ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ (15 ਅਪ੍ਰੈਲ 1469 – 22 ਸਤੰਬਰ 1539) ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਦੇ ਮਹੀਨੇ ਵਿੱਚ ਅਲੱਗ-ਅਲੱਗ ਮਿਤੀ ਨੂੰ ਆਉਂਦੀ ਹੈ।ਗੁਰੂ ਨਾਨਕ ਦੇਵ ਜੀ ਨੇ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਪਰਮੇਸ਼ਰ ਹੋਣ ਦਾ ਸੰਦੇਸ਼ ਦਿੱਤਾ ਜੋ ਆਪਣੀ ਹਰ ਇੱਕ ਰਚਨਾ ਵਿੱਚ ਵਾਸ ਕਰਦਾ ਹੈ ਅਤੇ ਅਨਾਦਿ ਸੱਚ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਕ ਅਨੋਖਾ ਅਧਿਆਤਮਿਕ, ਸਮਾਜਕ, ਅਤੇ ਰਾਜਨੀਤਕ ਪਲੇਟਫਾਰਮ ਤਿਆਰ ਕੀਤਾ ਜੋ ਸਮਾਨਤਾ, ਭਰੱਪਣ ਦਾ ਪਿਆਰ, ਭਲਾਈ, ਅਤੇ ਸਦਭਾਵਨਾ 'ਤੇ ਆਧਾਰਿਤ ਸੀ। ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇ ਸ਼ਬਦ, 974 ਕਾਵਿਕ ਭਜਨਾਂ ਦੇ ਰੂਪ ਵਿਚ ਦਰਜ਼ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਮੁੱਖ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸ਼ਟ ਹਨ। ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।ਗੁਰੂ ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਪਰ ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਹੀ ਇਹਨਾਂ ਪ੍ਰਭਾਵਿਤ ਕੀਤਾ ਕਿ ਪਾਂਧਾ ਵੀ ਆਪ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ (ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ), ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਆਕਾਪੂਲਕੋ ਦੇ ਖੁਆਰੇਜ਼ ਜਾਂ ਆਕਾਪੂਲਕੋ ਮੈਕਸੀਕੋ ਦੇ ਗੂਏਰੇਰੋ ਸੂਬੇ ਦਾ ਇੱਕ ਸ਼ਹਿਰ, ਨਗਰਪਾਲਿਕਾ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਮੈਕਸੀਕੋ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 380 ਕਿਲੋਮੀਟਰ ਦੀ ਦੂਰੀ ਉੱਤੇ ਹੈ। ਆਕਾਪੂਲਕੋ ਵਿਖੇ ਇੱਕ ਡੂੰਘੀ ਖਾੜੀ ਹੈ ਅਤੇ ਇਹ ਮੁੱਢਲੇ ਬਸਤੀਵਾਦੀ ਦੌਰ ਤੋਂ ਬੰਦਰਗਾਹ ਹੈ। ਇਹ ਬੰਦਰਗਾਹ ਤੋਂ ਪਾਨਾਮਾ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵੱਲ ਸਮੁੰਦਰੀ ਜਹਾਜ ਜਾਂਦੇ ਹਨ। ਇਹ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਸੂਬੇ ਦੀ ਰਾਜਧਾਨੀ ਚਿਲਪਾਨਸਿੰਗੋ ਤੋਂ ਵੀ ਵੱਡਾ। ਇਹ ਮੈਕਸੀਕੋ ਦਾ ਸਭ ਤੋਂ ਵੱਡਾ ਬੀਚ ਅਤੇ ਬਾਲਨਿਆਰੀਓ ਹੈ।ਇਹ ਮੈਕਸੀਕੋ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਬੀਚਾਂ ਵਿੱਚੋਂ ਇੱਕ ਹੈ। 