ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਜਸਵੰਤ ਸਿੰਘ ਖਾਲੜਾ (1952–1995) ਇੱਕ ਭਾਰਤੀ ਮਨੁੱਖੀ ਅਧਿਕਾਰ ਕਾਰਕੁਨ ਸੀ। ਉਹ ਪੰਜਾਬ ਦੇ ਸਭ ਤੋਂ ਉੱਘੇ ਮਨੁੱਖੀ ਅਧਿਕਾਰ ਕਾਰਕੁਨਾਂ ਵਿੱਚੋਂ ਇੱਕ ਸੀ। ਉਸਨੇ ਪੰਜਾਬ, ਭਾਰਤ ਵਿੱਚ ਬਗਾਵਤ ਦੌਰਾਨ ਪੰਜਾਬ ਪੁਲਿਸ ਦੁਆਰਾ ਹਜ਼ਾਰਾਂ ਕਥਿਤ ਗੈਰ-ਨਿਆਇਕ ਕਤਲਾਂ, ਜਬਰੀ ਲਾਪਤਾ ਕੀਤੇ ਜਾਣ ਅਤੇ ਗੈਰ-ਕਾਨੂੰਨੀ ਸਸਕਾਰ ਦੇ ਸਬੂਤਾਂ ਦਾ ਪਰਦਾਫਾਸ਼ ਕੀਤਾ ਅਤੇ ਇਸਤੋਂ ਬਾਅਦ ਉਸਨੂੰ ਅੰਤਰਰਾਸ਼ਟਰੀ ਪਹਿਚਾਣ ਵੀ ਮਿਲੀ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸੀ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਦੀ ਮਹਤੱਤਾ ਅਤੇ ਪ੍ਰਭਾਵ ਕਾਰਨ ਉਸ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਗਿਆਨੀ ਦਿੱਤ ਸਿੰਘ (21 ਅਪ੍ਰੈਲ 1850- 6 ਸਤੰਬਰ 1901) ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।
ਜਨਰਲ ਰਿਲੇਟੀਵਿਟੀ (ਅੰਗਰੇਜ਼ੀ: General relativity), ਜਿਸਨੂੰ ਰਿਲੇਟੀਵਿਟੀ ਦੀ ਜਨਰਲ ਥਿਊਰੀ ਵੀ ਕਿਹਾ ਜਾਂਦਾ ਹੈ, 1915 ਵਿੱਚ ਅਲਬਰਟ ਆਈਨਸਟਾਈਨ ਦੁਆਰਾ ਛਾਪੀ ਗਈ ਗਰੈਵੀਟੇਸ਼ਨ ਦੀ ਜੀਓਮੈਟ੍ਰਿਕ ਥਿਊਰੀ ਹੈ ਅਤੇ ਅਜੋਕੀ ਭੌਤਿਕ ਵਿਗਿਆਨ ਵਿੱਚ ਗਰੈਵੀਟੇਸ਼ਨ ਦਾ ਚਲੰਤ ਵਿਵਰਣ ਹੈ। ਜਨਰਲ ਰਿਲੇਟੀਵਿਟੀ ਸਪੈਸ਼ਲ ਰਿਲੇਟੀਵਿਟੀ ਅਤੇ ਬ੍ਰਹਿਮੰਡੀ ਗਰੈਵੀਟੇਸ਼ਨ ਦੇ ਨਿਊਟਨ ਦੇ ਨਿਯਮਾਂ ਦਾ ਸਰਵਸਧਾਰਨ ਰੂਪ ਬਣਾਉਂਦੀ ਹੈ, ਸਪੇਸ ਅਤੇ ਟਾਈਮ ਦੇ ਇੱਕ ਰੇਖਾਗਣਿਤਿਕ ਗੁਣ ਦੇ ਰੂਪ ਵਿੱਚ ਗਰੈਵਿਟੀ ਦਾ ਇੱਕ ਯੂਨੀਫਾਈਡ (ਇਕੱਠਾ ਮਿਲਾਇਆ ਹੋਇਆ) ਵਿਵਰਣ ਮੁੱਹਈਆ ਕਰਵਾਉਂਦੀ ਹੈ। ਖਾਸਕਰਕੇ, ਸਪੇਸ ਦਾ ਕਰਵੇਚਰ ਐਨਰਜੀ ਅਤੇ ਮੋਮੈਂਟਮ ਨਾਲ ਸਿੱਧਾ ਸਬੰਧਿਤ ਹੁੰਦਾ ਹੈ ਚਾਹੇ ਜਿਹੋ ਜਿਹਾ ਮਰਜੀ ਪਦਾਰਥ ਅਤੇ ਰੇਡੀਏਸ਼ਨ ਮੌਜੂਦ ਹੋਵੇ। ਇਸ ਸਬੰਧ ਨੂੰ ਆਈਨਸਟਾਈਨ ਦੀਆਂ ਫੀਲਡ ਇਕੁਏਸ਼ਨਾਂ ਰਾਹੀਂ ਦਰਸਾਇਆ ਗਿਆ ਹੈ, ਜੋ ਅੰਸ਼ਿਕ ਡਿਫਰੈਂਸ਼ੀਅਲ ਸਮੀਕਰਨਾਂ ਦਾ ਇੱਕ ਸਿਸਟਮ ਹੈ।
ਤਮਿਲ਼ (ਤਮਿਲ਼: தமிழ்), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
ਇੰਡੋਨੇਸ਼ੀਆ ਲੋਕ-ਰਾਜ ਦੱਖਣ ਪੂਰਵ ਏਸ਼ੀਆ ਅਤੇ ਓਸ਼ਿਨਿਆ ਵਿੱਚ ਸਥਿਤ ਇੱਕ ਦੇਸ਼ ਹੈ। 17508 ਟਾਪੂਆਂ ਵਾਲੇ ਇਸ ਦੇਸ਼ ਦੀ ਜਨਸੰਖਿਆ ਲਗਭਗ 23 ਕਰੋੜ ਹੈ, ਇਹ ਦੁਨੀਆ ਦਾ ਚੌਥਾ ਸਭ ਤੋਂ ਜਿਆਦਾ ਆਬਾਦੀ ਅਤੇ ਦੁਨੀਆ ਵਿੱਚ ਸਭ ਤੋਂ ਵੱਡੀ ਮੁਸਲਮਾਨ ਆਬਾਦੀ ਵਾਲਾ ਦੇਸ਼ ਹੈ। ਦੇਸ਼ ਦੀ ਰਾਜਧਾਨੀ ਜਕਾਰਤਾ ਹੈ। ਦੇਸ਼ ਦੀ ਜ਼ਮੀਨੀ ਸੀਮਾ ਪਾਪੁਆ ਨਿਊ ਗਿਨੀ, ਪੂਰਵੀ ਤੀਮੋਰ ਅਤੇ ਮਲੇਸ਼ੀਆ ਦੇ ਨਾਲ ਮਿਲਦੀ ਹੈ, ਜਦੋਂ ਕਿ ਹੋਰ ਗੁਆਂਢੀ ਦੇਸ਼ਾਂ ਸਿੰਗਾਪੁਰ, ਫਿਲੀਪੀਂਸ, ਆਸਟਰੇਲਿਆ ਅਤੇ ਭਾਰਤ ਦਾ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਖੇਤਰ ਸ਼ਾਮਿਲ ਹੈ।
ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ
ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ, (APNA) ਅਮਰੀਕਾ ਵਿੱਚ ਸਥਿਤ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕਾਰਜਸ਼ੀਲ ਇੱਕ ਗੈਰ-ਸਰਕਾਰੀ ਅਤੇ ਗੈਰ-ਮੁਨਾਫਾ ਸਵੈ-ਸੇਵੀ ਸੰਸਥਾ ਵਿਸ਼ਵੀ ਸੰਸਥਾ ਹੈ ਜੋ 1984 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸੰਸਥਾ ਦੀ ਵਿੱਲਖਣਤਾ ਇਹ ਹੈ ਕਿ ਇਹ ਸਾਰੇ ਵਿਸ਼ਵ ਦੇ ਪੰਜਾਬੀਆਂ ਦੀ ਸਾਂਝੀਵਾਲਤਾ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿੱਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਅਤੇ ਹੋਰ ਵੱਖੋ-ਵੱਖ ਦੇਸਾਂ ਵਿੱਚ ਵੱਸਦੇ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਸਾਂਝੇ ਰੂਪ ਵਿੱਚ ਸ਼ਿਰਕਤ ਕਰਦੇ ਹਨ। ਇਸ ਸੰਸਥਾ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦੇ ਵਖਰੇਵੇਂ ਕਰਨ ਪਏ ਪਾੜੇ ਨੂੰ ਮਿਟਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਜ਼ਿਆਦਾਤਰ ਸਮੱਗਰੀ ਨੂੰ ਦੋਹਾਂ ਲਿਪੀਆਂ ਵਿੱਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਅਕੈਡਮੀ ਵੱਲੋ ਇੱਕ ਸਾਂਝ ਨਾਮ ਦਾ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜੋ ਸ਼ਾਹਮੁਖੀ ਅਤੇ ਗੁਰੁਮੁਖੀ ਦੋਵਾਂ ਲਿਪੀਆਂ ਵਿੱਚ ਲਾਹੌਰ ਅਤੇ ਲੁਧਿਆਣਾ ਤੋਂ ਪ੍ਰਕਾਸ਼ਿਤ ਹੁੰਦਾ ਹੈ।ਇਸ ਸੰਸਥਾ ਨੇ ਆਪਣੀ ਇੱਕ ਵਧੀਆ ਤਰੀਕੇ ਦੀ ਵੈੱਬਸਾਈਟ ਬਣਾਈ ਹੋਈ ਹੈ ਜਿਸ ਉੱਤੇ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਖੋਜ ਦੀ ਸਮੱਗਰੀ ਸਲੀਕੇ ਨਾਲ ਅਤੇ ਤਰਤੀਬ-ਬੱਧ ਤਰੀਕੇ ਨਾਲ ਪੇਸ਼ ਕੀਤੀ ਹੋਈ ਹੈ। ਸੰਸਥਾ ਨੇ ਇਹ ਵੈੱਬਸਾਈਟ 2010 ਵਿੱਚ ਬਣਾਈ ਸੀ। ਇਸ ਤੋਂ ਇਲਾਵਾ ਇਸ ਅਕੈਡਮੀ ਦੀ ਵੈੱਬਸਾਈਟ 'ਤੇ ਪੰਜਾਬੀ ਗੀਤ ਸੰਗੀਤ, ਸੂਫ਼ੀ ਕਾਵਿ, ਫ਼ਿਲਮਾਂ, ਨਾਟਕ ਆਦਿ ਦੀਆਂ ਆਡੀਓ, ਵੀਡੀਓ ਵੀ ਵੱਡੀ ਗਿਣਤੀ ਵਿੱਚ ਪੇਸ਼ ਕੀਤੀਆਂ ਹੋਈਆਂ ਹਨ। ਇਹ ਸੰਸਥਾ ਦੋਵਾਂ ਪੰਜਾਬਾਂ ਵਿੱਚ ਸਾਂਝਾਂ ਦਾ ਪੁਲ ਉਸਾਰਨ ਦੀ ਵਚਨਬੱਧਤਾ ਦੀ ਪਿਰਤ ਪੱਕਾ ਕਰਨ ਵਾਲੀ ਸੰਸਥਾ ਆਖੀ ਜਾ ਸਕਦੀ ਹੈ।
ਸਪੇਨ (ਸਪੈਨਿਸ਼: España, ਏਸਪਾਨਿਆ), ਆਧਿਕਾਰਿਕ ਤੌਰ ਉੱਤੇ ਸਪੇਨ ਦੀ ਰਾਜਸ਼ਾਹੀ, ਇੱਕ ਯੂਰਪੀ ਦੇਸ਼ ਅਤੇ ਯੂਰਪੀ ਸੰਘ ਦਾ ਇੱਕ ਮੈਂਬਰ ਰਾਸ਼ਟਰ ਹੈ। ਇਹ ਯੂਰਪ ਦੇ ਦੱਖਣ ਪੱਛਮ ਵਿੱਚ ਇਬੇਰੀਅਨ ਪ੍ਰਾਯਦੀਪ ਉੱਤੇ ਸਥਿਤ ਹੈ। ਇਸਦੇ ਦੱਖਣ ਅਤੇ ਪੂਰਬ ਵਿੱਚ ਭੂਮਧ ਸਾਗਰ ਇਲਾਵਾ ਬ੍ਰਿਟਿਸ਼ ਪਰਵਾਸੀ ਖੇਤਰ, ਜਿਬਰਾਲਟਰ ਦੀ ਇੱਕ ਛੋਟੀ ਜਿਹੀ ਸੀਮਾ ਦੇ, ਉੱਤਰ ਵਿੱਚ ਫ਼ਰਾਂਸ, ਅੰਡੋਰਾ ਅਤੇ ਬੀਸਕਾਏ ਦੀ ਖਾੜੀ ਅਤੇ ਅਤੇ ਪੱਛਮ-ਉੱਤਰ ਅਤੇ ਪੱਛਮ ਵਿੱਚ ਕਰਮਵਾਰ: ਅਟਲਾਂਟਿਕ ਮਹਾਸਾਗਰ ਅਤੇ ਪੁਰਤਗਾਲ ਸਥਿਤ ਹਨ।
ਦੇਬੀ ਮਖਸੂਸਪੁਰੀ (ਅੰਗ੍ਰੇਜ਼ੀ: Debi Makhsoospuri; ਜਨਮ: ਗੁਰਦੇਵ ਸਿੰਘ ਗਿੱਲ; ਮਿਤੀ 10 ਜੂਨ 1966) ਇੱਕ ਪੰਜਾਬੀ ਗਾਇਕ, ਗੀਤਕਾਰ, ਸ਼ਾਇਰ ਅਤੇ ਕਵੀ ਹੈ। ਉਹ ਸ਼ੁਰੁਆਤ ਵਿੱਚ ਗੀਤਕਾਰ ਸੀ ਅਤੇ ਉਸ ਦਾ ਪਹਿਲਾ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ। ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਬਾਅਦ ਵਿੱਚ ਉਸਨੇ ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ, ਅਤੇ ਹੰਸ ਰਾਜ ਹੰਸ ਵਰਗੇ ਪੰਜਾਬੀ ਕਲਾਕਾਰਾਂ ਲਈ ਗੀਤ ਲਿਖੇ ਹਨ। ਉਸਨੇ 1994 ਵਿੱਚ ਆਪਣੀ ਪਹਿਲੀ ਐਲਬਮ "ਜਦ ਮਾਂ ਨਹੀਂ ਰਹਿੰਦੀ" ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਗੋਗਾਜੀ(ਰਾਜਸਥਾਨੀ:गुग्गो) ਰਾਜਸਥਾਨ ਦੇ ਲੋਕ ਦੇਵਤਾ ਹਨ ਜਿਨ੍ਹਾਂ ਨੂੰ ਜਾਹਰਵੀਰ ਗੋਗਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਾਜਸਥਾਨ ਦੇ ਹਨੁਮਾਨਗੜ੍ਹ ਜਿਲ੍ਹੇ ਦਾ ਇੱਕ ਸ਼ਹਿਰ ਗੋਗਾਮੇੜੀ ਹੈ। ਇੱਥੇ ਭਾਦੋਂ ਸ਼ੁਕਲਪੱਖ ਦੀ ਨੌਮੀ ਨੂੰ ਗੋਗਾਜੀ ਦੇਵਤਾ ਦਾ ਮੇਲਾ ਭਰਦਾ ਹੈ। ਉਨ੍ਹਾਂ ਨੂੰ ਹਿੰਦੂ ਪੂਜਦੇ ਹਨ ਪਰ ਇਸਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਗੁਰਬਾਣੀ ਚ ਸਪਸ਼ਟ ਲਿਖਿਆ ਹੈ "ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥" I don't worship anyone other than God, I don't visit tombs and crematoriums.
ਇੱਕ ਇਲੈਕਟ੍ਰੋਮੈਗਨੈਟਿਕ ਫੀਲਡ (EMF ਜਾਂ EM ਫੀਲਡ) ਇੱਕ ਭੌਤਿਕੀ ਫੀਲਡ ਹੁੰਦੀ ਹੈ ਜੋ ਬਿਜਲਈ ਤੌਰ ਤੇ ਚਾਰਜ ਕੀਤੀਆਂ ਚੀਜ਼ਾਂ ਰਾਹੀਂ ਪੈਦਾ ਹੁੰਦੀ ਹੈ। ਇਹ ਫੀਲਡ ਦੇ ਦੁਆਲੇ ਅੰਦਰ ਦੀਆਂ ਚਾਰਜ ਕੀਤੀਆਂ ਚੀਜ਼ਾਂ ਦੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਇਲੈਕਟ੍ਰੋਮੈਗਨੈਟਿਕ ਫੀਲਡ ਸਾਰੀ ਸਪੇਸ ਵਿੱਚ ਅਨਿਸ਼ਚਿਤ ਤੌਰ ਤੱਕ ਫੈਲਦੀ ਹੈ ਅਤੇ ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆ ਨੂੰ ਦਰਸਾਉਂਦੀ ਹੈ। ਇਹ ਕੁਦਰਤ ਦੇ ਚਾਰ ਬੁਨਿਆਦੀ ਫੋਰਸਾਂ ਵਿੱਚੋਂ ਇੱਕ ਹੈ (ਹੋਰ ਹਨ, ਗਰੈਵੀਟੇਸ਼ਨ, ਕਮਜੋਰ ਪਰਸਪਰ ਕ੍ਰਿਆ ਅਤੇ ਤਾਕਤਵਰ ਪਰਸਪਰ ਕ੍ਰਿਆ)।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।
ਯੂਰੋ (ਨਿਸ਼ਾਨ: €; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਸ਼੍ਰੇਆ ਘੋਸ਼ਾਲ (ਜਨਮ 12 ਮਾਰਚ 1984) ਇੱਕ ਭਾਰਤੀ ਪਲੇਅਬੈਕ ਗਾਇਕ ਹੈ। ਹਿੰਦੀ ਦੇ ਇਲਾਵਾ ਉਸ ਨੇ ਅਸਾਮੀ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਮਿਲ ਅਤੇ ਤੇਲਗੂ ਆਦਿ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ। ਉਸ ਨੇ ਚਾਰ ਰਾਸ਼ਟਰੀ ਫਿਲਮ ਪੁਰਸਕਾਰ, ਛੇ ਫਿਲਮਫੇਅਰ ਪੁਰਸਕਾਰ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚ ਪੰਜ ਸਭ ਤੋਂ ਵਧੀਆ ਮਹਿਲਾ ਪਲੇਅਬੈਕ ਗਾਇਕ, ਸਰਬੋਤਮ ਪਲੇਬੈਕ ਗਾਇਕਾ ਲਈ 9 ਫਿਲਮਫੇਅਰ ਪੁਰਸਕਾਰ ਸਾਊਥ (ਦੋ ਕੰਨੜ ਲਈ, ਮਲਿਆਲਮ ਲਈ ਚਾਰ, ਤਾਮਿਲ ਲਈ ਦੋ ਅਤੇ ਇੱਕ ਤੇਲਗੂ ਲਈ), ਤਿੰਨ ਕੇਰਲ ਸਟੇਟ ਫਿਲਮ ਅਵਾਰਡ ਅਤੇ ਇੱਕ ਤਮਿਲਨਾਡੂ ਸਟੇਟ ਫਿਲਮ ਅਵਾਰਡ ਹੈ। ਉਸਨੇ ਕਈ ਭਾਰਤੀ ਭਾਸ਼ਾਵਾਂ ਵਿੱਚ ਫ਼ਿਲਮ ਸੰਗੀਤ ਅਤੇ ਐਲਬਮਾਂ ਲਈ ਗਾਣੇ ਰਿਕਾਰਡ ਕੀਤੇ ਹਨ ਅਤੇ ਉਸਨੇ ਆਪਣੇ ਆਪ ਨੂੰ ਭਾਰਤੀ ਸਿਨੇਮਾ ਦੀ ਪ੍ਰਮੁੱਖ ਪਲੇਬੈਕ ਗਾਇਕਾ ਦੇ ਤੌਰ ਤੇ ਸਥਾਪਿਤ ਕੀਤਾ ਹੈ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਬੁਲਗਾਰੀਆ ਦੱਖਣ-ਪੂਰਬੀ ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ ਸੋਫ਼ੀਆ ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ ਰੋਮਾਨੀਆ, ਪੱਛਮ ਵੱਲ ਸਰਬੀਆ ਅਤੇ ਮਕਦੂਨੀਆ, ਦੱਖਣ ਵੱਲ ਯੂਨਾਨ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ ਕਾਲੇ ਸਾਗਰ ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (632/681 - 1018) ਨੇ ਸਿਰਫ਼ ਬਾਲਕਨ ਖੇਤਰ ਦੀ ਨਹੀਂ ਸਗੋਂ ਪੂਰੇ ਪੂਰਬੀ ਯੂਰਪ ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ ਓਟੋਮਨ ਸ਼ਾਸਨ ਦੇ ਅਧੀਨ ਕਰ ਦਿੱਤਾ ਗਿਆ। 1877-78 ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। ਦੂਜੇ ਵਿਸ਼ਵ ਯੁੱਧ ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। 1989 ਦੇ ਇਨਕਲਾਬ ਤੋਂ ਬਾਅਦ 1990 ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ 2004 ਤੋਂ ਨਾਟੋ ਦਾ ਅਤੇ 2007 ਤੋਂ ਯੂਰਪੀ ਸੰਘ ਦਾ ਮੈਂਬਰ ਹੈ।
ਇੱਕ ਹੈਮਬਰਗਰ, ਬੀਫਬਰਗਰ ਜਾਂ ਬਰਗਰ ਇੱਕ ਸੈਂਡਵਿੱਚ ਹੁੰਦਾ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਪਕਾਇਆ ਹੋਇਆ ਮਾਸ ਪੈਟਿਜ਼, ਆਮ ਤੌਰ ਤੇ ਬੀਫ, ਇੱਕ ਕੱਟਿਆ ਹੋਇਆ ਬਟਰ ਰੋਲ ਜਾਂ ਬਨ ਵਿਚਕਾਰ ਰੱਖਿਆ ਜਾਂਦਾ ਹੈ। ਪੈਟੀ ਪੈਨ ਤਲੇ ਹੋਏ, ਬਾਰਾਂਕੱੁਏਡ ਜਾਂ ਬਰੇਕ ਨਾਲ ਭਰੇ ਹੋਏ ਹੋ ਸਕਦੀ ਹੈ। ਹੈਮਬਰਗਰਜ਼ ਨੂੰ ਅਕਸਰ ਪਨੀਰ, ਲੈਟਸ, ਟਮਾਟਰ, ਬੇਕਨ, ਪਿਆਜ਼, ਲੱਕੜੀ ਜਾਂ ਚਾਈਲਜ਼ ਨਾਲ ਸੇਵਾ ਦਿੱਤੀ ਜਾਂਦੀ ਹੈ; ਮਸਾਲੇ ਜਿਵੇਂ ਰਾਈ, ਮੇਅਨੀਜ਼, ਕੈਚੱਪ, ਸੁਆਦ, ਜਾਂ "ਵਿਸ਼ੇਸ਼ ਸਾਸ"; ਅਤੇ ਅਕਸਰ ਤਿਲ ਦੇ ਬੀਜਾਂ ਤੇ ਪਾਏ ਜਾਂਦੇ ਹਨ ਪਨੀਰ ਦੇ ਨਾਲ ਇੱਕ ਹੈਮਬਰਗਰ ਚੋਟੀ 'ਤੇ ਬਣਿਆ ਇੱਕ ਚੀਜਬਰਗਰ ਕਿਹਾ ਜਾਂਦਾ ਹੈ।
ਪਾਸ਼ (9 ਸਤੰਬਰ 1950 – 23 ਮਾਰਚ 1988) ਅਵਤਾਰ ਸਿੰਘ ਸੰਧੂ ਦਾ ਕਲਮ ਨਾਮ ਸੀ, 1970 ਦੇ ਦਹਾਕੇ ਦੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸੀ। ਉਸ ਨੂੰ 23 ਮਾਰਚ 1988 ਨੂੰ ਤਥਾਕਥਿਤ ਖਾੜਕੂਆਂ ਨੇ ਮਾਰ ਦਿੱਤਾ ਸੀ, ਕਿਉਂਕਿ ਪਾਸ਼ ਨੇ ਧਰਮ ਦੀ ਆੜ੍ਹ ਹੇਠ ਹੁੰਦੀ ਕਤਲੋਗਾਰਤ ਦੀ ਸਖ਼ਤ ਨਿੰਦਿਆ ਕੀਤੀ ਸੀ। ਉਸ ਦੇ ਜ਼ੋਰਦਾਰ ਖੱਬੇ-ਪੱਖੀ ਵਿਚਾਰ ਉਸ ਦੀ ਕਵਿਤਾ ਵਿੱਚ ਝਲਕਦੇ ਸਨ। ਪਾਸ਼ ਦੀ ਕਲਮ ਲਿਤਾੜੇ ਜਾ ਰਹੇ ਮਨੁੱਖੀ ਦੀ ਅਵਾਜ਼ ਬਣੀ।
ਤੁਲਨਾਤਮਕ ਸਿੱਖਿਆ ਸਮਾਜ ਵਿਗਿਆਨਾਂ ਵਿੱਚ ਇੱਕ ਅਨੁਸ਼ਾਸਨ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਵੱਖੋ-ਵੱਖਰੀਆਂ ਵਿੱਦਿਅਕ ਪ੍ਰਣਾਲੀਆਂ ਦੀ ਪੜਤਾਲ ਅਤੇ ਮੁਲਾਂਕਣ ਕਰਨਾ ਸ਼ਾਮਲ ਹੈ। ਇਸ ਖੇਤਰ ਵਿੱਚ ਮਾਹਿਰ ਸਾਰੇ ਸੰਸਾਰ ਵਿੱਚ ਸਿੱਖਿਆ ਲਈ ਸਰਵ-ਪ੍ਰਵਾਨਤ ਪਰਿਭਾਸ਼ਾਵਾਂ ਦੇ ਵਿਕਾਸ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਮਾਣਿਤ ਕਰਕੇ ਅੱਗੇ ਵਧਾਉਣ ਵਿੱਚ ਰੁੱਝੇ ਹੋਏ ਹਨ। ਇਸ ਦਾ ਉਦੇਸ਼ ਵਿੱਦਿਅਕ ਢਾਂਚੇ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਸਿੱਖਿਆ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਸਫਲਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ।
ਸਰਕਾਰ (ਅੰਗਰੇਜੀ: Government) ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਵਿੱਚ ਵਿਧਾਨਕਾਰ, ਪ੍ਰਸ਼ਾਸ਼ਕ, ਇਨਸਾਫ਼ ਅਹੁਦਾਰ ਅਤੇ ਨੌਕਰਸ਼ਾਹ ਸਾਂਝੇ ਰੂਪ ਵਿੱਚ ਪੂਰੇ ਰਾਜ ਦਾ ਕਾਬੂ ਰੱਖਦੇ ਹਨ। ਇਹ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜਾ ਕਾਨੂੰਨ ਰਾਜ ਵਿੱਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਨ ਦੇ ਢਾਂਚੇ ਵੱਖਰੇ-ਵੱਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿੱਚ ਕਿਸੇ ਖ਼ਾਸ ਆਦਮੀ ਜਾਂ ਉਸ ਦੇ ਵਾਰਸਾਂ ਨੂੰ ਹੀ ਸਰਕਾਰ ਵਿੱਚ ਰੱਖਿਆ ਜਾਂਦਾ ਹੈ ਪਰ ਲੋਕਤੰਤਰ ਵਿੱਚ ਸਰਕਾਰ ਦੇ ਲਈ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਦੇ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।
ਗਿਰਝ ਪੰਛੀਆਂ ਦੀ ਇੱਕ ਜਾਤੀ ਹੈ ਜੋ ਕਿ ਸਫ਼ਾਈ ਪੰਛੀਆਂ ਦੇ ਸਮੂਹਾਂ ਨਾਲ ਸਬੰਧਤ ਹਨ। ਇਸ ਜਾਤੀ ਦੀਆਂ ਦੋ ਕਿਸਮਾਂ ਹਨ- ਨਵੀਨ ਗਿਰਝਾਂ ਅਤੇ ਅਫਰੀਕਾ ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸ਼ਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਤਨ ਗਿਰਝਾਂ। ਨਵੀਨ ਗਿਰਝ ਉੱਤਰ ਅਤੇ ਦੱਖਣ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿਰਝ, ਕੈਲੀਫੋਰਨੀਆਈ ਗਿਰਝ, ਤੁਰਕਈ ਗਿਰਝ ਅਤੇ ਕਾਲੀ ਅਮਰੀਕੀ ਗਿਰਝ ਸ਼ਾਮਿਲ ਹਨ। ਪੁਰਾਤਨ ਗਿਰਝ ਯੂਰਪ, ਅਫ਼ਰੀਕਾ ਅਤੇ ਏਸ਼ੀਆ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿਰਝ, ਕਾਲਾ ਗਿਰਝ, ਚਿੱਟੀ ਚੁੰਜ ਵਾਲਾ ਗਿਰਝ, ਗ੍ਰਿਫਨ ਗਿਰਝ ਅਤੇ ਸਫ਼ਾਈ ਗਿਰਝ ਮੁੱਖ ਹਨ। ਇਸ ਦਾ ਮਤਲਬ ਹੈ ਕਿ ਆਸਟਰੇਲੀਆ ਅਤੇ ਅੰਟਾਰਕਟੀਕਾ ਨੂੰ ਛੱਡਕੇ ਗਿੱਧ ਇਨ੍ਹਾਂ ਦੋ ਸਮੂਹਾਂ ਦੇ ਵਿੱਚ, ਹਰ ਮਹਾਂਦੀਪ ਵਿੱਚ ਮਿਲਦੇ ਹਨ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੀ ਸੂਚੀ
ਇਹ ਸੂਚੀ ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੇ ਅਰਥਾਂ ਬਾਬਤ ਹੈ| SI ਇਕਾਈਆਂ ਬਰੈਕਟਾਂ ਅੰਦਰ ਇਸ਼ਾਰਾ ਕੀਤੀਆਂ ਗਈਆਂ ਹਨ| ਯੂਨੀਕੋਡ ਬਲੌਕ ਵਾਸਤੇ, ਗਣਿਤਿਕ ਅਲਫਾਨਿਊਮਰਿਕ ਚਿੰਨ ਦੇਖੋ|
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ। ਇਸਨੇੇ ਸਿੱੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ। ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚਿਆ। ਜਿੱਥੇ ਉਸਨੇ ਸਿੱਖਾਂ ਨੂੰ ਇਹ ਖਬਰ ਦੁਖੀ ਹਿਰਦੇ ਨਾਲ ਰੋਂਦਿਆਂ ਹੋਇਆਂ ਸੁਣਾਈ। ਇਹ ਸੁਣ ਕੇ ਜਿੱਥੇ ਨੌਜਵਾਨਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ ਉੱਥੇ ਹੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਵਿਉਂਤਬੰਦੀ ਵੀ ਕੀਤੀ ਜਾਣ ਲੱਗੀ ਜਿਸ ਤਹਿਤ ਸਿੱਖਾਂ ਦੇ ਉੱਥੋਂ ਦੇ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ 'ਹੈ ਕੋਈ ਜੋ ਮੱਸੇ ਰੰਘੜ ਨੂੰ ਪਾਰ ਬੁਲਾ ਸਕੇ ਤੇ ਹਰਿਮੰਦਰ ਸਾਹਿਬ ਨੂੰ ਬਚਾ ਸਕੇ?
ਕਸ਼ਮੀਰ ਬਖੇੜਾ (ਹਿੰਦੀ: कश्मीर विवाद — ਕਸ਼ਮੀਰ ਵਿਵਾਦ, Urdu: مسئلۂ کشمیر — ਮਸਲਾ-ਏ ਕਸ਼ਮੀਰ) ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ) ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ।
ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.
ਬਾਰਸੀਲੋਨਾ ਗਿਰਜ਼ਾਘਰ (ਕਾਤਾਲਾਨ ਭਾਸ਼ਾ: Catedral de la Santa Creu i Santa Eulàlia, ਸਪੇਨੀ ਭਾਸ਼ਾ: Catedral de la Santa Cruz y Santa Eulalia) ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ। ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ। ਇਸਨੂੰ 13 ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ.
ਸੁਰੱਖਿਆ, ਬਾਹਰੀ ਤਾਕਤਾਂ ਤੋਂ ਸੰਜਮਿਤ ਨੁਕਸਾਨ (ਜਾਂ ਹੋਰ ਅਣਚਾਹੇ ਜ਼ਬਰਦਸਤ ਬਦਲਾਵ) ਤੋਂ ਆਜ਼ਾਦੀ ਹੈ, ਜਾਂ ਇਸ ਦੇ ਵਿਰੁੱਧ ਸਥਿਰਤਾ, ਸੁਰੱਖਿਆ ਦੇ ਲਾਭਸ਼ੀਲਤਾ (ਤਕਨੀਕੀ ਰੂਪ ਨਾਲ ਹਵਾਲਾ ਦੇਣ ਵਾਲੇ) ਵਿਅਕਤੀਆਂ ਅਤੇ ਸਮਾਜਿਕ ਸਮੂਹਾਂ, ਵਸਤੂਆਂ ਅਤੇ ਸੰਸਥਾਵਾਂ, ਵਾਤਾਵਰਣ ਪ੍ਰਣਾਲੀਆਂ, ਅਤੇ ਇਸਦੇ ਵਾਤਾਵਰਨ ਦੁਆਰਾ ਅਣਚਾਹੇ ਬਦਲਾਵ ਨਾਲ ਕਮਜ਼ੋਰ ਹੋਣ ਵਾਲੀ ਕਿਸੇ ਵੀ ਹੋਰ ਸੰਸਥਾ ਜਾਂ ਘਟਨਾ ਹੋ ਸਕਦੇ ਹਨ।
ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਪਹਿਲਾ
ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ – ਭਾਗ ਪਹਿਲਾ 2010 ਵਿੱਚ ਰਿਲੀਜ਼ ਹੋਈ ਇੱਕ ਫ਼ੈਂਟੇਸੀ ਫ਼ਿਲਮ ਹੈ। ਜਿਸਦਾ ਨਿਰਦੇਸ਼ਨ ਡੇਵਿਡ ਯੇਟਸ ਨੇ ਅਤੇ ਜਿਸਦੀ ਵੰਡ ਵਾਰਨਰ ਬ੍ਰਦਰਜ਼ ਨੇ ਕੀਤੀ ਹੈ। ਇਹ ਜੇ. ਕੇ.
ਰਾਜਕੁਮਾਰ ਰਾਓ (ਜਨਮ 31 ਅਗਸਤ 1984), ਜਿਸਨੂੰ ਕਿ ਰਾਜਕੁਮਾਰ ਯਾਦਵ ਦੇ ਨਾ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਹੈ। ਉਸਨੇ ਹਿੰਦੀ ਸਿਨੇਮੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹ ਰਾਸ਼ਟਰੀ ਫ਼ਿਲਮ ਪੁਰਸਕਾਰ ਤੋਂ ਇਲਾਵਾ ਤਿੰਨ ਫ਼ਿਲਮਫ਼ੇਅਰ ਪੁਰਸਕਾਰ ਅਤੇ ਇੱਕ ਏਸ਼ੀਆ ਪੈਸੀਫ਼ਿਕ ਸਕਰੀਨ ਇਨਾਮ ਜਿੱਤ ਚੁੱਕਾ ਹੈ। ਉਸਨੂੰ ਭਾਰਤੀ ਮੀਡੀਆ ਵਿੱਚ ਇਸ ਪੀਡ਼੍ਹੀ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਜਸਟਿਨ ਡ੍ਰੂ ਬੀਬਰ (ਅੰਗਰੇਜ਼ੀ: Justin Drew Bieber, ਜਨਮ 1 ਮਾਰਚ 1994) ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ। ਬੀਬਰ ਨੂੰ ਸਕੂਟਰ ਬ੍ਰਾਊਨ ਨੇ 2008 ਵਿੱਚ ਖੋਜ ਕਢਿਆ ਸੀ ਜਿਹਨਾਂ ਨੇ ਉਹ ਦੇ ਵੀਡੀਓ ਯੂਟਿਊਬ ਉੱਤੇ ਦੇਖਿਆ ਅਤੇ ਅੱਗੇ ਚੱਲਕੇ ਉਸ ਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ। ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ। ਬੀਬਰ ਦਾ ਪਹਿਲਾ ਗੀਤ "ਵਨ ਟਾਈਮ" 2009 ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸ ਨੂੰ ਨਵਁਬਰ 2009 ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ ਬਿਲਬਾਰਡ ਹੌਟ 100 ਦੀ ਸੂਚੀ ਵਿੱਚ ਸ਼ਾਮਿਲ ਸਨ।
ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ) ਜਾਂ (1506 -1631) ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ, ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਖ਼ਾਲਿਸਤਾਨ (ਭਾਵ: "ਖ਼ਾਲਸੇ ਦੀ ਸਰਜ਼ਮੀਨ") ਪੰਜਾਬ ਦੇ ਸਿੱਖ ਵਾਸੀਆਂ ਦੁਆਰਾ ਪ੍ਰਸਤਾਵਿਤ ਖੁਦਮੁਖਤਿਆਰ ਮੁਲਕ ਨੂੰ ਦਿੱਤਾ ਗਿਆ ਨਾਮ ਹੈ। ਖ਼ਾਲਿਸਤਾਨ ਦੇ ਖ਼ੇਤਰੀ ਦਾਅਵੇ ਸਪੱਸ਼ਟ ਨਹੀਂ ਹਨ, ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਖ਼ੇਤਰਾਂ ਉੱਤੇ ਆਪਣਾ ਦਾਅਵਾ ਕਰਦੀਆਂ ਹਨ, ਇਨ੍ਹਾਂ ਦਾਅਵਿਆਂ ਵਿੱਚ ਪ੍ਰਮੁੱਖਤਾ ਨਾਲ ਸਿੱਖ ਬਹੁਗਿਣਤੀ ਵਾਲਾ ਪੰਜਾਬ ਰਾਜ ਅਤੇ ਸੰਭਾਵੀ ਤੌਰ ਤੇ ਗੁਆਂਢੀ ਰਾਜਾਂ ਦੇ ਪੰਜਾਬੀ ਬੋਲਣ ਵਾਲੇ ਖ਼ੇਤਰ ਸ਼ਾਮਿਲ ਹਨ। ਖ਼ਾਲਿਸਤਾਨੀ ਵੱਖਵਾਦੀਆਂ ਨੇ 29 ਅਪ੍ਰੈਲ 1986 ਨੂੰ ਭਾਰਤ ਤੋਂ ਆਪਣੀ ਇੱਕਪਾਸੜ ਆਜ਼ਾਦੀ ਦਾ ਐਲਾਨ ਕੀਤਾ। 1980 ਅਤੇ 1990 ਦੇ ਦਹਾਕੇ ਦੌਰਾਨ ਖ਼ਾਲਿਸਤਾਨ ਲਹਿਰ ਆਪਣੇ ਸਿਖ਼ਰ 'ਤੇ ਸੀ ਪਰ 1995 ਤੱਕ ਭਾਰਤ ਸਰਕਾਰ ਨੇ ਇਸ ਲਹਿਰ ਨੂੰ ਦਬਾ ਦਿੱਤਾ।
ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ 13 ਅਕਤੂਬਰ, 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿੱਚ ਹੋਇਆ। ਉਹਨਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਪ੍ਰਮਾਨੰਦ ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਮ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ, 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੜੌਲੀ ਚੁਣੇ ਗਏ।
ਬਾਰਟੋਲੋਮੀਉ ਡਿਆਸ (ਪੁਰਤਗਾਲੀ: Bartolomeu Dias) (1450 - 29 ਮਈ, 1500) ਜਿਸ ਨੂੰ ਬਾਥੋਲੋਮੀਉ ਡਿਆਸ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਕਾਢਕਾਰ ਸੀ ਅਤੇ ਸਰਵਪ੍ਰਥਮ ਯੂਰਪੀ ਸੀ ਜਿਸ ਨੇ ਕੇਪ ਆਫ ਗੁਡ ਹੋਪ ਤੋਂ ਹੁੰਦੇ ਹੋਏ ਸਮੁੰਦਰੀ ਰਸਤੇ ਪੂਰਬ ਦੇ ਵੱਲ ਯਾਤਰਾ ਕੀਤੀ। ਸੰਨ 1487 ਵਿੱਚ, ਪੁਰਤਗਾਲ ਦੇ ਮਹਾਰਾਜ ਕਿੰਗ ਜਾਨ ਦੂਸਰਾ ਨੇ ਡਿਆਸ ਨੂੰ ਪੂਰਬ ਵਿੱਚ ਇੱਕ ਈਸਾਈ ਰਾਜਾ ਪ੍ਰੈਸਟਰ ਜਾਨ ਦੀ ਧਰਤੀ ਦੀ ਖੋਜ ਕਰਨ ਨੂੰ ਕਿਹਾ। ਕਿਉਂਕਿ ਪ੍ਰੈਸਟਰ ਜਾਨ ਵਾਸਤਵ ਵਿੱਚ ਕੋਈ ਨਹੀਂ ਸੀ, ਡਿਆਸ ਨੂੰ ਕੋਈ ਧਰਤੀ ਨਹੀਂ ਮਿਲੀ ਲੇਕਿਨ ਉਸਨੂੰ 1488 ਵਿੱਚ ਅਟਲਾਂਟਿਕ ਮਹਾਸਾਗਰ ਤੋਂ ਹਿੰਦ ਮਹਾਸਾਗਰ ਹੁੰਦੇ ਹੋਏ ਏਸ਼ੀਆ ਤੱਕ ਜਾਣ ਦਾ ਰਸਤਾ ਜ਼ਰੂਰ ਮਿਲ ਗਿਆ। ਸੰਨ 1500 ਵਿੱਚ ਪੈਦਰੋ ਆਲਵਾਰੇਸ ਕਾਬਰਾਲ ਦੀ ਬਰਾਜ਼ੀਲ ਦੀ ਖੋਜਯਾਤਰਾ ਦਾ ਨਯੋਗ ਕਰਦੇ ਸਮਾਂ ਇੱਕ ਸਮੁੰਦਰੀ ਤੂਫਾਨ ਵਿੱਚ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਉਸ ਦੀ ਇੱਕ ਮੂਰਤੀ ਕੇਪ ਟਾਉਨ, ਦੱਖਣ ਅਫਰੀਕਾ ਵਿੱਚ ਸਥਾਪਤ ਕੀਤੀ ਗਈ। ਇਸ ਖੋਜਯਾਤਰਾ ਦਾ ਇੱਕ ਹੋਰ ਉਦੇਸ਼ ਉਹਨਾਂ ਦੇਸ਼ਾਂ ਵਿੱਚ ਜਾ ਕੇ, ਜਿਹਨਾਂ ਦੇ ਬਾਰੇ ਵਿੱਚ ਜਾਣਕਾਰੀ ਜੋਆਓ ਅਫੋਂਸੋ ਦਿ ਏਵੀਰੋ (ਸੰਭਵ ਤੌਰ ਤੇ ਇਥੋਪੀਆ ਅਤੇ ਏਡਨ) ਜਿਹਨਾਂ ਦੇ ਨਾਲ ਪੁਰਤਗਾਲੀ ਚੰਗੇ ਸੰਬੰਧ ਚਾਹੁੰਦੇ ਸਨ। ਡਿਆਸ ਨੂੰ ਦੱਖਣ ਏਸ਼ਿਆ ਵਿੱਚ ਵਪਾਰ ਉੱਤੇ ਮੁਸਲਮਾਨਾਂ ਦੇ ਏਕਾਧਿਕਾਰ ਨੂੰ ਚੁਨੈਤੀ ਦੇਣ ਲਈ ਵੀ ਭੇਜਿਆ ਗਿਆ ਸੀ।
ਬਨਸਪਤੀ ਵਿਗਿਆਨ ਵਿੱਚ ਫਲ ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ। ਅਸਲ ਵਿਚ, ਇਨਸਾਨ ਅਤੇ ਬਹੁਤ ਸਾਰੇ ਜਾਨਵਰ ਭੋਜਨ ਦੇ ਇੱਕ ਸਰੋਤ ਦੇ ਤੌਰ 'ਤੇ ਫਲ ਉੱਤੇ ਨਿਰਭਰ ਹੋ ਗਏ ਹਨ। ਆਮ ਭਾਸ਼ਾ ਦੀ ਵਰਤੋ ਵਿੱਚ," ਫਲ" ਆਮ ਤੌਰ 'ਤੇ ਅਜਿਹੇ ਸੇਬ, ਸੰਤਰੇ, ਅੰਗੂਰ, ਸਟ੍ਰਾਬੇਰੀ, ਕੇਲੇ, ਅਤੇ ਨਿਬੂ ਦੇ ਤੌਰ 'ਤੇ, ਕੱਚੇ ਮਿੱਠੇ ਜਾ ਖਟਾਈ ਤੇ ਖਾਣ ਵਾਲੇ ਹਨ। ਦੂਜੇ ਪਾਸੇ, ਬਨਸਪਤੀ ਵਿਗਿਆਨ" ਵਿੱਚ ਮੱਕੀ, ਕਣਕ ਅਨਾਜ, ਅਤੇ ਟਮਾਟਰ ਫਲ ਤਾ ਹਨ ਪਰ ਇਹਨਾਂ ਨੂੰ ਫਲ ਨਹੀਂ ਕਿਹਾ ਜਾਂਦਾ ਹੈ। ਫ਼ਲ ਵਿੱਚ ਫਾਈਬਰ, ਪਾਣੀ, ਵਿਟਾਮਿਨ C ਅਤੇ ਸ਼ੱਕਰ ਆਮ ਤੌਰ ਉੱਤੇ ਹੁੰਦੇ ਹਨ। ਫਲ ਦੇ ਨਿਯਮਤ ਸੇਵਨ ਨਾਲ ਕੈੰਸਰ ਦਾ ਜੋਖਮ ਘੱਟ ਹੁੰਦਾ ਹੈ। ਕਾਰਡੀਓਵੈਸਕੁਲਰ ਰੋਗ (ਖਾਸ ਕਰ ਕੇ ਕੋਰੋਨਰੀ ਦਿਲ ਦੀ ਬੀਮਾਰੀ), ਸਟਰੋਕ, ਅਲਜ਼ਾਈਮਰ ਰੋਗ, ਮੋਤੀਆ ਵਰਗੇ ਰੋਗ ਫਲ ਦਾ ਸੇਵਨ ਕਰਨ ਨਾਲ ਘੱਟ ਹੁੰਦੇ ਹਨ। ਫ਼ਲਾ ਵਿੱਚ ਪੋਟਾਸ਼ੀਅਮ ਦੀ ਕਾਫੀ ਮਾਤਰਾ ਸ਼ਾਮਲ ਹੁੰਦੀ ਹੈ। ਫਲ ਭਾਰ (ਮੋਟਾਪਾ) ਘੱਟ ਕਰਨ ਵਿੱਚ ਵੀ ਲਾਭਦਾਇਕ ਹੁੰਦੇ ਹਨ। ਫਲ ਕੈਲੋਰੀ ਵਿੱਚ ਬਹੁਤ ਘੱਟ ਹਨ।
ਐਨਤੋਨੀਓ ਮੈਨੁਅਲ ਦੇ ਓਲੀਵੇਰਾ ਗੁਤੇਰਸ (ਜਨਮ 30 ਅਪ੍ਰੈਲ 1949) ਇੱਕ ਪੁਰਤਗਾਲੀ ਸਿਆਸਤਦਾਨ ਅਤੇ ਡਿਪਲੋਮੈਟ ਹੈ ਜੋ ਸੰਯੁਕਤ ਰਾਸ਼ਟਰ ਦਾ ਮੌਜੂਦਾ ਸਕੱਤਰ-ਜਨਰਲ ਹੈ। ਗੁਤੇਰਸ 1995 ਤੋਂ 2002 ਤੱਕ ਪੁਰਤਗਾਲ ਦਾ ਪ੍ਰਧਾਨ ਮੰਤਰੀ ਰਿਹਾ। ਉਸ ਨੇ ਸੋਸ਼ਲਿਸਟ ਇੰਟਰਨੈਸ਼ਨਲ ਦੇ ਪ੍ਰਧਾਨ ਦੇ ਤੌਰ 'ਤੇ ਇੱਕ ਵਾਰ ਲਈ ਸੇਵਾ ਕੀਤੀ। ਉਹ ਜੂਨ 2005 ਤੋਂ ਦਸੰਬਰ 2015 ਤੱਕ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦਾ ਹਾਈ ਕਮਿਸ਼ਨਰ ਸੀ ਅਤੇ ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੈਨ ਕੀ ਮੂਨ ਤੋਂ ਬਾਅਦ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ ਐਲਾਨ ਕੀਤਾ।
ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ਹੈ ਜੋ ਪਹਿਲੀ ਵਾਰ 1998 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸਨੂੰ 2000 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਇਸ ਕਿਤਾਬ ਵਿੱਚ ਪੰਜ ਕਹਾਣੀਆਂ ਸ਼ਾਮਿਲ ਹਨ। ਇਸ ਵਿਚਲੀਆਂ ਕਹਾਣੀਆਂ ਚੌਥੀ ਕੂਟ ਅਤੇ ਮੈਂ ਹੁਣ ਠੀਕ ਠੀਕ ਹਾਂ ਦੇ ਅਧਾਰ ਤੇ ਪੰਜਾਬੀ ਵਿੱਚ ਚੌਥੀ ਕੂਟ ਨਾਂ ਦੀ ਫ਼ਿਲਮ ਵੀ ਬਣ ਚੁੱਕੀ ਹੈ ਜਿਸਨੂੰ ਗੁਰਵਿੰਦਰ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।
ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਇਨ੍ਹਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਇਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ, ਇਨ੍ਹਾਂ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹਨਾਂ ਦੀਆਂ ਦੀ ਦੋ ਕਹਾਣੀਆਂ- 'ਚੌਥੀ ਕੂਟ' ਅਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ 'ਤੇ ਚੌਥੀ ਕੂਟ (ਫ਼ਿਲਮ) ਵੀ ਬਣੀ ਹੈ ਜਿਸਨੂੰ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਇਹ ਸ਼ਹਿਰ ਉੱਘਾ ਸੈਲਾਨੀ ਕੇਂਦਰ ਵੀ ਹੈ। ਇਸ ਦਾ ਪਹਿਲਾ ਨਾਂ ਸਿਮਲਾ ਸੀ, ਜੋ ਇੱਕ ਦੇਵੀ ਸਾਮਲਾ ਦੇ ਨਾਂ ’ਤੇ ਰੱਖਿਆ ਮੰਨਿਆ ਜਾਂਦਾ ਹੈ। ਸਿਮਲਾ 1830 ਤੱਕ ਇੱਕ ਪਹਾੜੀ ਪਿੰਡ ਹੁੰਦਾ ਸੀ। ਅੰਗਰੇਜ਼ ਹੁਕਮਰਾਨ ਇੰਗਲੈਂਡ ਜਿਹੇ ਠੰਢੇ ਮੁਲਕ ਦੇ ਬਾਸ਼ਿੰਦੇ ਹੋਣ ਕਰਕੇ ਉਨ੍ਹਾਂ ਲਈ ਭਾਰਤ ਦੀ ਕੜਕਵੀਂ ਗਰਮੀ ਬਰਦਾਸ਼ਤ ਤੋਂ ਬਾਹਰ ਸੀ। ਇਸ ਲਈ 1864 ਤੋਂ ਇਹ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਬਰਤਾਨਵੀ ਫ਼ੌਜ ਦਾ ਹੈੱਡਕੁਆਰਟਰ ਵੀ ਸ਼ਿਮਲੇ ਵਿੱਚ ਹੀ ਸਥਿਤ ਸੀ। ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ।
ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਵਿਧਾਨ ਸਭਾ (ਹਿੰਦੀ: विधान सभा) ਭਾਰਤ ਦੇ ਰਾਜਾਂ ਵਿੱਚ ਰਾਜ ਸਰਕਾਰ ਦਾ ਹੇਠਲਾ (ਦੋ ਸਦਨੀ ਸਰਕਾਰ ਵਿੱਚ) ਜਾਂ ਇੱਕਲਾ ਸਦਨ (ਇੱਕ ਸਦਨੀ ਵਿੱਚ) ਹੁੰਦਾ ਹੈ। ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਹੇਠਲੇ ਸਦਨ ਨੂੰ ਵੀ ਵਿਧਾਨ ਸਭਾ ਕਿਹਾ ਜਾਂਦਾ ਹੈ। ਛੇ ਦੋ ਸਦਨੀ ਰਾਜ ਸਰਕਾਰਾਂ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ। ਕਿਸੇ ਰਾਜ ਦੇ ਵਿਧਾਨ ਸਭਾ ਦੇ ਸਦੱਸ, ਉਸ ਰਾਜ ਦੇ ਲੋਕਾਂ ਦੇ ਸਿੱਧੇ ਨੁਮਾਇੰਦੇ ਹੁੰਦੇ ਹਨ ਅਤੇ 18 ਸਾਲ ਦੀ ਉਮਰ ਤੋਂ ਉੱਪਰ ਦੇ ਨਾਗਰਿਕਾਂ ਦੁਆਰਾ ਸਿੱਧੇ ਰੂਪ ਵਿੱਚ ਚੁਣੇ ਜਾਂਦੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇਸ ਦੇ ਸਦੱਸਾਂ ਦੀ ਸੰਖਿਆਂ ਵੱਧ ਤੋ ਵੱਧ 500 ਅਤੇ ਘੱਟ ਤੋਂ ਘੱਟ 60 ਹੋ ਸਕਦੀ ਹੈ। ਪਰ, ਸੰਸਦ ਦੀ ਇੱਕ ਐਕਟ ਦੁਆਰਾ ਵਿਧਾਨ ਸਭਾ ਦੇ ਆਕਾਰ 60 ਤੋਂ ਘੱਟ ਹੋ ਸਕਦਾ ਹੈ, ਜਿਵੇਂ ਕਿ ਗੋਆ, ਸਿੱਕਮ ਅਤੇ ਮਿਜ਼ੋਰਮ ਵਿੱਚ ਹੈ। ਰਾਜਪਾਲ ਆਪਣੀ ਇੱਛਾ ਅਨੁਸਾਰ ਇੱਕ ਸਦੱਸ ਘੱਟ ਗਿਣਤੀ (ਜਿਵੇਂ ਐਂਗਲੋ-ਭਾਰਤੀ) ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕਰ ਸਕਦਾ ਹੈ ਜੇ ਉਸਨੂੰ ਸਭਾ ਵਿੱਚ ਘੱਟ ਗਿਣਤੀ ਦੀ ਨੁਮਾਇੰਦਗੀ ਮੁਨਾਸਬ ਨਾ ਲੱਗੇ।
ਪੰਜਾਬ ਖੇਤਰ ਵਿਚ ਭਾਦੋਂ ਦੇ ਮਹੀਨੇ ਵਿੱਚ ਸੱਪਾਂ ਦੀ ਪੂਜਾ ਦੀ ਪਰੰਪਰਾ ਬਹੁਤ ਵੱਡੀ ਹੁੰਦੀ ਹੈ, ਜਿਸਦਾ ਨਾਂ "ਗੁੱਗਾ" ਹੈ। ਇਹ ਪਰੰਪਰਾ ਉਨ੍ਹਾਂ ਮੰਦਰਾਂ ਜਾਂ ਡੇਰਿਆਂ/ਜਗਰਾਤਿਆਂ ਵਿੱਚ ਪ੍ਰਗਟ ਹੁੰਦੀ ਹੈ ਜੋ ਗੁੱਗਾ ਪੀਰ ਨੂੰ ਸਮਰਪਿਤ ਹੁੰਦੇ ਹਨ, ਜਿੱਥੇ ਸ਼ਰਧਾਲੂ ਗੁੱਗੇ ਪੀਰ ਦੀ ਕਥਾ ਸੁਣਦੇ ਹਨ ਅਤੇ ਉਨ੍ਹਾਂ ਦਾ ਪੂਜਾ ਕਰਦੇ ਹਨ, ਖਾਸ ਤੌਰ 'ਤੇ ਔਰਤਾਂ ਜੋ ਖੁੱਲ੍ਹ ਕੇ ਸ਼ਰਧਾ ਕਰਦੀਆਂ ਹਨ।ਪੰਜਾਬ ਦੇ ਪਿੰਡਾਂ ਵਿਚ ਇਸਦੀ ਭਗਤੀ ਕੀਤੀ ਜਾਂਦੀ ਹੈ।ਇਹ ਪਿੰਡਾਂ ਦੀਆਂ ਸੱਥਾਂ ਵਿਚ ਵੀ ਆਂਉਂਦੇ ਹਨ।
ਹਨੂੰਮਾਨਗੜ੍ਹ (ਹਿੰਦੀ: हनुमानगढ़ ज़िला) ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਹੜੱਪਾ ਸੱਭਿਆਚਾਰ ਨਾਲ ਸਬੰਧਤ ਕਾਲੀਬੰਗਾ, ਗੋਗਾਜੀ ਲੋਕ ਦੇਵਤਾ ਨਾਲ ਸਬੰਧਤ ਗੋਗਾਮੇੜ੍ਹੀ, ਬ੍ਰਾਹਮਣੀ ਮਾਤਾ ਦਾ ਪੱਲੂ ਸਥਿਤ ਮੰਦਰ, ਸ਼ਹਿਰ ਹਨੁਮਾਨਗੜ੍ਹ ਟਾਊਨ ਵਿਖੇ ਭਟਨੇਰ ਨਾਂ ਦਾ ਕਿਲਾ, ਸੁੱਖਾ ਸਿੰਘ-ਮਹਿਤਾਬ ਸਿੰਘ ਗੁਰਦੁਆਰਾ ਅਤੇ ਸ਼ਿਲਾ ਪੀਰ ਦੀ ਦਰਗਾਹ ਵੇਖਣਜੋਗ ਥਾਂਵਾਂ ਹਨ।
"ਜਨ ਗਣ ਮਨ" (ਸ਼ਾ.ਅ. 'Thou Art the Ruler of the Minds of All People') ਭਾਰਤ ਗਣਰਾਜ ਦਾ ਰਾਸ਼ਟਰਗਾਣ ਹੈ। ਇਹ ਮੂਲ ਰੂਪ ਵਿੱਚ 11 ਦਸੰਬਰ 1911 ਨੂੰ ਬਹੁਮੰਤਵੀ ਰਾਬਿੰਦਰਨਾਥ ਟੈਗੋਰ ਦੁਆਰਾ ਬੰਗਾਲੀ ਵਿੱਚ ਭਰੋਤੋ ਭਾਗੋ ਬਿਧਾਤਾ ਵਜੋਂ ਰਚਿਆ ਗਿਆ ਸੀ। ਭਾਰਤੋ ਭਾਗਿਓ ਬਿਧਾਤਾ ਗੀਤ ਦੀ ਪਹਿਲੀ ਪਉੜੀ ਨੂੰ 24 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਸਭਾ ਦੁਆਰਾ ਇਸਦੇ ਦੇਵਨਾਗਰੀ ਲਿਪੀਅੰਤਰਨ ਵਿੱਚ ਰਾਸ਼ਟਰੀ ਗੀਤ ਵਜੋਂ ਅਪਣਾਇਆ ਗਿਆ ਸੀ। ਰਾਸ਼ਟਰੀ ਗੀਤ ਦੀ ਰਸਮੀ ਪੇਸ਼ਕਾਰੀ ਵਿੱਚ ਲਗਭਗ 52 ਸਕਿੰਟ ਲੱਗਦੇ ਹਨ। ਪਹਿਲੀ ਅਤੇ ਆਖ਼ਰੀ ਲਾਈਨਾਂ ਵਾਲਾ ਇੱਕ ਛੋਟਾ ਕੀਤਾ ਸੰਸਕਰਣ (ਅਤੇ ਖੇਡਣ ਵਿੱਚ ਲਗਭਗ 20 ਸਕਿੰਟ ਦਾ ਸਮਾਂ ਲੱਗਦਾ ਹੈ) ਵੀ ਕਦੇ-ਕਦਾਈਂ ਸਟੇਜ ਕੀਤਾ ਜਾਂਦਾ ਹੈ। ਇਹ ਪਹਿਲੀ ਵਾਰ 27 ਦਸੰਬਰ 1911 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਲਕੱਤਾ (ਹੁਣ ਕੋਲਕਾਤਾ) ਸੈਸ਼ਨ ਵਿੱਚ ਜਨਤਕ ਤੌਰ 'ਤੇ ਗਾਇਆ ਗਿਆ ਸੀ।