ਪੰਜਾਬੀ ਵਿਕੀਪੀਡੀਆ ਸਿਖਰਲੇ ੧੦੦

ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...

  1. 1

    ਜਗਤਾਰ ਸਿੰਘ ਹਵਾਰਾ

    ਜਗਤਾਰ ਸਿੰਘ ਹਵਾਰਾ

    ਜਗਤਾਰ ਸਿੰਘ ਹਵਾਰਾ (ਜਨਮ 17 ਮਈ 1970) ਬੱਬਰ ਖਾਲਸਾ ਦਾ ਇੱਕ ਆਗੂ ਹੈ ਜਿਸਨੂੰ ਪੰਜਾਬ ਦੇ 12 ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਿੱਚ ਸਾਜਿਸ਼ ਕਰਤਾ ਵਜੋਂ ਦੋਸ਼ੀ ਠਹਿਰਾਇਆ ਗਿਆ ਸੀ। ਉਹ ਤਿਹਾੜ ਜੇਲ, ਨਵੀਂ ਦਿੱਲੀ ਵਿਖੇ ਉਮਰ ਕੈਦ ਕੱਟ ਰਿਹਾ ਹੈ।

    87 ਵਾਰੀ ਵੇਖਿਆ ਗਿਆ (↓105 ਕੱਲ੍ਹ ਤੋਂ)192, 87

    1+ ਦਿਨ ਸਟ੍ਰੀਕ

    🔍 🗞️
  2. 2

    ਗੁਰੂ ਨਾਨਕ

    ਗੁਰੂ ਨਾਨਕ

    ਗੁਰੂ ਨਾਨਕ (ਅੰਗ੍ਰੇਜ਼ੀ: Guru Nanak; 15 ਅਪ੍ਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ, ਸਿੱਖ ਧਰਮ ਦੇ ਮੋਢੀ ਸਨ ਅਤੇ ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸੀ। ਉਨ੍ਹਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।

    69 ਵਾਰੀ ਵੇਖਿਆ ਗਿਆ (↑7 ਕੱਲ੍ਹ ਤੋਂ)62, 69

    1+ ਦਿਨ ਸਟ੍ਰੀਕ

    🔍 🗞️
  3. 3

    ਆਧੁਨਿਕ ਪੰਜਾਬੀ ਕਵਿਤਾ

    ਆਧੁਨਿਕ ਪੰਜਾਬੀ ਕਵਿਤਾ

    ਆਧੁਨਿਕ ਪੰਜਾਬੀ ਕਵਿਤਾ ਦਾ ਜਨਮ ਵੀਹਵੀਂ ਸਦੀ ਦੇ ਆਰੰਭ ਨਾਲ ਹੋਇਆ।

    62 ਵਾਰੀ ਵੇਖਿਆ ਗਿਆ (↑62 ਕੱਲ੍ਹ ਤੋਂ)0, 62

    1 ਦਿਨ ਸਟ੍ਰੀਕ

    🔍 🗞️
  4. 4

    ਤੀਆਂ

    ਤੀਆਂ

    ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ।

    53 ਵਾਰੀ ਵੇਖਿਆ ਗਿਆ (↓30 ਕੱਲ੍ਹ ਤੋਂ)83, 53

    1+ ਦਿਨ ਸਟ੍ਰੀਕ

    🔍 🗞️
  5. 5

    ਜਪੁਜੀ ਸਾਹਿਬ

    ਜਪੁਜੀ ਸਾਹਿਬ

    ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।

    53 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)60, 53

    1+ ਦਿਨ ਸਟ੍ਰੀਕ

    🔍 🗞️
  6. 6

    ਅਜਮੇਰ ਸਿੰਘ ਔਲਖ

    ਅਜਮੇਰ ਸਿੰਘ ਔਲਖ

    ਅਜਮੇਰ ਸਿੰਘ ਔਲਖ (19 ਅਗਸਤ 1942 –15 ਜੂਨ 2017) ਮਾਨਸਾ ਜ਼ਿਲ੍ਹੇ, ਪੰਜਾਬ ਦਾ ਇੱਕ ਪ੍ਰਸਿੱਧ ਪੰਜਾਬੀ ਨਾਟਕਕਾਰ ਸੀ। ਉਸਦਾ ਜਨਮ 1942 ਵਿੱਚ ਕੁੰਭੜਵਾਲ, ਸੰਗਰੂਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਪਰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉਹਨਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਵਿੱਚ ਬਤੀਤ ਕੀਤਾ।

    48 ਵਾਰੀ ਵੇਖਿਆ ਗਿਆ (↑8 ਕੱਲ੍ਹ ਤੋਂ)40, 48

    1+ ਦਿਨ ਸਟ੍ਰੀਕ

    🔍 🗞️
  7. 7

    ਰਣਜੀਤ ਸਿੰਘ

    ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।

    48 ਵਾਰੀ ਵੇਖਿਆ ਗਿਆ (↑10 ਕੱਲ੍ਹ ਤੋਂ)38, 48

    1+ ਦਿਨ ਸਟ੍ਰੀਕ

    🔍 🗞️
  8. 8

    ਵਕ੍ਰੋਕਤੀ ਸੰਪਰਦਾਇ

    ਵਕ੍ਰੋਕਤੀ ਸੰਪਰਦਾਇ

    43 ਵਾਰੀ ਵੇਖਿਆ ਗਿਆ (↑43 ਕੱਲ੍ਹ ਤੋਂ)0, 43

    1 ਦਿਨ ਸਟ੍ਰੀਕ

    🔍 🗞️
  9. 9

    ਖੇਤੀਬਾੜੀ

    ਖੇਤੀਬਾੜੀ

    ਖੇਤੀਬਾੜੀ (ਅੰਗ੍ਰੇਜ਼ੀ: Agriculture) ਵਿੱਚ ਖੇਤੀ ਦਾ ਵਿਗਿਆਨ ਜਾਂ ਅਭਿਆਸ, ਜਿਸ ਵਿੱਚ ਫਸਲਾਂ ਦੇ ਉਗਾਉਣ ਲਈ ਮਿੱਟੀ ਦੀ ਕਾਸ਼ਤ ਅਤੇ ਭੋਜਨ, ਉੱਨ ਅਤੇ ਹੋਰ ਉਤਪਾਦ ਪ੍ਰਦਾਨ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਪਰਵਰਿਸ਼ (ਪਾਲਣ-ਪੋਸ਼ਣ) ਸ਼ਾਮਲ ਹੈ। ਖੇਤੀਬਾੜੀ ਅਜਿਹੀ ਕਿਰਿਆ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਿੱਚ ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ, ਪਸ਼ੂ-ਪਾਲਣ, ਜਲ-ਖੇਤੀ, ਮੱਛੀ ਪਾਲਣ ਅਤੇ ਭੋਜਨ ਅਤੇ ਗੈਰ-ਭੋਜਨ ਉਤਪਾਦਾਂ ਲਈ ਜੰਗਲਾਤ ਸ਼ਾਮਲ ਹਨ। ਮਨੁੱਖੀ ਸਭਿਅਤਾ ਦੇ ਉਭਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਨਾਲ ਪਾਲਤੂ ਨਸਲਾਂ ਦੀ ਖੇਤੀ ਨੇ ਵਾਧੂ ਭੋਜਨ ਪੈਦਾ ਕੀਤਾ, ਜਿਸ ਨਾਲ ਲੋਕਾਂ ਨੂੰ ਸ਼ਹਿਰਾਂ ਵਿੱਚ ਰਹਿਣ ਦੇ ਯੋਗ ਬਣਾਇਆ ਗਿਆ। ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ। ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਜਦੋਂ ਕਿ ਮਨੁੱਖਾਂ ਨੇ ਘੱਟੋ-ਘੱਟ 105,000 ਸਾਲ ਪਹਿਲਾਂ ਅਨਾਜ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਨਵੇਂ ਕਿਸਾਨਾਂ ਨੇ ਉਨ੍ਹਾਂ ਨੂੰ ਲਗਭਗ 11,500 ਸਾਲ ਪਹਿਲਾਂ ਬੀਜਣਾ ਸ਼ੁਰੂ ਕੀਤਾ ਸੀ। ਭੇਡਾਂ, ਬੱਕਰੀਆਂ, ਸੂਰ ਅਤੇ ਪਸ਼ੂ 10,000 ਸਾਲ ਪਹਿਲਾਂ ਪਾਲਤੂ ਸਨ। ਦੁਨੀਆ ਦੇ ਘੱਟੋ-ਘੱਟ 11 ਖੇਤਰਾਂ ਵਿੱਚ ਪੌਦਿਆਂ ਦੀ ਸੁਤੰਤਰ ਤੌਰ 'ਤੇ ਕਾਸ਼ਤ ਕੀਤੀ ਗਈ ਸੀ। ਵੀਹਵੀਂ ਸਦੀ ਵਿੱਚ, ਵੱਡੇ ਪੈਮਾਨੇ ਦੇ ਮੋਨੋਕਲਚਰ 'ਤੇ ਆਧਾਰਿਤ ਉਦਯੋਗਿਕ ਖੇਤੀ ਖੇਤੀ ਉਤਪਾਦਨ 'ਤੇ ਹਾਵੀ ਹੋ ਗਈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਮੁੱਖ ਖੇਤੀਬਾੜੀ ਉਤਪਾਦਾਂ ਵਿੱਚ ਭੋਜਨ, ਫਾਈਬਰ, ਈਂਧਨ ਅਤੇ ਕੱਚੇ ਮਾਲ (ਜਿਵੇਂ ਕਿ ਰਬੜ) ਆਦਿ ਸ਼ਾਮਿਲ ਹਨ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.

    42 ਵਾਰੀ ਵੇਖਿਆ ਗਿਆ (↑10 ਕੱਲ੍ਹ ਤੋਂ)32, 42

    1+ ਦਿਨ ਸਟ੍ਰੀਕ

    🔍 🗞️
  10. 10

    ਸੂਰਜੀ ਊਰਜਾ

    ਸੂਰਜੀ ਊਰਜਾ

    ਸੂਰਜੀ ਊਰਜਾ ਸੂਰਜ ਦੀ ਰੌਸ਼ਨੀ ਤੋਂ ਊਰਜਾ ਨੂੰ ਬਿਜਲੀ ਵਿੱਚ ਬਦਲਣਾ ਹੈ, ਸਿੱਧੇ ਤੌਰ ਤੇ ਫੋਟੋਵੋਲਟੇਕਸ (ਪੀਵੀ) ਦੀ ਵਰਤੋਂ, ਅਸਿੱਧੇ ਤੌਰ ਤੇ ਕੇਂਦ੍ਰਿਤ ਸੂਰਜੀ ਊਰਜਾ ਦੀ ਵਰਤੋਂ, ਜਾਂ ਇੱਕ ਸੁਮੇਲ ਰਾਹੀਂ ਵਰਤੋ। ਸੰਘਣੀ ਸੂਰਜੀ ਊਰਜਾ ਪ੍ਰਣਾਲੀ ਸੂਰਜ ਦੀ ਰੌਸ਼ਨੀ ਦੇ ਇੱਕ ਵਿਸ਼ਾਲ ਖੇਤਰ ਨੂੰ ਇੱਕ ਛੋਟੇ ਸ਼ਤੀਰ ਵਿੱਚ ਕੇਂਦ੍ਰਤ ਕਰਨ ਲਈ ਲੈਂਜ਼ ਜਾਂ ਸ਼ੀਸ਼ੇ ਅਤੇ ਟਰੈਕਿੰਗ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਫੋਟੋਵੋਲਟੈਕ ਸੈੱਲ ਫੋਟੋਵੋਲਟੈਕ ਪ੍ਰਭਾਵ ਦੀ ਵਰਤੋਂ ਕਰਕੇ ਰੋਸ਼ਨੀ ਨੂੰ ਇੱਕ ਬਿਜਲੀ ਦੇ ਕਰੰਟ ਵਿੱਚ ਬਦਲਦੇ ਹਨ।

    40 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)38, 40

    1+ ਦਿਨ ਸਟ੍ਰੀਕ

    🔍 🗞️
  11. 11

    ਸੁਖਜੀਤ (ਕਹਾਣੀਕਾਰ)

    ਸੁਖਜੀਤ (ਕਹਾਣੀਕਾਰ)

    ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।

    38 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)23, 38

    1+ ਦਿਨ ਸਟ੍ਰੀਕ

    🔍 🗞️
  12. 12

    ਪੰਜਾਬ, ਭਾਰਤ

    ਪੰਜਾਬ, ਭਾਰਤ

    ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।

    38 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)25, 38

    1+ ਦਿਨ ਸਟ੍ਰੀਕ

    🔍 🗞️
  13. 13

    ਵਰ ਘਰ

    ਵਰ ਘਰ

    ਵਰ ਘਰ ਜਾਂ ਲਿਲੀ ਦਾ ਵਿਆਹ ਈਸ਼ਵਰ ਚੰਦਰ ਨੰਦਾ ਦੁਆਰਾ 1929 ਵਿੱਚ ਲਿੱਖਿਆ ਇੱਕ ਨਾਟਕ ਹੈ। ਪਹਿਲੀ ਵਾਰ ਇਸ ਨਾਟਕ ਨੂੰ ਪੰਜਾਬ ਯੂਨੀਵਰਸਿਟੀ ਦੀ ਡਰਾਮਿਟਕ ਸੁਸਾਇਟੀ ਨੇ ਮਾਰਚ 1930 ਨੂੰ ਗਵਰਨਮੈਟ ਕਾਲਜ ਲਾਹੋਰ ਵਿੱਚ ਖੇਡਿਆ।

    37 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)20, 37

    1+ ਦਿਨ ਸਟ੍ਰੀਕ

    🔍 🗞️
  14. 14

    ਅੰਮ੍ਰਿਤਾ ਪ੍ਰੀਤਮ

    ਅੰਮ੍ਰਿਤਾ ਪ੍ਰੀਤਮ

    ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।

    37 ਵਾਰੀ ਵੇਖਿਆ ਗਿਆ (↑10 ਕੱਲ੍ਹ ਤੋਂ)27, 37

    1+ ਦਿਨ ਸਟ੍ਰੀਕ

    🔍 🗞️
  15. 15

    ਕੰਪਿਊਟਰ ਹਾਰਡਵੇਅਰ

    ਕੰਪਿਊਟਰ ਹਾਰਡਵੇਅਰ

    ਕੰਪਿਊਟਰ ਹਾਰਡਵੇਆਰ, ਕੰਪਿਊਟਰ ਦਾ ਭੌਤਿਕ ਭਾਗ ਹੁੰਦਾ ਹੈ ਜਿਸ ਉੱਤੇ ਡਿਜੀਟਲ ਸਰਕਿਟ ਲੱਗੇ ਹੁੰਦੇ ਹਨ। ਫਰਮਵੇਅਰ ਕਿਸੇ ਸਾਫਟਵੇਅਰ ਦੀ ਇੱਕ ਵਿਸ਼ੇਸ਼ ਕਿਸਮ ਹੁੰਦੀ ਹੈ ਜਿਸਨੂੰ ਜ਼ਰੂਰਤ ਪੈਣ ਉੱਤੇ ਬਦਲਿਆ ਜਾ ਸਕਦਾ ਹੈ ਅਤੇ ਹਾਰਡਵੇਅਰ ਯੰਤਰਾਂ ਉੱਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਵੇਂ ਕੇਵਲ ਅਧਿਐਨ ਸਿਮਰਤੀ (ਰੋਮ) ਜਿੱਥੇ ਇਸਨੂੰ ਤੱਤਕਾਲ ਬਦਲਿਆ ਨਹੀਂ ਜਾ ਸਕਦਾ ਹੈ (ਅਤੇ ਇਸ ਲਈ, ਵਸਤੁਪਰਕ ਰਹਿਣ ਦੀ ਤੁਲਣਾ ਵਿੱਚ ਸਥਿਰ ਬਣਾ ਦਿੱਤਾ ਜਾਂਦਾ ਹੈ।

    36 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)23, 36

    1+ ਦਿਨ ਸਟ੍ਰੀਕ

    🔍 🗞️
  16. 16

    ਸੂਫ਼ੀ ਕਾਵਿ ਦਾ ਇਤਿਹਾਸ

    ਸੂਫ਼ੀ ਕਾਵਿ ਦਾ ਇਤਿਹਾਸ

    ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”

    35 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)18, 35

    1+ ਦਿਨ ਸਟ੍ਰੀਕ

    🔍 🗞️
  17. 17

    ਮਨਿੰਦਰ ਕਾਂਗ

    ਮਨਿੰਦਰ ਕਾਂਗ

    ਮਨਿੰਦਰ ਕਾਂਗ ਪੰਜਾਬੀ ਆਲੋਚਕ, ਕਹਾਣੀਕਾਰ ਅਤੇ ਵਿਦਵਾਨ ਸੀ।

    35 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)40, 35

    1+ ਦਿਨ ਸਟ੍ਰੀਕ

    🔍 🗞️
  18. 18

    ਬਲਵੰਤ ਸਿੰਘ ਰਾਜੋਆਣਾ

    ਬਲਵੰਤ ਸਿੰਘ ਰਾਜੋਆਣਾ

    ਬਲਵੰਤ ਸਿੰਘ ਰਾਜੋਆਣਾ, 31 ਅਗਸਤ 1995 ਨੂੰ ਬੇਅੰਤ ਸਿੰਘ (ਪੰਜਾਬ ਦੇ ਸਾਬਕਾ ਮੁੱਖ ਮੰਤਰੀ) ਦੀ ਹੱਤਿਆ ਲਈ ਦੋਸ਼ੀ ਪਾਏ ਗਏ ਮੁਲਜਮਾਂ ਵਿੱਚੋ ਮੁੱਖ ਦੋਸ਼ੀ ਹੈ। 1 ਅਗਸਤ 2007 ਨੂੰ ਚੰਡੀਗੜ ਦੀ ਵਿਸ਼ੇਸ਼ ਸੀ.ਬੀ.ਆਈ.

    34 ਵਾਰੀ ਵੇਖਿਆ ਗਿਆ (↓21 ਕੱਲ੍ਹ ਤੋਂ)55, 34

    1+ ਦਿਨ ਸਟ੍ਰੀਕ

    🔍 🗞️
  19. 19

    ਵੰਦੇ ਮਾਤਰਮ

    ਵੰਦੇ ਮਾਤਰਮ

    ਵੰਦੇ ਮਾਤਰਮ (ਸੰਸਕ੍ਰਿਤ: वन्दे मातरम्; ਬੰਗਾਲੀ: বন্দে মাতরম) ਭਾਰਤ ਦਾ ਰਾਸ਼ਟਰੀ ਗੀਤ ਹੈ। ਇਸਨੂੰ ਇੱਕ ਬੰਗਾਲੀ ਲਿਖਾਰੀ ਬੰਕਿਮ ਚੰਦਰ ਚਟਰਜੀ ਨੇ ੧੮੮੨ ਵਿੱਚ ਬੰਗਾਲੀ ਵਿੱਚ ਲਿਖਿਆ। ਇਹ ਗੀਤ ਉਸਦੇ ਨਾਵਲ ਅਨੰਦਮਠ ਵਿੱਚ ਦਰਜ ਹੈ। ਬਾਅਦ ਵਿੱਚ ਇਸਨੂੰ ਅਤੇ ਸੰਸਕ੍ਰਿਤ ਵਿੱਚ ਵੀ ਲਿਖਿਆ ਗਿਆ।

    34 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)37, 34

    1+ ਦਿਨ ਸਟ੍ਰੀਕ

    🔍 🗞️
  20. 20

    ਪੂਰਨ ਸਿੰਘ

    ਪੂਰਨ ਸਿੰਘ

    ਪ੍ਰੋਃ ਪੂਰਨ ਸਿੰਘ (17 ਫਰਵਰੀ 1881- 31 ਮਾਰਚ 1931) ਪੰਜਾਬੀ ਕਵੀ, ਵਾਰਤਾਕਾਰ, ਵਿਗਿਆਨੀ, ਅਨੁਵਾਦਕ, ਚਿੰਤਕ ਅਤੇ ਰਸਾਇਣ ਇੰਜਨੀਅਰ ਸਨ। ਉਹ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।

    34 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)17, 34

    1+ ਦਿਨ ਸਟ੍ਰੀਕ

    🔍 🗞️
  21. 21

    ਗੁਰੂ ਗ੍ਰੰਥ ਸਾਹਿਬ

    ਗੁਰੂ ਗ੍ਰੰਥ ਸਾਹਿਬ

    ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।

    34 ਵਾਰੀ ਵੇਖਿਆ ਗਿਆ (↓4 ਕੱਲ੍ਹ ਤੋਂ)38, 34

    1+ ਦਿਨ ਸਟ੍ਰੀਕ

    🔍 🗞️
  22. 22

    ਗੁਰੂ ਰਾਮਦਾਸ

    ਗੁਰੂ ਰਾਮਦਾਸ

    ਸ਼੍ਰੀ ਗੁਰੂ ਰਾਮਦਾਸ ਜੀ (24 ਸਤੰਬਰ 1534 – 1 ਸਤੰਬਰ 1581) ਸਿੱਖਾਂ ਦੇ ਚੌਥੇ ਗੁਰੂ ਸੀ। ਉਹ ਲਾਹੌਰ ਦੇ ਇੱਕ ਪਰਿਵਾਰ ਵਿੱਚ ਪੈਦਾ ਹੋਏ ਸੀ, ਜਿਸ ਨੇ ਉਨ੍ਹਾਂ ਦਾ ਨਾਮ ਭਾਈ ਜੇਠਾ ਰੱਖਿਆ। ਉਹ ਸੱਤ ਸਾਲ ਦੀ ਉਮਰ ਵਿੱਚ ਅਨਾਥ ਹੋ ਗਏ ਸੀ; ਅਤੇ ਇਸ ਤੋਂ ਬਾਅਦ ਇੱਕ ਪਿੰਡ ਵਿੱਚ ਆਪਣੀ ਨਾਨੀ ਕੋਲ ਵੱਡੇ ਹੋਏ।

    33 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)16, 33

    1+ ਦਿਨ ਸਟ੍ਰੀਕ

    🔍 🗞️
  23. 23

    ਆਤਮਜੀਤ

    ਆਤਮਜੀਤ

    ਆਤਮਜੀਤ (ਜਨਮ 1950) ਇੱਕ ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹੈ। ਉਸਨੇ ਐਬਸਰਡ ਸ਼ੈਲੀ ਦੇ ਅਧਾਰ 'ਤੇ ਨਾਟਕ ਲਿਖੇ।

    33 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)29, 33

    1+ ਦਿਨ ਸਟ੍ਰੀਕ

    🔍 🗞️
  24. 24

    ਗੁਰਦੁਆਰਾ ਅੜੀਸਰ ਸਾਹਿਬ

    ਗੁਰਦੁਆਰਾ ਅੜੀਸਰ ਸਾਹਿਬ

    ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਘ ਦੀ ਸਾਂਝੀ ਜੂਹ ਤੇ ਵਸਿਆ ਹੈ। ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ਕੂਕਾ ਸਿੱਖ ਮਹੰਤ ਭਗਤ ਸਿੰਘ ਨੇ 1920 ਦੇ ਨੇੜੇ-ਤੇੜੇ ਬਣਾਇਆ ਸੀ।

    32 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)28, 32

    1+ ਦਿਨ ਸਟ੍ਰੀਕ

    🔍 🗞️
  25. 25

    ਸੰਤ ਰਾਮ ਉਦਾਸੀ

    ਸੰਤ ਰਾਮ ਉਦਾਸੀ

    ਸੰਤ ਰਾਮ ਉਦਾਸੀ (20 ਅਪ੍ਰੈਲ 1939- 6 ਨਵੰਬਰ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

    31 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)17, 31

    1+ ਦਿਨ ਸਟ੍ਰੀਕ

    🔍 🗞️
  26. 26

    ਭਾਈ ਗੁਰਦਾਸ ਦੀਆਂ ਵਾਰਾਂ

    ਭਾਈ ਗੁਰਦਾਸ ਦੀਆਂ ਵਾਰਾਂ

    ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਂ ਵਿਦਵਾਨ ਸਿੱਖ ਸਨ। ਉਹਨਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ। ਨਾਲ ਹੀ ਬਹੁਤ ਸਾਰਾ ‘‘ਇਤਿਹਾਸ’’ ਭੀ ਵਾਰਾਂ ਵਿੱਚ ਸਮੋਇਆ ਪਿਆ ਹੈ। ਭਾਈ ਗੁਰਦਾਸ ਜੀ ਦੀਆਂ ਚਾਲੀ ਵਾਰਾਂ ਮਿਲਦੀਆਂ ਹਨ।

    30 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)15, 30

    1+ ਦਿਨ ਸਟ੍ਰੀਕ

    🔍 🗞️
  27. 27

    ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ

    ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ

    ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।

    30 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)38, 30

    1+ ਦਿਨ ਸਟ੍ਰੀਕ

    🔍 🗞️
  28. 28

    ਡਾ. ਹਰਿਭਜਨ ਸਿੰਘ

    ਡਾ. ਹਰਿਭਜਨ ਸਿੰਘ

    ਡਾ.

    29 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)17, 29

    1+ ਦਿਨ ਸਟ੍ਰੀਕ

    🔍 🗞️
  29. 29

    ਈਸ਼ਵਰ ਚੰਦਰ ਨੰਦਾ

    ਈਸ਼ਵਰ ਚੰਦਰ ਨੰਦਾ

    ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੂੰ ਆਧੁਨਿਕ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਦਾ ਮੋਢੀ ਮੰਨਿਆ ਜਾਂਦਾ ਹੈ। ਰੰਗਮੰਚੀ ਆਧੁਨਿਕ ਤਕਨੀਕ ਦੇ ਆਧਾਰ 'ਤੇ ਲਿਖੇ ਗਏ ਉਹਨਾਂ ਦੇ ਪਹਿਲੇ ਇਕਾਂਗੀ 'ਦੁਲਹਨ' ਨੂੰ ਪੰਜਾਬੀ ਦਾ ਪਹਿਲਾ ਇਕਾਂਗੀ/ਨਾਟਕ ਮੰਨਿਆ ਜਾਂਦਾ ਹੈ।

    29 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)17, 29

    1+ ਦਿਨ ਸਟ੍ਰੀਕ

    🔍 🗞️
  30. 30

    ਸੁਖਮਨੀ ਸਾਹਿਬ

    ਸੁਖਮਨੀ ਸਾਹਿਬ

    ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।

    28 ਵਾਰੀ ਵੇਖਿਆ ਗਿਆ (↓1 ਕੱਲ੍ਹ ਤੋਂ)29, 28

    1+ ਦਿਨ ਸਟ੍ਰੀਕ

    🔍 🗞️
  31. 31

    ਗੁਰੂ ਗੋਬਿੰਦ ਸਿੰਘ

    ਗੁਰੂ ਗੋਬਿੰਦ ਸਿੰਘ

    ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।

    28 ਵਾਰੀ ਵੇਖਿਆ ਗਿਆ (↑6 ਕੱਲ੍ਹ ਤੋਂ)22, 28

    1+ ਦਿਨ ਸਟ੍ਰੀਕ

    🔍 🗞️
  32. 32

    ਸੁਤੰਤਰਤਾ ਦਿਵਸ (ਭਾਰਤ)

    ਸੁਤੰਤਰਤਾ ਦਿਵਸ (ਭਾਰਤ)

    15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਹਰ ਇੱਕ ਸਾਲ ਦੇਸ਼ ਵਿੱਚ 8:58 ਤੇ ਦੇਸ਼ ਵਿੱਚ ਝੰਡਾ ਲਹਰਾਉਦੇ ਹਨ।

    27 ਵਾਰੀ ਵੇਖਿਆ ਗਿਆ (↓16 ਕੱਲ੍ਹ ਤੋਂ)43, 27

    1+ ਦਿਨ ਸਟ੍ਰੀਕ

    🔍 🗞️
  33. 33

    ਕੁਲਬੀਰ ਸਿੰਘ ਕਾਂਗ

    ਕੁਲਬੀਰ ਸਿੰਘ ਕਾਂਗ

    ਕੁਲਬੀਰ ਸਿੰਘ ਕਾਂਗ (ਅੰਗਰੇਜ਼ੀ:Kulbir Singh Kaang, 1936 - 1 ਨਵੰਬਰ 2008) ਪੰਜਾਬ ਦੇ ਸਾਹਿਤ ਅਕਾਦਮੀ ਅਵਾਰਡ ਜੇਤੂ ਲੇਖਕ ਅਤੇ ਆਲੋਚਕ ਸਨ।

    27 ਵਾਰੀ ਵੇਖਿਆ ਗਿਆ (↓22 ਕੱਲ੍ਹ ਤੋਂ)49, 27

    1+ ਦਿਨ ਸਟ੍ਰੀਕ

    🔍 🗞️
  34. 34

    ਵਾਕ

    ਵਾਕ

    ਭਾਸ਼ਾ ਵਿਗਿਆਨ ਅਤੇ ਵਿਆਕਰਣ ਵਿੱਚ ਵਾਕ ਇੱਕ ਭਾਸ਼ਾਈ ਪ੍ਰਗਟਾ ਹੁੰਦਾ ਹੈ। ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ। ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ। ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ: ਕੁੜੀ ਖੇਡ ਰਹੀ ਹੈ। 1. ਬਲੂਮਫੀਲਡ ਅਨੁਸਾਰ, “ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ।” 2. ਬਲਦੇਵ ਸਿੰਘ ਚੀਮਾ ਅਨੁਸਾਰ, “ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ।” 3.

    27 ਵਾਰੀ ਵੇਖਿਆ ਗਿਆ (↑27 ਕੱਲ੍ਹ ਤੋਂ)0, 27

    1 ਦਿਨ ਸਟ੍ਰੀਕ

    🔍 🗞️
  35. 35

    ਸਵਰਾਜਬੀਰ

    ਸਵਰਾਜਬੀਰ

    ਡਾ.

    27 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)30, 27

    1+ ਦਿਨ ਸਟ੍ਰੀਕ

    🔍 🗞️
  36. 36

    ਸੁਖਵਿੰਦਰ ਅੰਮ੍ਰਿਤ

    ਸੁਖਵਿੰਦਰ ਅੰਮ੍ਰਿਤ

    ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਗੋ ਹੈ। ਆਧੁਨਿਕ ਬੋਧ ਦੀ ਪੰਜਾਬੀ ਗ਼ਜ਼ਲ ਲਿਖਦੀ ਹੈ।

    27 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)35, 27

    1+ ਦਿਨ ਸਟ੍ਰੀਕ

    🔍 🗞️
  37. 37

    ਪੰਜਾਬੀ ਭਾਸ਼ਾ

    ਪੰਜਾਬੀ ਭਾਸ਼ਾ

    ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: ‎پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।

    27 ਵਾਰੀ ਵੇਖਿਆ ਗਿਆ (↑7 ਕੱਲ੍ਹ ਤੋਂ)20, 27

    1+ ਦਿਨ ਸਟ੍ਰੀਕ

    🔍 🗞️
  38. 38

    ਪੰਜਾਬ ਦੇ ਮੇਲੇ ਅਤੇ ਤਿਉਹਾਰ

    ਪੰਜਾਬ ਦੇ ਮੇਲੇ ਅਤੇ ਤਿਉਹਾਰ

    ਪੰਜਾਬ ਦੇ ਮੇਲੇ ਅਤੇ ਤਿਉਹਾਰ, ਪੰਜਾਬ ਦੇ ਲੋਕਾਂ ਦੇ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਹਨ। ਪੰਜਾਬ ਵਿੱਚ ਬਹੁਤ ਮੇਲੇ ਲੱਗਦੇ ਹਨ।

    26 ਵਾਰੀ ਵੇਖਿਆ ਗਿਆ (↑26 ਕੱਲ੍ਹ ਤੋਂ)0, 26

    1 ਦਿਨ ਸਟ੍ਰੀਕ

    🔍 🗞️
  39. 39

    ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ

    ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ

    26 ਵਾਰੀ ਵੇਖਿਆ ਗਿਆ (↑26 ਕੱਲ੍ਹ ਤੋਂ)0, 26

    1 ਦਿਨ ਸਟ੍ਰੀਕ

    🔍 🗞️
  40. 40

    ਭਾਈ ਵੀਰ ਸਿੰਘ

    ਭਾਈ ਵੀਰ ਸਿੰਘ

    ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸੀ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਦੀ ਮਹਤੱਤਾ ਅਤੇ ਪ੍ਰਭਾਵ ਕਾਰਨ ਉਸ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।

    25 ਵਾਰੀ ਵੇਖਿਆ ਗਿਆ (↓22 ਕੱਲ੍ਹ ਤੋਂ)47, 25

    1+ ਦਿਨ ਸਟ੍ਰੀਕ

    🔍 🗞️
  41. 41

    ਹੁਸਤਿੰਦਰ

    ਹੁਸਤਿੰਦਰ

    ਹੁਸਤਿੰਦਰ (ਅੰਗ੍ਰੇਜ਼ੀ: Hustinder; ਜਨਮ 26 ਜੂਨ 1991) ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। "ਪਿੰਡ ਪੁੱਛਦੀ" ਅਤੇ "ਇੱਕ ਪਿੰਡ ਸਾਡੇ ਦਾ ਮੁੰਡਾ" ਗੀਤਾਂ ਨਾਲ ਓਹ ਮਸ਼ਹੂਰ ਹੋਇਆ।

    25 ਵਾਰੀ ਵੇਖਿਆ ਗਿਆ (↑25 ਕੱਲ੍ਹ ਤੋਂ)0, 25

    1 ਦਿਨ ਸਟ੍ਰੀਕ

    🔍 🗞️
  42. 42

    ਭਗਤ ਰਵਿਦਾਸ

    ਭਗਤ ਰਵਿਦਾਸ

    ਗੁਰੂ ਰਵਿਦਾਸ ਜਾਂ ਰਾਇਦਾਸ13ਵੀਂ ਤੋਂ 14ਵੀਂ ਸਦੀ ਈਸਵੀ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਵਾਦੀ ਕਵੀ-ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ (ਅਧਿਆਤਮਿਕ ਅਧਿਆਪਕ) ਵਜੋਂ ਸਤਿਕਾਰਿਆ ਗਿਆ, ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਿਕ ਹਸਤੀ ਸੀ।

    25 ਵਾਰੀ ਵੇਖਿਆ ਗਿਆ (↑8 ਕੱਲ੍ਹ ਤੋਂ)17, 25

    1+ ਦਿਨ ਸਟ੍ਰੀਕ

    🔍 🗞️
  43. 43

    ਪੰਜਾਬ

    ਪੰਜਾਬ

    ਪੰਜਾਬ (ਸ਼ਾਹਮੁਖੀ: پنجاب) ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

    25 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)23, 25

    1+ ਦਿਨ ਸਟ੍ਰੀਕ

    🔍 🗞️
  44. 44

    ਈ-ਕਾਮਰਸ

    ਈ-ਕਾਮਰਸ

    ਈ-ਕਾਮਰਸ ਆਮ ਤੌਰ 'ਤੇ ਇੰਟਰਨੈੱਟ ਤੇ ਕੀਤੇ ਜਾਣ ਵਾਲੇ ਕਾਰੋਬਾਰੀ ਉਦਯੋਗ ਦੀ ਕਿਸਮ ਹੈ।

    24 ਵਾਰੀ ਵੇਖਿਆ ਗਿਆ (↑7 ਕੱਲ੍ਹ ਤੋਂ)17, 24

    1+ ਦਿਨ ਸਟ੍ਰੀਕ

    🔍 🗞️
  45. 45

    ਸੱਭਿਆਚਾਰਕ ਸੈਰ-ਸਪਾਟਾ

    ਸੱਭਿਆਚਾਰਕ ਸੈਰ-ਸਪਾਟਾ

    ਸੱਭਿਆਚਾਰਕ ਸੈਰ-ਸਪਾਟਾ ਇੱਕ ਕਿਸਮ ਦੀ ਸੈਰ-ਸਪਾਟਾ ਗਤੀਵਿਧੀ ਹੈ ਜਿਸ ਵਿੱਚ ਸੈਲਾਨੀਆਂ ਦੀ ਜ਼ਰੂਰੀ ਪ੍ਰੇਰਣਾ ਕਿਸੇ ਸੈਰ-ਸਪਾਟਾ ਸਥਾਨ ਵਿੱਚ ਠੋਸ ਅਤੇ ਅਟੁੱਟ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਨੂੰ ਸਿੱਖਣਾ, ਖੋਜਣਾ, ਅਨੁਭਵ ਕਰਨਾ ਅਤੇ ਖਪਤ ਕਰਨਾ ਹੈ। ਇਹ ਆਕਰਸ਼ਣ/ਉਤਪਾਦ ਸਮਾਜ ਦੀਆਂ ਵਿਲੱਖਣ ਸਮੱਗਰੀ, ਬੌਧਿਕ, ਅਧਿਆਤਮਿਕ, ਅਤੇ ਭਾਵਨਾਤਮਕ ਵਿਸ਼ੇਸ਼ਤਾਵਾਂ ਦੇ ਇੱਕ ਸਮੂਹ ਨਾਲ ਸਬੰਧਤ ਹਨ ਜੋ ਕਲਾ ਅਤੇ ਆਰਕੀਟੈਕਚਰ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ, ਰਸੋਈ ਵਿਰਾਸਤ, ਸਾਹਿਤ, ਸੰਗੀਤ, ਰਚਨਾਤਮਕ ਉਦਯੋਗਾਂ ਅਤੇ ਜੀਵਤ ਸਭਿਆਚਾਰਾਂ ਨੂੰ ਉਹਨਾਂ ਦੀ ਜੀਵਨ ਸ਼ੈਲੀ ਦੇ ਨਾਲ ਸ਼ਾਮਲ ਕਰਦਾ ਹੈ, ਮੁੱਲ ਪ੍ਰਣਾਲੀਆਂ, ਵਿਸ਼ਵਾਸ ਅਤੇ ਪਰੰਪਰਾਵਾਂ।

    24 ਵਾਰੀ ਵੇਖਿਆ ਗਿਆ (↓16 ਕੱਲ੍ਹ ਤੋਂ)40, 24

    1+ ਦਿਨ ਸਟ੍ਰੀਕ

    🔍 🗞️
  46. 46

    ਦਲੀਪ ਕੌਰ ਟਿਵਾਣਾ

    ਦਲੀਪ ਕੌਰ ਟਿਵਾਣਾ

    ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚ.ਡੀ.

    23 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)22, 23

    1+ ਦਿਨ ਸਟ੍ਰੀਕ

    🔍 🗞️
  47. 47

    ਪੰਜਾਬੀ ਲੋਕ ਬੋਲੀਆਂ

    ਪੰਜਾਬੀ ਲੋਕ ਬੋਲੀਆਂ

    ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।

    23 ਵਾਰੀ ਵੇਖਿਆ ਗਿਆ (↑8 ਕੱਲ੍ਹ ਤੋਂ)15, 23

    1+ ਦਿਨ ਸਟ੍ਰੀਕ

    🔍 🗞️
  48. 48

    ਗੁਰੂ ਅਰਜਨ

    ਗੁਰੂ ਅਰਜਨ

    ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।

    23 ਵਾਰੀ ਵੇਖਿਆ ਗਿਆ (↑23 ਕੱਲ੍ਹ ਤੋਂ)0, 23

    1 ਦਿਨ ਸਟ੍ਰੀਕ

    🔍 🗞️
  49. 49

    ਸੁਰਜੀਤ ਪਾਤਰ

    ਸੁਰਜੀਤ ਪਾਤਰ

    ਸੁਰਜੀਤ ਪਾਤਰ (ਜਨਮ ਨਾਮ: ਸੁਰਜੀਤ ਹੁੰਜਣ) (14 ਜਨਵਰੀ 1945 – 11 ਮਈ 2024) ਪੰਜਾਬੀ ਲੇਖਕ ਅਤੇ ਕਵੀ ਸਨ। ਇਨ੍ਹਾਂ ਦੀਆਂ ਕਵਿਤਾਵਾਂ ਨੇ ਪੰਜਾਬ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਆਲੋਚਕਾਂ ਦੁਆਰਾ ਇਨ੍ਹਾਂ ਨੂੰ ਉੱਚ ਪ੍ਰਸ਼ੰਸਾ ਪ੍ਰਾਪਤ ਹੋਈ ਹੈ।

    23 ਵਾਰੀ ਵੇਖਿਆ ਗਿਆ (↑7 ਕੱਲ੍ਹ ਤੋਂ)16, 23

    1+ ਦਿਨ ਸਟ੍ਰੀਕ

    🔍 🗞️
  50. 50

    ਬੰਦਾ ਸਿੰਘ ਬਹਾਦਰ

    ਬੰਦਾ ਸਿੰਘ ਬਹਾਦਰ

    ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?

    23 ਵਾਰੀ ਵੇਖਿਆ ਗਿਆ (↑23 ਕੱਲ੍ਹ ਤੋਂ)0, 23

    1 ਦਿਨ ਸਟ੍ਰੀਕ

    🔍 🗞️
  51. 51

    ਖਾਦ

    ਖਾਦ

    ਖਾਦ (ਅਮਰੀਕਨ ਅੰਗ੍ਰੇਜ਼ੀ: Fertilizer; ਬ੍ਰਿਟਿਸ਼ ਅੰਗ੍ਰੇਜ਼ੀ: Fertiliser), ਇੱਕ ਕੁਦਰਤੀ ਜਾਂ ਸਿੰਥੈਟਿਕ ਮੂਲ (ਚੂਨਾ ਸਮੱਗਰੀ ਤੋਂ ਇਲਾਵਾ) ਦੀ ਕੋਈ ਵੀ ਸਾਮੱਗਰੀ ਹੈ ਜੋ ਇੱਕ ਜਾਂ ਇੱਕ ਤੋਂ ਵੱਧ ਪੌਦਿਆਂ ਦੇ ਪੋਸ਼ਟਿਕ ਤੱਤਾਂ ਨੂੰ ਸਪਲਾਈ ਕਰਨ ਲਈ ਮਿੱਟੀ ਜਾਂ ਪੌਦੇ ਦੇ ਟਿਸ਼ੂਆਂ (ਆਮ ਤੌਰ ਤੇ ਪੱਤੀਆਂ) ਨੂੰ ਲਗਾਇਆ/ਦਿੱਤਾ ਜਾਂਦਾ ਹੈ। ਇਹ ਪੌਦਿਆਂ ਦੇ ਵਿਕਾਸ ਲਈ ਜ਼ਰੂਰੀ ਹੈ।

    22 ਵਾਰੀ ਵੇਖਿਆ ਗਿਆ (↑22 ਕੱਲ੍ਹ ਤੋਂ)0, 22

    1 ਦਿਨ ਸਟ੍ਰੀਕ

    🔍 🗞️
  52. 52

    ਮਦਨ ਲਾਲ ਢੀਂਗਰਾ

    ਮਦਨ ਲਾਲ ਢੀਂਗਰਾ

    ਮਦਨ ਲਾਲ ਢੀਂਗਰਾ (18 ਸਤੰਬਰ 1883 -17 ਅਗਸਤ 1909) ਦਾ ਜਨਮ ਅੰਮ੍ਰਿਤਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਿੱਤਾ ਮੱਲ ਸਿਵਲ ਸਰਜਨ ਤੇ ਅੰਗਰੇਜ਼ੀ ਸਾਮਰਾਜ ਦੇ ਵਫ਼ਾਦਾਰ ਸਨ। ਉਹਨਾਂ ਨੂੰ ਬਰਤਾਨਵੀ ਵਫਾਦਾਰੀ ਲਈ ‘ਰਾਏ ਸਾਹਿਬ’ ਦੀ ਉਪਾਧੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ਮਕਾਨ, ਜੀ.ਟੀ.

    22 ਵਾਰੀ ਵੇਖਿਆ ਗਿਆ (↑22 ਕੱਲ੍ਹ ਤੋਂ)0, 22

    1 ਦਿਨ ਸਟ੍ਰੀਕ

    🔍 🗞️
  53. 53

    ੴ

    ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।

    22 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)27, 22

    1+ ਦਿਨ ਸਟ੍ਰੀਕ

    🔍 🗞️
  54. 54

    ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ

    ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ

    ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।

    22 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)30, 22

    1+ ਦਿਨ ਸਟ੍ਰੀਕ

    🔍 🗞️
  55. 55

    ਜਿਊਣਾ ਮੌੜ

    ਜਿਊਣਾ ਮੌੜ

    ਜਿਊਣਾ ਮੌੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ ਦਾ ਜੰਮਪਲ ਇੱਕ ਅਣਖੀ ਨੌਜਵਾਨ ਸੀ।

    21 ਵਾਰੀ ਵੇਖਿਆ ਗਿਆ (↑21 ਕੱਲ੍ਹ ਤੋਂ)0, 21

    1 ਦਿਨ ਸਟ੍ਰੀਕ

    🔍 🗞️
  56. 56

    ਪੰਜਾਬ ਦਾ ਇਤਿਹਾਸ

    ਪੰਜਾਬ ਦਾ ਇਤਿਹਾਸ

    ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।

    21 ਵਾਰੀ ਵੇਖਿਆ ਗਿਆ (↑21 ਕੱਲ੍ਹ ਤੋਂ)0, 21

    1 ਦਿਨ ਸਟ੍ਰੀਕ

    🔍 🗞️
  57. 57

    ਅਜੀਤ ਕੌਰ

    ਅਜੀਤ ਕੌਰ

    ਅਜੀਤ ਕੌਰ (ਜਨਮ 1934) ਇੱਕ ਭਾਰਤੀ ਲੇਖਿਕਾ ਹੈ ਜੋ ਪੰਜਾਬੀ ਵਿੱਚ ਲਿਖਦੀ ਹੈ। ਉਸ ਨੂੰ ਸਾਹਿਤ ਅਕਾਦਮੀ ਇਨਾਮ ਅਤੇ ਭਾਰਤੀ ਸਰਕਾਰ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਇਨਾਮ, ਪਦਮ ਸ਼੍ਰੀ ਇਨਾਮ, ਨਾਲ ਸਨਮਾਨਿਤ ਕੀਤਾ ਗਿਆ।

    21 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)24, 21

    1+ ਦਿਨ ਸਟ੍ਰੀਕ

    🔍 🗞️
  58. 58

    ਮਨੋਰੰਜਨ

    ਮਨੋਰੰਜਨ

    ਮਨੋਰੰਜਨ ਫੁਰਸਤ ਦਾ ਕੰਮ ਹੈ, ਮਨੋਰੰਜਨ,ਫੁਰਸਤ ਅਖਤਿਆਰੀ ਸਮਾਂ ਹੈ। ਮਨੋਰੰਜਨ ਕਰਨ ਦੀ ਲੋੜ ਮਨੁੱਖੀ ਜੀਵ ਵਿਗਿਆਨ ਅਤੇ ਮਨੋਵਿਗਿਆਨ ਦਾ ਇੱਕ ਜ਼ਰੂਰੀ ਤੱਤ ਹੈ। ਮਨੋਰੰਜਨ ਦੇ ਕੰਮ ਅਕਸਰ ਅਨੰਦ, ਮਨੋਰੰਜਨ, ਜਾਂ ਖੁਸ਼ੀ ਲਈ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ"ਮਜ਼ੇਦਾਰ" ਮੰਨਿਆ ਜਾਂਦਾ ਹੈ।

    20 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)19, 20

    1+ ਦਿਨ ਸਟ੍ਰੀਕ

    🔍 🗞️
  59. 59

    ਪੰਜਾਬੀ ਲੋਕ ਖੇਡਾਂ

    ਪੰਜਾਬੀ ਲੋਕ ਖੇਡਾਂ

    ‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।

    20 ਵਾਰੀ ਵੇਖਿਆ ਗਿਆ (↑20 ਕੱਲ੍ਹ ਤੋਂ)0, 20

    1 ਦਿਨ ਸਟ੍ਰੀਕ

    🔍 🗞️
  60. 60

    ਗੁਰੂ ਅਮਰਦਾਸ

    ਗੁਰੂ ਅਮਰਦਾਸ

    ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ, 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।

    20 ਵਾਰੀ ਵੇਖਿਆ ਗਿਆ (↑20 ਕੱਲ੍ਹ ਤੋਂ)0, 20

    1 ਦਿਨ ਸਟ੍ਰੀਕ

    🔍 🗞️
  61. 61

    ਸੰਗਰਾਂਦ

    ਸੰਗਰਾਂਦ

    ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ। ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ। ਸੰਗਰਾਂਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸੰਕ੍ਰਂਤਿ ਦਾ ਤਦਭਦ ਰੂਪ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗਰਾਂਦ ਦਾ ਅਰਥ ਸੂਰਜ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪਹੁੰਚਣਾ ਹੈ। ਇਸ ਤਬਦੀਲੀ ਦਾ ਮਤਲਵ ਸੂਰਜ ਮਹੀਨੇ ਦਾ ਪਹਿਲਾ ਦਿਨ ਹੈ।

    19 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)24, 19

    1+ ਦਿਨ ਸਟ੍ਰੀਕ

    🔍 🗞️
  62. 62

    ਕਰਨੈਲ ਸਿੰਘ ਈਸੜੂ

    ਕਰਨੈਲ ਸਿੰਘ ਈਸੜੂ

    ਸ਼ਹੀਦ ਕਰਨੈਲ ਸਿੰਘ ਈਸੜੂ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ, ਜਿਸਨੇ 15 ਅਗਸਤ 1955 ਨੂੰ ਭਾਰਤ ਦੇ ਇੱਕ ਟੁਕੜੇ ਗੋਆ, ਦਮਨ, ਦਿਓ (ਜਿਸ ’ਤੇ ਪੁਰਤਗਾਲੀਆਂ ਦਾ ਕਬਜ਼ਾ ਸੀ) ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ’ਤੇ ਹੈ, ਵਿੱਚ ਸ਼ਹੀਦ ਦੀ ਸਮਾਧੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲੱਗਾ ਹੋਇਆ ਹੈ।

    19 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)17, 19

    1+ ਦਿਨ ਸਟ੍ਰੀਕ

    🔍 🗞️
  63. 63

    ਭਾਰਤ ਦੀ ਵੰਡ

    ਭਾਰਤ ਦੀ ਵੰਡ

    1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)

    19 ਵਾਰੀ ਵੇਖਿਆ ਗਿਆ (↓11 ਕੱਲ੍ਹ ਤੋਂ)30, 19

    1+ ਦਿਨ ਸਟ੍ਰੀਕ

    🔍 🗞️
  64. 64

    ਤੀਜ

    ਤੀਜ

    ਤੀਜ (ਨੇਪਾਲੀ ਭਾਸ਼ਾ -तीज) ਕਈ ਭਾਰਤੀ ਤਿਓਹਾਰਾਂ ਦਾ ਨਾਮ ਹੈ ਜੋ ਨੇਪਾਲ, ਉੱਤਰੀ ਅਤੇ ਪੱਛਮੀ ਭਾਰਤ ਵਿੱਚ ਮਨਾਇਆ ਜਾਂਦੇ ਹਨ। ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਮੌਨਸੂਨ ਰੁੱਤ ਦੀ ਆਮਦ ਦਾ ਸਵਾਗਤ ਕਰਦੇ ਹਨ ਅਤੇ ਗੀਤ, ਨਾਚ ਅਤੇ ਪ੍ਰਾਰਥਨਾ ਸੰਸਕਾਰਾਂ ਨਾਲ ਮੁੱਖ ਤੌਰ 'ਤੇ ਲੜਕੀਆਂ ਅਤੇ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਤੀਜ ਦੇ ਮੌਨਸੂਨ ਤਿਉਹਾਰ ਮੁੱਖ ਤੌਰ ਦੇਵੀ ਪਾਰਵਤੀ ਨੂੰ ਅਤੇ ਸ਼ਿਵਜੀ ਦੇ ਨਾਲ ਉਸ ਸੰਗਮ ਨੂੰ ਸਮਰਪਿਤ ਹਨ

    19 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)0, 19

    1 ਦਿਨ ਸਟ੍ਰੀਕ

    🔍 🗞️
  65. 65

    ਸਵਰਾਜਬੀਰ ਸਿੰਘ

    ਸਵਰਾਜਬੀਰ ਸਿੰਘ

    ਸਵਰਾਜਬੀਰ ਸਿੰਘ (ਅੰਗ੍ਰੇਜ਼ੀ: Swarajbir Singh; ਜਨਮ 24 ਅਪ੍ਰੈਲ 1958) ਇੱਕ ਭਾਰਤੀ ਪੰਜਾਬੀ ਨਾਟਕਕਾਰ, ਕਵੀ, ਪ੍ਰਸ਼ਾਸਕ, ਅਤੇ ਸੰਪਾਦਕ ਹੈ। ਉਸਨੂੰ ਉਸਦੇ ਨਾਟਕ ਮਾਸੀਆ ਦੀ ਰਾਤ (2016) ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ।

    19 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)15, 19

    1+ ਦਿਨ ਸਟ੍ਰੀਕ

    🔍 🗞️
  66. 66

    ਕਰਮਜੀਤ ਕੁੱਸਾ

    ਕਰਮਜੀਤ ਕੁੱਸਾ

    ਕਰਮਜੀਤ ਸਿੰਘ ਕੁੱਸਾ (1 ਜਨਵਰੀ 1953 - 20 ਮਾਰਚ 1998) ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।

    19 ਵਾਰੀ ਵੇਖਿਆ ਗਿਆ (↓21 ਕੱਲ੍ਹ ਤੋਂ)40, 19

    1+ ਦਿਨ ਸਟ੍ਰੀਕ

    🔍 🗞️
  67. 67

    ਦਿਲਾਵਰ ਸਿੰਘ ਬੱਬਰ

    ਦਿਲਾਵਰ ਸਿੰਘ ਬੱਬਰ

    ਦਿਲਾਵਰ ਸਿੰਘ ਬੱਬਰ (ਜੈ ਸਿੰਘ ਵਾਲਾ) ਨੇ ਮਨੁੱੱਖੀ ਬੰਬ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿਤਾ ਸੀ। ਉਹ ਪੰਜਾਬ ਪੁਲਿਸ ਦੀ ਨੌਕਰੀ ਦੌਰਨ ਹੀ ਖਾਲਿਸਤਾਨੀ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਵਿੱੱਚ ਸ਼ਾਮਲ ਹੋ ਗਿਆ ਸੀ। ਉਸਨੇ 31 ਅਗਸਤ 1995 ਨੂੰ ਸ਼ਾਮ 5 ਵਜੇ ਪੰਜਾਬ ਅਤੇ ਹਰਿਆਣਾ ਸੀਵਲ ਸੈਕਟਰੀਏਟ ਚੰਡੀਗੜ੍ਹ ਵਿਖੇ ਬੇਅੰਤ ਸਿੰਘ ਨੂੰ ਉਸ ਦੀ ਗੋਲੀ ਰੋਕੂ ਕਾਰ ਸਣੇ ਹੀ ਬੰਬ ਨਾਲ ਉਡਾ ਦਿੱਤਾ

    19 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)18, 19

    1+ ਦਿਨ ਸਟ੍ਰੀਕ

    🔍 🗞️
  68. 68

    ਸੰਤ ਸਿੰਘ ਸੇਖੋਂ

    ਸੰਤ ਸਿੰਘ ਸੇਖੋਂ

    ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.

    19 ਵਾਰੀ ਵੇਖਿਆ ਗਿਆ (↓10 ਕੱਲ੍ਹ ਤੋਂ)29, 19

    1+ ਦਿਨ ਸਟ੍ਰੀਕ

    🔍 🗞️
  69. 69

    ਭਾਦੋਂ

    ਭਾਦੋਂ

    ਭਾਦੋਂ ਨਾਨਕਸ਼ਾਹੀ ਜੰਤਰੀ ਦਾ ਛੇਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਗਸਤ ਅਤੇ ਸਤੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ।

    19 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)18, 19

    1+ ਦਿਨ ਸਟ੍ਰੀਕ

    🔍 🗞️
  70. 70

    ਗੁਰੂ ਅੰਗਦ

    ਗੁਰੂ ਅੰਗਦ

    ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।

    19 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)0, 19

    1 ਦਿਨ ਸਟ੍ਰੀਕ

    🔍 🗞️
  71. 71

    ਭਾਸ਼ਾ ਵਿਗਿਆਨ

    ਭਾਸ਼ਾ ਵਿਗਿਆਨ

    ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ। ਵਿਸ਼ਾ ਵੰਡ ਦੇ ਪੱਖੋਂ ਇਸਨੂੰ ਭਾਸ਼ਾ - ਸੰਰਚਨਾ (ਵਿਆਕਰਨ) ਅਤੇ ਅਰਥਾਂ ਦਾ ਅਧਿਐਨ (semantics) ਵਿੱਚ ਵੰਡਿਆ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਅਧਿਏਤਾ ਭਾਸ਼ਾ ਵਿਗਿਆਨੀ ਕਹਾਂਦੇ ਹਨ। ਇਸ ਵਿੱਚ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਅਤੇ ਵਰਣਨ ਕਰਨ ਦੇ ਨਾਲ ਹੀ ਵੱਖ ਵੱਖ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਭਾਸ਼ਾ ਵਿਗਿਆਨਿਕ ਅਧਿਐਨ ਮੂਲ ਤੌਰ 'ਤੇ ਭਾਸ਼ਾ ਦੀ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਨ ਲਿਖੀ ਜਿਸ ਦਾ ਨਾਮ ਅਸ਼ਟਅਧਿਆਈ (अष्टाध्यायी) ਹੈ।<ref>पाणिनि की अष्टाध्यायी</ਕਿਸੇ ਵੀ ਅਧਿਐਨ ਨੂੰ ਵਿਗਿਆਨਿਕ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਤੱਥਾਂ ਦੇ ਨਿਰੀਖਣ ਉੱਤੇ ਆਧਾਰਿਤ ਹੋਵੇ। ਭਾਸ਼ਾ-ਵਿਗਿਆਨੀ ਭਾਸ਼ਾਈ ਉਚਾਰਨ ਦਾ ਜਿਵੇਂ ਨਿਰੀਖਣ ਕਰਦਾ ਹੈ, ਉਸੇ ਤਰ੍ਹਾਂ ਉਸ ਨੂੰ ਬਿਆਨ ਕਰ ਦਿੰਦਾ ਹੈ। ਉਸ ਦਾ ਕੰਮ ਸਮਾਜ ਵਿੱਚ ਵਰਤੇ ਜਾਣ ਵਾਲੇ ਉਚਾਰਨ ਪਿੱਛੇ ਕਾਰਜਸ਼ੀਲ ਨਿਯਮ ਲੱਭਣਾ ਹੈ। ਮਿਸਾਲ ਵਜੋਂ, ਜੇ ਭਾਸ਼ਾ-ਵਿਗਿਆਨੀ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ ਕਰਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਧੁਨੀਆਤਮਿਕ ਵਰਗੀਕਰਨ ਕਰਦਾ ਹੈ। ਜੇਕਰ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਵਿੱਚ ਨੀਵੀਂ ਸੁਰ ਮੌਜੂਦ ਹੈ ਤਾਂ ਉਹ ਘੱਟ ਅਤੇ ਕੱਟ ਦੋ ਸ਼ਬਦਾਂ ਨੂੰ ਵਿਰੋਧ ਵਿੱਚ ਰੱਖ ਕੇ ਦੋਹਾਂ ਦੇ ਫ਼ਰਕ ਨੂੰ ਸਥਾਪਿਤ ਕਰਦਾ ਹੈ। ਕੁਝ ਕੁ ਅੰਦਾਜ਼ੇ ਤਾਂ ਪਹਿਲਾਂ ਲਾਉਣੇ ਪੈਂਦੇ ਹਨ ਅਤੇ ਫੇਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤੱਥ ਦੀ ਹੋਂਦ ਪ੍ਰਤੱਖ ਹੋ ਸਕੇ। ਜੇਕਰ ਇਹ ਅਨੁਮਾਨ ਲਾਇਆ ਜਾਵੇ ਕਿ ਲ ਅਤੇ ਲ਼ ਵਿੱਚ ਕੋਈ ਕਾਰਜੀ ਅੰਤਰ ਨਹੀਂ ਤਾਂ ਸਮਗਰੀ ਤੋਂ ਇਸ ਬਾਰੇ ਨਿਰੀਖਣ ਕੀਤਾ ਜਾਂਦਾ ਹੈ ਜੇਕਰ ਇਹ ਧੁਨੀਆਂ ਸਾਰਥਕ ਸਿੱਧ ਹੋ ਜਾਣ ਤਾਂ ਆਪਣੇ ਵਿਚਾਰ ਬਦਲਣੇ ਪੈਂਦੇ ਹਨ। ਇੱਕ ਭਾਸ਼ਾਈ ਸਿਧਾਂਤ ਨੂੰ ਸਥਾਪਿਤ ਕਰਨ ਲਈ ਕਈ ਮਿਸਾਲਾਂ ਨੂੰ ਪਰਖਣਾ ਭਾਸ਼ਾ ਦੇ ਅਧਿਐਨ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ-ਵਿਗਿਆਨ ਭਾਸ਼ਾ ਦੇ ਵੱਖ-ਵੱਖ ਭਾਸ਼ਾਈ ਨਮੂਨਿਆਂ ਦੀ ਪਰਿਕਲਪਨਾ ਕਰਦੇ ਹੋਏ ਅਤੇ ਇਹਨਾਂ ਦੀ ਪੁਸ਼ਟੀ ਕਰਦੇ ਹੋਏ ਪਰਿਵਰਤਨ ਜਾਂ ਸਵੀਕ੍ਰਿਤੀ ਦੇ ਪੱਧਰ ਤੱਕ ਪਹੁੰਚਦਾ ਹੈ। ਜੇਕਰ ਭਾਸ਼ਾ-ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਤਾਂ ਇਸ ਵਿੱਚ ਭਾਸ਼ਾ ਦਾ ਸਮੁੱਚਾ ਇਤਿਹਾਸ, ਉਸ ਦਾ ਹਰ ਰੂਪ ਭਾਸ਼ਾ-ਵਿਗਿਆਨ ਦੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਦੀ ਅਜਿਹੀ ਤਸਵੀਰ ਦਰਸਾਉਂਦਾ ਹੈ ਜਿਸ ਵਿੱਚ ਭਾਸ਼ਾ ਦੇ ਭਿੰਨ ਭਿੰਨ ਅੰਗਾਂ ਅਤੇ ਸਰੂਪਾਂ ਦਾ ਵਿਵੇਚਨ ਕੀਤਾ ਜਾਂਦਾ ਹੈ, ਜਿਵੇਂ ਧੁਨੀ-ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਉਹਨਾਂ ਦੀ ਪ੍ਰਕਿਰਤੀ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰੂਪ-ਵਿਗਿਆਨ (ਸ਼ਬਦ-ਵਿਗਿਆਨ) ਵਿੱਚ ਧੁਨੀ ਤੋਂ ਲੈ ਕੇ ਸ਼ਬਦਾਂ ਤਕ ਦਾ ਅਧਿਐਨ ਕੀਤਾ ਜਾਂਦਾ ਹੈ। ਭਾਸ਼ਾ-ਵਿਗਿਆਨੀ ਭਾਸ਼ਾ ਦਾ ਅਧਿਐਨ ਦੋ ਪਹਿਲੂਆਂ ਤੋਂ ਕਰਦਾ ਹੈ। ਇਤਿਹਾਸਿਕ ਅਧਿਐਨ ਅਤੇ ਸਮਕਾਲਿਕ ਅਧਿਐਨ। ਇਤਿਹਾਸਿਕ ਅਧਿਐਨ ਵਿੱਚ ਭਾਸ਼ਾ ਦੇ ਇਤਿਹਾਸਿਕ ਵਿਕਾਸ ਕ੍ਰਮ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਮੂਲਾਤਮਿਕ, ਰੂਪਾਤਮਿਕ, ਰਚਨਾਤਮਿਕ ਅਤੇ ਅਰਥਾਤਮਿਕ ਪੱਧਰਾਂ ਤੇ ਅਧਿਐਨ ਵਿੱਚ ਸਮਕਾਲੀਨ ਭਾਸ਼ਾਵਾਂ ਦੀ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਪੰਜਾਬੀ ਇੱਕ ਮਨੁੱਖੀ ਭਾਸ਼ਾ ਹੈ। ਪੰਜਾਬੀ ਨੂੰ ਮੁੱਖ ਮੰਨ ਕੇ ਉਸ ਦੀਆਂ ਕਈ ਬੋਲੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ- ਮਾਝੀ, ਪੁਆਧੀ, ਦੁਆਬੀ, ਮਲਵਈ ਆਦਿ। ਇਹਨਾਂ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਮੰਨਣਾ ਇਤਿਹਾਸਿਕ ਦ੍ਰਿਸ਼ਟੀਕੋਣ ਹੈ ਜਦੋਂ ਕਿ ਹਰ ਇੱਕ ਬੋਲੀ ਨੂੰ ਵੱਖੋ-ਵੱਖਰਾ ਮੰਨ ਕੇ ਅਧਿਐਨ ਕਰਨਾ ਸਮਕਾਲਿਕ ਦ੍ਰਿਸ਼ਟੀਕੋਣ ਹੈ। ਸਮਕਾਲੀ ਦ੍ਰਿਸ਼ਟੀ ਦੇ ਅਧੀਨ ਵਰਤਮਾਨ ਵਿੱਚ ਭਿੰਨ-ਭਿੰਨ ਅਧਿਐਨ ਪੱਧਤੀਆਂ ਵਿਕਸਿਤ ਹੋਈਆਂ ਹਨ। ਵਰਣਨਾਤਮਿਕ ਸੰਰਚਨਾਤਮਿਕ, ਤੁਲਨਾਤਮਿਕ ਅਤੇ ਪ੍ਰਯੋਗਾਤਮਿਕ। ਭਾਸ਼ਾ ਦੇ ਆਂਤਰਿਕ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਉਦੇਸ਼ ਤੋਂ ਜਿਸ ਭਾਸ਼ਾ ਅਧਿਐਨ ਪੱਧਤੀ ਦਾ ਵਿਕਾਸ ਹੋਇਆ ਉਸ ਨੂੰ ਵਰਣਨਾਤਮਿਕ ਕਿਹਾ ਗਿਆ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਕਿਸੇ ਭਾਸ਼ਾ ਦੇ ਸੰਰਚਨਾ ਤੱਤਾਂ ਦੇ ਸੂਖ਼ਮ ਅਧਿਐਨ ਨੂੰ ਸੰਰਚਨਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਗਿਆ। ਜੇਕਰ ਦੋ ਜਾਂ ਵੱਖ ਭਾਸ਼ਾਵਾਂ ਦੀ ਬਣਤਰ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਉਹ ਅਧਿਐਨ ਤੁਲਨਾਤਮਿਕ ਅਧਿਐਨ ਅਖਵਾਉਂਦਾ ਹੈ। ਇਸੇ ਤਰ੍ਹਾਂ ਧੁਨੀਆਂ ਦੇ ਉਚਾਰਨ, ਸ਼੍ਰਵਣ ਅਤੇ ਗ੍ਰਹਿਣ ਦੀ ਸੂਖ਼ਮਤਾ ਨੂੰ ਜਾਣਨ ਲਈ ਭਿੰਨ-ਭਿੰਨ ਵਿਗਿਆਨਿਕ ਤਕਨੀਕੀ ਯੰਤਰਾਂ ਰਾਹੀਂ ਉਚਾਰਨੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਯੋਗਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਜਾਂਦਾ ਹੈ। ਆਧੁਨਿਕ ਦ੍ਰਿਸ਼ਟੀ ਨੇ ਭਾਸ਼ਾ ਅਧਿਐਨ ਦੀਆਂ ਹੋਰਨਾਂ ਕਈ ਪੱਧਤੀਆਂ ਨੂੰ ਜਨਮ ਦਿੱਤਾ ਜਿਵੇਂ ਭਾਸ਼ਾ ਮਨੋ- ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਭੂਗੋਲ, ਭਾਸ਼ਾ ਅਧਿਆਪਨ ਆਦਿ। ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਕ 1. ਭਾਸ਼ਾ ਦਾ ਜੀਵਿਤ ਅਤੇ ਬੋਲ-ਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। 2. ਭਾਸ਼ਾ ਵਿਗਿਆਨ ਸਮਕਾਲੀਨ ਅਤੇ ਇਤਿਹਾਸਿਕ ਦੋ ਤਰ੍ਹਾਂ ਦਾ ਹੁੰਦਾ ਹੈ ਪਰ ਇਸ ਵਿੱਚ ਸਮਕਾਲਿਕ ਵਧੇਰੇ ਮਹੱਤਵਪੂਰਨ ਹੈ 3.

    19 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)0, 19

    1 ਦਿਨ ਸਟ੍ਰੀਕ

    🔍 🗞️
  72. 72

    ਬਾਗਬਾਨੀ

    ਬਾਗਬਾਨੀ

    ਬਾਗਬਾਨੀ (ਅੰਗਰੇਜ਼ੀ: Horticulture) ਖੇਤੀਬਾੜੀ ਦੀ ਸ਼ਾਖਾ ਹੈ ਜੋ ਕਿ ਕਲਾ, ਵਿਗਿਆਨ, ਤਕਨਾਲੋਜੀ ਅਤੇ ਵਧ ਰਹੇ ਪੌਦਿਆਂ ਦੇ ਕਾਰੋਬਾਰ ਨਾਲ ਨਜਿੱਠਦੀ ਹੈ।

    18 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)16, 18

    1+ ਦਿਨ ਸਟ੍ਰੀਕ

    🔍 🗞️
  73. 73

    ਸਾਮਾਜਕ ਮੀਡੀਆ

    ਸਾਮਾਜਕ ਮੀਡੀਆ

    ਸੋਸ਼ਲ ਮੀਡੀਆ ਇੰਟਰਐਕਟਿਵ ਤਕਨਾਲੋਜੀਆਂ ਹਨ, ਜੋ ਵਰਚੁਅਲ ਕਮਿਊਨਿਟੀਆਂ ਅਤੇ ਨੈੱਟਵਰਕਾਂ ਰਾਹੀਂ ਜਾਣਕਾਰੀ, ਵਿਚਾਰਾਂ, ਰੁਚੀਆਂ ਅਤੇ ਪ੍ਰਗਟਾਵੇ ਦੇ ਹੋਰ ਰੂਪਾਂ ਨੂੰ ਬਣਾਉਣ ਅਤੇ ਸਾਂਝਾ ਕਰਨ ਦੀ ਸਹੂਲਤ ਦਿੰਦੀਆਂ ਹਨ। ਇਸਦੀਆਂ ਆਮ ਵਿਸ਼ੇਸ਼ਤਾਵਾਂ ਹਨ:

    18 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)17, 18

    1+ ਦਿਨ ਸਟ੍ਰੀਕ

    🔍 🗞️
  74. 74

    ਪਾਣੀ ਦੀ ਸੰਭਾਲ

    ਪਾਣੀ ਦੀ ਸੰਭਾਲ

    ਪਾਣੀ ਦੀ ਸੰਭਾਲ (ਅੰਗ੍ਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.

    18 ਵਾਰੀ ਵੇਖਿਆ ਗਿਆ (0 ਕੱਲ੍ਹ ਤੋਂ)18, 18

    1+ ਦਿਨ ਸਟ੍ਰੀਕ

    🔍 🗞️
  75. 75

    ਪੰਜਾਬੀ ਸਾਹਿਤ ਦਾ ਇਤਿਹਾਸ

    ਪੰਜਾਬੀ ਸਾਹਿਤ ਦਾ ਇਤਿਹਾਸ

    ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.

    18 ਵਾਰੀ ਵੇਖਿਆ ਗਿਆ (↑18 ਕੱਲ੍ਹ ਤੋਂ)0, 18

    1 ਦਿਨ ਸਟ੍ਰੀਕ

    🔍 🗞️
  76. 76

    ਪੰਜਾਬ, ਭਾਰਤ ਸਰਕਾਰ

    ਪੰਜਾਬ, ਭਾਰਤ ਸਰਕਾਰ

    ਪੰਜਾਬ ਸਰਕਾਰ ਜਿਸ ਨੂੰ ਕਿ ਪੰਜਾਬ ਰਾਜ ਸਰਕਾਰ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਸਰਬੋਤਮ ਗਵਰਨਿੰਗ ਸੰਸਥਾ ਹੈ।ਇਸ ਰਾਜ ਵਿੱਚ 23 ਜ਼ਿਲ੍ਹੇ ਹਨ।ਇਸ ਸੰਸਥਾ ਵਿੱਚ ਇੱਕ ਕਾਰਜਕਾਰਣੀ ਸੰਸਥਾ ਜਿਸ ਦੇ ਮੁਖੀ ਨੂੰ ਗਵਰਨਰ ਜਾਂ ਰਾਜਪਾਲ ਕਹਿੰਦੇ ਹਨ, ਇੱਕ ਨਿਆਂ ਪ੍ਰਣਾਲੀ ਤੇ ਇੱਕ ਕਨੂੰਨ ਘੜਨੀ ਕੌਂਸਲ ਜਿਸ ਨੂੰ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਨ ਆਂਉਦੇ ਹਨ।

    17 ਵਾਰੀ ਵੇਖਿਆ ਗਿਆ (↓14 ਕੱਲ੍ਹ ਤੋਂ)31, 17

    1+ ਦਿਨ ਸਟ੍ਰੀਕ

    🔍 🗞️
  77. 77

    ਗੁਰਬਾਣੀ ਦਾ ਰਾਗ ਪ੍ਰਬੰਧ

    ਗੁਰਬਾਣੀ ਦਾ ਰਾਗ ਪ੍ਰਬੰਧ

    ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ ਬਾਣੀ ਭਾਈ ਗੁਰਦਾਸ ਨੇ 1601 ਤੱਕ ਇੱਕਤਰ ਕੀਤੀ ਤੇ ਇਸ ਦੀ ਸਮਾਪਤੀ 1604 ਈ. ਵਿੱਚ ਮੰਨੀ ਗਈ। ਇਸ ਗ੍ਰੰਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਦੂਜਾ ਭਾਗ ਰਾਗ ਬੱਧ ਬਾਣੀ ਦਾ ਹੈ ਜਿਸ ਵਿੱਚ ਤਾਂ ਰਾਗ ਸ਼ਾਮਿਲ ਹਨ। ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:- 1. ਸਿਰੀ ਰਾਗ:- ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 14 ਤੋਂ 93 ਤੱਕ ਦਰਜ਼ ਹੈ। ਗੁਰਬਾਣੀ ਵਿੱਚ ਇਸ ਰਾਗ ਨੂੰ ਸਰਵ ਪ੍ਰਮੁੱਖ ਸਥਾਨ ਪ੍ਰਾਪਤ ਹੈ। ਭਾਈ ਗੁਰਦਾਸ ਨੇ ਇਸ ਦੀ ਮਹੱਤਤਾ ਨੂੰ ਇਸ ਤਰ੍ਹਾਂ ਚਿਤ੍ਰਿਆ ਹੈ: 'ਰਾਗਨ ਮੇਂ ਸਿਰੀ ਰਾਗ ਪਾਰਮ ਬਖਾਨ ਹੈ' ਗਾਉਣ ਦਾ ਸਮਾਂ: ਪਿਛਲਾ ਪਹਿਰ ਜਾਂ ਲੌਢਾ ਵੇਲਾ ਇਸ ਰਾਗ ਅਧੀਨ: 100 ਚਉਪਦੇ, 29 ਅਸ਼ਟਪਦੀਆਂ, 3 ਛੰਤ, 1 ਵਣਜਾਰਾ, 1 ਮਹਲਾ 8 ਦਰਜ਼ ਹੈ। 2.

    17 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)0, 17

    1 ਦਿਨ ਸਟ੍ਰੀਕ

    🔍 🗞️
  78. 78

    ਬਲਵੰਤ ਗਾਰਗੀ

    ਬਲਵੰਤ ਗਾਰਗੀ

    ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾ ਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।

    17 ਵਾਰੀ ਵੇਖਿਆ ਗਿਆ (↓1 ਕੱਲ੍ਹ ਤੋਂ)18, 17

    1+ ਦਿਨ ਸਟ੍ਰੀਕ

    🔍 🗞️
  79. 79

    ਚੰਡੀਗੜ੍ਹ

    ਚੰਡੀਗੜ੍ਹ

    ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਸਾਂਝੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ। ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ। ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਬਣਾਇਆ ਸੀ। ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ। ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 1110.7 m.m.

    17 ਵਾਰੀ ਵੇਖਿਆ ਗਿਆ (↑17 ਕੱਲ੍ਹ ਤੋਂ)0, 17

    1 ਦਿਨ ਸਟ੍ਰੀਕ

    🔍 🗞️
  80. 80

    ਨਾਗ ਪੰਚਮੀ

    ਨਾਗ ਪੰਚਮੀ

    ਨਾਗ ਪੰਚਮੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਸਾਉਣ ਮਹੀਨੇ ਦੀ ਚਾਨਣੀ ਰਾਤ ਦੇ ਪੱਖ ਦੇ ਦਿਨਾਂ ਦੀ ਪੰਚਮੀ ਨੂੰ ਨਾਗ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨਾਗ ਦੇਵਤਾ (ਸੱਪ) ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂਂ ਦੁੱਧ ਪਿਆਇਆ ਜਾਂਦਾ ਹੈ।

    16 ਵਾਰੀ ਵੇਖਿਆ ਗਿਆ (↑16 ਕੱਲ੍ਹ ਤੋਂ)0, 16

    1 ਦਿਨ ਸਟ੍ਰੀਕ

    🔍 🗞️
  81. 81

    ਲਵੀਵ

    ਲਵੀਵ

    ਲਵੀਵ (ਅੰਗ੍ਰੇਜ਼ੀ: Lviv) ਯੂਕਰੇਨ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ, ਅਤੇ ਦੇਸ਼ ਦੇ ਪੱਛਮੀ ਹਿੱਸੇ ਦਾ ਸਭ ਤੋਂ ਵੱਡਾ ਸ਼ਹਿਰ ਹੈ। 2025 ਦੇ ਅੰਦਾਜ਼ੇ ਮੁਤਾਬਕ ਇਸਦੀ ਆਬਾਦੀ 7,23,403 ਹੈ। ਇਹ ਲਵੀਵ ਓਬਲਾਸਟ (ਸੂਬੇ) ਅਤੇ ਲਵੀਵ ਰਾਇਓਨ (ਜ਼ਿਲ੍ਹੇ) ਦੇ ਪ੍ਰਸ਼ਾਸਕੀ ਕੇਂਦਰ ਵਜੋਂ ਕੰਮ ਕਰਦਾ ਹੈ, ਅਤੇ ਯੂਕਰੇਨ ਦੇ ਮੁੱਖ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਲਵੀਵ ਸ਼ਹਿਰੀ ਹਰੋਮਾਡਾ (ਨਗਰ ਪਾਲਿਕਾ) ਦੇ ਪ੍ਰਸ਼ਾਸਨ ਦਾ ਵੀ ਕੇਂਦਰ ਹੈ। ਲਵੀਵ ਦਾ ਨਾਮ ਰੂਥੀਨੀਆ ਦੇ ਬਾਦਸ਼ਾਹ ਗੈਲੀਸ਼ੀਆ ਦੇ ਲੀਓ ਪਹਿਲੇ ਦੇ ਨਾਮ ਉੱਤੇ ਰੱਖਿਆ ਗਿਆ ਸੀ, ਜੋ ਕਿ ਬਾਦਸ਼ਾਹ ਡੈਨੀਅਲ ਦਾ ਸਭ ਤੋਂ ਵੱਡਾ ਪੁੱਤਰ ਸੀ। ਵੱਖ-ਵੱਖ ਸਮਿਆਂ ਉੱਤੇ ਇਸ ਸ਼ਹਿਰ ਦੇ ਨਾਂ ਵੀ ਵੱਖੋ-ਵੱਖ ਰਹੇ ਹਨ।

    16 ਵਾਰੀ ਵੇਖਿਆ ਗਿਆ (↑16 ਕੱਲ੍ਹ ਤੋਂ)0, 16

    1 ਦਿਨ ਸਟ੍ਰੀਕ

    🔍 🗞️
  82. 82

    ਪ੍ਰੇਮ ਪ੍ਰਕਾਸ਼

    ਪ੍ਰੇਮ ਪ੍ਰਕਾਸ਼

    ਪ੍ਰੇਮ ਪ੍ਰਕਾਸ਼ (7 ਅਪਰੈਲ 1932 - 30 ਮਾਰਚ 2025) ਪੰਜਾਬੀ ਕਹਾਣੀਕਾਰ ਸੀ। ਉਹ "1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ਵਿੱਚ ਇੱਕ ਛੋਟੀ ਕਹਾਣੀ ਦੇ ਲੇਖਕਾਂ ਵਿੱਚੋਂ ਇੱਕ ਸੀ।" ਉਹ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ।

    16 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)24, 16

    1+ ਦਿਨ ਸਟ੍ਰੀਕ

    🔍 🗞️
  83. 83

    ਭਗਤ ਸਿੰਘ

    ਭਗਤ ਸਿੰਘ

    ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.

    16 ਵਾਰੀ ਵੇਖਿਆ ਗਿਆ (↓11 ਕੱਲ੍ਹ ਤੋਂ)27, 16

    1+ ਦਿਨ ਸਟ੍ਰੀਕ

    🔍 🗞️
  84. 84

    ਕਿਸ਼ਨ ਸਿੰਘ

    ਕਿਸ਼ਨ ਸਿੰਘ

    ਪ੍ਰੋ.

    16 ਵਾਰੀ ਵੇਖਿਆ ਗਿਆ (↑16 ਕੱਲ੍ਹ ਤੋਂ)0, 16

    1 ਦਿਨ ਸਟ੍ਰੀਕ

    🔍 🗞️
  85. 85

    ਭਾਰਤ

    ਭਾਰਤ

    ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਰਕਬੇ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼, ਜੂਨ 2023 ਤਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ। ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸ ਦੀ ਸਰਹੱਦ ਨਾਲ ਉੱਤਰ ਵੱਲ ਚੀਨ, ਨੇਪਾਲ , ਭੂਟਾਨ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਆਦਿ ਲੱਗਦੇ ਹਨ। ਇਹ ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ। ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।

    16 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)24, 16

    1+ ਦਿਨ ਸਟ੍ਰੀਕ

    🔍 🗞️
  86. 86

    ਪ੍ਰਦੂਸ਼ਣ

    ਪ੍ਰਦੂਸ਼ਣ

    ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।

    16 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)19, 16

    1+ ਦਿਨ ਸਟ੍ਰੀਕ

    🔍 🗞️
  87. 87

    ਗੁਰੂ ਹਰਿਕ੍ਰਿਸ਼ਨ

    ਗੁਰੂ ਹਰਿਕ੍ਰਿਸ਼ਨ

    ਗੁਰ ਹਰਿਕ੍ਰਿਸ਼ਨ (7 ਜੁਲਾਈ 1656 – 30 ਮਾਰਚ 1664) ਸਿੱਖਾਂ ਦੇ ਅੱਠਵੇਂ ਗੁਰੂ ਸਨ। ਗੁਰੂ ਹਰਿਕ੍ਰਿਸ਼ਨ ਜਿਨ੍ਹਾਂ ਨੂੰ ਬਾਲ ਗੁਰੂ, ਜਾਂ ਹਰਿ ਕ੍ਰਿਸ਼ਨ ਸਾਹਿਬ, ਵਜੋਂ ਵੀ ਜਾਣਿਆ ਜਾਂਦਾ ਹੈ। ਪੰਜ ਸਾਲ ਦੀ ਉਮਰ ਵਿੱਚ, ਉਹ ਆਪਣੇ ਪਿਤਾ, ਗੁਰੂ ਹਰਿਰਾਇ, ਤੋਂ ਬਾਅਦ ਗੱਦੀ 'ਤੇ ਬੈਠੇ ਅਤੇ ਸਿੱਖ ਧਰਮ ਵਿੱਚ ਸਭ ਤੋਂ ਛੋਟੇ ਗੁਰੂ ਬਣੇ। 1664 ਵਿੱਚ ਗੁਰੂ ਨੂੰ ਚੇਚਕ ਹੋ ਗਈ ਅਤੇ ਉਹ ਆਪਣੇ ਅੱਠਵੇਂ ਜਨਮਦਿਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ, ਗੁਰੂਜੀ ਵਜੋਂ ਸਭ ਤੋਂ ਛੋਟਾ ਰਾਜ, ਸਿਰਫ਼ ਦੋ ਸਾਲ, ਪੰਜ ਮਹੀਨੇ ਅਤੇ 24 ਦਿਨ ਰਿਹਾ।

    16 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)19, 16

    1+ ਦਿਨ ਸਟ੍ਰੀਕ

    🔍 🗞️
  88. 88

    ਕੰਪਿਊਟਰ

    ਕੰਪਿਊਟਰ

    ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।

    16 ਵਾਰੀ ਵੇਖਿਆ ਗਿਆ (↑16 ਕੱਲ੍ਹ ਤੋਂ)0, 16

    1 ਦਿਨ ਸਟ੍ਰੀਕ

    🔍 🗞️
  89. 89

    ਸੇਵਾ

    ਸੇਵਾ

    ਸੇਵਾ ਤੋਂ ਭਾਵ ਹੈ ਖਿਦਮਤ। ਅਧਿਆਤਮਿਕ ਮਾਰਗ 'ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ 'ਤੇ ਪਰਵਾਨ ਹੁੰਦੀ ਹੈ। ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ ਹੈ ਇਸ ਦੇ ਸਾਹਮਣੇ ਘਰ ਬਾਹਰ ਛੱਡ ਕੇ ਜੰਗਲਾਂ, ਗੁਫ਼ਾਵਾਂ ਅਤੇ ਭੋਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਿ ਕੇ ਕੀਤੇ ਜਪ-ਤਪ ਸਭ ਤੁੱਛ ਹਨ। ਸੇਵਾ ਕਰਨ ਵਾਲੇ ਸੇਵਕ ਦਾ ਹਿਉਮੈ ਰੋਗ ਕੱਟਿਆ ਜਾਂਦਾ ਹੈ। ਸੇਵਾ ਕਰਨ ਨਾਲ ਮਨ ਵਿੱਚ ਹਲੀਮੀ ਆਉਂਦੀ ਹੈ।

    15 ਵਾਰੀ ਵੇਖਿਆ ਗਿਆ (↓2 ਕੱਲ੍ਹ ਤੋਂ)17, 15

    1+ ਦਿਨ ਸਟ੍ਰੀਕ

    🔍 🗞️
  90. 90

    ਕ੍ਰਿਸ਼ੀ ਵਿਗਿਆਨ ਕੇਂਦਰ

    ਕ੍ਰਿਸ਼ੀ ਵਿਗਿਆਨ ਕੇਂਦਰ

    ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ; ਅੰਗ੍ਰੇਜ਼ੀ: Krishi Vigyan Kendra) ਭਾਰਤ ਵਿੱਚ ਇੱਕ ਖੇਤੀਬਾੜੀ ਵਿਸਥਾਰ ਕੇਂਦਰ ਹੈ। ਇਸ ਨਾਮ ਦਾ ਅਰਥ ਹੈ "ਫਾਰਮ ਸਾਇੰਸ ਸੈਂਟਰ"। ਆਮ ਤੌਰ 'ਤੇ ਸਥਾਨਕ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਇਹ ਕੇਂਦਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਅਤੇ ਕਿਸਾਨਾਂ ਦਰਮਿਆਨ ਅੰਤਮ ਸੰਬੰਧ ਵਜੋਂ ਕੰਮ ਕਰਦੇ ਹਨ, ਅਤੇ ਖੇਤੀਬਾੜੀ ਖੋਜ ਨੂੰ ਇੱਕ ਵਿਵਹਾਰਕ, ਸਥਾਨਕ ਸਥਾਪਤੀ ਵਿੱਚ ਲਾਗੂ ਕਰਨ ਦਾ ਉਦੇਸ਼ ਰੱਖਦੇ ਹਨ। ਸਾਰੇ ਕੇ.ਵੀ.ਕੇ.