1950ਵਿਆਂ ਵਿੱਚ ਹਾਲੀਵੁੱਡ ਕਲਾਕਾਰਾਂ ਅਤੇ ਕਰੋੜਪਤੀਆਂ ਦੇ ਏਥੇ ਆਉਣ ਨਾਲ ਇਹ ਬਹੁਤ ਪ੍ਰਸਿੱਧ ਹੋਇਆ। ਆਕਾਪੂਲਕੋ ਹਾਲੇ ਵੀ ਆਪਣੀ ਰਾਤ ਦੀ ਜ਼ਿੰਦਗੀ ਲਈ ਮਸ਼ਹੂਰ ਹੈ, ਚਾਹੇ ਕਿ ਹੁਣ ਇੱਥੇ ਜ਼ਿਆਦਾਤਰ ਮੈਕਸੀਕੋ ਦੇ ਲੋਕ ਹੀ ਆਉਂਦੇ ਹਨ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡਦਿੱਤਾ ਗਿਆ ਸੀ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਜਲਗਾਹਾਂ ਦਿਵਸ (ਵੈਟਲੈਂਡ ਦਿਵਸ) ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਧੁਨਿਕ ਕਾਲ ਵਿਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ | ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ | ਇਸ ਦਾ ਉਦੇਸ਼ ਵਿਸ਼ਵ ਵਿਚ ਜਲਗਾਹਾਂ ਨੂੰ ਬਚਾਉਣਾ ਸੀ | ਤਦ ਤੋਂ ਹੀ ਹਰ ਸਾਲ 2 ਫਰਵਰੀ ਨੂੰ ਅੰਤਰਰਾਸ਼ਟਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ| ਜਲਗਾਹ, ਜੰਗਲ ਅਤੇ ਸਮੁੰਦਰ ਧਰਤੀ ਦੀ ਜਲਵਾਯੂ ਦੇ 3 ਮਹੱਤਵਪੂਰਨ ਸੋਮੇ ਹਨ। ਭਾਰਤ ਵਿਚ ਜਲਗਾਹਾਂ 4,053,537 ਹੈਕਟੇਅਰ ਰਕਬੇ 'ਚ ਫੈਲੀਆਂ ਹੋਈਆਂ ਹਨ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਜਨਵਰੀ 2019 ਮੁਤਾਬਿਕ ਇਸ ਵਿਕੀ ’ਤੇ 30,939 ਲੇਖ ਹਨ ਅਤੇ ਇਸ ਦੇ ਕੁੱਲ 26,944 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,54,502 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.33.0-wmf.14 (a6319bc) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ । 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਸਾਇਪ੍ਰਸ ( ਗਰੀਕ : Κύπρος , IPA : [ cipɾo̞s ] , ਤੁਰਕੀ : Kıbrıs ) , ਆਧਿਕਾਰਿਕ ਤੌਰ ਉੱਤੇ ਸਾਇਪ੍ਰਸ ਗਣਤੰਤਰ ( ਗਰੀਕ : Κυπριακή Δημοκρατία , Kypriakī Dīmokratía , [ cipɾiaci ðimo̞kɾatia ] , ਤੁਰਕੀ : Kıbrıs Cumhuriyeti ) ਪੂਰਵੀ ਭੂਮਧਿਅ ਸਾਗਰ ਉੱਤੇ ਗਰੀਸ ਦੇ ਪੂਰਵ , ਲੇਬਨਾਨ , ਸੀਰਿਆ ਅਤੇ ਇਸਰਾਇਲ ਦੇ ਪਸ਼ਚਮ , ਮਿਸਰ ਦੇ ਜਵਾਬ ਅਤੇ ਤੁਰਕੀ ਦੇ ਦੱਖਣ ਵਿੱਚ ਸਥਿਤ ਇੱਕ ਯੂਰੇਸ਼ੀਅਨ ਟਾਪੂ ਦੇਸ਼ ਹੈ। ਇਸਦੀ ਰਾਜਧਾਨੀ ਨਿਕੋਸਿਆ ਹੈ। ਇਸਦੀ ਮੁੱਖ - ਅਤੇਰਾਜਭਾਸ਼ਾਵਾਂਗਰੀਕ ਅਤੇ ਤੁਰਕੀ ਹਨ । ਸਾਇਪ੍ਰਸ ਭੂਮਧਿਅ ਦਾ ਤੀਜਾ ਸਭਤੋਂ ਬਹੁਤ ਟਾਪੂ ਹੈ , ਅਤੇ ਲੋਕਾਂ ਨੂੰ ਪਿਆਰਾ ਸੈਰ ਥਾਂ ਹੈ , ਜਿੱਥੇ ਪ੍ਰਤੀ ਸਾਲ 2.
ਬੰਗਲਾ ਦੇਸ਼ ਗਣਤੰਤਰ (ਬੰਗਾਲੀ: গণপ্রজাতন্ত্রী বাংলাদেশ) ਦੱਖਣੀ ਏਸ਼ੀਆ ਦਾ ਇੱਕ ਰਾਸ਼ਟਰ ਹੈ। ਦੇਸ਼ ਦੀਆਂ ਉੱਤਰ, ਪੂਰਬ ਅਤੇ ਪੱਛਮ ਸੀਮਾਵਾਂ ਭਾਰਤ ਅਤੇ ਦੱਖਣੀ ਪੂਰਵ ਸੀਮਾ ਮਿਆਂਮਾਰ ਦੇਸ਼ਾਂ ਨਾਲ ਮਿਲਦੀ ਹੈ; ਦੱਖਣ ਵਿੱਚ ਬੰਗਾਲ ਦੀ ਖਾੜੀ ਹੈ। ਬੰਗਲਾ ਦੇਸ਼ ਅਤੇ ਭਾਰਤੀ ਰਾਜ ਪੱਛਮ ਬੰਗਾਲ ਇੱਕ ਬਾਂਗਲਾਭਾਸ਼ੀ ਅੰਚਲ, ਬੰਗਾਲ ਹਨ, ਜਿਸਦਾ ਇਤਿਹਾਸਿਕ ਨਾਮ “বঙ্গ” ਬਾਙਗੋ ਜਾਂ “বাংলা” ਬਾਂਗਲਾ ਹੈ। ਇਸ ਦੀ ਸੀਮਾ ਰੇਖਾ ਉਸ ਸਮੇਂ ਨਿਰਧਾਰਤ ਹੋਈ ਜਦੋਂ 1947 ਵਿੱਚ ਭਾਰਤ ਦੇ ਵਿਭਾਜਨ ਦੇ ਸਮੇਂ ਇਸਨੂੰ ਪੂਰਬੀ ਪਾਕਿਸਤਾਨ ਦੇ ਨਾਮ ਨਾਲ ਪਾਕਿਸਤਾਨ ਦਾ ਪੂਰਬੀ ਭਾਗ ਘੋਸ਼ਿਤ ਕੀਤਾ ਗਿਆ। ਪੂਰਬ ਅਤੇ ਪੱਛਮ ਪਾਕਿਸਤਾਨ ਦੇ ਵਿਚਕਾਰ ਲੱਗਭੱਗ 1600 ਕਿ ਮੀ (1000 ਮੀਲ) ਦੀ ਭੂਗੋਲਿਕ ਦੂਰੀ ਸੀ। ਪਾਕਿਸਤਾਨ ਦੇ ਦੋਨ੍ਹੋਂ ਭਾਗਾਂ ਦੀ ਜਨਤਾ ਦਾ ਧਰਮ (ਇਸਲਾਮ) ਇੱਕ ਸੀ, ਉੱਤੇ ਉਨ੍ਹਾਂ ਦੇ ਵਿੱਚ ਜਾਤੀ ਅਤੇ ਭਾਸ਼ਾਗਤ ਕਾਫ਼ੀ ਦੂਰੀਆਂ ਸਨ। ਪੱਛਮ ਪਾਕਿਸਤਾਨ ਦੀ ਤਤਕਾਲੀਨ ਸਰਕਾਰ ਦੇ ਬੇਇਨਸਾਫ਼ੀ ਦੇ ਵਿਰੁੱਧ 1971 ਵਿੱਚ ਭਾਰਤ ਦੇ ਸਹਿਯੋਗ ਨਾਲ ਇੱਕ ਲੜਾਈ ਤੋਂ ਬਾਅਦ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਬਣ ਗਿਆ। ਵੱਖਰਾ ਦੇਸ਼ ਬਣਨ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤਕ ਸਥਿਤੀ ਕੁਝ ਸਮੇਂ ਡੋਲਦੀ ਰਹੀ, ਦੇਸ਼ ਵਿੱਚ 13 ਰਾਸ਼ਟਰਸ਼ਾਸਕ ਬਦਲੇ ਗਏ ਅਤੇ 4 ਫੌਜੀ ਬਗਾਵਤਾਂ ਹੋਈਆਂ। ਸੰਸਾਰ ਦੇ ਸਭ ਤੋਂ ਜਨਬਹੁਲ ਦੇਸ਼ਾਂ ਵਿੱਚ ਬਾਂਗਲਾਦੇਸ਼ ਦਾ ਸਥਾਨ ਅੱਠਵਾਂ ਹੈ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 30,935 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਡਾਕਟਰ ਭੀਮ ਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956) ਇੱਕ ਭਾਰਤੀ ਕਾਨੂੰਨਸਾਜ਼ ਸਨ। ਉਹ ਇੱਕ ਬਹੁਜਨ ਰਾਜਨੀਤਕ ਨੇਤਾ ਅਤੇ ਬੋਧੀ ਪੁਨਰੁੱਥਾਨਵਾਦੀ ਹੋਣ ਦੇ ਨਾਲ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਇੱਕ ਗਰੀਬ ਅਛੂਤ ਪਰਵਾਰ ਵਿੱਚ ਹੋਇਆ ਸੀ। ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਹਿੰਦੂ ਧਰਮ ਦੀ ਚਾਰ ਵਰਣ ਪ੍ਰਣਾਲੀ, ਅਤੇ ਭਾਰਤੀ ਸਮਾਜ ਵਿੱਚ ਸਰਵਵਿਆਪਤ ਜਾਤੀ ਵਿਵਸਥਾ ਦੇ ਵਿਰੁੱਧ ਸੰਘਰਸ਼ ਵਿੱਚ ਬਿਤਾ ਦਿੱਤਾ। ਹਿੰਦੂ ਧਰਮ ਵਿੱਚ ਮਨੁੱਖੀ ਸਮਾਜ ਨੂੰ ਚਾਰ ਵਰਣਾਂ ਵਿੱਚ ਵਰਗੀਕ੍ਰਿਤ ਕੀਤਾ ਹੈ। ਉਨ੍ਹਾਂ ਨੂੰ ਬੋਧੀ ਮਹਾਸ਼ਕਤੀਆਂ ਦੇ ਦਲਿਤ ਅੰਦੋਲਨ ਨੂੰ ਅਰੰਭ ਕਰਨ ਦਾ ਸਿਹਰਾ ਵੀ ਜਾਂਦਾ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਦੇ ਸਰਬਉਚ ਨਾਗਰਿਕ ਇਨਾਮ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਕਈ ਸਾਮਾਜਕ ਅਤੇ ਵਿੱਤੀ ਰੁਕਾਵਟਾਂ ਪਾਰ ਕਰ, ਅੰਬੇਡਕਰ ਉਨ੍ਹਾਂ ਕੁੱਝ ਪਹਿਲੇ ਅਛੂਤਾਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਨੇ ਭਾਰਤ ਵਿੱਚ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ। ਅੰਬੇਡਕਰ ਨੇ ਕਨੂੰਨ ਦੀ ਉਪਾਧੀ ਪ੍ਰਾਪਤ ਕਰਨ ਦੇ ਨਾਲ ਹੀ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਆਪਣੇ ਅਧਿਅਨ ਅਤੇ ਅਨੁਸੰਧਾਨ ਦੇ ਕਾਰਨ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਾਨਾਮਿਕਸ ਤੋਂ ਕਈ ਡਾਕਟਰੇਟ ਡਿਗਰੀਆਂ ਵੀ ਹਾਸਲ ਕੀਤੀਆਂ। ਅੰਬੇਡਕਰ ਇੱਕ ਪ੍ਰਸਿੱਧ ਵਿਦਵਾਨ ਦੇ ਰੂਪ ਵਿੱਚ ਵਾਪਸ ਆਪਣੇ ਦੇਸ਼ ਪਰਤ ਆਏ ਅਤੇ ਇਸਦੇ ਬਾਅਦ ਕੁੱਝ ਸਾਲ ਤੱਕ ਉਨ੍ਹਾਂ ਨੇ ਵਕਾਲਤ ਕੀਤੀ। ਫਿਰ ਉਨ੍ਹਾਂ ਨੇ ਕੁੱਝ ਪੱਤਰਕਾਵਾਂ ਦਾ ਪ੍ਰਕਾਸ਼ਨ ਕੀਤਾ, ਜਿਨ੍ਹਾਂ ਦੁਆਰਾ ਉਨ੍ਹਾਂ ਨੇ ਭਾਰਤੀ ਅਛੂਤਾਂ ਦੇ ਰਾਜਨੀਤਕ ਅਧਿਕਾਰਾਂ ਅਤੇ ਸਾਮਾਜਕ ਆਜ਼ਾਦੀ ਦੀ ਵਕਾਲਤ ਕੀਤੀ। ਡਾ.
ਜਵਾਹਰ ਲਾਲ ਨਹਿਰੂ (ਕਸ਼ਮੀਰੀ: کواہرلال نہرو / जवाहरलाल नेहरू 14 ਨਵੰਬਰ 1889–27 ਮਈ 1964), ਜਿਨ੍ਹਾਂ ਨੂੰ ਅਕਸਰ ਪੰਡਤ ਜੀ ਕਹਿ ਕੇ ਸੱਦਿਆ ਜਾਂਦਾ ਸੀ, ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਨ੍ਹਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ। ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ, ਜਿਲਾ ਹੁਸ਼ਿਆਰਪੁਰ ਵਿਖੇ ਹੋਇਆ।ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀਆਪ ਜੀ ਦੇ ਵੱਡੇ ਭਰਾ ਸਨ।ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੁੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਬਾਅਦ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀਗਈ ਹੈ। ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸਨੰਦੀ ਪ੍ਰਾਪਤ ਕਰਨ ਲਈ ਰਾਮਰਾਏ ਨੇਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਇਸ ਕਾਰਨ ਕਰਕੇ ਰਾਮਰਾਏ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ ਦਿੰਦੇ। ਆਪ ਜੀ ਨੇ ਰੋਪੜ ਦੇ ਇੱਕ ਧਨੀ ਆਦਮੀ ਰਾਜਾ ਰਾਮ ਨੂੰ ਆਪਣੇ ਦਰਬਾਰ ਵਿੱਚ ਆਉਣਤੋਂ ਰੋਕ ਦਿੱਤਾ ਕਿਉਂਕਿ ਉਹਆਪਣੇ ਘਰ ਪੈਦਾ ਹੁੰਦੀਆਂ ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦਿੰਦਾ ਸੀ। ਜਦ ਉਸ ਆਦਮੀ ਨੇ ਪਛੁਤਾਵਾ ਕੀਤਾ ਤੇਅੱਗੇ ਤੋਂ ਚੰਗਾ ਇਨਸਾਨ ਬਣਨਦੀ ਪ੍ਰਤਿਗਿਆ ਕੀਤੀ ਤਾਂ ਆਪਜੀ ਨੇ ਭਰੇ ਦਰਬਾਰ ਵਿੱਚ ਇਸ ਕੁੜੀਮਾਰ ਨੂੰ ਤਾੜਨਾ ਕਰਕੇ ਬਖਸ ਦਿੱਤਾ। ਇਸ ਤਰ੍ਹਾਂ ਆਪਜੀ ਨੇ ਅਨੇਕਾਂ ਪਰਉਪਕਾਰ ਕੀਤੇ।ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂਸਾਹਿਬ ਨੇ ਦੀਵਾਨ ਨੂੰ ਕਿਹਾਕਿ ਉਨ੍ਹਾਂ ਨੂੰ ਦਿੱਲੀ ਜਾਣਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ।ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜਕੀਰਤਪੁਰ ਆ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀਰਾਤ ਪੰਜੋਖਰੇ ਕੱਟੀ। ਉਥੋਂ ਦਾ ਇੱਕ ਹੰਕਾਰੀ ਪੰਡਿਤ ਲਾਲਚੰਦ ਗੁਰੂ ਜੀ ਨੂੰ ਮਿਲਿਆ ਤੇ ਕਿਹਾ ਕਿ ਸਿੱਖ ਤੁਹਾਨੁੂੰ ਗੁਰੂ ਹਰਕ੍ਰਿਸਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸਨ ਜੀਨੇ ਗੀਤਾ ਰਚੀ ਸੀ। ਤੁਸੀਂ ਉਸ ਦੇ ਅਰਥ ਕਰਕੇ ਵਿਖਾਓ। ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇ, ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰੀ ਨਿਸਾ ਕਰਵਾਦੇਣਗੇ। ਪੰਡਿਤ ਗਿਆ ਅਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰ ਨਿਹਾਲ ਕੀਤਾ ਤੇਕਿਹਾ ਕਿ ਉਹ ਪੰਡਿਤ ਜੀ ਦੀ ਨਿਸਾ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਪੰਡਿਤ ਇਹ ਕੌਤਕ ਵੇਖ ਕੇ ਸਤਿਗੁਰੂ ਜੀ ਦੇ ਚਰਨੀ ਪੈ ਗਿਆ, ਮੁਆਫੀ ਮੰਗੀ ਤੇ ਸਿੱਖ ਬਣ ਗਿਆ ਅਤੇ ਉਸ ਨੇਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।ਦਿੱਲੀ ਪਹੁੰਚ ਕੇ ਗੁਰੂ ਸਾਹਿਬ ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਰਾਜਾ ਜੈ ਸਿੰਘ ਦੇ ਬੰਗਲੇ ਠਹਿਰੇ। ਔਰੰਗਜੇਬ ਨੇ ਦਰਸਨਾ ਲਈ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵਲੋਂ ਦਿੱਤੇ ਆਦੇਸ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸਬਦ ਲਿੱਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ॥” ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਪਿਤਾ ਗੁਰੂ ਜੀ ਨੇ ਉਸ ਨੁੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪੱਸਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸਕਤੀਪਰਖਣ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀਆਂਰਾਣੀਆਂ ਦੇ ਮਹਿਲਾਂ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਨ ਲਈ ਕਿਹਾ। ਗੁਰੂ ਸਾਹਿਬਨੇ ਆਪਣੀ ਸੋਟੀ ਪਟਰਾਣੀ ਦੇ ਸਿਰ ਤੇ ਰੱਖ ਕੇ ਕਿਹਾ ਕਿ ‘ਇਹ ਹੈ ਪਟਰਾਣੀ’ ਅਤੇ ਉਸ ਦੀ ਪੁੱਤਰ ਦੀ ਕਾਮਨਾ ਪੂਰੀ ਹੋਣਦਾ ਵਰ ਦਿੱਤਾ।ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾਨੂੰ ਇਸ ਲਈ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੁੰਦੇ ਸਨ। ਇਸੇ ਲਈ ਤਾਂ ਦਸਮੇਸ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇਸਰੀਰ ‘ਤੇ ਵੀ ਚੇਚਕ ਦੇ ਲੱਛਣਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜਕੱਲ੍ਹ 3 ਵੈਸਾਖ ਹਰ ਸਾਲ16 ਅਪ੍ਰੈਲ ਨੂੰ ਆਉਂਦਾ ਹੈ।ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਵਿੱਚ ਸੰਪੂਰਨ ਕੀਤੀ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ‘ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਅਰਜਨਟੀਨਾ, ਅਧਿਕਾਰਕ ਤੌਰ ਤੇ ਅਰਜਨਟੀਨ ਗਣਰਾਜ, (ਸਪੇਨੀ: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ।
ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ
ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਹੁਣ ਵੀ ਕਵਿਤਾ ਵਿੱਚ ਬਹੁਲਤਾ ਉਸ ਕਵਿਤਾ ਦੀ ਹੈ, ਜੋ ਨਿਰੀ ਭਾਵੁਕਤਾ ਅਤੇ ਹੇਰਵੇ ਨੂੰ ਪਿਛਾਂਹ ਛੰਡ ਆਈ।ਹੁਣ ਵੀ ਕਵਿਤਾ ਨਵੇਂ ਸਰੋਕਾਰਾਂ ਅਤੇ ਨਵੀਆਂ ਦਿਸ਼ਾਵਾਂ ਦੀ ਸੂਚਕ ਹੈ।
ਕਾਂਸਸ (/ˈkænzəs/) ਮੱਧ-ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਸ ਦਾ ਨਾਂ ਇਸ ਵਿੱਚੋਂ ਵਗਦੇ ਕਾਂਸਸ ਦਰਿਆ ਤੋਂ ਪਿਆ ਹੈ ਜਿਸਦਾ ਨਾਂ ਇੱਥੋਂ ਦੇ ਕਾਂਸਾ ਮੂਲ ਅਮਰੀਕੀ ਕਬੀਲੇ ਦੇ ਨਾਂ ਤੋਂ ਪਿਆ ਸੀ। ਇਸ ਕਬੀਲੇ ਦੇ ਨਾਂ (ਮੂਲ ਤੌਰ ਉੱਤੇ kką:ze) ਦਾ ਮਤਲਬ ਕਈ ਵਾਰ "ਪੌਣ ਦੇ ਲੋਕ" ਜਾਂ "ਦੱਖਣੀ ਪੌਣਾਂ ਦੇ ਲੋਕ" ਦੱਸਿਆ ਜਾਂਦਾ ਹੈ ਪਰ ਇਸ ਸ਼ਬਦ ਦਾ ਮੁੱਢਲਾ ਅਰਥ ਇਹ ਨਹੀਂ ਸੀ। ਇੱਥੋਂ ਦੇ ਵਾਸੀਆਂ ਨੂੰ ਕਾਂਸਨ" ਕਿਹਾ ਜਾਂਦਾ ਹੈ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਅਾਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਕਬੀਰ (ਹਿੰਦੀ: कबीर) (1440–1518) ਭਾਰਤ ਦੇ ਇੱਕ ਸੰਤ ਕਵੀ ਸਨ। ਆਪਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਮਹਾਨ ਹੈ। ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਯੂਨਾਨੀ ਜਾਂ ਗ੍ਰੀਕ (Ελληνικά IPA: [eliniˈka] ਜਾਂ Ελληνική γλώσσα, IPA: [eliniˈci ˈɣlosa]), ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ਹੈ, ਜੋ ਲਿਖਤੀ ਇਤਹਾਸ ਦੀਆਂ 34 ਸਦੀਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਪ੍ਰਾਚੀਨ ਰੂਪ ਵਿੱਚ ਇਹ ਪ੍ਰਾਚੀਨ ਯੂਨਾਨੀ ਸਾਹਿਤ ਅਤੇ ਈਸਾਈਆਂ ਦੇ ਬਾਇਬਲ ਦੇ ਨਿਊ ਟੇਸਟਾਮੇਂਟ ਦੀ ਭਾਸ਼ਾ ਹੈ। ਆਧੁਨਿਕ ਸਰੂਪ ਵਿੱਚ ਇਹ ਯੂਨਾਨ ਅਤੇ ਸਾਇਪ੍ਰਸ ਦੀ ਆਧਿਕਾਰਿਕ ਭਾਸ਼ਾ ਹੈ, ਅਤੇ ਕਰੀਬਨ 2 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਿਖਣ ਲਈ ਯੂਨਾਨੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਪੰਜਾਬੀ ਭਾਸ਼ਾ ਉੱਤੇ ਮੀਡੀਆ ਦੇ ਪ੍ਰਭਾਵ
ਪੰਜਾਬੀ ਭਾਸ਼ਾ ਵਿਚ ਟੀ.ਵੀ., ਇੰਟਰਨੈੱਟ, ਮੋਬਾਇਲ, ਲੈਂਡ-ਲਾਈਨ,ਅਤੇ ਅਖ਼ਬਾਰ, ਰੇਡੀਉ ਆਦਿ ਕੁਝ ਅਜਿਹੀਆਂ ਕੇਂਦਰੀ ਮਦਾਂ ਹਨ, ਜੋ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਸ਼ਬਦਾਵਲੀ ਦਾ ਮੁੱਖ ਹਵਾਲਾ-ਬਿੰਦੂ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਸਮੂਹਿਕ ਰੂਪ ਵਿਚ 'ਮੀਡੀਆ' ਮਦ ਰਾਹੀਂਂ ਵੀ ਅੰਕਿਤ ਕੀਤਾ ਜਾ ਸਕਦਾ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਦੌਰਾਨ ਇਨ੍ਹਾਂ ਮਦਾਂ ਨਾਲ ਸੰਬੰਧਿਤ ਤੰਤਰ ਨੇ ਨਾ ਸਿਰਫ਼ ਪੰਜਾਬੀ, ਬਲਕਿ ਵਿਸ਼ਵ ਦੇ ਸਾਰੇ ਵਿਕਾਸਸ਼ੀਲ ਸਮਾਜਾਂ ਨੂੰ ਆਪਣੇ ਪ੍ਰਭਾਵ ਘੇਰੇ ਵਿਚ ਜਕੜ ਲਿਆ ਹੈ। ,ਮਾਨਵੀ ਭਾਸ਼ਾ ਇਕ ਸੰਚਾਰ ਮਾਧਿਅਮ ਹੈ। ਠੀਕ ਇਸੇ ਤਰ੍ਹਾਂ ਮੀਡੀਆਂ ਵੀ ਇੱਕ ਸੰਚਾਰ ਮਾਧਿਅਮ ਹੈ। ਪ੍ਰਿੰਟ ਮੀਡੀਆ ਭਾਸ਼ਾ ਦੇ ਲਿਖਤ ਸਰੂਪ ਅਤੇ ਰੇਡੀਉ ਅਤੇ ਲੈਂਡ ਲਾਈਨ 'ਭਾਸ਼ਾਈ ਬੋਲਾਂ' ਦੇ ਹਵਾਲੇ ਨਾਲ ਵਜੂਦ ਗ੍ਰਹਿਣ ਕਰਦੇ ਹਨ।ਉਪਰੋਕਤ ਪਰਿਪੇਖ ਵਿੱਚ ਜਦੋਂ ਅਸੀਂ ਮੀਡੀਆ ਦੇ ਪ੍ਰਭਾਵਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿੱੱਚ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਅਜੇ ਤੀਕ ਇਸ ਸੰਬੰਧੀ ਵਿਧਿਵਤ ਅਧਿਐਨ ਨਹੀਂ ਕੀਤਾ ਗਿਆ। ਸਤਹੀ ਪੱਧਰ ਤੇ ਜਾਪਦਾ ਹੈ ਕਿ ਮੀਡੀਆ ਕਰਕੇ ਪੰਜਾਬੀ ਬੁਲਾਰਿਆਂ ਦੀ ਸ਼ਬਦਾਵਲੀ ਵਿੱਚ ਵੱਡੇ ਪਰਿਵਰਤਨ ਹੋਏ ਹਨ। ਮੀਡੀਆ ਦੇ ਪ੍ਰਭਾਵ ਅਧੀਨ ਨਵੀਂ ਸ਼ਬਦਾਵਲੀ ਦੀ ਗਿਣਤੀ ਸੈਂਕੜਿਆਂ ਵਿੱੱਚ ਹੋ ਸਕਦੀ ਹੈ। ਇਹ ਸ਼ਬਦਾਵਲੀ ਵਧੇਰੇ ਕਰਕੇ ਨਾਂਵੀ ਪੱਧਰ ਦੀ ਹੈ, ਕਿਉਂਕਿ ਸ਼ਬਦਾਵਲੀ ਦੇ ਪਰਿਵਰਤਨਾਂ ਵਿੱਚ ਵਧੇਰੇ ਕਰਕੇ ਨਾਵੀਂ ਸ਼ਬਦਾਵਲੀ ਦੀ ਹੀ ਆਮਦ ਹੋਈ ਹੈ। ਪਰ ਇਹ ਤੱਥ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ, ਕਿ ਇਹ ਨਵੀਂ ਸ਼ਬਦਾਵਲੀ ਬਹੁਤ ਤੇਜ਼ ਗਤੀ ਨਾਲ ਆਉਂਦੀ ਹੈ ਅਤੇ ਕੁਝ ਦੇਰ ਮਗਰੋਂ ਇਸ ਵਿੱਚੋਂ ਕੁਝ ਕੁ ਹਿੱਸੇ ਖਾਰਜ ਹੋ ਜਾਂਦੇ ਹਨ। ਮੀਡੀਆ ਦੇ ਹਵਾਲੇ ਨਾਲ ਆ ਰਹੀ ਸ਼ਬਦਾਵਲੀ ਦੇ ਸਰੋਤ ਤਿੰਨ ਤਰ੍ਹਾਂ ਦੇ ਹਨ:- ੧. ਅੰਗ੍ਰੇਜ਼ੀ ਸ਼ਬਦਾਵਲੀ:- ਤਕਨਾਲੋਜੀ ਦੇ ਵਿਕਾਸ ਸਦਕਾ ਮੀਡੀਆ ਰਾਹੀਂ ਪ੍ਰਦਰਸ਼ਿਤ ਅਤੇ ਸੰਚਾਰਿਤ ਵਸਤੂ-ਜਗਤ ਵਧੇਰੇ ਕਰਕੇ ਅੰਗ੍ਰੇਜ਼ੀ ਮੂਲ ਵਾਲਾ ਹੈ। ਇਸ ਲਈ ਟੀ.ਵੀ ਨਾਲ ਜੁੜੀ ਹੋਈ ਸਾਰੀ ਤਕਨੀਕੀ ਸ਼ਬਦਾਵਲੀ(ਟੀ.ਵੀ. ਚੈਨਲ, ਡਿਸ਼ ਚੈਨਲਾਂ ਦੇ ਨਾਂ, ਇੰਟਰਨੈੱਟ, ਮੋਬਾਈਲ, ਸਰਫਿੰਗ, ਸੈਟਿੰਗ, ਸੀਰੀਅਲ, ਲਾਈਵ ਟੈਲੀਕਾਸਟ, ਰੀਐਲਟੀ ਸ਼ੋ, ਡੇਲੀ ਸ਼ੋ) ਆਦਿ ਅੰਗ੍ਰੇਜ਼ੀ ਮੂਲ ਵਾਲੀ ਹੈ। ੨ ਸਥਾਨਕ ਸ਼ਬਦਾਵਲੀ:- ਦੂਜੀ ਤਰ੍ਹਾਂ ਦੇ ਸ਼ਬਦਾਵਲੀ ਸਰੋਤ ਸਥਾਨਕ ਭਾਸ਼ਾਵਾਂ ਨਾਲ ਸੰਬੰਧਤ ਹਨ। ਇਹ ਸ਼ਬਦਾਵਲੀ ਵਧੇਰੇ ਕਰਕੇ ਕਲਾਸੀਕਲ ਸਾਹਿਤ ਰਾਹੀਂ ਸੰਚਾਰਤ ਯੋਗ-ਸ਼ਿਵਰਾਂ ਤੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ, ਨਿਊਜ ਚੈਨਲਾਂ ਦੁਆਰਾ ਟੈਲੀਕਾਸਟ ਰੋਜ਼ਾਨਾ ਭਵਿੱਖ-ਬਾਣੀਆਂ ਸਥਾਨਕ ਮਨਤਾ ਵਾਲੇ ਸਥਾਨਾਂ ਦੀ ਜਾਣਕਾਰੀ ਅਤੇ ਕੁਝ ਚੈਨਲਾਂ(ਈ.ਟੀ.ਸੀ.
ਸੰਸਾਰ ਦੀ ਸਭ ਤੋਂ ਲੰਬੀ ਨਦੀ ਨੀਲ ਹੈ ਜੋ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਵਿਕਟੋਰੀਆ ਤੋਂ ਨਿਕਲਕੇ ਫੈਲਿਆ ਸਹਾਰਾ ਮਰੁਸਥਲ ਦੇ ਪੂਰਵੀ ਭਾਗ ਨੂੰ ਪਾਰ ਕਰਦੀ ਹੋਈ ਉੱਤਰ ਵੱਲ ਭੂਮਧਿਅਸਾਗਰ ਵਿੱਚ ਉੱਤਰ ਪੈਂਦੀ ਹੈ। ਇਹ ਭੂਮਧਿਅ ਰੇਖਾ ਦੇ ਨਿਕਟ ਭਾਰੀ ਵਰਖਾ ਵਾਲੇ ਖੇਤਰਾਂ ਤੋਂ ਨਿਕਲਕੇ ਦੱਖਣ ਤੋਂ ਉੱਤਰ ਕ੍ਰਮਸ਼: ਯੁਗਾਂਡਾ, ਇਥੋਪੀਆ, ਸੂਡਾਨ ਅਤੇ ਮਿਸਰ ਤੋਂ ਹੋਕੇ ਵਗਦੇ ਹੋਏ ਕਾਫੀ ਲੰਮੀ ਘਾਟੀ ਬਣਾਉਂਦੀ ਹੈ ਜਿਸਦੇ ਦੋਨੋਂ ਵੱਲ ਦੀ ਭੂਮੀ ਪਤਲੀ ਪੱਟੀ ਦੇ ਰੂਪ ਵਿੱਚ ਸ਼ਸਿਅਸ਼ਿਆਮਲਾ ਵਿੱਖਦੀ ਹੈ। ਇਹ ਪੱਟੀ ਸੰਸਾਰ ਦਾ ਸਭ ਤੋਂ ਬਹੁਤ ਮਰੂਦਿਆਨ ਹੈ। ਨੀਲ ਨਦੀ ਦੀ ਘਾਟੀ ਇੱਕ ਸੰਕਰੀ ਪੱਟੀ ਸੀ ਹੈ ਜਿਸਦੇ ਸਾਰਾ ਭਾਗ ਦੀ ਚੋੜਾਈ 16 ਕਿਲੋਮੀਟਰ ਤੋਂ ਜਿਆਦਾ ਨਹੀਂ ਹ, ਕਿਤੇ-ਕਿਤੇ ਤਾਂ ਇਸ ਦੀ ਚੋੜਾਈ 200 ਮੀਟਰ ਤੋਂ ਵੀ ਘੱਟ ਹੈ। ਇਸ ਦੀਆਂ ਕਈਆਂ ਸਹਾਇਕ ਨਦੀਆਂ ਹਨ ਜਿਹਨਾਂ ਵਿੱਚ ਚਿੱਟਾ ਨੀਲ ਅਤੇ ਨੀਲੀ ਨੀਲ ਮੁੱਖ ਹਨ। ਆਪਣੇ ਮੁਹਾਨੇ ਉੱਤੇ ਇਹ 160 ਕਿਲੋਮੀਟਰ ਲੰਬਾ ਅਤੇ 240 ਕਿਲੋਮੀਟਰ ਚੌੜਾ ਵਿਸ਼ਾਲ ਡੇਲਟਾ ਬਣਾਉਂਦੀ ਹੈ। ਸਿਰ ਦੀ ਪ੍ਰਾਚੀਨ ਸਭਿਅਤਾ ਦਾ ਵਿਕਾਸ ਇਸ ਨਦੀ ਦੀ ਘਾਟੀ ਵਿੱਚ ਹੋਇਆ ਹੈ। ਇਸ ਨਦੀ ਉੱਤੇ ਮਿਸਰ ਦੇਸ਼ ਦਾ ਪ੍ਰਸਿੱਧ ਅਸਵਾਨ ਬੰਨ੍ਹ ਬਣਾਇਆ ਗਿਆ ਹੈ। ਨੀਲ ਨਦੀ ਦੀ ਲੰਬਾੲੀ ਲਗਭਗ 6690 ਕਿਮੀ ਹੈ।
ਸੰਯੋਜਤ ਵਿਆਪਕ ਸਮਾਂ (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।
ਯੂਰਪ ਇੱਕ ਮਹਾਂਦੀਪ ਹੈ। ਇਹ ਏਸ਼ੀਆ ਦੇ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ। ਏਸ਼ੀਆ ਅਤੇ ਯੂਰਪ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ। ਆਸਟ੍ਰੇਲੀਆ ਅਤੇ ਅੰਟਾਰਕਟਿਕਾ ਤੋਂ ਬਾਅਦ ਯੂਰਪ ਦੁਨੀਆਂ ਦਾ ਜਨਸੰਖਿਆ ਅਤੇ ਖੇਤਰਫਲ ਵਿੱਚ ਦੁਨੀਆਂ ਦਾ ਸਭ ਤੋਂ ਛੋਟਾ ਮਹਾਂਦੀਪ ਹੈ। ਇਹ ਸਮੁੱਚੇ ਤੌਰ 'ਤੇ ਉੱਤਰੀ ਗੋਲੇਪੱਥ 'ਚ ਸਥਿਤ ਹੈ ਅਤੇ ਜ਼ਿਆਦਾਤਰ ਪੂਰਬੀ ਗੋਲੇਪੱਥ 'ਚ ਸਥਿਤ ਹੈ। ਇਹ ਉੱਤਰ ਵੱਲ ਆਰਕਟਿਕ ਮਹਾਂਸਾਗਰ, ਪੱਛਮ ਵੱਲ ਅੰਧ ਮਹਾਂਸਾਗਰ ਅਤੇ ਦੱਖਣ ਵੱਲ ਭੂਮੱਧ ਸਾਗਰ ਦੁਆਰਾ ਘਿਰਿਆ ਹੋਇਆ ਹੈ। ਇਹ ਯੂਰੇਸ਼ੀਆ ਦੇ ਪੱਛਮੀ ਹਿੱਸੇ ਵਾਲਾ ਹਿੱਸਾ ਹੈ। 1850 ਦੇ ਦਹਾਕੇ ਤੋਂ, ਊਰਾਲ ਅਤੇ ਕਾਕੇਸ਼ਸ ਪਹਾੜਾਂ, ਊਰਾਲ ਨਦੀ, ਕੈਸਪੀਅਨ ਅਤੇ ਕਾਲੇ ਸਮੁੰਦਰ ਅਤੇ ਟਰਕਸੀ ਸਮੁੰਦਰੀ ਜਹਾਜ਼ਾਂ ਦੇ ਜਲਮਾਰਗਾਂ ਦੇ ਪਾਣੀ ਨੂੰ ਵੰਡਣ ਦੁਆਰਾ ਯੂਰਪ ਨੂੰ ਏਸ਼ੀਆ ਨਾਲੋਂ ਵੱਖਰਾ ਮੰਨਿਆ ਜਾਂਦਾ ਹੈ।
ਜਲਗਾਹਾਂ ਜ਼ਮੀਨੀ ਅਤੇ ਜਲ-ਪ੍ਰਣਾਲੀਆਂ ਵਿਚਕਾਰ ਉਹ ਜਗ੍ਹਾ ਹਨ, ਜਿੱਥੇ ਪਾਣੀ ਦਾ ਪੱਧਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ ਜਾਂ ਪਾਣੀ ਘੱਟ ਡੂੰਘਾ ਹੁੰਦਾ ਹੈ। ਧਰਤੀ ਦੇ ਕੁੱਲ ਜ਼ਮੀਨੀ-ਪੁੰਜ ਦਾ ਲਗਪਗ 6 ਫ਼ੀਸਦੀ ਹਿੱਸਾ ਜਲਗਾਹਾਂ ਨੇ ਘੇਰਿਆ ਹੈ। ਪੰਜਾਬ ਵਿਚ ਕੁੱਲ ਭੂਗੋਲਿਕ ਖ਼ੇਤਰ ਦਾ ਸਿਰਫ 0.5 ਫੀਸਦੀ ਜਲਗਾਹਾਂ ਅਧੀਨ ਹੈ ਜਦੋਂ ਕਿ ਰਾਸ਼ਟਰੀ ਪੱਧਰ ‘ਤੇ 1.5 ਫੀਸਦੀ ਭੂਗੋਲਿਕ ਖ਼ੇਤਰ ਵਿਚ ਜਲਗਾਹਾਂ ਹਨ।
ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਐ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸਨ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। ਵਿਸ਼ਵਗਿਆਨਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵੀਓਂਦੇ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦੇ ਹੈ ਜੋ ਕੀ ਅਜੇ ਕੱਲ ਆਨਲਾਈਨ ਵੀ ਉਪਲਬਦ ਹਨ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ,ਆ,ਇ,ਈ,ਉ,ਊ,ਏ,ਐ,ਓ,ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿਚ ਫ਼੍ਰਾਂਸ ਵਿਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆਂ ਭਰ ਵਿੱਚ ਤਕਰੀਬਨ ੯ ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, ੧੯ ਕਰੋੜ ਦੁਆਰਾ ਦੂਜੀ ਅਤੇ ਹੋਰ ੨੦ ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆਂ ਦੇ ੫੪ ਦੇਸ਼ਾਂ ਵਿਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸਯੁੰਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਅਲਮਾਨੀਆ (ਅਲਮਾਨੀ: Bundesrepublik Deutschland) ਦੇਸ਼ ਵਿੱਚ ਅਲਮਾਨੀ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਅਲਮਾਨੀਆ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਅਲਮਾਨੀਆ ਅਤੇ ਪੱਛਮੀ ਅਲਮਾਨੀਆ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਫ਼ਰਵਰੀ ਸਾਲ ਦਾ ਦੂਜਾ ਅਤੇ ਸਾਲ ਦਾ ਸਭ ਤੋਂ ਛੋਟਾ ਮਹੀਨਾ ਹੈ। ਇਸ ਮਹੀਨੇ ਦੇ ਦਿਨ 30 ਤੋਂ ਘੱਟ ਹੁੰਦੇ ਹਨ। ਇਸ ਮਹੀਨੇ ਵਿੱਚ ਲੀਪ ਦੇ ਸਾਲ ਵਿੱਚ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ 29 ਦਿਨ ਹੁੰਦੇ ਹਨ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)। ਆਮ ਤੋਰ ਤੇ ਫ਼ਰਵਰੀ ਵਿੱਚ 28 ਦਿਨ ਹੁੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜ
ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ। 1706 ਈ.
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਅਾਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਅਾਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਅਾਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ।