ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ
ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ, (APNA) ਅਮਰੀਕਾ ਵਿੱਚ ਸਥਿਤ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕਾਰਜਸ਼ੀਲ ਇੱਕ ਗੈਰ-ਸਰਕਾਰੀ ਅਤੇ ਗੈਰ-ਮੁਨਾਫਾ ਸਵੈ-ਸੇਵੀ ਸੰਸਥਾ ਵਿਸ਼ਵੀ ਸੰਸਥਾ ਹੈ ਜੋ 1984 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸੰਸਥਾ ਦੀ ਵਿੱਲਖਣਤਾ ਇਹ ਹੈ ਕਿ ਇਹ ਸਾਰੇ ਵਿਸ਼ਵ ਦੇ ਪੰਜਾਬੀਆਂ ਦੀ ਸਾਂਝੀਵਾਲਤਾ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿੱਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਅਤੇ ਹੋਰ ਵੱਖੋ-ਵੱਖ ਦੇਸਾਂ ਵਿੱਚ ਵੱਸਦੇ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਸਾਂਝੇ ਰੂਪ ਵਿੱਚ ਸ਼ਿਰਕਤ ਕਰਦੇ ਹਨ। ਇਸ ਸੰਸਥਾ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦੇ ਵਖਰੇਵੇਂ ਕਰਨ ਪਏ ਪਾੜੇ ਨੂੰ ਮਿਟਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਜ਼ਿਆਦਾਤਰ ਸਮੱਗਰੀ ਨੂੰ ਦੋਹਾਂ ਲਿਪੀਆਂ ਵਿੱਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਅਕੈਡਮੀ ਵੱਲੋ ਇੱਕ ਸਾਂਝ ਨਾਮ ਦਾ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜੋ ਸ਼ਾਹਮੁਖੀ ਅਤੇ ਗੁਰੁਮੁਖੀ ਦੋਵਾਂ ਲਿਪੀਆਂ ਵਿੱਚ ਲਾਹੌਰ ਅਤੇ ਲੁਧਿਆਣਾ ਤੋਂ ਪ੍ਰਕਾਸ਼ਿਤ ਹੁੰਦਾ ਹੈ।ਇਸ ਸੰਸਥਾ ਨੇ ਆਪਣੀ ਇੱਕ ਵਧੀਆ ਤਰੀਕੇ ਦੀ ਵੈੱਬਸਾਈਟ ਬਣਾਈ ਹੋਈ ਹੈ ਜਿਸ ਉੱਤੇ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਖੋਜ ਦੀ ਸਮੱਗਰੀ ਸਲੀਕੇ ਨਾਲ ਅਤੇ ਤਰਤੀਬ-ਬੱਧ ਤਰੀਕੇ ਨਾਲ ਪੇਸ਼ ਕੀਤੀ ਹੋਈ ਹੈ। ਸੰਸਥਾ ਨੇ ਇਹ ਵੈੱਬਸਾਈਟ 2010 ਵਿੱਚ ਬਣਾਈ ਸੀ। ਇਸ ਤੋਂ ਇਲਾਵਾ ਇਸ ਅਕੈਡਮੀ ਦੀ ਵੈੱਬਸਾਈਟ 'ਤੇ ਪੰਜਾਬੀ ਗੀਤ ਸੰਗੀਤ, ਸੂਫ਼ੀ ਕਾਵਿ, ਫ਼ਿਲਮਾਂ, ਨਾਟਕ ਆਦਿ ਦੀਆਂ ਆਡੀਓ, ਵੀਡੀਓ ਵੀ ਵੱਡੀ ਗਿਣਤੀ ਵਿੱਚ ਪੇਸ਼ ਕੀਤੀਆਂ ਹੋਈਆਂ ਹਨ। ਇਹ ਸੰਸਥਾ ਦੋਵਾਂ ਪੰਜਾਬਾਂ ਵਿੱਚ ਸਾਂਝਾਂ ਦਾ ਪੁਲ ਉਸਾਰਨ ਦੀ ਵਚਨਬੱਧਤਾ ਦੀ ਪਿਰਤ ਪੱਕਾ ਕਰਨ ਵਾਲੀ ਸੰਸਥਾ ਆਖੀ ਜਾ ਸਕਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸੀ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਦੀ ਮਹਤੱਤਾ ਅਤੇ ਪ੍ਰਭਾਵ ਕਾਰਨ ਉਸ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ) ਜਾਂ (1506 -1631) ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ, ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਗੁਰੂ ਤੇਗ ਬਹਾਦਰ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ 1665 ਤੋਂ 1675 ਵਿੱਚ ਆਪਣੇ ਸਿਰ ਕਲਮ ਕਰਨ ਤੱਕ ਸਿੱਖਾਂ ਦੇ ਆਗੂ ਰਹੇ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ। ਉਨ੍ਹਾਂ ਦਾ ਜਨਮ 1621 ਵਿੱਚ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਪੁੱਤਰ ਸਨ। ਇੱਕ ਸਿਧਾਂਤਕ ਅਤੇ ਨਿਡਰ ਯੋਧਾ ਮੰਨਿਆ ਜਾਂਦਾ ਹੈ, ਉਹ ਇੱਕ ਵਿਦਵਾਨ ਅਧਿਆਤਮਿਕ ਵਿਦਵਾਨ ਅਤੇ ਇੱਕ ਕਵੀ ਸੀ ਜਿਸ ਦੇ 115 ਭਜਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ, ਜੋ ਕਿ ਸਿੱਖ ਧਰਮ ਦਾ ਮੁੱਖ ਪਾਠ ਹੈ। ਉਹ 1664 ਵਿੱਚ ਆਨੰਦਪੁਰ ਸਾਹਿਬ ਦੇ ਸੰਸਥਾਪਕ ਸਨ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਪਾਸ਼ (9 ਸਤੰਬਰ 1950 – 23 ਮਾਰਚ 1988) ਅਵਤਾਰ ਸਿੰਘ ਸੰਧੂ ਦਾ ਕਲਮ ਨਾਮ ਸੀ, 1970 ਦੇ ਦਹਾਕੇ ਦੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸੀ। ਉਸ ਨੂੰ 23 ਮਾਰਚ 1988 ਨੂੰ ਤਥਾਕਥਿਤ ਖਾੜਕੂਆਂ ਨੇ ਮਾਰ ਦਿੱਤਾ ਸੀ, ਕਿਉਂਕਿ ਪਾਸ਼ ਨੇ ਧਰਮ ਦੀ ਆੜ੍ਹ ਹੇਠ ਹੁੰਦੀ ਕਤਲੋਗਾਰਤ ਦੀ ਸਖ਼ਤ ਨਿੰਦਿਆ ਕੀਤੀ ਸੀ। ਉਸ ਦੇ ਜ਼ੋਰਦਾਰ ਖੱਬੇ-ਪੱਖੀ ਵਿਚਾਰ ਉਸ ਦੀ ਕਵਿਤਾ ਵਿੱਚ ਝਲਕਦੇ ਸਨ। ਪਾਸ਼ ਦੀ ਕਲਮ ਲਿਤਾੜੇ ਜਾ ਰਹੇ ਮਨੁੱਖੀ ਦੀ ਅਵਾਜ਼ ਬਣੀ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਮਸ਼ੀਨੀ ਬੁੱਧੀ, ਮਸ਼ੀਨੀ ਬੁੱਧੀਮਾਨਤਾ, ਮਸਨੂਈ ਬੁੱਧੀ, ਬਣਾਉਟੀ ਬੁੱਧੀ, ਬਣਾਵਟੀ ਬੌਧਿਕਤਾ, ਕ੍ਰਿਤਮ ਬੁੱਧੀ ਜਾਂ ਆਰਟੀਫੀਸ਼ਲ ਇੰਟੈਲਜੈਂਸ (ਏਆਈ), ਤਕਨੀਕ ਦੀ ਇੱਕ ਪ੍ਰਣਾਲੀ ਹੈ ਜਿਸ ਵਿੱਚ ਮਸ਼ੀਨਾਂ ਅਤੇ ਕੰਪਿਊਟਰ ਸਿਸਟਮ ਐਸੀ ਖੁਬੀਆਂ ਦੇ ਨਾਲ ਬਣਾਏ ਜਾਂਦੇ ਹਨ ਜੋ ਕਿ ਮਨੁੱਖੀ ਬੌਧਿਕਤਾ ਨੂੰ ਨਕਲ ਕਰਨ ਦੀ ਯੋਗਤਾ ਰੱਖਦੇ ਹਨ। ਇਸ ਵਿੱਚ ਮਸ਼ੀਨਾਂ ਨੂੰ ਸਿੱਖਣ, ਸਮਝਣ, ਸਵੀਕਾਰ ਕਰਨ, ਅਤੇ ਅਨੁਮਾਨ ਲਗਾਉਣ ਦੀ ਕਾਬਲੀਅਤ ਸ਼ਾਮਲ ਹੁੰਦੀ ਹੈ। ਮੈਕਾਰਥੀ ਦੀ ਪ੍ਰੀਭਾਸ਼ਾ ਦਾ ਭਾਵ ਮਸ਼ੀਨਾਂ ਅਤੇ ਸਾਫ਼ਟਵੇਅਰ ਵਿੱਚ ਸਥਾਪਿਤ ਬੁੱਧੀ ਹੈ। ਮਨੁੱਖ ਸੋਚਣ, ਵਿਸ਼ਲੇਸ਼ਣ ਕਰਨ ਅਤੇ ਯਾਦ ਰੱਖਣ ਦਾ ਕੰਮ ਵੀ ਆਪਣੀ ਬੁੱਧੀ ਦੀ ਥਾਂ ਤੇ ਕੰਪਿਊਟਰ ਤੋਂ ਕਰਾਉਣ ਵੱਲ ਵਧ ਰਿਹਾ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।
ਭਾਈ ਮਨੀ ਸਿੰਘ (7 ਅਪਰੈਲ 1644 – 14 ਜੂਨ 1738) 18ਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਸ਼ਹੀਦ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ ਅਤੇ ਜਦੋਂ ਗੁਰੂ ਜੀ ਨੇ ਮਾਰਚ 1699 ਵਿੱਚ ਖ਼ਾਲਸਾ ਸਿਰਜਿਆ ਸੀ ਤਾਂ ਉਹਨਾਂ ਨੇ ਸਿੱਖ ਧਰਮ ਅਪਣਾਇਆ ਸੀ। ਇਸ ਤੋਂ ਤੁਰੰਤ ਬਾਅਦ, ਗੁਰੂ ਜੀ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ, ਜੋ ਕਿ 1696 ਤੋਂ ਬਿਨਾਂ ਕਿਸੇ ਨਿਗਰਾਨ ਦੇ ਸੀ। ਉਹਨਾਂ ਨੇ ਸਿੱਖ ਇਤਿਹਾਸ ਦੇ ਇੱਕ ਨਾਜ਼ੁਕ ਪੜਾਅ 'ਤੇ ਸਿੱਖ ਧਰਮ ਨੂੰ ਸੰਭਾਲਿਆ ਅਤੇ ਅਗਵਾਈ ਕੀਤੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਬਾਬਾ ਦੀਪ ਸਿੰਘ (26 ਜਨਵਰੀ 1682 – 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰਿਆ ਜਾਂਦਾ ਹੈ। ਉਸਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਸਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਸਨੂੰ 18ਵੀਂ ਸਦੀ ਦੇ ਆਪਣੇ ਪ੍ਰਸਿੱਧ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਮੁਹੰਮਦ ਅਸ਼ਰਫ਼ ਗਨੀ ਅਹਿਮਦਜ਼ਈ ((ਪਸ਼ਤੋ/ਦਰੀ: محمد اشرف غني احمدزی; ਜਨਮ 19 ਮਈ 1949) ਇੱਕ ਅਫ਼ਗਾਨ ਸਿਆਸਤਦਾਨ, ਅਕਾਦਮਿਕ ਅਤੇ ਅਰਥ ਸ਼ਾਸਤਰੀ ਹੈ ਜੋ ਸਤੰਬਰ 2014 ਤੋਂ ਅਗਸਤ 2021 ਤੱਕ ਅਫ਼ਗ਼ਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ ਜਦੋਂ ਉਹ ਦੇਸ਼ ਛੱਡ ਕੇ ਭੱਜ ਗਏ ਸਨ। ਉਹ ਪਹਿਲੀ ਵਾਰ 20 ਸਤੰਬਰ 2014 ਨੂੰ ਚੁਣੇ ਗਏ ਸਨ ਅਤੇ 28 ਸਤੰਬਰ 2019 ਦੀ ਰਾਸ਼ਟਰਪਤੀ ਚੋਣ ਵਿੱਚ ਦੁਬਾਰਾ ਚੁਣੇ ਗਏ ਸਨ। ਫਰਵਰੀ 2020 ਵਿੱਚ ਇੱਕ ਲੰਮੀ ਪ੍ਰਕਿਰਿਆ ਦੇ ਬਾਅਦ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ ਅਤੇ 9 ਮਾਰਚ 2020 ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਗਈ ਸੀ। ਉਸਨੇ ਪਹਿਲਾਂ ਵਿੱਤ ਮੰਤਰੀ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਵੀ ਸੇਵਾ ਨਿਭਾਈ ਸੀ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਬਲੂ ਗਰਲ ਇੱਕ ਅਮਰੀਕੀ ਡਰਾਮਾ ਲਘੂ ਫ਼ਿਲਮ ਹੈ, ਜੋ ਕਬੀਰ ਮੈਕਨੀਲੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਬੇਲਾ ਮਰਫੀ ਦੇ ਨਾਲ ਅਡੇਲ ਰੁਡਨਿਕ, ਅਨਾ-ਕਲੇਰ ਹੈਨਲੀ, ਕਬੀਰ ਮੈਕਨੀਲੀ, ਸੇਲੇਸਟੇ ਕੈਸੇਰੀਆ ਅਤੇ ਜੈਮੀ ਉਹਟੋਫ ਸਹਾਇਕ ਭੂਮਿਕਾਵਾਂ ਵਿੱਚ ਹਨ। ਇੱਕ ਵਰਚੁਅਲ ਹੋਮਰੂਮ ਕਲਾਸ ਵਿੱਚ ਸੈੱਟ ਕੀਤੀ ਗਈ, ਫ਼ਿਲਮ ਕੈਟੀ ਨਾਮ ਦੀ ਹਾਈ-ਸਕੂਲ ਦੀ ਵਿਦਿਆਰਥਣ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਇੱਕ ਲੈਸਬੀਅਨ ਵਜੋਂ ਆਪਣੀ ਕਲਾਸ ਵਿੱਚ ਆਉਂਦੀ ਹੈ।
ਫ਼ਰੀਦਉਦੀਨ ਮਸੂਦ ਗੰਜਸ਼ਕਰ (ਅੰਗ੍ਰੇਜ਼ੀ ਵਿੱਚ: Farīduddīn Masūd Ganjshakar; 4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਰਹੱਸਵਾਦੀ, ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ। ਉਹ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਹੈ ਅਤੇ ਇਸਲਾਮੀ ਸੁਨਹਿਰੀ ਯੁੱਗ ਦੌਰਾਨ ਦੱਖਣੀ ਏਸ਼ੀਆ ਦੇ ਸਭ ਤੋਂ ਸਤਿਕਾਰਯੋਗ ਮੁਸਲਿਮ ਰਹੱਸਵਾਦੀਆਂ ਵਿੱਚੋਂ ਇੱਕ ਹੈ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚ.ਡੀ.
ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ। ਵਿਸ਼ਾ ਵੰਡ ਦੇ ਪੱਖੋਂ ਇਸਨੂੰ ਭਾਸ਼ਾ - ਸੰਰਚਨਾ (ਵਿਆਕਰਨ) ਅਤੇ ਅਰਥਾਂ ਦਾ ਅਧਿਐਨ (semantics) ਵਿੱਚ ਵੰਡਿਆ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਅਧਿਏਤਾ ਭਾਸ਼ਾ ਵਿਗਿਆਨੀ ਕਹਾਂਦੇ ਹਨ। ਇਸ ਵਿੱਚ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਅਤੇ ਵਰਣਨ ਕਰਨ ਦੇ ਨਾਲ ਹੀ ਵੱਖ ਵੱਖ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਭਾਸ਼ਾ ਵਿਗਿਆਨਿਕ ਅਧਿਐਨ ਮੂਲ ਤੌਰ 'ਤੇ ਭਾਸ਼ਾ ਦੀ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਨ ਲਿਖੀ ਜਿਸ ਦਾ ਨਾਮ ਅਸ਼ਟਅਧਿਆਈ (अष्टाध्यायी) ਹੈ।<ref>पाणिनि की अष्टाध्यायी</ਕਿਸੇ ਵੀ ਅਧਿਐਨ ਨੂੰ ਵਿਗਿਆਨਿਕ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਤੱਥਾਂ ਦੇ ਨਿਰੀਖਣ ਉੱਤੇ ਆਧਾਰਿਤ ਹੋਵੇ। ਭਾਸ਼ਾ-ਵਿਗਿਆਨੀ ਭਾਸ਼ਾਈ ਉਚਾਰਨ ਦਾ ਜਿਵੇਂ ਨਿਰੀਖਣ ਕਰਦਾ ਹੈ, ਉਸੇ ਤਰ੍ਹਾਂ ਉਸ ਨੂੰ ਬਿਆਨ ਕਰ ਦਿੰਦਾ ਹੈ। ਉਸ ਦਾ ਕੰਮ ਸਮਾਜ ਵਿੱਚ ਵਰਤੇ ਜਾਣ ਵਾਲੇ ਉਚਾਰਨ ਪਿੱਛੇ ਕਾਰਜਸ਼ੀਲ ਨਿਯਮ ਲੱਭਣਾ ਹੈ। ਮਿਸਾਲ ਵਜੋਂ, ਜੇ ਭਾਸ਼ਾ-ਵਿਗਿਆਨੀ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ ਕਰਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਧੁਨੀਆਤਮਿਕ ਵਰਗੀਕਰਨ ਕਰਦਾ ਹੈ। ਜੇਕਰ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਵਿੱਚ ਨੀਵੀਂ ਸੁਰ ਮੌਜੂਦ ਹੈ ਤਾਂ ਉਹ ਘੱਟ ਅਤੇ ਕੱਟ ਦੋ ਸ਼ਬਦਾਂ ਨੂੰ ਵਿਰੋਧ ਵਿੱਚ ਰੱਖ ਕੇ ਦੋਹਾਂ ਦੇ ਫ਼ਰਕ ਨੂੰ ਸਥਾਪਿਤ ਕਰਦਾ ਹੈ। ਕੁਝ ਕੁ ਅੰਦਾਜ਼ੇ ਤਾਂ ਪਹਿਲਾਂ ਲਾਉਣੇ ਪੈਂਦੇ ਹਨ ਅਤੇ ਫੇਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤੱਥ ਦੀ ਹੋਂਦ ਪ੍ਰਤੱਖ ਹੋ ਸਕੇ। ਜੇਕਰ ਇਹ ਅਨੁਮਾਨ ਲਾਇਆ ਜਾਵੇ ਕਿ ਲ ਅਤੇ ਲ਼ ਵਿੱਚ ਕੋਈ ਕਾਰਜੀ ਅੰਤਰ ਨਹੀਂ ਤਾਂ ਸਮਗਰੀ ਤੋਂ ਇਸ ਬਾਰੇ ਨਿਰੀਖਣ ਕੀਤਾ ਜਾਂਦਾ ਹੈ ਜੇਕਰ ਇਹ ਧੁਨੀਆਂ ਸਾਰਥਕ ਸਿੱਧ ਹੋ ਜਾਣ ਤਾਂ ਆਪਣੇ ਵਿਚਾਰ ਬਦਲਣੇ ਪੈਂਦੇ ਹਨ। ਇੱਕ ਭਾਸ਼ਾਈ ਸਿਧਾਂਤ ਨੂੰ ਸਥਾਪਿਤ ਕਰਨ ਲਈ ਕਈ ਮਿਸਾਲਾਂ ਨੂੰ ਪਰਖਣਾ ਭਾਸ਼ਾ ਦੇ ਅਧਿਐਨ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ-ਵਿਗਿਆਨ ਭਾਸ਼ਾ ਦੇ ਵੱਖ-ਵੱਖ ਭਾਸ਼ਾਈ ਨਮੂਨਿਆਂ ਦੀ ਪਰਿਕਲਪਨਾ ਕਰਦੇ ਹੋਏ ਅਤੇ ਇਹਨਾਂ ਦੀ ਪੁਸ਼ਟੀ ਕਰਦੇ ਹੋਏ ਪਰਿਵਰਤਨ ਜਾਂ ਸਵੀਕ੍ਰਿਤੀ ਦੇ ਪੱਧਰ ਤੱਕ ਪਹੁੰਚਦਾ ਹੈ। ਜੇਕਰ ਭਾਸ਼ਾ-ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਤਾਂ ਇਸ ਵਿੱਚ ਭਾਸ਼ਾ ਦਾ ਸਮੁੱਚਾ ਇਤਿਹਾਸ, ਉਸ ਦਾ ਹਰ ਰੂਪ ਭਾਸ਼ਾ-ਵਿਗਿਆਨ ਦੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਦੀ ਅਜਿਹੀ ਤਸਵੀਰ ਦਰਸਾਉਂਦਾ ਹੈ ਜਿਸ ਵਿੱਚ ਭਾਸ਼ਾ ਦੇ ਭਿੰਨ ਭਿੰਨ ਅੰਗਾਂ ਅਤੇ ਸਰੂਪਾਂ ਦਾ ਵਿਵੇਚਨ ਕੀਤਾ ਜਾਂਦਾ ਹੈ, ਜਿਵੇਂ ਧੁਨੀ-ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਉਹਨਾਂ ਦੀ ਪ੍ਰਕਿਰਤੀ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰੂਪ-ਵਿਗਿਆਨ (ਸ਼ਬਦ-ਵਿਗਿਆਨ) ਵਿੱਚ ਧੁਨੀ ਤੋਂ ਲੈ ਕੇ ਸ਼ਬਦਾਂ ਤਕ ਦਾ ਅਧਿਐਨ ਕੀਤਾ ਜਾਂਦਾ ਹੈ। ਭਾਸ਼ਾ-ਵਿਗਿਆਨੀ ਭਾਸ਼ਾ ਦਾ ਅਧਿਐਨ ਦੋ ਪਹਿਲੂਆਂ ਤੋਂ ਕਰਦਾ ਹੈ। ਇਤਿਹਾਸਿਕ ਅਧਿਐਨ ਅਤੇ ਸਮਕਾਲਿਕ ਅਧਿਐਨ। ਇਤਿਹਾਸਿਕ ਅਧਿਐਨ ਵਿੱਚ ਭਾਸ਼ਾ ਦੇ ਇਤਿਹਾਸਿਕ ਵਿਕਾਸ ਕ੍ਰਮ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਮੂਲਾਤਮਿਕ, ਰੂਪਾਤਮਿਕ, ਰਚਨਾਤਮਿਕ ਅਤੇ ਅਰਥਾਤਮਿਕ ਪੱਧਰਾਂ ਤੇ ਅਧਿਐਨ ਵਿੱਚ ਸਮਕਾਲੀਨ ਭਾਸ਼ਾਵਾਂ ਦੀ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਪੰਜਾਬੀ ਇੱਕ ਮਨੁੱਖੀ ਭਾਸ਼ਾ ਹੈ। ਪੰਜਾਬੀ ਨੂੰ ਮੁੱਖ ਮੰਨ ਕੇ ਉਸ ਦੀਆਂ ਕਈ ਬੋਲੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ- ਮਾਝੀ, ਪੁਆਧੀ, ਦੁਆਬੀ, ਮਲਵਈ ਆਦਿ। ਇਹਨਾਂ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਮੰਨਣਾ ਇਤਿਹਾਸਿਕ ਦ੍ਰਿਸ਼ਟੀਕੋਣ ਹੈ ਜਦੋਂ ਕਿ ਹਰ ਇੱਕ ਬੋਲੀ ਨੂੰ ਵੱਖੋ-ਵੱਖਰਾ ਮੰਨ ਕੇ ਅਧਿਐਨ ਕਰਨਾ ਸਮਕਾਲਿਕ ਦ੍ਰਿਸ਼ਟੀਕੋਣ ਹੈ। ਸਮਕਾਲੀ ਦ੍ਰਿਸ਼ਟੀ ਦੇ ਅਧੀਨ ਵਰਤਮਾਨ ਵਿੱਚ ਭਿੰਨ-ਭਿੰਨ ਅਧਿਐਨ ਪੱਧਤੀਆਂ ਵਿਕਸਿਤ ਹੋਈਆਂ ਹਨ। ਵਰਣਨਾਤਮਿਕ ਸੰਰਚਨਾਤਮਿਕ, ਤੁਲਨਾਤਮਿਕ ਅਤੇ ਪ੍ਰਯੋਗਾਤਮਿਕ। ਭਾਸ਼ਾ ਦੇ ਆਂਤਰਿਕ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਉਦੇਸ਼ ਤੋਂ ਜਿਸ ਭਾਸ਼ਾ ਅਧਿਐਨ ਪੱਧਤੀ ਦਾ ਵਿਕਾਸ ਹੋਇਆ ਉਸ ਨੂੰ ਵਰਣਨਾਤਮਿਕ ਕਿਹਾ ਗਿਆ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਕਿਸੇ ਭਾਸ਼ਾ ਦੇ ਸੰਰਚਨਾ ਤੱਤਾਂ ਦੇ ਸੂਖ਼ਮ ਅਧਿਐਨ ਨੂੰ ਸੰਰਚਨਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਗਿਆ। ਜੇਕਰ ਦੋ ਜਾਂ ਵੱਖ ਭਾਸ਼ਾਵਾਂ ਦੀ ਬਣਤਰ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਉਹ ਅਧਿਐਨ ਤੁਲਨਾਤਮਿਕ ਅਧਿਐਨ ਅਖਵਾਉਂਦਾ ਹੈ। ਇਸੇ ਤਰ੍ਹਾਂ ਧੁਨੀਆਂ ਦੇ ਉਚਾਰਨ, ਸ਼੍ਰਵਣ ਅਤੇ ਗ੍ਰਹਿਣ ਦੀ ਸੂਖ਼ਮਤਾ ਨੂੰ ਜਾਣਨ ਲਈ ਭਿੰਨ-ਭਿੰਨ ਵਿਗਿਆਨਿਕ ਤਕਨੀਕੀ ਯੰਤਰਾਂ ਰਾਹੀਂ ਉਚਾਰਨੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਯੋਗਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਜਾਂਦਾ ਹੈ। ਆਧੁਨਿਕ ਦ੍ਰਿਸ਼ਟੀ ਨੇ ਭਾਸ਼ਾ ਅਧਿਐਨ ਦੀਆਂ ਹੋਰਨਾਂ ਕਈ ਪੱਧਤੀਆਂ ਨੂੰ ਜਨਮ ਦਿੱਤਾ ਜਿਵੇਂ ਭਾਸ਼ਾ ਮਨੋ- ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਭੂਗੋਲ, ਭਾਸ਼ਾ ਅਧਿਆਪਨ ਆਦਿ। ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਕ 1. ਭਾਸ਼ਾ ਦਾ ਜੀਵਿਤ ਅਤੇ ਬੋਲ-ਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। 2. ਭਾਸ਼ਾ ਵਿਗਿਆਨ ਸਮਕਾਲੀਨ ਅਤੇ ਇਤਿਹਾਸਿਕ ਦੋ ਤਰ੍ਹਾਂ ਦਾ ਹੁੰਦਾ ਹੈ ਪਰ ਇਸ ਵਿੱਚ ਸਮਕਾਲਿਕ ਵਧੇਰੇ ਮਹੱਤਵਪੂਰਨ ਹੈ 3.
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ। ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੂੰ ਆਧੁਨਿਕ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਦਾ ਮੋਢੀ ਮੰਨਿਆ ਜਾਂਦਾ ਹੈ। ਰੰਗਮੰਚੀ ਆਧੁਨਿਕ ਤਕਨੀਕ ਦੇ ਆਧਾਰ 'ਤੇ ਲਿਖੇ ਗਏ ਉਹਨਾਂ ਦੇ ਪਹਿਲੇ ਇਕਾਂਗੀ 'ਦੁਲਹਨ' ਨੂੰ ਪੰਜਾਬੀ ਦਾ ਪਹਿਲਾ ਇਕਾਂਗੀ/ਨਾਟਕ ਮੰਨਿਆ ਜਾਂਦਾ ਹੈ।
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ। ਇਸਨੇੇ ਸਿੱੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ। ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚਿਆ। ਜਿੱਥੇ ਉਸਨੇ ਸਿੱਖਾਂ ਨੂੰ ਇਹ ਖਬਰ ਦੁਖੀ ਹਿਰਦੇ ਨਾਲ ਰੋਂਦਿਆਂ ਹੋਇਆਂ ਸੁਣਾਈ। ਇਹ ਸੁਣ ਕੇ ਜਿੱਥੇ ਨੌਜਵਾਨਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ ਉੱਥੇ ਹੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਵਿਉਂਤਬੰਦੀ ਵੀ ਕੀਤੀ ਜਾਣ ਲੱਗੀ ਜਿਸ ਤਹਿਤ ਸਿੱਖਾਂ ਦੇ ਉੱਥੋਂ ਦੇ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ 'ਹੈ ਕੋਈ ਜੋ ਮੱਸੇ ਰੰਘੜ ਨੂੰ ਪਾਰ ਬੁਲਾ ਸਕੇ ਤੇ ਹਰਿਮੰਦਰ ਸਾਹਿਬ ਨੂੰ ਬਚਾ ਸਕੇ?
ਗੁਰਦਿਆਲ ਸਿੰਘ (10 ਜਨਵਰੀ 1933 - 16 ਅਗਸਤ 2016) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਅਨੁਵਾਦਕ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਬਾਅਦ ਵਿੱਚ ਪੜ੍ਹਨ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਇਆ।
thumb|409x409px|ਪੁਸਤਕ ਦਾ ਕਵਰ ਪੰਨਾ ਭਾਰਤੀ ਕਾਵਿ ਸ਼ਾਸਤਰ ਨਾਮੀ ਪੁਸਤਕ ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਲਿਖੀ ਗਈ ਹੈ। ਇਹ ਉਹਨਾਂ ਦੁਆਰਾ ਪੰਜਾਬੀ ‘ਚ ਲਿਖੀ ਗਈ ਪਹਿਲੀ ਪੁਸਤਕ ਹੈ। “ਕਾਵਿ-ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫ਼ਲਸਫ਼ਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ।” ਸੰਸਕ੍ਰਿਤ ਭਾਰਤ ਦੀ ਪ੍ਰਾਚੀਨ ਜ਼ੁਬਾਨ ਹੈ ਅਤੇ ਭਾਰਤ ਦਾ ਮੁੱਢਲਾ ਸਾਹਿਤ ਸੰਸਕ੍ਰਿਤ ਭਾਸ਼ਾ ਦਾ ਸਾਹਿਤ ਹੈ। ਭਾਰਤੀ ਆਚਾਰੀਆਂ ਦੁਆਰਾ ਸੰਸਕ੍ਰਿਤ ਭਾਸ਼ਾ ਦੇ ਸਿਰਜਣੀ ਸਾਹਿਤ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤੇ ਸਿਧਾਤਾਂ ਦੀ ਗਿਆਨ ਪਰੰਪਰਾ ਨੂੰ ਭਾਰਤੀ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ। ਇਸ ਸੰਬੰਧੀ ਦੂਸਰੀ ਸਦੀ ਈਸਾ ਪੂਰਵ ਦੇ ਆਚਾਰੀਆ ਭਰਤਮੁਨੀ ਦੁਆਰਾ ਰਚਿਤ ਗ੍ਰੰਥ ਨਾਟਯ ਸ਼ਾਸਤਰ ਤੋਂ ਲੈ ਕੇ ਬਾਅਦ ਦੇ ਸਮੇਂ ਦੌਰਾਨ ਲਿਖੇ ਗਏ ਅਨੇਕ ਗ੍ਰੰਥ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿੱਚ ਕਾਵਿ ਦੇ ਤੱਤਾਂ ਅਤੇ ਸਿਧਾਂਤਾਂ ਬਾਬਤ ਵਿਸਤ੍ਰਿਤ ਚਰਚਾ ਮਿਲਦੀ ਹੈ। ਹੁਣਵੇਂ ਸਮੇਂ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਇਸ ਅਮੀਰ ਪਰੰਪਰਾ ਨੂੰ ਸਮਝਣ ਤੇ ਇਸ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਲਈ ਅਨੇਕ ਵਿਦਵਾਨਾਂ ਨੇ ਖੋਜ ਪੂਰਨ ਪੁਸਤਕਾਂ ਦੀ ਰਚਨਾ ਕੀਤੀ ਹੈ। ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਰਚੀ ਪੁਸਤਕ ਵੀ ਇਸੇ ਦਾ ਪ੍ਰਤੀਫ਼ਲ ਹੈ। ਅਜੋਕੇ ਦੌਰ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਅਹਿਮੀਅਤ ਬਾਬਤ ਪ੍ਰੋ.
ਗੋਗਾਜੀ(ਰਾਜਸਥਾਨੀ:गुग्गो) ਰਾਜਸਥਾਨ ਦੇ ਲੋਕ ਦੇਵਤਾ ਹਨ ਜਿਨ੍ਹਾਂ ਨੂੰ ਜਾਹਰਵੀਰ ਗੋਗਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਾਜਸਥਾਨ ਦੇ ਹਨੁਮਾਨਗੜ੍ਹ ਜਿਲ੍ਹੇ ਦਾ ਇੱਕ ਸ਼ਹਿਰ ਗੋਗਾਮੇੜੀ ਹੈ। ਇੱਥੇ ਭਾਦੋਂ ਸ਼ੁਕਲਪੱਖ ਦੀ ਨੌਮੀ ਨੂੰ ਗੋਗਾਜੀ ਦੇਵਤਾ ਦਾ ਮੇਲਾ ਭਰਦਾ ਹੈ। ਉਨ੍ਹਾਂ ਨੂੰ ਹਿੰਦੂ ਪੂਜਦੇ ਹਨ ਪਰ ਇਸਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਗੁਰਬਾਣੀ ਚ ਸਪਸ਼ਟ ਲਿਖਿਆ ਹੈ "ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥" I don't worship anyone other than God, I don't visit tombs and crematoriums.
ਕੁਲਦੀਪ ਪਾਰਸ (6 ਜਨਵਰੀ, 1962-17 ਦਸੰਬਰ 2009) ਪੰਜਾਬੀ ਗਾਇਕ ਦਾ ਜਨਮ ਰੂਪਨਗਰ ਜ਼ਿਲ੍ਹਾ ਦੇ ਪਿੰਡ ਰੌਲੂਮਾਜਰਾ ਵਿੱਚ ਪਿਤਾ ਬਲਵੀਰ ਸਿੰਘ ਅਤੇ ਮਾਤਾ ਲੱਛਮੀ ਦੇਵੀ ਦੇ ਘਰ ਹੋਇਆ। ਬਚਪਨ ਵਿੱਚ ਹੀ ਗਾਇਕੀ ਦਾ ਸ਼ੌਕ ਪਾਲ ਬੈਠਾ ਪਾਰਸ 1979 ਵਿੱਚ ਲੁਧਿਆਣੇ ਆ ਗਿਆ ਤੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਆਪਣਾ ਉਸਤਾਦ ਧਾਰ ਲਿਆ। ਆਪ ਨੇ ਪਰਮਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਆਪ ਦਾ ਇੱਕ ਪੁੱਤਰ ਸੁਖਦੀਪ ਪਾਰਸ ਅਤੇ ਧੀ ਗੁਰਪ੍ਰੀਤ ਕੌਰ ਹੈ।
ਆਸ਼ਾ ਭੋਂਸਲੇ (8 ਸਤੰਬਰ 1933 – 12 ਅਪਰੈਲ 2026) ਇੱਕ ਭਾਰਤੀ ਗਾਇਕਾ ਸੀ। ਇਹ ਭਾਰਤ ਸਿਨਮੇ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿਚੋਂ ਹਨ। ਗਾਇਕਾ ਲਤਾ ਮੰਗੇਸ਼ਕਰ ਇਹਨਾਂ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1943 ਵਿੱਚ ਕੀਤੀ। ਇਹਨਾਂ ਨੇ ਤਕਰੀਬਨ ਇੱਕ ਹਜ਼ਾਰ ਹਿੰਦੀ ਫ਼ਿਲਮਾਂ ਵਿੱਚ ਗੀਤ ਗਾਏ ਹਨ ਅਤੇ ਪ੍ਰਾਈਵੇਟ ਐਲਬਮਾਂ ਵੀ ਜਾਰੀ ਕੀਤੀ। ਹਿੰਦੀ ਤੋਂ ਬਿਨਾਂ ਇਹਨਾਂ ਨੇ ਵੀਹ ਭਾਰਤੀ ਭਾਸ਼ਾਵਾਂ ਵਿੱਚ ਗਾਇਆ ਸੀ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.
ਦਲਿਤ ਵਰਗ ਸਮਾਜ ਦੀ ਉਹ ਸ਼੍ਰੇਣੀ ਜੋ ਸਭ ਤੋਂ ਪਛੜੀ ਮੰਨੀ ਗਈ ਹੋਵੇ ਅਤੇ ਜਿਸਨੂੰ ਉੱਚੇ, ਅਮੀਰ ਲੋਕ ਉੱਪਰ ਨਾ ਉਠਣ ਦਿੰਦੇ ਹੋਣ। ਪੁਰਾਣੇ ਸਮਿਆਂ ਵਿੱਚ ਦਲਿਤ ਸਬਦ ਹਜ਼ਾਰਾਂ ਸਾਲਾਂ ਤੱਕ ਅਛੂਤ ਸਮਝੀਆਂ ਜਾਣ ਵਾਲੀ ਉਨ੍ਹਾਂ ਤਮਾਮ ਜਾਤੀਆਂ ਲਈ ਸਮੂਹਕ ਤੌਰ ਤੇ ਪ੍ਰਯੋਗ ਹੁੰਦਾ ਸੀ ਜੋ ਸਮਾਜ ਵਿਵਸਥਾ ਵਿੱਚ ਸਭ ਤੋਂ ਹੇਠਲੇ ਡੰਡੇ ਤੇ ਸਥਿਤ ਸਨ। ਸੰਵਿਧਾਨਕ ਭਾਸ਼ਾ ਵਿੱਚ ਇਨ੍ਹਾਂ ਨੂੰ ਹੀ ਅਨੁਸੂਚਿਤ ਜਾਤੀਆਂ ਕਿਹਾ ਗਿਆ ਹੈ। ਭਾਰਤੀ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਨਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੋਕਾਂ ਨੂੰ ਮੁੱਖ ਧਾਰਾ ਵਿੱਚ ਖੜ੍ਹਾ ਕੀਤਾ ਗਿਆ ਹੈ। ਭਾਰਤ ਦੀ ਜਨਸੰਖਿਆ ਵਿੱਚ ਲਗਭਗ 24.
ਪ੍ਰਮਿੰਦਰਜੀਤ ਨੇ 1976 ਵਿੱਚ ਅੱਖਰ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। 1979 ਵਿੱਚ ‘ਅੱਖਰ’ ਦਾ ਨਾਮ ਬਦਲ ਕੇ ‘ਲੋਅ’ ਕਰ ਦਿੱਤਾ ਪਰ ਬਾਅਦ ਵਿੱਚ ਫੇਰ ‘ਅੱਖਰ’ ਕਰ ਲਿਆ। ਇਹ ਰਸਾਲਾ ਨਿਰੰਤਰ, ਨਿਰਵਿਘਨ ਜਾਰੀ ਹੈ। ਹੁਣ ‘ਅੱਖਰ’ ਤੇ ਪ੍ਰਮਿੰਦਰਜੀਤ ਨੂੰ ਨਿਖੇੜ ਕੇ ਵੇਖਣਾ ਨਾਮੁਮਕਿਨ ਹੋ ਗਿਆ ਹੈ। ‘ਅੱਖਰ’ ਭਾਵੇਂ ਬਹੁਤਾ ਕਵਿਤਾ ਨੂੰ ਪ੍ਰਣਾਇਆ ਹੈ ਪਰ ਇਹ ਨਿਰੋਲ ‘ਕਾਵਿ-ਰਸਾਲਾ’ ਨਹੀਂ। ‘ਅੱਖਰ’ ਦਾ ‘ਕਹਾਣੀ ਵਿਸ਼ੇਸ਼ ਅੰਕ’ ਵੀ ਛਪਿਆ ਹੈ ਅਤੇ ਨਾਟਕ, ਲੇਖ, ਸ਼ਬਦ ਚਿੱਤਰ ਅਤੇ ਵੰਨ ਵੰਨ ਦੀਆਂ ਅਨੁਵਾਦ ਰਚਨਾਵਾਂ ਵੀ ਇਸ ਵਿੱਚ ਹੁੰਦੀਆਂ ਹਨ। ਅੱਜਕੱਲ (2023) ਇਸ ਤ੍ਰੈ ਮਾਸਿਕ ਰਸਾਲੇ ਦਾ ਸੰਪਾਦਕ ਵਿਸ਼ਾਲ ਹੈ।
ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖ
ਪੰਜਾਬੀ ਨਾਟਕ ਅਤੇ ਰੰਗਮੰਚ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਿਹਾ ਹੈ। ਵਰਤਮਾਨ ਸਮੇਂ ਪੰਜਾਬੀ ਨਾਟ-ਮੰਚ ਨਵੀਆਂ ਨਾਟ-ਸ਼ੈਲੀਆਂ ਦੇ ਵੱਲ ਅਗਰਸਰ ਹੈ। ਕੁਲਦੀਪ ਸਿੰਘ ਦੀਪ ਲਿਖਦੇ ਹਨ ਕਿ ਪੰਜਾਬੀ ਨਾਟਕ ਦੇ ਬਦਲਦੇ ਵਿਧਾਗਤ ਪਰਿਪੇਖ ਵਿੱਚੋਂ ਵਿਧਾ ਅਤੇ ਸ਼ੈਲੀ ਪੱਖੋਂ ਵੀ ਵਿਖੰਡਨ ਦਾ ਦੌਰ ਸ਼ੁਰੂ ਹੋਇਆ ਅਤੇ ਇਸ ਵਿਖੰਡਨ ਵਿੱਚੋਂ ਅਨੇਕ ਨਵੇਂ ਨਾਟਕੀ ਰੂਪ ਹੋਂਦ ਵਿਚ ਆਏ। 1. ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ) 2. ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ) 3.
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।