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  91. 91

    ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਭਾਰਤ)

    ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਭਾਰਤ)

    ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਪਹਿਲਾਂ ਸਿੱਖਿਆ ਮੰਤਰਾਲਾ (25 ਸਤੰਬਰ 1985 ਤਕ), ਭਾਰਤ ਵਿੱਚ ਮਨੁੱਖੀ ਸਰੋਤਾਂ ਦੇ ਵਿਕਾਸ ਲਈ ਜ਼ਿੰਮੇਵਾਰ ਹੈ। ਮੰਤਰਾਲੇ ਨੂੰ ਦੋ ਵਿਭਾਗਾਂ ਵਿੱਚ ਵੰਡਿਆ ਗਿਆ ਹੈ: ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਜੋ ਪ੍ਰਾਇਮਰੀ, ਸੈਕੰਡਰੀ ਅਤੇ ਉੱਚ ਸਿੱਖਿਆ, ਬਾਲਗ ਸਿੱਖਿਆ ਅਤੇ ਸਾਖਰਤਾ ਨਾਲ ਸੰਬੰਧਿਤ ਹੈ ਅਤੇ ਉੱਚ ਸਿੱਖਿਆ ਵਿਭਾਗ, ਜੋ ਯੂਨੀਵਰਸਿਟੀ ਦੀ ਸਿੱਖਿਆ, ਤਕਨੀਕੀ ਸਿੱਖਿਆ, ਸਕਾਲਰਸ਼ਿਪ ਆਦਿ ਨਾਲ ਸੰਬੰਧਿਤ ਹੈ। 26 ਸਤੰਬਰ, 1985 ਤੋਂ, ਸਿੱਖਿਆ ਮੰਤਰਾਲਾ ਇਸ ਸਮੇਂ ਇਨ੍ਹਾਂ ਦੋ ਵਿਭਾਗਾਂ ਦੇ ਅਧੀਨ ਕੰਮ ਕਰ ਰਿਹਾ ਹੈ। ਵਿਭਾਗ ਦਾ ਮੌਜੂਦਾ ਜਵਾਬਦੇਹ ਮੰਤਰੀ ਪ੍ਰਕਾਸ਼ ਜਾਵੜੇਕਰ ਹੈ।

    15 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)18, 15

    1+ ਦਿਨ ਸਟ੍ਰੀਕ

    🔍 🗞️
  92. 92

    ਆਵਾਜਾਈ

    ਆਵਾਜਾਈ

    ਸੜਕਾਂ ਉਤਲੀ ਆਵਾਜਾਈ ਵਿੱਚ ਪੈਦਲ ਜਾਂਦੇ ਲੋਕ, ਪਸ਼ੂਆਂ ਦੇ ਵੱਗ, ਗੱਡੀਆਂ, ਕਾਰਾਂ ਅਤੇ ਹੋਰ ਪਬਲਿਕ ਸਾਧਨ ਮੌਜੂਦ ਹੁੰਦੇ ਹਨ। ਆਵਾਜਾਈ ਨੂੰ ਕਾਬੂ ਵਿੱਖ ਰੱਖਣ ਵਾਸਤੇ ਆਵਾਜਾਈ ਜ਼ਾਬਤਾ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਆਵਾਜਾਈ ਦੀ ਖੜੋਤ ਤੋਂ ਬਚਣ ਵਾਸਤੇ ਕਈ ਤਰਾਂ ਦੇ ਰਸਮੀ ਅਤੇ ਗ਼ੈਰ-ਰਸਮੀ ਅਸੂਲ ਸ਼ਾਮਲ ਹੁੰਦੇ ਹਨ।

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  93. 93

    ਈ-ਕਾਮਰਸ ਦੇ ਮਾਡਲ

    ਈ-ਕਾਮਰਸ ਦੇ ਮਾਡਲ

    ਈ-ਕਾਮਰਸ (ਅੰਗ੍ਰੇਜ਼ੀ ਵਿੱਚ: E-Commerce) ਇੰਟਰਨੈੱਟ 'ਤੇ ਚੀਜ਼ਾਂ ਖਰੀਦਣ ਅਤੇ ਵੇਚਣ ਦਾ ਅਭਿਆਸ ਹੈ। ਈ-ਕਾਮਰਸ ਸੈਕਟਰ ਧਰਤੀ 'ਤੇ ਸਭ ਤੋਂ ਵੱਧ ਪਰਿਵਰਤਨਸ਼ੀਲ ਉਦਯੋਗਾਂ ਵਿੱਚੋਂ ਇੱਕ ਰਿਹਾ ਹੈ ਕਿਉਂਕਿ ਇਹ ਅਜਿਹੇ ਗੁਣ ਪ੍ਰਦਾਨ ਕਰਦਾ ਹੈ ਜਿਨ੍ਹਾਂ ਦਾ ਰਵਾਇਤੀ ਖਰੀਦਦਾਰੀ ਢੰਗ ਅਕਸਰ ਮੁਕਾਬਲਾ ਨਹੀਂ ਕਰ ਸਕਦੇ, ਜਿਵੇਂ ਕਿ ਵਧੀ ਹੋਈ ਸਹੂਲਤ ਅਤੇ ਵਿਅਕਤੀਗਤਕਰਨ। ਈ-ਕਾਮਰਸ ਇਸ ਗੱਲ ਦਾ ਆਧਾਰ ਬਣ ਗਿਆ ਹੈ ਕਿ ਕਿੰਨੇ ਪ੍ਰਚੂਨ ਵਿਕਰੇਤਾ ਕੰਮ ਕਰਦੇ ਹਨ ਅਤੇ ਭਵਿੱਖ ਵਿੱਚ ਸਾਡੇ ਖਰੀਦਣ ਅਤੇ ਵੇਚਣ ਦੇ ਤਰੀਕੇ ਨੂੰ ਨਿਰਧਾਰਤ ਕਰਦੇ ਰਹਿਣਗੇ। ਈ-ਕਾਮਰਸ ਉਦਯੋਗ ਦੇ ਉਭਾਰ ਨੇ ਨਵੇਂ ਔਨਲਾਈਨ ਬ੍ਰਾਂਡਾਂ, ਨਵੇਂ ਬਾਜ਼ਾਰਾਂ ਦੀ ਸਿਰਜਣਾ ਕੀਤੀ ਹੈ ਜੋ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਚਕਾਰ ਲੈਣ-ਦੇਣ ਦੀ ਸਹੂਲਤ ਦਿੰਦੇ ਹਨ, ਪ੍ਰਕਾਸ਼ਕਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਆਮਦਨ ਦੇ ਨਵੇਂ ਸਰੋਤ, ਅਤੇ ਈ-ਕਾਮਰਸ ਕਾਰੋਬਾਰਾਂ ਦੀ ਸੇਵਾ ਕਰਨ ਵਾਲੇ ਵਿਕਰੇਤਾਵਾਂ ਦਾ ਇੱਕ ਨਵਾਂ ਵਧਦਾ ਖੇਤਰ ਹੈ।

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  94. 94

    ਮਾੜੀ ਮੁਸਤਫਾ

    ਮਾੜੀ ਮੁਸਤਫਾ

    ਮਾੜੀ ਮੁਸਤਫਾ ਮੋਗਾ ਤੋਂ ਤਕਰੀਬਨ 32 ਕਿਲੋਮੀਟਰ ਦੱਖਣ ਵੱਲ ਅਤੇ ਰੇਲਵੇ ਲਿੰਕ ਕੋਟ ਕਪੂਰਾ ਤੋਂ ਤਕਰੀਬਨ 30 ਕਿਲੋਮੀਟਰ ਪੂਰਬ ਵੱਲ ਸਥਿਤ ਮਾਲਵੇ ਦਾ ਇਤਿਹਾਸਕ ਪਿੰਡ ਹੈ। ਇਹ ਪਿੰਡ ਪਵਿੱਤਰ ਰੂਹਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਨਗਰ ਹੈ, ਇਸ ਨਗਰ ਵਿੱਚ ਸਿੱਧ, ਨਾਥ, ਫ਼ਕੀਰ ਲੋਕਾਂ ਦੇ ਨਾਲ ਨਾਲ ਸਾਹਿਬ ਸੱਚੇ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਹੈ, ਗੁਰੂ ਸਾਹਿਬ ਭਦੌੜ ਦੇ ਇਲਾਕੇ ਵੱਲ ਤੋਂ ਪਿੰਡ ਲਧਾਈਕੇ ਵੱਲ ਜਾਂਦੇ ਹੋਏ ਆਪ ਜੀ ਨੇ ਇਸ ਨਗਰ ਵਿੱਚ ਅਰਾਮ ਕਰਨ ਲਈ ਪਿੰਡ ਦੇ ਚੜ੍ਹਦੇ ਪਾਸੇ ਵੱਲ ਤਲਾਅ ਕੋਲ਼ ਆਪਣੇਂ ਚਰਨਾਂ ਨਾਲ਼ ਪਿੰਡ ਨੂੰ ਭਾਗ ਲਾਏ ਸਨ ਤੇ ਗੁਰੂ ਜੀ ਦੇ ਘੋੜਿਆਂ ਨੇ ਤਲਾਅ ਤੋਂ ਪਾਣੀ ਗ੍ਰਹਿਣ ਕੀਤਾ ਸੀ, ਗੁਰੂ ਜੀ ਦੀ ਯਾਦ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਸਲਾਨਾਂ ਨਗਰ ਨੂੰ ਭਾਗ ਲਾਉਦੀਆ ਤੇ ਘੋੜਿਆਂ ਦੇ ਕਰਤੁਬ ਸੇਖ਼ੇ ਵਾਲ਼ੇ ਕੱਚੇ ਰਾਹ ਉਪਰ ਨਗਰ ਦੀਆ ਸੰਗਤਾਂ ਨੂੰ ਦਰਸ਼ਨ ਕਰਵਾਉਦੀਆ ਰਹਿੰਦੀਆਂ ਸਨ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਸਮੁੱਚੇ ਨਗਰ ਦੇ ਸਰਬ ਸਾਂਝੇ ਇੱਕ ਗੁਰੂ ਘਰ ਸਥਾਪਿਤ ਹਨ ਅਤੇ ਹਰ ਸਾਲ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਪਿੰਡ ਵਿੱਚ ਕੀਤਾ ਜਾਂਦਾ ਹੈ ਜਿਸ ਵਿੱਚ ਸਮੁੱਚੇ ਨਗਰ ਤੇ ਬਾਹਿਰ ਦੀਆਂ ਸੰਗਤਾਂ ਤਨੋ ਮਨੋਂ ਸ਼ਾਮਿਲ ਹੁੰਦੀਆਂ ਹਨ।, ਇਸ ਪਿੰਡ ਵਿੱਚ ਮੁੱਖ ਪੱਤੀਆਂ ਹਨ ਮੱਲ੍ਹੀਆ, ਸਹਿਣਾ, ਮੱਲ ਕੀ, ਦੀਵਾਨ, ਸਿਲਾਰਕੀ, ਨੱਥੋਕੀ ਕੀ ਪੱਤੀ ਹਨ। ਇਸ ਪਿੰਡ ਨੂੰ ਭਾਨੇ ਵਾਲੀ ਮਾੜੀ,ਅਸ਼ਟਾਂਗ ਕੋਟ ਵੀ ਕਿਹਾ ਜਾਂਦਾ ਰਿਹਾ ਹੈ। ਪੰਜਾਬ ਵਿੱਚ ਮਿਲਦੇ ਸਭ ਤੋਂ ਪੁਰਾਣੇ ਕੰਧ ਚਿੱਤਰਾਂ ਵਿੱਚ ਮਾੜੀ ਮੁਸਤਫਾ ਦੇ ਕੰਧ ਚਿੱਤਰ ਮਸ਼ਹੂਰ ਹਨ। ਬਾਬਾ ਲਛਮਣ ਸਿੱਧ ਦੀ ਯਾਦ ਵਿੱਚ ਇੱਥੇ ਬਣੀ ਕਿਲ੍ਹਾ-ਨੁਮਾ ਇਮਾਰਤ ਭਵਨ ਨਿਰਮਾਣ ਕਲਾ, ਦਾ ਮਹਾਨ ਨਮੂਨਾ ਹੈ ਇੱਥੇ ਹਰ ਸਾਲ ਚੇਤ ਦੀ ਚੌਦੇ ਨੂੰ ਭਾਰੀ ਮੇਲਾ ਲੱਗਦਾ ਹੈ ਅਤੇ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਹੁੰਦਾ ਹੈ , ਮੱਲੀ ਗੋਤ ਦੇ ਲੋਕ ਇਸ ਅਸਥਾਨ ਤੇ ਮਿੱਟੀ ਵੀ ਕੱਢਦੇ ਹਨ ਨਾਥਾਂ ਦਾ ਡੇਰਾ ਜਿਸ ਦੀ ਛੱਤ ਗੁੰਬਦ ਆਕਾਰ ਦੀ ਹੈ। ਬਾਬਾ ਵਧਾਈ ਨਾਥ ਜੀ ਦੇ ਬੋਲਾਂ ਨਾਲ ਅੱਜ ਦੇ ਸਮੇ ਵਿੱਚ ਸੱਦੇ ਕੇ ਘਰਾਂ ਦਾ ਬਹੁਤ ਵੱਡਾ ਨਾਮ ਆ ਮਾੜੀ ਮੁਸਤਫ਼ਾ ਪਿੰਡ ਵਿੱਚ ਲੋਕ ਇਹਨਾਂ ਨੂੰ ਸੱਦੇ ਕਿ ਘਰਾਂ ਵਾਲੇ ਕਹਿ ਕਿ ਬਲਾਉਦੇ ਹਨ ਤੇ ਇਹ ਘਰ ਸਹਿਣਾ ਪੱਤੀ ਵਿੱਚ ਆਉਦੇ ਹਨ, ਇਹਨਾਂ ਘਰਾਂ ਵਿੱਚੋ ਖੇਤੀਬਾੜ੍ਹੀ ਦੇ ਨਾਲ ਨਾਲ ਫੌਜ ਵਿੱਚ ਦੇਸ਼ ਦੀਆਂ 1965 ਅਤੇ 1971ਦੀਆਂ ਜੰਗਾਂ ਵਿੱਚ ਦੇਸ਼ ਪ੍ਰਤੀ ਯੋਗਦਾਨ ਰਿਹਾਂ ਅਤੇ ਨਾਲ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਇਸ ਲਾਣੇ ਦੇ ਲੋਕਾਂ ਦੇ ਘਰ ਪਰਿਵਾਰ ਹਨ, ਇਹਨਾਂ ਦੇ 60 ਤੋਂ 65 ਘਰ ਹਨ ਪਿੰਡ ਵਿੱਚ ਸਭ ਤੋਂ ਵੱਡਾ ਤੇ ਮਿਹਨਤੀ ਲਾਣਾ ਆ ਬਾਬੇ ਸੱਦੇ ਦਾ ! ਧਰਮੇ ਕੇ ਪ੍ਰੀਵਾਰ ਵੀ ਇਸੇ ਪਿੰਡ ਦੇ ਵਾਸੀ ਹਨ , ਅੰਗਰੇਜ਼ਾਂ ਦੇ ਸਮੇਂ ਬਰਜਿੰਦਰ ਸਿੰਘ ਨੰਬਰਦਾਰ ਦੀ ਸਰਕਾਰੇ ਦਰਬਾਰੇ ਪੂਰੀ ਤੂਤੀ ਬੋਲਦੀ ਸੀ । ਪਿੰਡ ਵਿਚਕਾਰ ਬਾਬੇ ਰੋਡੂ ਸ਼ਾਹ ਦਾ ਖੂਹ ਵੀ ਇਤਿਹਾਸਕ ਸਥਾਨ ਹੈ । ਅਤੇ ਨਾਲ ਨਾਲ ਬਾਬਾ ਵਿਸ਼ਕਰਮਾ ਜੀ ਦੀ ਜਗ੍ਹਾ ਵੀ ਬਣੀ ਹੋਈ ਹੈ ਜਿਸ ਅਸਥਾਨ ਤੇ ਹਰ ਸਾਲ ਪਿੰਡ ਦੇ ਲੋਕ ਸ਼੍ਰੀ ਆਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਦੇ ਹਨ ਅਤੇ ਹਰ ਲੋਹੜੀ ਅਤੇ ਮਾਘੀ ਤੇ ਨਗਰ ਦੇ ਮੁੱਖ ਬੱਸ ਅੱਡੇ ਤੇ ਸ਼੍ਰੀ ਆਖੰਡ ਪਾਠ ਸਾਹਿਬ ਕਰਵਾਉਦੇ ਹਨ। ਪਿੰਡ ਵਿਚ ਵੱਡੇ ਵੱਡੇ ਦਰਵਾਜ਼ੇ ਹੁੰਦੇ ਸਨ ॥ ਦਰਵਾਜ਼ਿਆਂ ਅੰਦਰ ਕਈ ਕਈ ਪਰਿਵਾਰ ਰਹਿੰਦੇ ਸਨ । ਦਰਵਾਜ਼ਿਆਂ ਅੱਗੇ ਬੈਠਣ ਲਈ ਥੜੇ ਬਣੇ ਹੁੰਦੇ ਸਨ । ਤਾ ਹੀ ਤਾ ਬਾਬੂ ਰਜਬ ਅਲੀ ਦੇ ਛੰਦਾਂ ਵਿਚ ਜ਼ਿਕਰ ਆਉਂਦਾ ਹੈ ਸਾਹੋ ਕਿਆ ਦੇ ਪੜੇ ਬਾਹਲੇ ਮਾੜੀ ਪਿੰਡ ਥੜ੍ਹੇ ਬਾਹਲ਼ੇ। ਪਿੰਡ ਵਿੱਚ ਸਾਰੀਆਂ ਜਾਤਾਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਸਦੀਆਂ ਤੋ ਰਹਿੰਦੇ ਹਨ। ਬੌਰੀਏ ਸਿੱਖ , ਹਰੀਜਨ ਸਿੱਖ , ਨਾਈ , ਜੱਟ , ਬਾਣੀਏ . ਘਮਿਆਰ , ਸ਼ੀਬੇ , ਮਿਸਤਰੀ , ਸੁਨਿਆਰੇ ਝਿਉਰ, ਤਰਖਾਣ, ਚੁਮਾਰ , ਜੁਲਾਹੇ ਮਹਿਰੇ , ਜਾਤੀਆ ਦੇ ਲੋਕ ਅਤੇ ਮੁਸਲਮਾਨ ਵੀ ਇਸ ਪਿੰਡ ਦੀ ਸ਼ਾਨ ਹਨ ।ਜੈਲਾ ਰਾਜਾ , ਹਰੀਰਾਮ ਕੇ ਜ਼ੈਲਦਾਰ , ਕਰਮਚੰਦ ਮਹਾਜਨ .

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  95. 95

    ਵਿਜੇ ਸ਼ੇਖਰ ਸ਼ਰਮਾ

    ਵਿਜੇ ਸ਼ੇਖਰ ਸ਼ਰਮਾ

    ਵਿਜੇ ਸ਼ੇਖਰ ਸ਼ਰਮਾ is ਇੱਕ ਭਾਰਤੀ ਉੱਦਮੀ ਤੇ ਪੇਅਟੀਐੱਮ ਕੰਪਨੀ ਦਾ ਸੰਸਥਾਪਕ ਹੈ।ਸ਼ਰਮੇ ਦਾ ਜਨਮ ਅਲੀਗੜ੍ਹ ਉੱਤਰ ਪ੍ਰਦੇਂਸ ਦੇ ਇੱਕ ਮੱਧਵਰਗੀ ਪਰਵਾਰ ਦੇ ਘਰ ਹੋਇਆ। ਸ਼ਰਮਾ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਤੇ ਸਾਫਟਬੈਂਕ ਦੇ ਮਾਸਾਯੋਸ਼ੀ ਸੋਨ ਨੂੰ ਆਪਣੇ ਪ੍ਰੇਰਨਾ ਸਰੋਤ ਦੱਸਦਾ ਹੈ।

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  96. 96

    ਧਨੀ ਰਾਮ ਚਾਤ੍ਰਿਕ

    ਧਨੀ ਰਾਮ ਚਾਤ੍ਰਿਕ

    ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ‌ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ‌

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0, 15

    1 ਦਿਨ ਸਟ੍ਰੀਕ

    🔍 🗞️
  97. 97

    ਰਹਿਰਾਸ

    ਰਹਿਰਾਸ

    ਰਹਿਰਾਸ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪ੍ਰਮਾਤਮਾ ਦੀ ਯਾਦ ਵਿਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ। ਦਿਨ ਦੀ ਸਮਾਪਤੀ ਤੇ ਇਹਦਾ ਪਾਠ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸਜੀਵ ਆਲੇ ਦੁਆਲੇ ਨੂੰ ਊਰਜਾ ਪ੍ਰਦਾਨ ਕਰਨਾ ਹੈ।ਸਿੱਖ ਆਪਣੀ ਦਿਨ ਭਰ ਦੀ ਥਕਾਵਟ ਇਸ ਦੁਆਰਾ ਦੂਰ ਕਰਦਾ ਹੈ। ਪ੍ਰਮਾਤਮਾ ਨੂੰ ਯਾਦ ਕਰਦਿਆਂ ਸਿੱਖ ਤਰੋਤਾਜ਼ਾ ਹੋ ਜਾਂਦਾ ਹੈ। ਰਹਿਰਾਸ ਸਾਹਿਬ ਨਾਲ ਮਨ ਨੂੰ ਸਕੂਨ ਮਿਲਦਾ ਹੈ ਜਿਸ ਨਾਲ ਭਟਕਣਾ ਦੂਰ ਹੁੰਦੀ ਹੈ ਔਰ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਰਾਸ ਸਾਹਿਬ ਨੂੰ ਹਰ ਰੋਜ਼ ਕਰਨਾ ਜਰੂਰੀ ਹੈ ਕਿਉਂ ਕੇ ਸਿੱਖ ਨੂੰ ਹੁਕਮ ਵੀ ਹੈ ਔਰ ਇਹ ਆਤਮਾ ਦੀ ਇਕ ਬਹੁਤ ਹੀ ਵਡਮੁੱਲੀ ਖੁਰਾਕ ਵੀ ਇਹਨੂੰ ਜਪਣ ਨਾਲ ਖ਼ੁਦ ਨੂੰ ਸਵੇਰੇ ਉੱਠਣ ਚ ਵੀ ਤਰੋਤਾਜਗੀ ਮਿਲਦੀ ਹੈ। ਸਾਰੇ ਦਿਨ ਦੇ ਕਾਰ ਵਿਹਾਰਾਂ ਪਿੱਛੋਂ ਖਿੰਡਰਿਆ ਪੁੰਨਡਰਿਆ ਮਨ ਟਿਕਦਾ ਹੈ ਤਾ ਰਹਿਰਾਸ ਸਾਹਿਬ ਦੀ ਬਾਣੀ ਰਾਹੀਂ ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮੱਕਸਦ ਯਾਦ ਕਰਵਾਇਆ ਜਾਂਦਾ ਹੈl ਰਹਿਰਾਸ ਸਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਹੋਈ ਸੀ l ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ – “ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ ਮਿਲੰਦੇ “ ਰਹਿ ਮਤਲਬ ਰਸਤਾ ਤੇ ਰਾਸ ਮਤਲਬ ਪੂੰਜੀ- ਰਹਿਰਾਸ,ਸਾਡੀ ਹਰੀ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈl ਪਹਿਲਾਂ ਇਸ ਬਾਣੀ ਨੂੰ ‘ਸੋਦਰੁ’ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈl ਦਸਮ ਪਾਤਸ਼ਾਹ ਵੇਲੇ ਇਸ ਬਾਣੀ ਦੇ ਕੇਵਲ 9 ਸ਼ਬਦ ਸਨl ਸੋਦਰੁ ਦੇ ਪੰਜ ਸ਼ਬਦ ਤੇ ਸੋ ਪੁਰਖ ਦੇ ਚਾਰ ਸ਼ਬਦ ਪਰੰਤੂ ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ l ਰਹਿਰਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’) ਤਕ ਹੈ, ‘ਸੋਦਰ ਜਪੁਜੀ ਸਾਹਿਬ ਦੀ 27 ਪਉੜੀ ਵਿੱਚ ਆਉਂਦਾ ਜਦ ਕਿ ਰਹਿਰਾਸ ਸਾਹਿਬ ਦੀ ਸ਼ੁਰੂਵਾਤ ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾਸ ਸਾਹਿਬ ਜੀ ਦਾ ਪਹਿਲਾਂ ਸ਼ਬਦ ਹੈl ਜਪੁਜੀ ਕਿਸੇ ਰਾਗ ਨਾਲ ਸਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਹ ਰਾਗ ਆਸਾ ਦੇ ਸਿਰਲੇਖ ਹੇਠਾਂ ਆਉਂਦਾ ਹੈl ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ। “ਸੰਧਿਆ ਸਮੇ ਸੁਨੇ ਰਹਿਰਾਸ” ਅਤੇ “ਬਿਨ ਰਹਿਰਾਸ ਸਮਾਂ ਜੋ ਖੋਵੇ “ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ ਕਰਦੇ ਹਨ ?

    15 ਵਾਰੀ ਵੇਖਿਆ ਗਿਆ (0 ਕੱਲ੍ਹ ਤੋਂ)15, 15

    1+ ਦਿਨ ਸਟ੍ਰੀਕ

    🔍 🗞️
  98. 98

    ਸੰਚਾਰ

    ਸੰਚਾਰ

    ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-

    15 ਵਾਰੀ ਵੇਖਿਆ ਗਿਆ (↓4 ਕੱਲ੍ਹ ਤੋਂ)19, 15

    1+ ਦਿਨ ਸਟ੍ਰੀਕ

    🔍 🗞️
  99. 99

    ਬਲਦੇਵ ਸਿੰਘ ਸੜਕਨਾਮਾ

    ਬਲਦੇਵ ਸਿੰਘ ਸੜਕਨਾਮਾ

    ਬਲਦੇਵ ਸਿੰਘ ਸੜਕਨਾਮਾ (ਜਨਮ 11 ਦਸੰਬਰ 1942) ਇੱਕ ਕਵੀ, ਨਾਟਕਕਾਰ ਅਤੇ ਨਾਵਲਕਾਰ ਹੈ। ਉਹ ਕੁਝ ਸਮਾਂ ਸਰਕਾਰੀ ਅਧਿਆਪਕ ਵੀ ਰਿਹਾ ਹੈ। ਉਸ ਨੇ ਐਮ.ਏ.ਬੀ.ਐੱਡ.

    15 ਵਾਰੀ ਵੇਖਿਆ ਗਿਆ (↓20 ਕੱਲ੍ਹ ਤੋਂ)35, 15

    1+ ਦਿਨ ਸਟ੍ਰੀਕ

    🔍 🗞️
  100. 100

    ਬਿਜਲੀ ਨਿਰਮਾਣ

    ਬਿਜਲੀ ਨਿਰਮਾਣ

    ਬਿਜਲਈ ਨਿਰਮਾਣ ਜਾਂ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਜਨਰੇਸ਼ਨ ਬਿਜਲਈ ਪਾਵਰ ਨੂੰ ਹੋਰਾਂ ਬੁਨਿਆਦੀ ਊਰਜਾ ਸਰੋਤਾਂ ਤੋਂ ਬਣਾਉਣ ਦੀ ਕਿਰਿਆ ਹੁੰਦੀ ਹੈ। ਧਰਤੀ ਦੇ ਕਈ ਊਰਜਾ ਸਰੋਤਾਂ ਤੋਂ ਬਿਜਲੀ ਬਣਾਈ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਸਥਿਤਿਜ ਅਤੇ ਗਤਿਜ ਊਰਜਾ ਤੋਂ, ਕੋਲੇ ਜਾਂ ਨਿਊਕਲੀਅਰ ਪਦਾਰਥਾਂ ਦੇ ਤਾਪ ਤੋਂ, ਹਵਾ ਦੀ ਗਤੀ ਤੋਂ ਆਦਿ।

    15 ਵਾਰੀ ਵੇਖਿਆ ਗਿਆ (↓9 ਕੱਲ੍ਹ ਤੋਂ)24, 15

    1+ ਦਿਨ ਸਟ੍ਰੀਕ

    🔍 🗞️

ਡਾਟਾ ਪ੍ਰਾਪਤੀ ਸਮਾਂ: