ਢਲਾਣ ਉਪਰ ਰੱਖੀਏ ਤਾਂ ਉਹ ਆਪਣੀ ਥਾਂ ਤੋਂ ਹੇਠਾਂ ਵੱਲ ਅਵੇਗੀ ਪ੍ਰੰਤੂ ਇਸ ਥਾਂ ਉਪਰ ਜੇਕਰ ਗੱਡੀ ਨੂੰ ਬੰਦ ਕਰਕੇ ਜਾਂ ਗੇਅਰ ਵਿੱਚ ਪਾ ਕੇ ਢਲਾਣ ਵੱਲ ਛੱਡਿਆ ਜਾਂਦਾ ਹੈ ਤਾਂ ਗੱਡੀ ਹੇਠਾਂ ਦੀ ਥਾਂ ਉਪਰ ਵੱਲ ਭਾਵ ਚੁੰਬਕੀ ਪਹਾੜ ਵੱਲ ਖਿਚੀ ਜਾਂਦੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਟੀ ਐਸ ਈਲੀਅਟ (ਅੰਗਰੇਜ਼ੀ: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਈਲੀਅਟ, 20ਵੀਂ ਸਦੀ ਦੇ ਇੱਕ ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ, ਸਾਹਿਤਕ ਅਤੇ ਸਮਾਜਕ ਆਲੋਚਕ ਸੀ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਹਨਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।
ਫ਼ਤਹਿਗੜ੍ਹ ਸਾਹਿਬ ਉੱਤਰ-ਪੱਛਮੀ ਭਾਰਤੀ ਰਾਜ ਪੰਜਾਬ ਵਿੱਚ ਇੱਕ ਸ਼ਹਿਰ ਅਤੇ ਸਿੱਖ ਧਰਮ ਦਾ ਇੱਕ ਪਵਿੱਤਰ ਤੀਰਥ ਸਥਾਨ ਹੈ। ਇਹ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਮੁੱਖ ਦਫਤਰ ਹੈ, ਜੋ ਸਰਹਿੰਦ ਤੋਂ ਲਗਭਗ 5 ਕਿਲੋਮੀਟਰ (3.1 ਮੀਲ) ਉੱਤਰ ਵਿੱਚ ਸਥਿਤ ਹੈ। ਫ਼ਤਹਿਗੜ੍ਹ ਸਾਹਿਬ ਦਾ ਨਾਮ ਗੁਰੂ ਗੋਬਿੰਦ ਸਿੰਘ ਦੇ 7 ਸਾਲਾ ਪੁੱਤਰ ਫਤਿਹ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸਨੂੰ 18ਵੀਂ ਸਦੀ ਦੇ ਸ਼ੁਰੂ ਵਿੱਚ ਚੱਲ ਰਹੇ ਮੁਗਲ-ਸਿੱਖ ਯੁੱਧਾਂ ਦੌਰਾਨ ਗਵਰਨਰ ਵਜ਼ੀਰ ਖਾਨ ਦੇ ਹੁਕਮਾਂ ਹੇਠ ਮੁਗਲਾਂ ਦੁਆਰਾ ਉਸਦੇ 9 ਸਾਲਾ ਭਰਾ ਜ਼ੋਰਾਵਰ ਸਿੰਘ ਸਮੇਤ ਫੜ ਲਿਆ ਗਿਆ ਸੀ ਅਤੇ ਜ਼ਿੰਦਾ ਦਫ਼ਨਾ ਦਿੱਤਾ ਗਿਆ ਸੀ। 1705 ਵਿੱਚ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਇਸ ਸ਼ਹਿਰ ਨੇ ਵੱਡੀਆਂ ਇਤਿਹਾਸਕ ਘਟਨਾਵਾਂ ਦਾ ਅਨੁਭਵ ਕੀਤਾ, ਜਿਸ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਅਕਸਰ ਨਿਯੰਤਰਣ ਬਦਲਦਾ ਰਿਹਾ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਹਿਊਮਨ ਰਾਈਟਸ ਵਾਚ (ਐੱਚ ਆਰ ਡਬਲਯੂ), ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ ਹੈ, ਜੋ ਮਨੁੱਖੀ ਅਧਿਕਾਰਾਂ ਬਾਰੇ ਖੋਜ ਅਤੇ ਵਕਾਲਤ ਕਰਦਾ ਹੈ। ਐੱਚ ਆਰ ਡਬਲਯੂ ਦੇ ਮੁੱਖ ਦਫ਼ਤਰ, ਨਿਊਯਾਰਕ ਸਿਟੀ ਵਿੱਚ ਹਨ ਅਤੇ ਇਸਦੇ ਇਲਾਵਾ ਅਮਸਤੱਰਦਮ, ਬੈਰੂਤ, ਬਰਲਿਨ, ਬਰੂਸਲ, ਸ਼ਿਕਾਗੋ, ਜਿਨੀਵਾ, ਜੋਹਾਨਿਸਬਰਗ, ਲੰਡਨ, ਲਾਸ ਐਂਜਲਸ, ਮਾਸਕੋ, ਨੈਰੋਬੀ, ਸਿਓਲ, ਪੈਰਿਸ, ਸਾਨ ਫ਼ਰਾਂਸਿਸਕੋ, ਸਿਡਨੀ, ਟੋਕੀਓ, ਟੋਰਾਂਟੋ, ਵਾਸ਼ਿੰਗਟਨ, ਡੀ. ਸੀ., ਅਤੇ ਜ਼ਿਊਰਿਖ ਵਿੱਚ ਇਸਦੇ ਦਫਤਰ ਹਨ। ਇਹ ਸਮੂਹ, ਸਰਕਾਰਾਂ, ਨੀਤੀ ਨਿਰਮਾਤਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਿਵਹਾਰ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਬੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਲਈ ਦਬਾਅ ਪਾਉਂਦਾ ਹੈ ਅਤੇ ਇਹ ਸਮੂਹ ਅਕਸਰ ਸ਼ਰਨਾਰਥੀਆਂ, ਬੱਚਿਆਂ,ਪਰਵਾਸੀਆਂ ਅਤੇ ਰਾਜਨੀਤਕ ਕੈਦੀਆਂ ਦੀ ਤਰਫ਼ੋਂ ਕੰਮ ਕਰਦਾ ਹੈ। ਹਿਊਮਨ ਰਾਈਟਸ ਵਾਚ ਨੂੰ 1997 ਵਿੱਚ ਇੰਟਰਨੈਸ਼ਨਲ ਕੈਂਪੇਨ ਟੂ ਬੈਨ ਲੈਂਡਮਾਈਨਜ਼ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵਿੱਚ ਸਾਂਝੀਦਾਰ ਬਣਾਇਆ ਗਿਆ ਅਤੇ ਇਸ ਨੇ 2008 ਦੀ ਕਲਸਟਰ ਬਰੂਦਾਂ ਤੇ ਪਾਬੰਦੀ ਲਾਉਣ ਦੀ ਸੰਧੀ ਵਿੱਚ ਆਗੂ ਭੂਮਿਕਾ ਨਿਭਾਈ ਸੀ। .
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਾਕਾ ਨੀਲਾ ਤਾਰਾ (ਅੰਗ੍ਰੇਜ਼ੀ ਨਾਮ: Operation Blue Star) - 1 ਤੋਂ 10 ਜੂਨ 1984 ਦੇ ਵਿਚਕਾਰ ਭਾਰਤੀ ਫੌਜ ਦੁਆਰਾ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ ਕੀਤੀ ਹੋਈ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਅੱਤਵਾਦੀ ਕਹਿ ਕੇ ਫੌਜ ਗੁਰੁਦਵਾਰੇ ਵਿੱਚੋਂ ਕੱਢਣਾ ਚਾਹੁੰਦੀ ਸੀ। ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਅਤੇ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਦਾ ਨੁਕਸਾਨ ਹੋਇਆ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਮਨੋਜ ਕੁਮਾਰ (ਜਨਮ 24 ਜੁਲਾਈ 1937 ਨੂੰ ਹਰੀਕਿਸ਼ਨ ਗਿਰੀ ਗੋਸਵਾਮੀ ) ਬਾਲੀਵੁੱਡ ਵਿੱਚ ਇੱਕ ਭਾਰਤੀ ਅਭਿਨੇਤਾ ਅਤੇ ਨਿਰਦੇਸ਼ਕ ਹੈ। ਉਸ ਨੂੰ ਹਰਿਆਲੀ ਔਰ ਰਾਸਤਾ, ਵੋਹ ਕੌਨ ਥੀ ਵਰਗੀਆਂ ਫਿਲਮਾਂ ਵਿੱਚ ਉਸ ਦੇ ਬਹੁਪੱਖੀ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ?, ਹਿਮਾਲੇ ਕੀ ਗੌਦ ਮੇਂ, ਦੋ ਬਦਨ, ਉਪਕਾਰ, ਪੱਥਰ ਕੇ ਸਨਮ, ਨੀਲ ਕਮਲ, ਪੁਰਬ ਔਰ ਪੱਛਮ, ਬੇਈਮਾਨ, ਰੋਟੀ ਕਪੜਾ ਔਰ ਮੱਕਾਨ, ਦਸ ਨੰਬਰੀ, ਸ਼ੋਰ, ਸੰਨਿਆਸੀ ਅਤੇ ਕ੍ਰਾਂਤੀ । ਉਹ ਦੇਸ਼ ਭਗਤੀ ਦੇ ਵਿਸ਼ਿਆਂ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਅਤੇ ਨਿਰਦੇਸ਼ਨ ਕਰਨ ਲਈ ਜਾਣਿਆ ਜਾਂਦਾ ਹੈ, ਅਤੇ ਉਸਨੂੰ ਭਰਤ ਕੁਮਾਰ ਉਪਨਾਮ ਦਿੱਤਾ ਗਿਆ ਹੈ।
ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਰਾਜਾ ਲਾਲ ਸਿੰਘ (ਮੌਤ ੧੮੬੬) ਸਿੱਖ ਸਾਮਰਾਜ ਦਾ ਵਜ਼ੀਰ ਸੀ ਅਤੇ ਪਹਿਲੀ ਐਂਗਲੋ-ਸਿੱਖ ਜੰਗ ਦੌਰਾਨ ਸਿੱਖ ਖਾਲਸਾ ਫੌਜ ਦਾ ਕਮਾਂਡਰ ਸੀ। ਤੇਜ ਸਿੰਘ ਦੇ ਨਾਲ, ਲਾਲ ਸਿੰਘ ਯੁੱਧ ਦੌਰਾਨ ਈਸਟ ਇੰਡੀਆ ਕੰਪਨੀ ਦੀ ਨੌਕਰੀ ਵਿੱਚ ਸੀ। ਲਾਲ ਸਿੰਘ ਕੈਪਟਨ ਪੀਟਰ ਨਿਕੋਲਸਨ ਰਾਹੀਂ ਗੱਲਬਾਤ ਕਰਕੇ ਕੰਪਨੀ ਦੇ ਅਧਿਕਾਰੀਆਂ ਤੋਂ ਨਿਯਮਿਤ ਤੌਰ 'ਤੇ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ ਅਤੇ ਹਦਾਇਤਾਂ ਵੀ ਪ੍ਰਾਪਤ ਕਰ ਰਿਹਾ ਸੀ।
ਅਫ਼ਗ਼ਾਨਿਸਤਾਨ-ਪਾਕਿਸਤਾਨ ਯੁੱਧ 2026
21 ਫਰਵਰੀ 2026 ਨੂੰ, ਪਾਕਿਸਤਾਨੀ ਹਵਾਈ ਸੈਨਾ (PAF) ਨੇ ਇਸਲਾਮਾਬਾਦ, ਬਾਜੌਰ ਅਤੇ ਬੰਨੂ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਦਾ ਬਦਲਾ ਲੈਣ ਲਈ ਪਾਕਿਸਤਾਨੀ ਤਾਲਿਬਾਨ (TTP) ਅਤੇ ਇਸਲਾਮਿਕ ਸਟੇਟ - ਖੋਰਾਸਨ ਪ੍ਰਾਂਤ (ISIS-K) ਨਾਲ ਸਬੰਧਤ ਸੱਤ ਕਥਿਤ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਅਫਗਾਨਿਸਤਾਨ ਦੇ ਨੰਗਰਹਾਰ, ਪਕਤਿਕਾ ਅਤੇ ਖੋਸਤ ਪ੍ਰਾਂਤਾਂ ਉੱਤੇ ਹਵਾਈ ਹਮਲੇ ਕੀਤੇ। ਪਾਕਿਸਤਾਨ ਨੇ ਹਮਲਿਆਂ ਨੂੰ ਸੁਚਾਰੂ ਬਣਾਉਣ ਲਈ ਅਫਗਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਅੰਮ੍ਰਿਤਸਰ (ਜਾਂ ਅੰਬਰਸਰ ਵਜੋਂ ਵੀ ਬੋਲਿਆ ਜਾਂਦਾ ਹੈ; ਸ਼ਬਦ ਭਾਵ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿੱਤ ਹੈ। ਇਹ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਾਰਚ ਮਹੀਨੇ ਦੇ ਵਿੱਚ ਹੈ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਸਤਨਾਮ ਸਿੰਘ ਭੰਮਰਾ (10 ਦਸੰਬਰ 1995) ਭਾਰਤੀ ਮੂਲ ਦੇ ਪੇਸ਼ੇਵਰ ਬਾਸਕਟਬਾਲ ਖਿਡਾਰੀ ਹਨ ਜਿਹਨਾਂ ਦੀ ਅਮਰੀਕਾ ਦੀ " ਰਾਸ਼ਟਰੀ ਬਾਸਕਟਬਾਲ ਐਸੋਸੀਏਸ਼ਾਨ" (N.B.A.) ਵਿੱਚ 25 ਜੂਨ 2015 ਨੂੰ ਚੋਣ ਹੋਈ ਹੈ। ਉਹ ਇਸ ਵਕਾਰੀ ਟੀਮ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਹਨਾਂ ਦਾ ਜਨਮ 10 ਦਸੰਬਰ 1995 ਨੂੰ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਵਿੱਚ ਹੋਇਆ। ਸ੍ਰੀ ਭੰਮਰਾ ਦਾ ਕੱਦ 7 ਫੁੱਟ 2 ਇੰਚ ਹੈ। ਉਹ 2010 ਵਿੱਚ ਉਹ ਆਈ.ਐਮ.ਜੀ. ਅਕੈਡਮੀ (IMG Academy) ਅਤੇ ਰਿਲਾਇਂਸ ਦੇ ਵਜ਼ੀਫਾ ਪ੍ਰੋਗਰਾਮ ਅਧੀਨ ਅਮਰੀਕਾ ਚਲੇ ਗਏ ਸਨ। ਉਹਨਾਂ ਨੇ 2014-15 ਵਿੱਚ ਆਈ.ਐਮ.ਜੀ.
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ। ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਪੰਡਿਤ ਪੁੱਤਰਾਜ ਗਵਾਈਗਲੂ (ਜਨਮ 3 ਮਾਰਚ 1914 - ਦੇਹਾਂਤ 17 ਸਤੰਬਰ 2010) ਹਿੰਦੁਸਤਾਨੀ ਸ਼ਾਸਤਰੀ ਪਰੰਪਰਾ ਵਿੱਚ ਇੱਕ ਭਾਰਤੀ ਸੰਗੀਤਕਾਰ, ਇੱਕ ਵਿਦਵਾਨ, ਇੱਕ ਸੰਗੀਤ ਅਧਿਆਪਕ ਅਤੇ ਇੱਕ ਸਮਾਜਿਕ ਸੇਵਕ ਸੀ ਜਿਸ ਨੇ ਕੰਨਡ਼, ਸੰਸਕ੍ਰਿਤ ਅਤੇ ਹਿੰਦੀ ਵਿੱਚ 80 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਹ ਗਵਾਲੀਅਰ ਘਰਾਣੇ ਦੇ ਮੈਂਬਰ ਸੀ ਅਤੇ ਵੀਨਾ, ਤਬਲਾ, ਮ੍ਰਿਦੰਗਮ, ਵਾਇਲਿਨ ਆਦਿ ਵਰਗੇ ਬਹੁਤ ਸਾਰੇ ਸਾਜ਼ ਵਜਾਉਣ ਦੀ ਯੋਗਤਾ ਦੇ ਨਾਲ-ਨਾਲ ਭਗਤੀ ਸੰਗੀਤ (ਭਜਨ ਵਚਨ) ਦੀ ਪ੍ਰਸਿੱਧ ਪੇਸ਼ਕਾਰੀ ਲਈ ਮਸ਼ਹੂਰ ਸੀ।ਉਹ ਹਿੰਦੁਸਤਾਨੀ ਅਤੇ ਕਰਨਾਟਕੀ ਸੰਗੀਤ ਦੋਵਾਂ ਵਿੱਚ ਪ੍ਰਸਿੱਧ ਗਾਇਕ ਸਨ। ਉਹ ਭਾਰਤ ਦਾ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਪ੍ਰਾਪਤਕਰਤਾ ਹੈ, ਜਿਨ੍ਹਾਂ ਨੂੰ 2010 ਵਿੱਚ ਸਨਮਾਨਿਤ ਕੀਤਾ ਗਿਆ ਸੀ।
ਬਾਬਾ ਸੋਹਣ ਸਿੰਘ ਭਕਨਾ (4 ਜਨਵਰੀ 1870– 20 ਦਸੰਬਰ 1968) ਭਾਰਤ ਦੇ ਅਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਆਗੂ ਸੀ। ਉਹ ਗ਼ਦਰ ਪਾਰਟੀ ਦਾ ਸੰਸਥਾਪਕ ਪ੍ਰਧਾਨ ਅਤੇ ਸੰਨ 1915 ਦੇ ਗਦਰ ਅੰਦੋਲਨ ਦਾ ਪ੍ਰਮੁੱਖ ਸੂਤਰਧਾਰ ਸੀ। 1909 ਵਿੱਚ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਗਿਆ। 1913 ਵਿੱਚ, ਉਹ ਅਮਰੀਕਾ ਅਤੇ ਕਨੈਡਾ ਵਿੱਚ ਰਹਿੰਦੇ ਭਾਰਤੀਆਂ ਦੀ ਮਦਦ ਦੇ ਨਾਲ ਹਿੰਦ ਐਸੋਸੀਏਸ਼ਨ (ਜਿਸਦਾ ਨਾਮ ਬਾਅਦ ਵਿੱਚ ਪ੍ਰਸ਼ਾਂਤ ਤੱਟ ਦੀ ਹਿੰਦ ਐਸੋਸੀਏਸ਼ਨ (ਹਿੰਦੀ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ) ਦੀ ਸਥਾਪਨਾ ਕੀਤੀ। ਉਹ ਇਸ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਅਤੇ ਲਾਲਾ ਹਰਦਿਆਲ, ਇਸਦਾ ਸਕੱਤਰ ਬਣਿਆ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ:ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। "ਵਾਹਿਗੁਰੂ" ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ:- "ਵਾਹਿ" ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ, "ਗੁਰੂ" ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ। ਵਾਹ ਜਾਂ ਵਾਹਿ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਮੰਨਿਆ ਜਾਂਦਾ ਹੈ। ਵਾਹ' ਫ਼ਾਰਸੀ ਸ਼ਬਦ ਹੈ ਜਿਹੜਾ ਮੱਧਕਾਲੀ ਫ਼ਾਰਸੀ(ਪਹਿਲਵੀ)ਦੀਆਂ ਲਿਖਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਸਅਦੀ (ਸਾ'ਦੀ) ਸ਼ੀਰਾਜ਼ੀ ਦੀਆਂ ਗ਼ਜ਼ਲਾਂ 'ਚ ਵੀ 'ਵਹ' ਦੇ ਰੂਪ 'ਚ ਆਉਂਦਾ ਹੈ:"ਵਹ ਕਿਹ੍ ਗਰ ਮਨ ਬਾਜ਼ ਬੀਨਮ ਰੂਯਿ-ਯਾਰੇ-ਖ਼ੀਸ਼ ਰਾ"। ਸਮਕਾਲੀ ਫ਼ਾਰਸੀ 'ਚ 'ਬਹ ਬਹ' ਰੂਪ ਵੇਖਣ ਨੂੰ ਮਿਲ਼ਦਾ ਹੈ। ਕੁਝ ਲੇਖਾਂ ਵਿੱਚ ਇਸਨੂੰ 'ਵਾਹਿਦ' ਦਾ ਰੂਪ ਆਖਿਆ ਗਿਆ ਹੈ। ਇਸਦਾ ਸ਼ਾਬਦਿਕ ਅਰਥ 'ਵਾਹਿਦ' ਮੰਨਣਾ ਸਹੀ ਨਹੀਂ ਜਾਪਦਾ। ਇਹਦੇ ਨਾਲ਼ ਰਲ਼ਦੇ ਕੁਝ ਹੋਰ ਸ਼ਬਦ: ਜ਼ਹਾਜ਼ਿਹ;ਜ਼ਹੀ;ਖ਼ੁਸ਼ਾ ਆਦਿ। ਇਕ ਵਿਚਾਰ, ਦੋ ਸ਼ਬਦਾਂ ਦਾ ਅਕਸਰ ਜਾਪ ਕੀਤਾ ਜਾਂਦਾ ਹੈ ; ਸਤਿਨਾਮੁ ਅਤੇ ਵਾਹਿਗੁਰੂ | ਅਸਲ ਵਿੱਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ, ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ, ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿੱਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ' ਚ ਲਗਾਤਾਰਤਾ ਵਿੱਚ ਲਿਖਿਆ ਗਿਆ, ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ। ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ 'ਤੇ ਕਰਦੇ ਹਾਂ, ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ। ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ, ਜੋ ਕਦਾਚਿਤ ਠੀਕ ਨਹੀਂ। ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ। ਅਸੀਂ ' ਸਿੱਖਾਂ ਨੇ ਆਪਣੇ ਤੌਰ 'ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਕਿਧਰੇ ਨਹੀਂ ਆਇਆ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਫਰੀਦ ਜੀ, ਤ੍ਰਿਲੋਚਨ ਜੀ, ਬੇਣੀ ਜੀ ਆਦਿ ਪੰਦਰਾਂ ਆਦਿ ਗੁਰੁ ਭਗਤ ਸਾਹਿਬਾਨ ਦੀ ਬਾਣੀ ਵਿੱਚ ਵੀ ਕਿਸੇ ਨੇ ਪਰਮਾਤਮਾ ਨੂੰ ਵਾਹਿਗੁਰੂ ਸ਼ਬਦ ਨਾਲ ਯਾਦ ਨਹੀਂ ਕੀਤਾ। ਗੁਰੂ ਗਰੰਥ ਸਾਹਿਬ ਦੇ ਆਖਰੀ ਪੰਨਿਆਂ 'ਤੇ ਭੱਟਾਂ ਦੇ ਸਵੱਈਏ ਦਰਜ ਹਨ। ਭੱਟ ਸਾਹਿਬਾਨ ਗੁਰੂ ਅਰਜਨ ਜੀ ਦੇ ਸਮਕਾਲੀ ਸਨ। ਇਹ ਸਵੱਈਏ ਪਹਿਲੀਆਂ। ਪੰਜਾਂ ਪਾਤਸ਼ਾਹੀਆਂ ਦੀ ਸੋਭਾ ਅਤੇ ਸ਼ਾਨ ਵਿੱਚ ਲਿਖੇ ਹੋਏ ਹਨ। ਗੁਰੂ ਸਾਹਿਬਾਨ ਨੂੰ ਪ੍ਰਮਾਤਮਾ ਦੇ ਸਮਾਨ, ਪ੍ਰਮਾਤਮਾ ਦੇ ਅਵਤਾਰ ਜਾਂ ਪਰਮਾਤਮਾ ਦੇ ਰੂਪ ਵਜੋਂ ਵਡਿਆਇਆ ਗਿਆ ਹੈ। ਭੱਟ ਗਯੰਦ ਜੀ ਨੇ ਸਵੱਈਏ ਮਹਲੇ ਚੌਥੇ (ਪੰਨਾ ੧੪੦੨ ਅਤੇ ੧੪੦੩) ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ " ਵਾਹਿ ਗੁਰੂ " ਕਹਿ ਕੇ ਗੁਰੂ ਜੀ ਦੀ ਵਾਹ - ਵਾਹੀ ਕੀਤੀ ਹੈ। ਉਪਰੋਕਤ ਦੀ ਰੌਸ਼ਨੀ ਵਿੱਚ ਮੈਨੂੰ 'ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ' ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ (ਧੰਨ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ (ਵੱਡੀ) ਹੈ। ਪ੍ਰਚੱਲਤ ਅਰਥਾਂ ਵਿੱਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ। ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ, ਉਸ ਤੋਂ ਬਾਹਰ ਤਾਂ ਦੂਜਾ ਕੋਈ ਹੈ ਹੀ ਨਹੀਂ। ਤਮਾਮ ਜਿੱਤਾਂ ਹਾਰਾਂ ਉਸ ਦੀ ਬੁੱਕਲ ਵਿੱਚ ਵਾਪਰ ਰਹੀਆਂ ਹਨ। ਉਸ ਨੇ ਕਿਸ 'ਤੇ ਜਿੱਤ ਪ੍ਰਾਪਤ ਕਰਨੀ ਹੋਈ, ਉਸ ਨੇ ਕਿਸ ਨੂੰ ਹਰਾਉਣਾ ਹੋਇਆ?
ਕੁਦਰਤੀ ਗੈਸ ਇੱਕ ਅਜਿਹਾ ਪਥਰਾਟੀ ਬਾਲਣ ਹੈ ਜੋ ਉਸ ਵੇਲੇ ਬਣਦਾ ਹੈ ਜਦੋਂ ਦਫ਼ਨ ਹੋਏ ਬੂਟਿਆਂ, ਗੈਸਾਂ ਅਤੇ ਜਾਨਵਰਾਂ ਉੱਤੇ ਹਜ਼ਾਰਾਂ ਸਾਲ ਭਾਰੀ ਤਾਪ ਅਤੇ ਦਬਾਅ ਦਾ ਅਸਰ ਪੈਂਦਾ ਹੈ। ਸੂਰਜ ਤੋਂ ਬੂਟਿਆਂ ਨੂੰ ਮਿਲੀ ਹੋਈ ਊਰਜਾ ਨੂੰ ਕੁਦਰਤੀ ਗੈਸ ਵਿੱਚ ਰਸਾਇਣਕ ਜੋੜਾਂ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ। ਕੁਦਰਤੀ ਗੈਸ ਇੱਕ ਗ਼ੈਰ-ਨਵਿਆਉਣਯੋਗ ਵਸੀਲਾ ਹੈ ਕਿਉਂਕਿ ਇਹ ਮਨੁੱਖੀ ਸਮੇਂ ਦੀ ਵਿਉਂਤ ਵਿੱਚ ਮੁੜ ਭਰਪੂਰ ਨਹੀਂ ਹੋ ਸਕਦੀ। ਇਹ ਗੈਸ ਅਸਲ ਵਿੱਚ ਇੱਕ ਹਾਈਡਰੋਕਾਰਬਨ ਗੈਸਾਂ ਦੀ ਰਲਾਵਟ ਹੁੰਦੀ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਮੀਥੇਨ ਹੁੰਦੀ ਹੈ ਪਰ ਆਮ ਤੌਰ ਉੱਤੇ ਹੋਰਨਾਂ ਭਾਰੀਆਂ ਅਲਕੇਨਾਂ ਦੀ ਬਦਲਵੀਂ ਮਾਤਰਾ ਅਤੇ ਕਾਰਬਨ ਡਾਈਆਕਸਾਈਡ, ਨਾਈਟਰੋਜਨ ਅਤੇ ਹਾਈਡਰੋਜਨ ਸਲਫ਼ਾਈਡ ਵਰਗੀਆਂ ਗੈਸਾਂ ਦੀਆਂ ਤੁੱਛ ਫ਼ੀਸਦੀਆਂ ਮੌਜੂਦ ਹੁੰਦੀਆਂ ਹਨ। ਕੁਦਰਤੀ ਗੈਸ ਨੂੰ ਤਪਾਉਣ, ਪਕਾਉਣ ਅਤੇ ਬਿਜਲੀ ਪੈਦਾ ਕਰਨ ਵਾਸਤੇ ਊਰਜਾ ਦੇ ਇੱਕ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹਨੂੰ ਗੱਡੀਆਂ ਵਿਚਲੇ ਬਾਲਣ ਅਤੇ ਪਲਾਸਟਿਕ ਅਤੇ ਹੋਰ ਜ਼ਰੂਰੀ ਕਾਰਬਨੀ ਰਸਾਇਣ ਬਣਾਉਣ ਵੇਲੇ ਰਸਾਇਣਕ ਫ਼ੀਡ ਵਜੋਂ ਵੀ ਵਰਤਿਆ ਜਾਂਦਾ ਹੈ।
ਅਭਿਲਾਸ਼ਾ ਕਰਨਾਟਕ ਦੀ ਇੱਕ ਭਾਰਤੀ ਅਦਾਕਾਰਾ ਹੈ, ਜੋ ਦੱਖਣ ਭਾਰਤੀ ਫ਼ਿਲਮ ਉਦਯੋਗ ਵਿੱਚ, ਖਾਸ ਕਰਕੇ ਮਲਿਆਲਮ ਸਿਨੇਮਾ ਵਿੱਚ 1980 ਦੇ ਦਹਾਕੇ ਦੇ ਅਖੀਰ ਵਿੱਚ ਸਰਗਰਮ ਸੀ। ਆਪਣੀਆਂ ਕਾਮੁਕ ਭੂਮਿਕਾਵਾਂ ਲਈ ਜਾਣੀ ਜਾਂਦੀ, ਅਭਿਲਾਸ਼ਾ ਆਪਣੇ ਸਮੇਂ ਦੀਆਂ ਮਲਿਆਲਮ ਸਾਫਟਕੋਰ ਫ਼ਿਲਮਾਂ ਵਿੱਚ ਇੱਕ ਪ੍ਰਮੁੱਖ ਹਸਤੀ ਸੀ। ਉਸ ਨੇ ਲਗਭਗ 40 ਮਲਿਆਲਮ ਸਾਫਟਕੋਰ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਮਲਿਆਲਮ ਵਿੱਚ ਇਸ ਵਿਧਾ ਦੇ ਪੂਰਵਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਨੇ ਆਪਣੀ ਸਫਲਤਾ ਆਦਿਪਾਪਮ (1988) ਨਾਲ ਪ੍ਰਾਪਤ ਕੀਤੀ, ਜਿਸ ਨੂੰ ਸਾਫਟਕੋਰ ਨਗਨਤਾ ਵਾਲੀ ਪਹਿਲੀ ਸਫਲ ਮਲਿਆਲਮ ਫ਼ਿਲਮ ਮੰਨਿਆ ਜਾਂਦਾ ਹੈ। ਮਲਿਆਲਮ ਤੋਂ ਇਲਾਵਾ, ਅਭਿਲਾਸ਼ਾ ਨੇ ਤਾਮਿਲ, ਕੰਨੜ, ਤੇਲਗੂ ਅਤੇ ਹਿੰਦੀ ਵਿੱਚ ਲਗਭਗ 80 ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ
ਪੰਜਾਬ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਮੁਖੀ ਹੁੰਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ, ਪੰਜਾਬ ਦਾ ਰਾਜਪਾਲ ਰਾਜ ਦਾ ਮੁਖੀ ਹੈ, ਪਰ ਅਸਲ ਵਿੱਚ ਕਾਰਜਕਾਰੀ ਅਥਾਰਟੀ ਮੁੱਖ ਮੰਤਰੀ ਕੋਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਰਾਜਪਾਲ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਬਹੁਮਤ ਸੀਟਾਂ ਵਾਲੀ ਪਾਰਟੀ (ਜਾਂ ਗੱਠਜੋੜ) ਨੂੰ ਸੱਦਾ ਦਿੰਦਾ ਹੈ। ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ, ਜਿਸ ਦੀ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਅਸੈਂਬਲੀ ਲਈ ਜ਼ਿੰਮੇਵਾਰ ਹੁੰਦੀ ਹੈ। ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਵਿਧਾਨ ਸਭਾ ਦਾ ਭਰੋਸਾ ਹੈ, ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੈ।
ਗੁਰਬਾਣੀ ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਕਿਹਾ ਜਾਂਦਾ ਹੈ। ਗੁਰਬਾਣੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰ ਅਤੇ ਬਾਣੀ, ਗੁਰ ਤੋਂ ਭਾਵ ਗੁਰੂ ਹੈ ਅਤੇ ਬਾਣੀ ਤੋਂ ਭਾਵ ਹੈ ਸ਼ਬਦ। [Gurubani] ਸਿੱਖ ਧਰਮ ਦੇ ਦਸ ਗੁਰੂਆਂ ਦੀਆਂ ਰਚਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਭਗਤਾਂ, ਭੱਟਾਂ, ਪੀਰਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਗੁਰਬਾਣੀ ਦੇ ਰੂਪ ਵਿੱਚ ਸਵੀਕਾਰਿਆ ਗਿਆ ਹੈ। ਸਿੱਖ ਧਰਮ ਵਿੱਚ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਪੜ੍ਹਨਾ ਅਤੇ ਸ਼ਰਧਾ ਨਾਲ ਉਚਾਰਨ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਦੀ ਸਹੀ ਉਚਾਰਨ ਨਾਲ ਗੁਰਬਾਣੀ ਦੇ ਅਰਥ ਅਤੇ ਇਸ ਦੀ ਰੂਹਾਨੀ ਤਾਕਤ ਦਾ ਪ੍ਰਕਾਸ਼ ਹੁੰਦਾ ਹੈ।
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.
ਬੇਅੰਤ ਸਿੰਘ (ਇੰਦਰਾ ਗਾਂਧੀ ਦਾ ਕਾਤਲ)
ਬੇਅੰਤ ਸਿੰਘ (6 ਜਨਵਰੀ 1959) – 31 ਅਕਤੂਬਰ 1984) ਇੰਦਰਾ ਗਾਂਧੀ ਦੇ ਉਨ੍ਹਾਂ ਦੋ ਅੰਗ ਰੱਖਿਅਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ 'ਤੇ ਹੱਤਿਆ ਕਰ ਦਿੱਤੀ ਸੀ।
ਸੱਪ ਜਾਂ ਭੁਜੰਗ, ਇੱਕ ਰੀਂਗਣ ਵਾਲਾ ਪ੍ਰਾਣੀ ਹੈ। ਇਹ ਪਾਣੀ ਅਤੇ ਥਲ ਦੋਨੋਂ ਜਗ੍ਹਾ ਮਿਲਦਾ ਹੈ। ਇਸਦਾ ਸਰੀਰ ਲੰਬੀ ਰੱਸੀ ਵਰਗਾ ਹੁੰਦਾ ਹੈ ਜੋ ਪੂਰਾ ਦਾ ਪੂਰਾ ਸਕੇਲਸ ਨਾਲ ਢਕਿਆ ਹੁੰਦਾ ਹੈ। ਸੱਪ ਦੇ ਪੈਰ ਨਹੀਂ ਹੁੰਦੇ ਹਨ। ਇਹ ਹੇਠਲੇ ਭਾਗ ਵਿੱਚ ਮੌਜੂਦ ਘੜਾਰੀਆਂ ਦੀ ਸਹਾਇਤਾ ਵਲੋਂ ਚੱਲਦਾ ਫਿਰਦਾ ਹੈ। ਇਸਦੀ ਅੱਖਾਂ ਵਿੱਚ ਪਲਕੇ ਨਹੀਂ ਹੁੰਦੀ, ਇਹ ਹਮੇਸ਼ਾ ਖੁੱਲੀ ਰਹਿੰਦੀਆਂ ਹਨ। ਸੱਪ ਵਿਸ਼ੈਲੇ ਅਤੇ ਵਿਸ਼ਹੀਨ ਦੋਨਾਂ ਪ੍ਰਕਾਰ ਦੇ ਹੁੰਦੇ ਹਨ। ਇਸਦੇ ਊਪਰੀ ਅਤੇ ਹੇਠਲੇ ਜਬੜੇ ਦੀ ਹੱਡੀਆਂ ਇਸ ਪ੍ਰਕਾਰ ਦੀ ਸੰਧਿ ਬਣਾਉਂਦੀ ਹੈ ਜਿਸਦੇ ਕਾਰਨ ਇਸਦਾ ਮੂੰਹ ਵੱਡੇ ਸਰੂਪ ਵਿੱਚ ਖੁਲਦਾ ਹੈ। ਇਸਦੇ ਮੂੰਹ ਵਿੱਚ ਜ਼ਹਿਰ ਦੀ ਥੈਲੀ ਹੁੰਦੀ ਹੈ ਜਿਸਦੇ ਨਾਲ ਜੁਡੇ ਦਾਂਤ ਤੇਜ ਅਤੇ ਫੋਕੇ ਹੁੰਦੇ ਹਨ ਅਤ: ਇਸਦੇ ਕੱਟਦੇ ਹੀ ਜ਼ਹਿਰ ਸਰੀਰ ਵਿੱਚ ਪਰਵੇਸ਼ ਕਰ ਜਾਂਦਾ ਹੈ। ਦੁਨੀਆ ਵਿੱਚ ਸਾਂਪੋਂ ਦੀ ਕੋਈ 2500 - 3000 ਪ੍ਰਜਾਤੀਆਂ ਪਾਈ ਜਾਂਦੀਆਂ ਹਨ। ਦੁਨੀਆ ਵਿੱਚ ਤਕਰੀਬਨ 3000 ‘ਚੋਂ ਸਿਰਫ਼ 15 ਕਿਸਮਾਂ ਹੀ ਜ਼ਹਿਰੀਲੀਆਂ ਹਨ। ਭਾਰਤ ਵਿੱਚ ਸੱਪਾਂ ਦੀਆਂ ਤਕਰੀਬਨ 270 ਕਿਸਮਾਂ ਹਨ। ਵਧੇਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਜਿਹੜੇ ਜ਼ਹਿਰੀਲੇ ਨਹੀਂ ਹੁੰਦੇ, ਉਨ੍ਹਾਂ ਨਾਲ ਵੀ ਸਰੀਰ ‘ਤੇ ਅਲਰਜੀ ਹੋ ਸਕਦੀ ਹੈ ਜਾਂ ਡਰਨ ਕਰਕੇ ਆਰਜ਼ੀ ਬੇਹੋਸ਼ੀ ਜਾਂ ਮੌਤ ਵੀ ਹੋ ਸਕਦੀ ਹੈ। ਦੇਸੀ ਢੰਗ ਨਾਲ ਜਾਂ ਸਾਡੇ ਸੱਭਿਆਚਾਰ ਤੇ ਭਾਸ਼ਾ ਵਿੱਚ ਸੱਪਾਂ ਨੂੰ ਰੰਗ, ਡਿਜ਼ਾਇਨ ਜਾਂ ਆਕਾਰ ਦੇ ਹਿਸਾਬ ਨਾਲ ਵੱਖ-ਵੱਖ ਨਾਂ ਦਿੱਤੇ ਗਏ ਹਨ ਜਿਵੇਂ ਕੌਡੀਆਂ ਵਾਲਾ ਸੱਪ, ਛੀਂਬਾ ਸੱਪ, ਖੜੱਪਾ ਸੱਪ, ਉੱਡਣਾ ਸੱਪ, ਦੋਮੂੰਹਾਂ ਸੱਪ, ਚੂਹੇ ਖਾਣਾ ਸੱਪ, ਸਪੋਲੀਆ, ਕਾਲਾ ਨਾਗ, ਫਨੀਅਰ ਸੱਪ, ਤੈਰਨਾ ਸੱਪ (ਪਾਣੀ ਵਾਲਾ ਸੱਪ) ਤੇ ਅਜਗਰ ਸੱਪ ਆਦਿ। ਇਸਦੀ ਕੁੱਝ ਪ੍ਰਜਾਤੀਆਂ ਦਾ ਸਰੂਪ 10 ਸੇਂਟੀਮੀਟਰ ਹੁੰਦਾ ਹੈ ਜਦੋਂ ਕਿ ਅਜਗਰ ਨਾਮਕ ਸੱਪ 25 ਫਿਟ ਤੱਕ ਲੰਬਾ ਹੁੰਦਾ ਹੈ। ਸੱਪ ਮੇਢਕ, ਛਿਪਕਲੀ, ਪੰਛੀ, ਚੂਹੇ ਅਤੇ ਦੂੱਜੇ ਸਾਂਪੋਂ ਨੂੰ ਖਾਂਦਾ ਹੈ। ਇਹ ਕਦੇ - ਕਦੇ ਵੱਡੇ ਜੰਤੂਆਂ ਨੂੰ ਵੀ ਨਿਗਲ ਜਾਂਦਾ ਹੈ। ਸਰੀਸ੍ਰਪ ਵਰਗ ਦੇ ਹੋਰ ਸਾਰੇ ਮੈਬਰਾਂ ਦੀ ਤਰ੍ਹਾਂ ਹੀ ਸੱਪ ਸ਼ੀਤਰਕਤ ਵਾਲ਼ਾ ਪ੍ਰਾਣੀ ਹੈ ਅਰਥਾਤ ਇਹ ਆਪਣੇ ਸਰੀਰ ਦਾ ਤਾਪਮਾਨ ਆਪਣੇ ਆਪ ਨਿਅੰਤਰਿਤ ਨਹੀਂ ਕਰ ਸਕਦਾ ਹੈ। ਇਸਦੇ ਸਰੀਰ ਦਾ ਤਾਪਮਾਨ ਮਾਹੌਲ ਦੇ ਤਾਪ ਦੇ ਅਨੁਸਾਰ ਘੱਟਦਾ ਜਾਂ ਵਧਦਾ ਰਹਿੰਦਾ ਹੈ। ਇਹ ਆਪਣੇ ਸਰੀਰ ਦੇ ਤਾਪਮਾਨ ਨੂੰ ਵਧਾਉਣ ਲਈ ਭੋਜਨ ਉੱਤੇ ਨਿਰਭਰ ਨਹੀਂ ਹੈ ਇਸਲਈ ਅਤਿਅੰਤ ਘੱਟ ਭੋਜਨ ਮਿਲਣ ਉੱਤੇ ਵੀ ਇਹ ਜੀਵੀਤ ਰਹਿੰਦਾ ਹੈ। ਕੁੱਝ ਸੱਪਾਂ ਨੂੰ ਮਹੀਨਿਆਂ ਬਾਅਦ - ਬਾਅਦ ਭੋਜਨ ਮਿਲਦਾ ਹੈ ਅਤੇ ਕੁੱਝ ਸੱਪ ਸਾਲ ਵਿੱਚ ਸਿਰਫ ਇੱਕ ਵਾਰ ਜਾਂ ਦੋ ਵਾਰ ਢੇਰ ਸਾਰਾ ਖਾਣਾ ਖਾਕੇ ਜੀਵਤ ਰਹਿੰਦੇ ਹਨ। ਖਾਂਦੇ ਸਮੇਂ ਸੱਪ ਭੋਜਨ ਨੂੰ ਚਬਾ ਕੇ ਨਹੀਂ ਖਾਂਦਾ ਸਗੋਂ ਪੂਰੇ ਦਾ ਪੂਰਾ ਨਿਕਲ ਜਾਂਦਾ ਹੈ। ਸਾਰੇ ਸੱਪਾਂ ਦੇ ਜਬਾੜੇ ਇਨ੍ਹਾਂ ਦੇ ਸਿਰ ਵਲੋਂ ਵੀ ਵੱਡੇ ਸ਼ਿਕਾਰ ਨੂੰ ਨਿਗਲ ਸਕਣ ਲਈ ਬਣੇ ਹੁੰਦੇ ਹਨ। ਅਫਰੀਕਾ ਦਾ ਅਜਗਰ ਤਾਂ ਛੋਟੀ ਗਾਂ ਆਦਿ ਨੂੰ ਵੀ ਨਿਗਲ ਜਾਂਦਾ ਹੈ। ਸੰਸਾਰ ਦਾ ਸਭ ਤੋਂ ਛੋਟਾ ਸੱਪ ਥਰੇਡ ਸਨੇਕ ਹੁੰਦਾ ਹੈ। ਜੋ ਕੈਰੇਬਿਅਨ ਸਾਗਰ ਦੇ ਸੇਟ ਲੁਸਿਆ ਮਾਟਿਨਿਕ ਅਤੇ ਵਾਰਵਡੋਸ ਆਦਿ ਟਾਪੂਆਂ ਵਿੱਚ ਪਾਇਆ ਜਾਂਦਾ ਹੈ ਉਹ ਕੇਵਲ 10 - 12 ਸੇਂਟੀਮੀਟਰ ਲੰਮਾ ਹੁੰਦਾ ਹੈ। ਸੰਸਾਰ ਦਾ ਸਭ ਤੋਂ ਲੰਮਾ ਸੱਪ ਰੈਟਿਕੁਲੇਟੇਡ ਪੇਥੋਨ (ਜਾਲੀਦਾਰ ਅਜਗਰ) ਹੈ, ਜੋ ਆਮਤੌਰ ਤੇ 10 ਮੀਟਰ ਵਲੋਂ ਵੀ ਜਿਆਦਾ ਲੰਮਾ ਅਤੇ 120 ਕਿੱਲੋਗ੍ਰਾਮ ਭਾਰ ਤੱਕ ਦਾ ਪਾਇਆ ਜਾਂਦਾ ਹੈ। ਇਹ ਦੱਖਣ - ਪੂਰਵੀ ਏਸ਼ਿਆ ਅਤੇ ਫਿਲੀਪੀਂਸ ਵਿੱਚ ਮਿਲਦਾ ਹੈ। ਕਾਲਾ ਨਾਗ (ਕੋਬਰਾ), ਵਾਇਪਰ, ਤੈਰਨ ਵਾਲਾ ਸੱਪ (ਵਾਟਰ ਮੁਕੈਸਿਨ), ਕਾਪਰ ਹੈੱਡ (ਤਾਂਬੇ ਰੰਗੇ ਸਿਰ ਵਾਲਾ) ਜ਼ਹਿਰੀ ਹੁੰਦੇ ਹਨ। ਇਹ ਸਾਰੇ ਭਾਰਤ ਵਿੱਚ ਹੀ ਹੁੰਦੇ ਹਨ ਪਰ ਵਧੇਰੇ ਜ਼ਹਿਰੀਲੇ ਸੱਪ ਅਸਾਮ, ਬੰਗਾਲ, ਬਿਹਾਰ, ਉੜੀਸਾ ਵਿੱਚ ਜ਼ਿਆਦਾ ਹਨ।
ਬੋਹੜ (ਅੰਗਰੇਜ਼ੀ: Banyan Tree; ਫਾਰਸੀ: ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰਗਦ) ਇੱਕ ਘੁੰਨਾ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਫਾਈਕਸ ਜਾਤੀ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ (Ficus bengalensis) ਹੈ। ਬੋਹੜ ਭਾਰਤ ਦਾ ਰਾਸ਼ਟਰੀ ਰੁੱਖ ਹੈ। ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰਾਹਾਂ ਦੇ ਕਿਨਾਰਿਆਂ ਉੱਤੇ ਆਮ ਸੀ ਮਗਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸਨੂੰ ਦੇਹਾਤ ਦਾ ਕੇਂਦਰੀ ਦਰਖ਼ਤ ਵੀ ਕਿਹਾ ਜਾਂਦਾ ਸੀ ਜਿਸ ਦੇ ਹੇਠਾਂ ਚੌਪਾਲਾਂ/ਸਥਾਂ ਲਗਾਈਆਂ ਜਾਂਦੀਆਂ ਸਨ ਮਗਰ ਇਹ ਕਲਚਰ ਹੁਣ ਆਧੁਨਿਕ ਤਰਜ-ਏ-ਜਿੰਦਗੀ ਮਸਲਨ ਟੈਲੀਵਿਜਨ ਦੀ ਵਜ੍ਹਾ ਤਕਰੀਬਨ ਖ਼ਤਮ ਹੋ ਚੁੱਕਾ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਐਕਸਪੋ ਸੈਂਟਰ ਲਾਹੌਰ (ਅੰਗਰੇਜ਼ੀ: Expo Centre Lahore (ਉਰਦੂ:لاہور انٹرنیشنل ایکسپو سینٹر) ਇੱਕ 43,000 ਵਰਗ ਫੁੱਟ ਦਾ ਕਨਵੈਨਸ਼ਨ ਸੈਂਟਰ ਹੈ ਜੋ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ। ਨੈਸ਼ਨਲ ਇੰਜੀਨੀਅਰਿੰਗ ਸਰਵਿਸਿਜ਼ ਪਾਕਿਸਤਾਨ (NESPAK) ਅਤੇ ਨਈਅਰ ਅਲੀ ਦਾਦਾ ਐਂਡ ਐਸੋਸੀਏਟਸ ਦੇ ਸਾਂਝੇ ਉੱਦਮ ਦੁਆਰਾ ਡਿਜ਼ਾਈਨ ਕੀਤਾ ਗਿਆ, ਇਹ ਕਨਵੈਨਸ਼ਨ ਸੈਂਟਰ ਅਬਦੁਲ ਹੱਕ ਰੋਡ ਅਤੇ ਸ਼ਾਹਰਾਹ ਨਜ਼ਾਰੀਆ-ਏ-ਪਾਕਿਸਤਾਨ ਦੇ ਕੋਨੇ 'ਤੇ ਜੌਹਰ ਟਾਊਨ ਵਿੱਚ ਸਥਿਤ ਹੈ। ਉਸਾਰੀ 2007 ਵਿੱਚ ਸ਼ੁਰੂ ਹੋਈ ਸੀ ਅਤੇ 2010 ਵਿੱਚ ਪੂਰੀ ਹੋਈ ਸੀ।
1984 ਦੇ ਸਿੱਖ ਵਿਰੋਧੀ ਦੰਗੇ ਭਾਰਤੀ ਸਿੱਖਾਂ ਦੇ ਖਿਲਾਫ ਸਨ। ਇੰਨ੍ਹਾਂ ਦੰਗਿਆਂ ਦਾ ਕਾਰਨ ਸੀ ਇੰਦਰਾ ਗਾਂਧੀ ਦੀ ਉਹਨਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਜੋ ਕਿ ਸਿੱਖ ਸਨ। ਉਸੇ ਦੇ ਜੁਆਬ ਵਿੱਚ ਇਹ ਦੰਗੇ ਹੋਏ ਸਨ। ਇਹਨਾਂ ਦੰਗਿਆਂ ਵਿੱਚ 3000 ਤੋਂ ਵੱਧ ਮੌਤਾਂ ਹੋਈਆਂ ਸਨ। ਸੀਬੀਆਈ ਦੀ ਰਾਇ ਵਿੱਚ ਇਹ ਸਾਰੇ ਹਿੰਸਕ ਕਿਰਿਆਂਵਾਂ ਦਿੱਲੀ ਪੁਲਿਸ ਦੇ ਅਧਿਕਾਰਿਆਂ ਅਤੇ ਇੰਦਰਾ ਗਾਂਧੀ ਦੇ ਪੁੱਤ ਰਾਜੀਵ ਗਾਂਧੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਹਿਮਤੀ ਨਾਲ ਆਯੋਜਿਤ ਕੀਤੀਆਂ ਗਈਆਂ ਸਨ। ਰਾਜੀਵ ਗਾਂਧੀ ਜਿਹਨਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਲਈ ਸੀ ਅਤੇ ਜੋ ਕਾਂਗਰਸ ਦੇ ਇੱਕ ਨੇਤਾ ਵੀ ਸਨ, ਉਹਨਾਂ ਨੂੰ ਦੰਗਿਆਂ ਬਾਰੇ ਵਿੱਚ ਪੁੱਛੇ ਜਾਣ ਤੇ, ਉਹਨਾਂ ਨੇ ਕਿਹਾ ਸੀ, "ਜੱਦ ਇੱਕ ਵੱਡਾ ਦਰਖਤ ਡਿੱਗਦਾ ਹੈ, ਤਦ ਧਰਤੀ ਵੀ ਹਿਲਦੀ ਹੈ।"
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।
ਨਿਸ਼ਾਤ ਐਂਪੋਰੀਅਮ (Nishat Emporium) ਪਾਕਿਸਤਾਨ ਦਾ ਇੱਕ ਸ਼ਾਪਿੰਗ ਮਾਲ ਹੈ ਜੋ ਲਾਹੌਰ ਇੰਟਰਨੈਸ਼ਨਲ ਐਕਸਪੋ ਸੈਂਟਰ ਦੇ ਦੱਖਣ-ਪੱਛਮ ਵਿੱਚ ਜੌਹਰ ਟਾਊਨ, ਲਾਹੌਰ ਵਿੱਚ ਸਥਿਤ ਹੈ। 11 ਮੰਜ਼ਿਲਾ ਮਾਲ 2.7 ਮਿਲੀਅਨ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 200 ਤੋਂ ਵੱਧ ਸਟੋਰ ਅਤੇ ਇੱਕ ਪੰਜ-ਸਿਤਾਰਾ ਹੋਟਲ ਹੈ। ਇਸਦਾ ਪ੍ਰਬੰਧਨ ਨਿਸ਼ਾਤ ਹੋਟਲਜ਼ ਐਂਡ ਪ੍ਰਾਪਰਟੀਜ਼ ਲਿਮਟਿਡ ਦੁਆਰਾ ਕੀਤਾ ਜਾਂਦਾ ਹੈ, ਜੋ ਕਿ ਨਿਸ਼ਾਤ ਗਰੁੱਪ ਦਾ ਹਿੱਸਾ ਹੈ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
"ਅਰਜੁਨ ਰੈਡੀ" 2017 ਦੀ ਇੱਕ ਤੇਲਗੂ ਭਾਸ਼ਾ ਦੀ ਰੋਮਾਂਟਿਕ ਡਰਾਮਾ ਫ਼ਿਲਮ ਹੈ ਜੋ ਸੰਦੀਪ ਵਾਂਗਾ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ, ਅਤੇ ਉਸਦੇ ਭਰਾ ਪ੍ਰਣੈ ਰੈਡੀ ਵਾਂਗਾ ਦੀ ਕੰਪਨੀ ਭਦਰਕਾਲੀ ਪਿਕਚਰਜ਼ ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿੱਚ ਵਿਜੇ ਡੇਵੇਰਾਕੋਂਡਾ ਅਤੇ ਸ਼ਾਲਿਨੀ ਪਾਂਡੇ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਰਾਹੁਲ ਰਾਮਕ੍ਰਿਸ਼ਨ, ਜੀਆ ਸ਼ਰਮਾ, ਸੰਜੇ ਸਵਰੂਪ, ਗੋਪੀਨਾਥ ਭੱਟ, ਕਮਲ ਕਮਰਾਜੂ ਅਤੇ ਕੰਚਨਾ ਸਹਾਇਕ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਅਰਜੁਨ ਰੈੱਡੀ ਦੇਸ਼ਮੁਖ (ਡੇਵੇਰਾਕੋਂਡਾ) ਦੀ ਕਹਾਣੀ ਦੱਸਦੀ ਹੈ, ਇੱਕ ਉੱਚ ਕਾਰਜਕਾਰੀ ਅਲਕੋਹਲਿਕ ਸਰਜਨ ਜਿਸ ਨੂੰ ਗੁੱਸੇ ਵਿੱਚ ਪ੍ਰਬੰਧਨ ਦੀਆਂ ਸਮੱਸਿਆਵਾਂ ਹਨ। ਅਰਜੁਨ ਆਪਣੀ ਪ੍ਰੇਮਿਕਾ ਪ੍ਰੀਤੀ ਸ਼ੈੱਟੀ (ਪਾਂਡੇ) ਦੇ ਵਿਆਹ ਤੋਂ ਬਾਅਦ ਸਵੈ-ਵਿਨਾਸ਼ਕਾਰੀ ਰਾਹ 'ਤੇ ਹੈ; ਫ਼ਿਲਮ ਉਸ ਦੇ ਪਤਨ ਅਤੇ ਉਸ ਤੋਂ ਬਾਅਦ ਮੁੜ ਉਭਾਰ 'ਤੇ ਕੇਂਦ੍ਰਤ ਹੈ।
ਗੋਰਿਸ (ਅਰਮੀਨੀਆਈ: Գորիս) ਅਰਮੇਨੀਆ ਦੇ ਦੱਖਣ ਵਿੱਚ ਸਿਯੂਨਿਕ ਪ੍ਰਾਂਤ ਵਿੱਚ, ਇੱਕ ਸ਼ਹਿਰ ਅਤੇ ਗੋਰਿਸ ਦੇ ਸ਼ਹਿਰੀ ਭਾਈਚਾਰੇ ਦਾ ਕੇਂਦਰ ਹੈ. ਗੋਰਿਸ (ਜਾਂ ਵਾਰਾਰਕ) ਦੀ ਘਾਟੀ ਵਿੱਚ ਸਥਿਤ, ਇਹ 254 ਹੈ ਅਰਮੀਨੀਆਈ ਰਾਜਧਾਨੀ ਯੇਰੇਵਨ ਤੋਂ 67 ਕਿ ਸੂਬਾਈ ਕੇਂਦਰ ਕਪਨ ਤੋਂ ਕਿ.ਮੀ. ਅਬਾਦੀ ਦੇ ਲਿਹਾਜ਼ ਨਾਲ ਗੋਰਿਸ ਸਿਯੂਨਿਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਦੇ ਦੌਰਾਨ, ਇਸਦੀ ਅਬਾਦੀ 20,591 ਸੀ, 2001 ਦੀ ਮਰਦਮਸ਼ੁਮਾਰੀ ਦੇ 23,261 ਦੇ ਘੱਟ ਕੇ.
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਲਾਹੌਰ ਮੈਟਰੋਬਸ Lahore Metrobus, ਪੰਜਾਬ, ਪਾਕਿਸਤਾਨ ਵਿੱਚ ਚਲ ਰਹੀ ਬਸ ਤੇਜ਼ ਰਵਾਨਗੀ ਸੇਵਾ ਹੈ। ਇਹ ਸੇਵਾ ਲਾਹੌਰ ਟ੍ਰਾਂਸਪੋਰਟ ਕੰਪਨੀ ਦੀ ਸਥਾਨਕ ਬਸ ਸੇਵਾ ਨਾਲ ਜੋੜੀ ਗਈ ਹੈ ਤਾਂ ਜੋ ਇਹ ਇੱਕ ਸ਼ਹਿਰੀ ਆਵਾਜਾਈ ਸਿਸਟਮ ਵਜੋਂ ਕੰਮ ਕਰ ਸਕੇ, ਲਾਹੌਰ ਜ਼ਿਲ੍ਹੇ ਵਿੱਚ ਬਿਨਾ ਰੁਕਾਵਟ ਦੇ ਆਵਾਜਾਈ ਸੇਵਾ ਪ੍ਰਦਾਨ ਕਰਦੀ ਹੈ ਅਤੇ ਨੇੜਲੇ ਉਪਨਗਰਾਂ ਨਾਲ ਕਨੈਕਸ਼ਨ ਮੁਹੱਈਆ ਕਰਦੀ ਹੈ। ਲਾਹੌਰ ਮੈਟਰੋਬਸ ਨੂੰ ਕਦਮ-ਦਰ-ਕਦਮ ਖੋਲ੍ਹਣ ਲਈ ਡਿਜਾਈਨ ਕੀਤਾ ਗਿਆ ਸੀ, ਪਹਿਲਾ ਕਦਮ 11 ਫਰਵਰੀ 2013 ਨੂੰ ਗਜੂਮਾਟਾ ਤੋਂ ਸ਼ਾਹਦਰਾ ਬਾਗ ਤੱਕ ਖੁਲ੍ਹਿਆ। 27.0 ਕਿਲੋਮੀਟਰ (16.8 ਮੀਲ) ਦਾ ਹਿੱਸਾ ਪੰਜਾਬ ਦੇ ਮੁੱਖ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਤੁਰਕੀ ਦੇ ਡਿਪਟੀ ਪ੍ਰਾਈਮ ਮੰਤਰੀ ਬੇਕਿਰ ਬੋਜ਼ਦਾਗ਼ ਵੱਲੋਂ ਸਮਾਰੋਹ ਦੇ ਦੌਰਾਨ ਖੋਲ੍ਹਿਆ ਗਿਆ। ਦੂਜਾ ਤੇ ਤੀਜਾ ਕਦਮ ਰੋਕ ਦਿੱਤੇ ਗਏ ਹਨ, ਕਿਉਂਕਿ ਬਾਕੀ ਦੇ ਕਦਮਾਂ ਨੂੰ ਲਾਈਟ ਰੇਲ ਵਿੱਚ ਬਦਲਣ ਦੀਆਂ ਸੁਝਾਵਾਂ ਪੇਸ਼ ਕੀਤੀਆਂ ਗਈਆਂ ਹਨ।
ਨਿਹੰਗ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ; ਜਿਸ ਦਾ ਅਰਥ ਹੈ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਪਿਤਾ ਜੀ ਦੇ ਰਾਜਸੀ ਭਾਵ ਮੀਰੀ ਦੇ ਵੰਸ਼ਜ ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ- ਰਾਜ ਮੁਕੁਟ ਨਾਲ ਕਰਦੇ ਹਨ। ਉਹ ਰਾਜੇ ਦੇ ਮੁਕੁਟ 'ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ।
ਮਾਲਾਵਥ ਪੂਰਨਾ (ਅੰਗ੍ਰੇਜ਼ੀ: Malavath Purna; ਜਨਮ 10 ਜੂਨ 2000) ਇੱਕ ਭਾਰਤੀ ਪਰਬਤਾਰੋਹੀ ਹੈ। 25 ਮਈ, 2014 ਨੂੰ, ਪੂਰਨਾ ਨੇ 13 ਸਾਲ ਅਤੇ 11 ਮਹੀਨੇ ਦੀ ਉਮਰ ਵਿੱਚ ਮਾਊਂਟ ਐਵਰੈਸਟ ' ਤੇ ਚੜ੍ਹਾਈ ਕੀਤੀ, ਸਭ ਤੋਂ ਘੱਟ ਉਮਰ ਦੀ ਭਾਰਤੀ ਅਤੇ ਸਿਖਰ 'ਤੇ ਪਹੁੰਚਣ ਵਾਲੀ ਸਭ ਤੋਂ ਛੋਟੀ ਔਰਤ ਸੀ। ਪੂਰਨ ਨੇ 27 ਜੁਲਾਈ, 2017 ਨੂੰ ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਚੜ੍ਹਾਈ ਕੀਤੀ। ਐਲਬਰਸ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ, ਪੂਰਨਾ ਨੇ 50 ਫੁੱਟ ਲੰਬਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਤਿਰੰਗਾ ਅਤੇ ਭਾਰਤੀ ਰਾਸ਼ਟਰੀ ਗੀਤ ਗਾਇਆ। ਉਸਨੇ ਪਿਤਾ-ਧੀ ਦੀ ਜੋੜੀ ਅਜੀਤ ਬਜਾਜ ਅਤੇ ਦੀਆ ਬਜਾਜ ਦੇ ਨਾਲ 5 ਜੂਨ, 2022 ਨੂੰ ਡੇਨਾਲੀ ਪਰਬਤ 'ਤੇ ਚੜ੍ਹਾਈ ਕਰਕੇ ਸੱਤ ਸ਼ਿਖਰਾਂ ਨੂੰ ਪੂਰਾ ਕੀਤਾ।
ਆਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਆਨੰਦਪੁਰ ਸਾਹਿਬ ਵਿਖੇ 16,17 ਅਕਤੂਬਰ 1973 'ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਆਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਆਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ।28-29 ਅਕਤੂਬਰ ਨੂੰ ਲੁਧਿਆਣੇ ਵਿੱਚ ਹੋਈ ਅਕਾਲੀ ਕਾਨਫਰੰਸ ਦੌਰਾਨ ਇਸ ਮਤੇ ਦੀ ਰੂਪ ਰੇਖਾ ਕਈ ਰੈਜ਼ੋਲਿਊਸ਼ਨਾਂ ਦੁਆਰਾ ਸਾਹਮਣੇ ਆਈ ਜੋ ਉਸ ਵਕਤ ਅਖਤਿਆਰ ਕੀਤੇ ਗਏ।
ਅਨੁਰਿਤਾ ਝਾਅ (ਅੰਗਰੇਜ਼ੀ: Anurita Jha) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ। ਉਹ ਕਟਿਹਾਰ, ਮਧੂਬਨੀ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਪਟਨਾ ਅਤੇ ਦਿੱਲੀ (ਪੱਤਰ-ਪੱਤਰ ਅਧਿਐਨ) ਵਿੱਚ ਉਸ ਦਾ ਪਾਲਣ-ਪੋਸ਼ਣ ਅਤੇ ਅਧਿਐਨ ਕੀਤਾ ਗਿਆ ਸੀ। ਉਸਨੇ ਦਿੱਲੀ ਅਤੇ ਮੁੰਬਈ ਵਿੱਚ ਫੈਸ਼ਨ ਹਫ਼ਤਿਆਂ ਵਿੱਚ ਹਿੱਸਾ ਲਿਆ ਹੈ। ਉਸਨੇ ਅਨੁਰਾਗ ਕਸ਼ਯਪ ਦੀ ਗੈਂਗਸ ਆਫ਼ ਵਾਸੇਪੁਰ - ਭਾਗ 1 ਨਾਲ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਇਸਦੇ ਸੀਕਵਲ ਗੈਂਗਸ ਆਫ਼ ਵਾਸੇਪੁਰ - ਭਾਗ 2 ਵਿੱਚ ਵੀ ਦਿਖਾਈ ਦਿੱਤੀ। ਉਸਨੇ 2005 ਵਿੱਚ ਫੋਰਡ ਸੁਪਰਮਾਡਲ ਮੁਕਾਬਲੇ ਵਿੱਚ ਹਿੱਸਾ ਲਿਆ, ਅਤੇ 2006 ਵਿੱਚ "ਚੈਨਲ ਵੀ ਗੇਟ ਗੋਰਜੀਅਸ 2006" ਮੁਕਾਬਲਾ ਜਿੱਤਿਆ।
ਮਾਤੰਗਿਨੀ ਹਾਜ਼ਰਾ (19 ਅਕਤੂਬਰ 1870 – 29 ਸਤੰਬਰ 1942) ਇੱਕ ਭਾਰਤੀ ਇਨਕਲਾਬੀ ਸੀ ਜਿਸਨੇ ਭਾਰਤੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲਿਆ, ਜਦੋਂ ਤੱਕ ਉਸਨੂੰ 29 ਸਤੰਬਰ, 1942 ਨੂੰ ਤਮਿਲੁਕ ਪੁਲਿਸ ਥਾਣੇ ਦੇ ਸਾਹਮਣੇ (ਪਹਿਲਾਂ ਦੇ ਮਿਦਨੇਪੁਰ ਜ਼ਿਲ੍ਹੇ) ਦੇ ਸਾਹਮਣੇ ਬਰਤਾਨਵੀ ਭਾਰਤੀ ਪੁਲਿਸ ਵਲੋਂ ਗੋਲੀ ਮਾਰ ਦਿੱਤੀ ਗਈ।ਉਸਨੂੰ ਪਿਆਰ ਨਾਲ ਗਾਂਧੀ ਬੁਰੀ ਵਜੋਂ ਜਾਣੀ ਜਾਂਦੀ ਸੀ, ਬੰਗਾਲੀਆਂ ਲਈ ਉਹ ਓਲਡ ਲੇਡੀ ਗਾਂਧੀ ਹੈ।
ਖ਼ਾਲਿਸਤਾਨ (ਭਾਵ: "ਖ਼ਾਲਸੇ ਦੀ ਸਰਜ਼ਮੀਨ") ਭਾਰਤ ਦੇ ਪੰਜਾਬ ਰਾਜ ਦੇ ਸਿੱਖ ਵੱਖਵਾਦੀਆਂ ਦੁਆਰਾ ਪ੍ਰਸਤਾਵਿਤ ਦੇਸ਼ ਨੂੰ ਦਿੱਤਾ ਗਿਆ ਨਾਮ ਹੈ। ਖ਼ਾਲਿਸਤਾਨ ਦੇ ਖ਼ੇਤਰੀ ਦਾਅਵੇ ਸਪੱਸ਼ਟ ਨਹੀਂ ਹਨ, ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਖ਼ੇਤਰਾਂ ਉੱਤੇ ਆਪਣਾ ਦਾਅਵਾ ਕਰਦੀਆਂ ਹਨ, ਇਨ੍ਹਾਂ ਦਾਅਵਿਆਂ ਵਿੱਚ ਪ੍ਰਮੁੱਖਤਾ ਨਾਲ ਸਿੱਖ ਬਹੁਗਿਣਤੀ ਵਾਲਾ ਪੰਜਾਬ ਰਾਜ ਅਤੇ ਸੰਭਾਵੀ ਤੌਰ ਤੇ ਗੁਆਂਢੀ ਰਾਜਾਂ ਦੇ ਪੰਜਾਬੀ ਬੋਲਣ ਵਾਲੇ ਖ਼ੇਤਰ ਸ਼ਾਮਿਲ ਹਨ। ਖ਼ਾਲਿਸਤਾਨੀ ਵੱਖਵਾਦੀਆਂ ਨੇ 29 ਅਪ੍ਰੈਲ 1986 ਨੂੰ ਭਾਰਤ ਤੋਂ ਆਪਣੀ ਇੱਕਪਾਸੜ ਆਜ਼ਾਦੀ ਦਾ ਐਲਾਨ ਕੀਤਾ ਸੀ। 1980 ਅਤੇ 1990 ਦੇ ਦਹਾਕੇ ਦੌਰਾਨ ਖ਼ਾਲਿਸਤਾਨ ਲਹਿਰ ਆਪਣੇ ਸਿਖ਼ਰ 'ਤੇ ਸੀ ਪਰ 1995 ਤੱਕ ਭਾਰਤ ਸਰਕਾਰ ਨੇ ਇਸ ਲਹਿਰ ਨੂੰ ਸਖ਼ਤੀ ਨਾਲ ਦਬਾ ਦਿੱਤਾ।
ਬਬਰ ਅਕਾਲੀ ਲਹਿਰ 1921 ਵਿੱਚ ਅਹਿੰਸਾ ਦੀ ਪੈਰੋਕਾਰ ਮੁੱਖ ਧਾਰਾ ਅਕਾਲੀ ਲਹਿਰ ਤੋਂ ਟੁੱਟ ਕੇ ਬਣਿਆ "ਖਾੜਕੂ" ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਹੈ। {ਇਹ 'ਬਬਰ ਅਕਾਲੀ ਲਹਿਰ' ਸੀ (ਨਾ ਕਿ ਬੱਬਰ); ਬਬਰ=ਸ਼ੇਰ, ਬੱਬਰ=ਢਿੱਡ}. ਇਨ੍ਹਾਂ ਬਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਬਬਰ ਅਕਾਲੀ ਲਹਿਰ ਗ਼ਦਰ ਪਾਰਟੀ ਤੋਂ ਪ੍ਰਭਾਵਿਤ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਖੁਫ਼ੀਆ ਮੀਟਿੰਗ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ। ਉਹਨਾਂ ਵਿੱਚੋਂ ਕਈ ਜਣੇ 23 ਮਈ, 1921 ਨੂੰ ਗ੍ਰਿਫ਼ਤਾਰ ਕਰ ਲਏ ਗਏ। ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇੱਕ ਗੁਪਤ ਜਥਾ ਤਿਆਰ ਕੀਤਾ। ਹੁਸ਼ਿਆਰਪੁਰ ਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿੱਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬਬਰ ਅਕਾਲੀ' ਨਾਂ ਦੀ ਪਾਰਟੀ ਬਣਾਈ। ਜਿਸ ਦਾ ਮੁੱਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਉਹਨਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ-ਕਾਨੂੰਨੀ ਅਖ਼ਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ ਅਪਰੈਲ 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਸੀ। 28 ਫ਼ਰਵਰੀ, 1925 ਨੂੰ ਬਬਰ ਅਕਾਲੀ ਲਹਿਰ ਦੇ ਪੰਜ ਜਰਨੈਲਾਂ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨਿਧੜਕ ਧਾਮੀਆਂ, ਦਲੀਪ ਸਿੰਘ ਭੁਝੰਗੀ ਧਾਮੀਆਂ, ਨੰਦ ਸਿੰਘ ਘੁੜਿਆਲ ਤੇਕਰਮ ਸਿੰਘ ਹਰੀਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮਗਰੋਂ ਹਾਈ ਕੋਰਟ ਨੇ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਦਿਤੀ। ਬਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ, ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਹਨਾਂ ਨੇ ਕਈ ਜਗ੍ਹਾ ’ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁੱਟੀ। 1922 ਤੋਂ 1924 ਤਕ ਬਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ। ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਬਬੇਲੀ ’ਚ 1 ਸਤੰਬਰ, 1923 ਦੇ ਦਿਨ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ, 1923 ਦੇ ਦਿਨ ਮੰਡੇਰ ਵਿਚ, ਵਰਿਆਮ ਸਿੰਘ ਧੁੱਗਾ 8 ਜੂਨ, 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ। ਬਬਰਾਂ ਦੇ ਕੇਸ ਵਿੱਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ’ਤੇ ਮੁਕੱਦਮਾ ਚਲਾਇਆ ਗਿਆ। ਕੇਸ ਦੌਰਾਨ ਬਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ। ਗ੍ਰਿਫ਼ਤਾਰ 96 ਬਬਰਾਂ ਵਿਚੋਂ 5 ਪਹਿਲੋਂ ਹੀ ਬਰੀ ਕਰ ਦਿੱਤੇ ਗਏ, ਸਾਧਾ ਸਿੰਘ ਪੰਡੋਰੀ ਨਿੱਝਰਾਂ ਅਤੇ ਸੁੰਦਰ ਸਿੰਘ ਹਯਾਤਪੁਰ ਮੁਕੱਦਮੇ ਦੌਰਾਨ ਜੇਲ੍ਹ ਵਿੱਚ 13 ਦਸੰਬਰ, 1924 ਚੜ੍ਹਾਈ ਕਰ ਗਏ ਤੇ ਬਾਕੀ 89 ਵਿਚੋਂ 6 ਨੂੰ ਫ਼ਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀਆਂ ਕੈਦਾ ਦਿਤੀਆਂ ਗਈਆਂ। 34 ਬਬਰਾਂ ’ਤੇ ਕੇਸ ਸਾਬਿਤ ਨਾ ਹੋ ਸਕਿਆ ਤੇ ਉਹ ਛੱਡਣੇ ਪਏ। ਹਵਾਲੇ ਦੀਆਂ ਪੁਸਤਕਾਂ: ਗੁਰਬਚਨ ਸਿੰਘ=ਬਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ.
ਨੁਸਰਤ ਜਹਾਂ ਰੁਹੀ (ਅੰਗ੍ਰੇਜ਼ੀ: Nusrat Jahan Ruhi; ਜਨਮ 8 ਜਨਵਰੀ 1990) ਇੱਕ ਭਾਰਤੀ ਅਭਿਨੇਤਰੀ ਹੈ, ਜੋ ਮੁੱਖ ਤੌਰ 'ਤੇ ਬੰਗਾਲੀ ਸਿਨੇਮਾ ਵਿੱਚ ਕੰਮ ਕਰਦੀ ਹੈ। 2019 ਵਿੱਚ, ਜਹਾਂ ਰਾਜਨੀਤੀ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਗਈ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਬਸ਼ੀਰਹਾਟ ਹਲਕੇ ਤੋਂ ਸੰਸਦ ਮੈਂਬਰ, ਲੋਕ ਸਭਾ ਚੁਣੀ ਗਈ। ਜਹਾਂ ਦੀ ਸਕ੍ਰੀਨ ਡੈਬਿਊ ਰਾਜ ਚੱਕਰਵਰਤੀ ਦੀ ਫਿਲਮ 'ਸ਼ੋਟਰੂ' ਤੋਂ ਹੋਈ ਸੀ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਰਕਬੇ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼, ਜੂਨ 2023 ਤਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ। ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸ ਦੀ ਸਰਹੱਦ ਨਾਲ ਉੱਤਰ ਵੱਲ ਚੀਨ, ਨੇਪਾਲ , ਭੂਟਾਨ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਆਦਿ ਲੱਗਦੇ ਹਨ। ਇਹ ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ। ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।