ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ, ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਨਸ਼ਿਆਂ ਦੇ ਵਪਾਰ ਦੇ ਵਿਰੁੱਧ ਸੰਯੁਕਤ ਰਾਸ਼ਟਰ ਦਾ ਅੰਤਰਰਾਸ਼ਟਰੀ ਦਿਵਸ ਹੈ। ਇਹ 1989 ਤੋਂ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। 26 ਜੂਨ ਦੀ ਤਾਰੀਖ ਲਿਨ ਜ਼ੈਕਸੂ ਦੇ ਹੁਮੇਨ, ਗੁਆਂਗਡੋਂਗ ਵਿੱਚ ਅਫੀਮ ਦੇ ਵਪਾਰ ਨੂੰ ਖਤਮ ਕਰਨ ਦੀ ਯਾਦ ਵਿੱਚ ਹੈ, ਜੋ ਕਿ ਚੀਨ ਵਿੱਚ ਪਹਿਲੀ ਅਫੀਮ ਜੰਗ ਤੋਂ ਠੀਕ ਪਹਿਲਾਂ 25 ਜੂਨ, 1839 ਨੂੰ ਖਤਮ ਹੋ ਗਈ ਸੀ। ਇਹ ਪਾਲਣਾ 7 ਦਸੰਬਰ 1987 ਦੇ ਜਨਰਲ ਅਸੈਂਬਲੀ ਦੇ ਮਤੇ 42/112 ਦੁਆਰਾ ਸ਼ੁਰੂ ਕੀਤੀ ਗਈ ਸੀ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸ਼ਹੀਦ ਬਾਬਾ ਦੀਪ ਸਿੰਘ ਜੀ (26 ਜਨਵਰੀ 1682 - 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰੇ ਜਾਂਦੇ ਹਨ। ਉਹਨਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਹਨਾਂ ਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਹਨਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਹਨਾਂ ਨੂੰ 18ਵੀਂ ਸਦੀ ਦੇ ਆਪਣੇ ਮਹੱਤਵਪੂਰਨ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਭਗਤ ਸਿੰਘ (27 ਸਤੰਬਰ 1907– 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ, 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ਼-ਨਾਲ਼ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਵਿਕਾਸ ਕੌਂਸਲ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਪੰਚਾਇਤੀ ਰਾਜ ਪ੍ਰਣਾਲੀ ਦਾ ਤੀਜਾ ਦਰਜਾ ਹੈ ਅਤੇ ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪੱਧਰ 'ਤੇ ਕੰਮ ਕਰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਇੱਕ ਚੁਣੀ ਹੋਈ ਸੰਸਥਾ ਹੈ ਜੋ ਇੱਕ ਜ਼ਿਲ੍ਹੇ ਦੇ ਸਮੁੱਚੇ ਪੇਂਡੂ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਇੱਕ ਜ਼ਿਲ੍ਹਾ ਪੰਚਾਇਤ ਦੀ ਅਗਵਾਈ ਇੱਕ ਪ੍ਰਧਾਨ ਕਰਦਾ ਹੈ, ਜੋ ਇੱਕ ਚੁਣਿਆ ਹੋਇਆ ਮੈਂਬਰ ਹੁੰਦਾ ਹੈ। ਬਲਾਕ ਪੰਚਾਇਤ ਦੇ ਬਲਾਕ ਪ੍ਰਧਾਨ ਵੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਨੁਮਾਇੰਦਗੀ ਕਰਦੇ ਹਨ। ਰਾਜ ਵਿਧਾਨ ਸਭਾ ਦੇ ਮੈਂਬਰ ਅਤੇ ਭਾਰਤ ਦੀ ਸੰਸਦ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਨ। ਜ਼ਿਲ੍ਹਾ ਪ੍ਰੀਸ਼ਦ ਰਾਜ ਸਰਕਾਰ ਅਤੇ ਪਿੰਡ ਪੱਧਰੀ ਗ੍ਰਾਮ ਪੰਚਾਇਤ ਵਿਚਕਾਰ ਕੜੀ ਵਜੋਂ ਕੰਮ ਕਰਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਟਕਸਾਲੀ ਬੋਲੀ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗਰੰਥ ਹੈ, ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 35 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (3 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਪ੍ਰਿਅੰਕਾ ਚੋਪੜਾ (ਜਨਮ 18 ਜੁਲਾਈ 1982) ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ਉੱਚਾ ਰੁਤਬਾ ਹਾਸਿਲ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ,ਜਿਹਨਾਂ ਵਿੱਚੋਂ ਉਸਨੂੰ ਸਰਵੋਤਮ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮਫ਼ੇਅਰ ਅਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਟਾਈਮ ਮੈਗਜ਼ੀਨ ਨੇ ਉਸਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਸੀ। ਫੋਰਬਜ਼ ਨੇ 2017 ਵਿੱਚ ਉਸਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਵਿਚ ਸੂਚੀਬੱਧ ਕੀਤਾ ਸੀ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਨਾਵਲ ਸਿਧਾਂਤ ਤੇ ਸਰੂਪ ਜੀਵਨ ਸਾਹਿਤ ਵਿੱਚ ਨਾਵਲ ਦੀ ਵਿਸ਼ੇਸ਼ੇ ਥਾਂ ਹੈ ਅੱਜ ਕੱਲ ਦਾ ਬਹੁਤਾ ਸਾਹਿਤ ਜਿਸ ਨੂੰ ਪ੍ਰਤੀਨਿਧ ਸਾਹਿਤ ਆਖਿਆ ਜਾਂਦਾ ਹੈ,ਉਹ ਹੈ ਹੀ ਨਾਵਲ ਸਾਹਿਤਾ ਇਸ ਦੇ ਕੀ ਕਾਰਨ ਹਨ? ਇਸ ਪ੍ਰਸਨ ਦਾ ਉੱਤਰ ਅਸੀਂ ਨਾਵਲ ਦੇ ਸਰੂਪ ਵਿਚੋਂ ਹੀ ਲੱਭ ਸਕਦੇ ਹਾਂ ਨਾਵਲ ਗਲਪ-ਸਾਹਿਤ ਦਾ ਇੱਕ ਵਿਸ਼ੇਸ਼ੇ ਤੇ ਸ਼ਕਤੀਵਰ ਸਰੂਪ ਹੈ।ਗਲਪ-ਸਾਹਿਤ ਜਿਹਾ ਕਿ ਇਸ ਦੇ ਨਾਮ ਤੋਂ ਹੀ ਸਿੱਧ ਹੁੰਦਾ ਹੈ,ਸਾਹਿਤ ਦਾ ਉਹ ਰੂਪ ਹੈ। ਜਿਸ ਦਾ ਵਸਤੂ ਅਸਲੀ ਜਾਂ ਵਾਸਤਵ ਨਾਲੋਂ ਸਨੋਂ ਕਲਪਤ ਵਧੇਰੇ ਹੋਵੇ। ਇੱਕ ਸਾਹਿਤਕਾਰ ਜੀਵਨ ਨੂੰ ਚੰਗੀ ਤਰ੍ਹਾਂ ਉਸ ਦੇ ਹਰ ਪੱਖ ਤੋਂ ਵੇਖਦਾ ਹੈ ਫਿਰ ਉਸ ਵਿੱਚੋਂ ਕੁਝ ਸਿੱਟੇ ਕੱਢਦਾ ਹੈ। ਉਸ ਦਾ ਮਨ ਉਸ ਸਾਰੇ ਜੀਵਨ ਪਸਾਰੇ ਵਿਚੋਂ ਕਈ ਨਵੀਆਂ ਗੱਲਾਂ ਲੱਭਦਾ ਤੇ ਘੜਦਾ ਹੈ। ਕਿਉਂਜੋਂ ਸਾਹਿਤਕਾਰ ਇੱਕ ਸਿਰਜਵਾ ਕਰਨ ਵਾਲਾ ਤੇ ਨਵੀਆਂ ਹੋਣੀਆਂ ਘੜਨ ਵਾਲਾ ਮਨੁੱਖ ਹੈ। ਤਾਵੇਂ ਉੱਚੇ ਤੇ ਉੱਤਮ ਸਾਹਿਤਕਾਰ ਉਹਨਾਂ ਨਵੀਆਂ ਹੋਣੀਆਂ ਦੀ ਸੰਭਾਵਨਾ ਵਾਸਤਵ ਜਗਤ ਤੇ ਇਸ ਦੇ ਵਿੱਚ ਚਲ ਰਹੇ ਸਮਾਜਕ ਆਰਥਕ ਵਰਤਾਰੇ ਵਿੱਚੋਂ ਹੀ ਲੱਤਦੇਂ ਹਨ, ਪਰ ਸਾਹਿਤ ਵਿੱਚ ਸਦਾ ਹੀ ਉਹ ਉਸ ਨੂੰ ਕੁਝ ਹਦ ਤੱਕ ਮਨੋਂ ਕਲਪਤ ਰੂਪ ਦੇ ਦੇਂਦੇਂ ਹਨ ਇਸ ਲਈ ਮਨੋਂ ਕਲਪਨਾ ਦਾ ਸਾਹਿਤ ਵਿੱਚ ਬਹੁਤ ਵਿਸ਼ੇਸ਼ ਭਾਗ ਹੁੰਦਾ ਹੈ। ਨਾਵਲ ਗਲਪ-ਸਾਹਿਤ ਦਾ ਵਿਸ਼ੇਸ਼ ਅੰਗ ਕਿਵੇਂ ਹੈ?
mai apne youtube channel te add laoni chahnda ja Kis tra laoni hai ਇਸ਼ਤਿਹਾਰਬਾਜ਼ੀ (ਜਾਂ ਮਸ਼ਹੂਰੀਕਰਨ) ਵਪਾਰਕ ਸੰਚਾਰ ਦਾ ਇੱਕ ਰੂਪ ਹੈ ਜਿਸ ਰਾਹੀਂ ਸਰੋਤਿਆਂ ਨੂੰ ਕੋਈ ਕਾਰਵਾਈ ਕਰਨ ਜਾਂ ਕਰਦੇ ਰਹਿਣ ਵਾਸਤੇ ਰਾਜ਼ੀ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਕਿਸੇ ਤਜਾਰਤੀ ਪੇਸ਼ਕਸ਼ ਜਾਂ ਸਿਆਸੀ ਜਾਂ ਵਿਚਾਰਕ ਸਹਾਇਤਾ ਦੇ ਸਬੰਧ ਵਿੱਚ। ਇਸ਼ਤਿਹਾਰਬਾਜ਼ੀ ਇੱਕ ਅਜਿਹੇ ਸੁਨੇਹੇ ਹਨ ਜਿਹੜੇ ਲੋਕਾਂ ਦੁਆਰਾ ਭੇਜੇ ਜਾਂਦੇ ਹਨ ਅਤੇ ਪ੍ਰਭਾਵੀ ਲੋਕਾਂ ਦੁਆਰਾ ਪ੍ਰਾਪਤ ਕੀਤੇ ਜ਼ਾਦੇ ਹਨ। ਇਸ਼ਤਿਹਾਰਬਾਜ਼ੀ ਸੇਵਾ ਨੂੰ ਵਰਤਣ ਵਾਲਿਆਂ ਵਿਚਕਾਰ ਸੰਚਾਰ ਦਾ ਸਾਧਨ ਹੈ। ਇਸ਼ਤਿਹਾਰਬਾਜ਼ੀ ਦੀ ਯੂ.ਕੇ ਐਸੋਸੀਏਸ਼ਨ ਦੁਆਰਾ ਵਿਆਖਿਆ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉੱਥੇ ਪੇਸ਼ ਕੀਤੀ ਜ਼ਾਦੀ ਹੈ ਜਿਹੜੇ ਲੋਕ ਇਸ ਤੋਂ ਜਾਗਰੂਕ ਨਹੀਂ ਹੁੰਦੇ। ਅੱਜ ਦੇ ਸੰਸਾਰ ਵਿੱਚ ਇਸ਼ਤਿਹਾਰਬਾਜ਼ੀ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਤਰ੍ਹਾਂ ਦਾ ਸੰਭਵ ਮੀਡੀਆ ਵਰਤੋਂ ਕਰਦੀ ਹੈ। ਪ੍ਰੈਸ, ਇੰਟਰਨੈਟ, ਮੇਲ, ਪੋਸਟਰਾਂ ਰਾਹੀਂ ਲੋਕਾਂ ਕੋਲ ਪੇਸ਼ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉਹਨਾਂ ਕੰਪਨੀਆਂ ਦੁਆਰਾ ਬਣੀ ਹੁੰਦੀ ਹੈ ਜਿਸ ਵਿੱਚ ਉਹ ਸੰਸਥਾਵਾਂ ਆ ਜਾਂਦੀਆਂ ਹਨ ਜੋ ਇਸ਼ਤਿਹਾਰਬਾਜ਼ੀ ਬਣਾਉਦੀਆਂ ਹਨ। ਮੀਡੀਆਂ ਇਸ਼ਤਿਹਾਰਬਾਜ਼ੀ ਨੂੰ ਲੋਕਾਂ ਤੱਕ ਪਹੁੰਚਾਉਦਾ ਹੈ। ਜਿਸ ਵਿੱਚ ਸੰਪਾਦਕ, ਮੈਨੇਜਰ, ਖੋਜਾਰਥੀ ਤੇ ਡਿਜ਼ਾਇਨਰ ਆ ਜਾਂਦੇ ਹਨ ਜੋ ਕਿ ਇਸ ਨੂੰ ਗਾਹਕਾਂ ਤੱਕ ਪਹੁੰਚਾਉਂਦੇ ਹਨ। ਇੱਕ ਕੰਪਨੀ ਇੱਕ ਉਤਪਾਦਨ ਦਾ ਬ੍ਰੈਡ, ਉਸਦੀ ਦਿਖ, ਉਸਦੇ ਪ੍ਰਭਾਵ ਤੇ ਉਸਦਾ ਮੁਲ ਤਹਿ ਕਰਦੀ ਹੈ। ਜਦੋਂ ਕਲਾਇਟ ਦੀ ਸਹਿਮਤੀ ਮਿਲ ਜ਼ਾਦੀ ਹੈ ਤਾਂ ਇਸ਼ਤਿਹਾਰਬਾਜ਼ੀ ਦੀ ਬਹੁਤ ਜਲਦੀ ਮਸ਼ਹੂਰੀ ਹੋ ਜ਼ਾਦੀ ਹੈ। Advertising Educational Foundation Archived 2009-04-20 at the Wayback Machine., archived advertising exhibits and classroom resources Hartman Center for Sales, Advertising & Marketing History at Duke University Archived 2014-01-06 at the Wayback Machine. Duke University Libraries Digital Collections: Ad*Access, over 7,000 U.S. and Canadian advertisements, dated 1911–1955, includes World War II propaganda. Emergence of Advertising in America, 9,000 advertising items and publications dating from 1850 to 1940, illustrating the rise of consumer culture and the birth of a professionalized advertising industry in the United States.
ਫ਼ੀਚਰ ਲੇਖ ਖ਼ਬਰ ਨਹੀਂ ਹੁੰਦਾ, ਅਤੇ ਇਹ ਲਿਖਣ ਦੀ ਗੁਣਵੱਤਾ ਸਦਕਾ ਵੱਖ ਹੁੰਦਾ ਹੈ। ਫ਼ੀਚਰ ਕਹਾਣੀਆਂ ਆਪਣੇ ਰਿਪੋਰਟਿੰਗ, ਸ਼ਿਲਪਕਾਰੀ, ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਸੰਜਮ ਲਈ ਯਾਦਗਾਰੀ ਹੋਣਾ ਚਾਹੀਦਾ ਹੈ। ਇਹ ਲੋਕਾਂ ਨੂੰ ਰੌਚਿਕ ਲੱਗਣ ਵਾਲਾ ਅਜਿਹਾ ਕਥਾਤਮਕ ਲੇਖ ਹੈ ਜੋ ਹਾਲ ਦੀਆਂ ਖਬਰਾਂ ਨਾਲ ਜੁੜਿਆ ਨਹੀਂ ਹੁੰਦਾ ਸਗੋਂ ਵਿਸ਼ੇਸ਼ ਲੋਕ, ਸਥਾਨ, ਜਾਂ ਘਟਨਾ ਉੱਤੇ ਕੇਂਦਰਤ ਹੁੰਦਾ ਹੈ। ਵਿਸਥਾਰ ਦੀ ਨਜ਼ਰ ਤੋਂ ਫ਼ੀਚਰ ਵਿੱਚ ਬਹੁਤ ਗਹਿਰਾਈ ਹੁੰਦੀ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਡੇਵਿਡ (/ˈdeɪvɪd/; ਹਿਬਰੂ: דָּוִד, ਆਧੁਨਿਕ: David, Tiberian: Dāwīḏ, "ਪਿਆਰੇ") ਇਬਰਾਨੀ ਬਾਈਬਲ ਦੇ ਅਨੁਸਾਰ, ਇਜ਼ਰਾਈਲ ਦੇ ਯੂਨਾਈਟਿਡ ਕਿੰਗਡਮ ਦਾ ਤੀਜਾ ਰਾਜਾ ਸੀ। ਸੈਮੂਅਲ ਦੀਆਂ ਕਿਤਾਬਾਂ ਵਿੱਚ, ਉਸਨੂੰ ਇੱਕ ਨੌਜਵਾਨ ਚਰਵਾਹੇ ਅਤੇ ਰਬਾਬ ਵਾਦਕ ਵਜੋਂ ਦਰਸਾਇਆ ਗਿਆ ਹੈ ਜੋ ਦੱਖਣੀ ਕਨਾਨ ਵਿੱਚ ਫਲਿਸਤੀਆਂ ਦੇ ਇੱਕ ਚੈਂਪੀਅਨ ਗੋਲਿਅਥ ਨੂੰ ਮਾਰ ਕੇ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਡੇਵਿਡ ਇਜ਼ਰਾਈਲ ਦੇ ਪਹਿਲੇ ਰਾਜੇ ਸ਼ਾਊਲ ਦਾ ਪਸੰਦੀਦਾ ਬਣ ਜਾਂਦਾ ਹੈ; ਉਹ ਸ਼ਾਊਲ ਦੇ ਪੁੱਤਰ ਜੋਨਾਥਨ ਨਾਲ ਵੀ ਖਾਸ ਤੌਰ 'ਤੇ ਗੂੜ੍ਹੀ ਦੋਸਤੀ ਕਰਦਾ ਹੈ। ਹਾਲਾਂਕਿ, ਡੇਵਿਡ ਦੀ ਗੱਦੀ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨ ਵਾਲੇ ਵਿਵੇਕ ਦੇ ਤਹਿਤ, ਸ਼ਾਊਲ ਨੇ ਡੇਵਿਡ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸ਼ਾਊਲ ਅਤੇ ਯੋਨਾਥਾਨ ਦੋਨੋਂ ਫਲਿਸਤੀਆਂ ਦੇ ਵਿਰੁੱਧ ਲੜਾਈ ਵਿੱਚ ਮਾਰੇ ਜਾਣ ਤੋਂ ਬਾਅਦ, ਇੱਕ 30 ਸਾਲਾਂ ਦਾ ਡੇਵਿਡ ਸਾਰੇ ਇਸਰਾਏਲ ਅਤੇ ਯਹੂਦਾਹ ਦਾ ਰਾਜਾ ਚੁਣਿਆ ਗਿਆ ਹੈ। ਸੱਤਾ ਵਿੱਚ ਆਉਣ ਤੋਂ ਬਾਅਦ, ਡੇਵਿਡ ਨੇ ਯਰੂਸ਼ਲਮ ਸ਼ਹਿਰ ਨੂੰ ਜਿੱਤ ਲਿਆ ਅਤੇ ਇਸਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਸਥਾਪਿਤ ਕੀਤਾ, ਬਾਅਦ ਵਿੱਚ ਨੇਮ ਦੇ ਸੰਦੂਕ ਨੂੰ ਇਜ਼ਰਾਈਲੀ ਧਰਮ ਵਿੱਚ ਪੂਜਾ ਦਾ ਕੇਂਦਰੀ ਬਿੰਦੂ ਹੋਣ ਲਈ ਸ਼ਹਿਰ ਵਿੱਚ ਲੈ ਗਿਆ।
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
"ਕਾਮਾਗਾਟਾਮਾਰੂ ਕਾਂਡ" ਵਿੱਚ ਜਾਪਾਨੀ ਭਾਫ ਸਟੀਮਰ ਕਾਮਾਗਾਟਾਮਾਰੂ ਸ਼ਾਮਲ ਸੀ, ਜਿਸ 'ਤੇ ਬ੍ਰਿਟਿਸ਼ ਭਾਰਤ ਦੇ ਲੋਕਾਂ ਦੇ ਇੱਕ ਸਮੂਹ ਨੇ ਅਪ੍ਰੈਲ 1914 ਵਿੱਚ ਕੈਨੇਡਾ ਆਵਾਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬਜ ਬਜ, ਕਲਕੱਤਾ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਉੱਥੇ, ਭਾਰਤੀ ਇੰਪੀਰੀਅਲ ਪੁਲਿਸ ਨੇ ਸਮੂਹ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਦੰਗਾ ਹੋਇਆ ਅਤੇ ਪੁਲਿਸ ਦੁਆਰਾ ਉਹਨਾਂ 'ਤੇ ਗੋਲੀਬਾਰੀ ਕੀਤੀ ਗਈ, ਨਤੀਜੇ ਵਜੋਂ 22 ਲੋਕਾਂ ਦੀ ਮੌਤ ਹੋ ਗਈ।
ਭਾਈ ਮਤੀ ਦਾਸ (ਅੰਗ੍ਰੇਜ਼ੀ ਵਿੱਚ: Bhai Mati Das; ਮੌਤ 11 ਨਵੰਬਰ 1675; ਦੀਵਾਨ ਮਤੀ ਦਾਸ ਵਜੋਂ ਵੀ ਜਾਣਿਆ ਜਾਂਦਾ ਹੈ), ਆਪਣੇ ਛੋਟੇ ਭਰਾ ਭਾਈ ਸਤੀ ਦਾਸ ਸਮੇਤ ਮੁੱਢਲੇ ਸਿੱਖ ਇਤਿਹਾਸ ਦੇ ਸ਼ਹੀਦ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਠੀਕ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਸਪੱਸ਼ਟ ਹੁਕਮਾਂ ਹੇਠ, ਭਾਈ ਮਤੀ ਦਾਸ, ਭਾਈ ਦਿਆਲਾ ਅਤੇ ਭਾਈ ਸਤੀ ਦਾਸ ਨੂੰ ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਇੱਕ ਕੋਤਵਾਲੀ (ਪੁਲਿਸ-ਸਟੇਸ਼ਨ) ਵਿਖੇ ਵੱਖ ਵੱਖ ਜੁਲਮੀ ਤਰੀਕਿਆਂ ਨਾਲ ਫਾਂਸੀ ਦੇ ਦਿੱਤੀ ਗਈ ਸੀ। ਭਾਈ ਮਤੀ ਦਾਸ ਨੂੰ ਦੋ ਥੰਮ੍ਹਾਂ ਵਿਚਕਾਰ ਬੰਨ੍ਹ ਕੇ ਅਤੇ ਦੋ ਹਿੱਸਿਆਂ ਵਿੱਚ ਕੱਟ ਕੇ ਫਾਂਸੀ ਦਿੱਤੀ ਗਈ ਸੀ।
ਗੁਰੂ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਭਾਈ ਲਹਿਣਾ ਜੀ ਸੀ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਸਾਹਿਬ ਨੇੜੇ) ਪੰਜਾਬ ਵਿਖੇ ਹੋਇਆ। ਆਪ ਜੀ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਆਪ ਜੀ ਦੇ ਪਿਤਾ ਜੀ ਇੱਕ ਛੋਟੇ ਪੱਧਰ ਦੇ ਸੁਦਾਗਰ ਸੀ, ਅਤੇ ਉਹ ਦੁਰਗਾ ਦੇ ਪੁਜਾਰੀ ਸਨ। ਆਪ ਜੀ ਦੀ ਮੁਲਾਕਾਤ ਸ਼੍ਰੀ ਗੁਰੂ ਨਾਨਕ ਦੇਵ ,ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਸਿੱਖ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦਾ ਨਾ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ ਰੱਖ ਦਿੱਤਾ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਅਤੇ ਆਪਣੇ ਪੁੱਤਰਾਂ ਦੀ ਬਜਾਏ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1624 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਸਿੱਖ ਬੀਬੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰ ਸਿੱਖ ਬੀਬੀਆਂ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)
ਮੌਤ ਅਲੀ ਬਾਬੇ ਦੀ ਪੰਜਾਬੀ ਸਾਹਿਤਕਾਰ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ। ਇਹ 1985 ਵਿੱਚ ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 13 ਕਹਾਣੀਆਂ ਸ਼ਾਮਿਲ ਹਨ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਵਿਅੰਜਨ ਅਜਿਹੀ ਭਾਸ਼ਾਈ ਧੁਨੀ ਨੂੰ ਕਿਹਾ ਜਾਂਦਾ ਹੈ ਜਿਸਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਨੂੰ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਉੱਤੇ ਪੂਰਨ ਜਾਂ ਅਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ /ਪ/ ਧੁਨੀ ਦੇ ਉਚਾਰਨ ਲਈ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ।ਦਸ ਸਵਰਾ ਨੂੰ ਛੱਡ ਕੇ ਵਾਕੀ ਬਚੀਆ ਧੁਨੀਆ ਵਿਅੰਜਨ ਹੁੰਦੇ ਹਨ
ਅਬੂਲ-ਫਤਿਹ ਜਲਾਲ-ਉਦ-ਦੀਨ ਮੁਹੰਮਦ ਅਕਬਰ (25 ਅਕਤੂਬਰ 1542 – 27 ਅਕਤੂਬਰ 1605), ਅਕਬਰ ਮਹਾਨ ਦੇ ਨਾਂ ਨਾਲ ਮਸ਼ਹੂਰ (ਫ਼ਾਰਸੀ: اکبر اعظم ਫ਼ਾਰਸੀ ਉਚਾਰਨ: [akbarɪ azam]), ਅਤੇ ਅਕਬਰ ਪਹਿਲੇ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ (ਫ਼ਾਰਸੀ ਉਚਾਰਨ: [akbar]), ਤੀਜਾ ਮੁਗਲ ਬਾਦਸ਼ਾਹ ਸੀ, ਜਿਸਨੇ 1556 ਤੋਂ 1605 ਤੱਕ ਰਾਜ ਕੀਤਾ। ਅਕਬਰ ਨੇ ਆਪਣੇ ਪਿਤਾ, ਹੁਮਾਯੂੰ, ਇੱਕ ਰਾਜਕੁਮਾਰ, ਬੈਰਮ ਖਾਨ ਦੇ ਅਧੀਨ, ਉੱਤਰਾਧਿਕਾਰੀ ਬਣਾਇਆ, ਜਿਸ ਨੇ ਨੌਜਵਾਨ ਸਮਰਾਟ ਦੀ ਭਾਰਤ ਵਿੱਚ ਮੁਗਲ ਡੋਮੇਨ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਮਦਦ ਕੀਤੀ।
ਪੰਜਾਬੀ ਸਾਹਿਤ, ਪੰਜਾਬ ਦੇ ਕਿਸੇ ਵੀ ਖਿੱਤੇ ਜਾਂ ਕੌਮ ਦੇ ਲੋਕਾਂ ਦਾ ਜੀਵਨ, ਰਹਿਣ ਸਹਿਣ ਤੇ ਓਥੋਂ ਦੇ ਲੋਕਾਂ ਦੇ ਵਿਚਰਨ ਦੇ ਬਿਰਤਾਂਤ ਨੂੰ ਕਿਸੇ ਵੀ ਲਿਖਤ ਦੇ ਰੂਪ ਵਿਚ ਪੇਸ਼ ਕਰਨ ਦਾ ਰੂਪ ਹੈ। ਪੰਜਾਬੀ ਲੋਕਾਂ ਦੇ ਰਹਿਣ ਸਹਿਣ ਨੂੰ ਵੱਖ ਵੱਖ ਲਿਖਤਾਂ (ਕਵਿਤਾਵਾਂ, ਲੇਖਾਂ, ਗੀਤਾਂ, ਕਹਾਣੀਆਂ, ਗ਼ਜ਼ਲਾਂ, ਵਾਰਾਂ, ਕਿੱਸਿਆਂ, ਇਤਿਹਾਸਿਕ ਲੇਖਾਂ ਤੇ ਹੋਰ ਸਭ ਤਰ੍ਹਾਂ ਦੀਆਂ ਧਾਰਮਿਕ ਰਚਨਾਵਾਂ) ਬਿਆਨ ਕਰਦੀਆਂ ਹਨ ਉਹ ਸਭ ਪੰਜਾਬੀ ਸਾਹਿਤ ਦਾ ਹਿੱਸਾ ਹਨ। ਸਾਹਿਤ ਲੋਕਾਂ ਨੂੰ ਉਹਨਾਂ ਦੇ ਪਿਛੋਕੜ ਨਾਲ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ ਤੇ ਉਹਨਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਵਿਚ ਸਭ ਤਰ੍ਹਾਂ ਦੇ ਰਸ ਵੀ ਭਰਦਾ ਹੈ। ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਸਾਹਿਤ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਹਨਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ 'ਪੰਜਾਬੀ ਸਾਹਿਤ' ਲਈ 'ਪੰਜਾਬੀ ਅਦਬ' ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।
ਦਿਵਾਲੀ ਜਾਂ ਦੀਪਾਵਲੀ (ਅੰਗ੍ਰੇਜ਼ੀ: Diwali ਜਾਂ Deepawali) (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਧਰਮ ਦੇ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦਿਵਾਲੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਪੰਜਾਬੀ ਨਾਵਲ ਦਾ ਇਤਿਹਾਸ ਗੁਰਪਾਲ ਸਿੰਘ ਸੰਧੂ ਦੁਆਰਾ ਲਿਖਿਆ ਹੈ। ਇਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਰਤੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਪੰਜਾਬੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।
ਮੁਹੀ ਅਲ-ਦੀਨ ਮੁਹੰਮਦ (ਅੰ. 1618 – 3 ਮਾਰਚ 1707), ਆਮ ਤੌਰ 'ਤੇ ਔਰੰਗਜ਼ੇਬ ਅਤੇ ਉਸਦੇ ਰਾਜਕੀ ਸਿਰਲੇਖ ਆਲਮਗੀਰ ਦੁਆਰਾ ਜਾਣਿਆ ਜਾਂਦਾ ਹੈ, ਮੁਗਲ ਸਾਮਰਾਜ ਦਾ ਛੇਵਾਂ ਬਾਦਸ਼ਾਹ ਸੀ, ਜੋ ਜੁਲਾਈ 1658 ਤੋਂ ਲੈ ਕੇ 1707 ਵਿੱਚ ਆਪਣੀ ਮੌਤ ਤੱਕ ਰਾਜ ਕਰਦਾ ਰਿਹਾ। ਉਸ ਦੇ ਬਾਦਸ਼ਾਹਤ ਅਧੀਨ, ਮੁਗਲ ਭਾਰਤੀ ਉਪ-ਮਹਾਂਦੀਪ ਦੇ ਲਗਭਗ ਪੂਰੇ ਖੇਤਰ ਵਿੱਚ ਫੈਲੇ ਹੋਏ ਆਪਣੇ ਖੇਤਰ ਦੇ ਨਾਲ ਆਪਣੀ ਸਭ ਤੋਂ ਵੱਡੀ ਹੱਦ ਤੱਕ ਪਹੁੰਚ ਗਏ। ਵਿਆਪਕ ਤੌਰ 'ਤੇ ਆਖਰੀ ਪ੍ਰਭਾਵਸ਼ਾਲੀ ਮੁਗਲ ਸ਼ਾਸਕ ਮੰਨਿਆ ਜਾਂਦਾ ਹੈ, ਔਰੰਗਜ਼ੇਬ ਨੇ ਫਤਵਾ 'ਆਲਮਗਿਰੀ' ਦਾ ਸੰਕਲਨ ਕੀਤਾ ਅਤੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਸ਼ਰੀਆ ਅਤੇ ਇਸਲਾਮੀ ਅਰਥਸ਼ਾਸਤਰ ਨੂੰ ਪੂਰੀ ਤਰ੍ਹਾਂ ਸਥਾਪਤ ਕਰਨ ਵਾਲੇ ਕੁਝ ਰਾਜਿਆਂ ਵਿੱਚੋਂ ਇੱਕ ਸੀ। ਕੁਲੀਨ ਤਿਮੂਰਦ ਰਾਜਵੰਸ਼ ਨਾਲ ਸਬੰਧਤ, ਔਰੰਗਜ਼ੇਬ ਦਾ ਮੁਢਲਾ ਜੀਵਨ ਧਾਰਮਿਕ ਕੰਮਾਂ ਵਿੱਚ ਲੱਗਾ ਹੋਇਆ ਸੀ। ਉਸਨੇ ਆਪਣੇ ਪਿਤਾ ਸ਼ਾਹ ਜਹਾਨ (ਸ਼.
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਲੋਕ ਕਾਵਿ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸਟ ਸਾਹਿਤ ਦੇ ਵਿਚਕਾਰ ਹੁੰਦਾ ਹੈ ਕਿੰਉਕਿ ਲੋਕ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ,ਪਰ ਇਸਦੀ ਸਾਰ ਜੁਗਤ ਸਮੂਹਕ ਨਾ ਹੋ ਕੇ ਵਿਆਕਤੀਗਤ ਸੰਦਰਭ ਵਿੱਚ ਵਿਚਰਦੀ ਹੈ। ਲੋਕ ਕਾਵਿ ਵਿੱਚ ਲੋਕ ਗੀਤ ਨਹੀਂ ਹੁੰਦੇ, ਕਿੰਉਕਿ ਲੋਕ ਗੀਤ ਲੋਕਧਾਰਾ ਦੇ ਪਰਪੱਕ ਅਤੇ ਸ਼੍ਰੇਸਟ ਰਚਨਾ ਹੁੰਦੇ ਹਨ। ਲੋਕ ਕਾਵਿ ਛੰਤ ਪ੍ਰਧਾਨ ਸਿਰਜਣਾ ਨਹੀਂ, ਸਗੋਂ ਛੰਦ ਪ੍ਰਧਾਨ ਸਿਰਜਣਾ ਹੈ, ਇਸ ਵਿੱਚ ਲੈਅ ਤੇ ਤਾਲ ਦੀ ਵੱਧ ਮਹੱਤਤਾ ਹੁੰਦੀ ਹੈ।
ਮਾਰਕਸਵਾਦ ਇੱਕ ਦਾਰਸ਼ਨਿਕ, ਆਰਥਿਕ ਅਤੇ ਰਾਜਨੀਤਿਕ ਸਿਧਾਂਤ ਹੈ ਜਿਸ ਦੀਆਂ ਬੁਨਿਆਦਾਂ ਕਾਰਲ ਮਾਰਕਸ ਅਤੇ ਫ੍ਰੈਂਡਰਿਕ ਏਂਗਲਜ਼ ਨੇ ਰੱਖੀਆਂ ਸਨ। ਸਮਾਜਿਕ ਸੋਚ ਅਤੇ ਰਾਜਨੀਤਿਕ ਅਭਿਆਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਅੰਦੋਲਨਾਂ ਨਾਲ ਜੁੜੀਆਂ ਮਾਰਕਸ ਦੀਆਂ ਸਿੱਖਿਆਵਾਂ ਦੀਆਂ ਵੱਖੋ ਵੱਖਰੀਆਂ ਵਿਆਖਿਆਵਾਂ ਮਿਲਦੀਆਂ ਹਨ। ਰਾਜਨੀਤਿਕ ਮਾਰਕਸਵਾਦ ਖੱਬੇਪੱਖੀ ਅਰਾਜਕਤਾਵਾਦ (ਵੇਖੋ ਸਮਾਜਿਕ ਅਰਾਜਕਤਾਵਾਦ), ਈਸਾਈ ਸਮਾਜਵਾਦ ਅਤੇ ਲੋਕਤੰਤਰੀ ਸਮਾਜਵਾਦ ਅਤੇ ਸਮਾਜਿਕ ਲੋਕਤੰਤਰ ਵਰਗੇ ਸਮਾਜਵਾਦ ਦੇ ਰੂਪਾਂ ਵਿਚੋਂ ਇੱਕ ਹੈ। ਦੂਸਰੇ ਰੂਪ ਮਾਰਕਸਵਾਦ ਨੂੰ ਪ੍ਰਵਾਨ ਨਹੀਂ ਕਰਦੇ। ਮਾਰਕਸਵਾਦ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੀ ਇੱਕ ਵਿਧੀ ਹੈ ਜੋ ਇਤਿਹਾਸਕ ਵਿਕਾਸ ਦੀ ਭੌਤਿਕਵਾਦੀ ਵਿਆਖਿਆ ਦੀ ਵਰਤੋਂ ਕਰਦਿਆਂ ਜਮਾਤੀ ਸੰਬੰਧਾਂ ਅਤੇ ਸਮਾਜਿਕ ਟਕਰਾਅ ਨੂੰ ਵੇਖਦਾ ਹੈ ਅਤੇ ਸਮਾਜਿਕ ਤਬਦੀਲੀ ਦਾ ਦਵੰਦਵਾਦੀ ਨਜ਼ਰੀਆ ਅਪਣਾਉਂਦੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਇਸ ਜਮਾਤੀ ਸੰਘਰਸ਼ ਜਿਸ ਨੂੰ ਆਮ ਤੌਰ 'ਤੇ ਸਮਾਜ ਦੀਆਂ ਉਤਪਾਦਕ ਤਾਕਤਾਂ ਵਲੋਂ ਉਤਪਾਦਨ ਦੇ ਸੰਬੰਧਾਂ ਦੇ ਵਿਰੁਧ ਵਿਦਰੋਹ ਦੇ ਤੌਰ ਤੇ ਦਰਸਾਇਆ ਜਾਂਦਾ ਹੈ, ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਦੇ ਸੰਕਟ ਦਾ ਇੱਕ ਦੌਰ ਆਉਂਦਾ ਹੈ, ਜਦੋਂ ਪ੍ਰੋਲੇਤਾਰੀ ਦੀ ਚੇਤਨਾ (ਭਾਵੇਂ ਕਿ ਸ਼੍ਰੇਣੀ ਚੇਤਨਾ ਦੀਆਂ ਵੱਖੋ ਵੱਖ ਡਿਗਰੀਆਂ ਹੁੰਦੀਆਂ ਹਨ) ਵਿੱਚ ਤੀਬਰ ਹੋ ਰਹੀ ਕਿਰਤ ਦੀ ਅਲਹਿਦਗੀ ਨੂੰ ਪ੍ਰਬੰਧਿਤ ਕਰਨ ਲਈ ਬੁਰਜੂਆਜ਼ੀ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਡੂੰਘੇ ਸੰਕਟ ਦੇ ਦੌਰ ਵਿੱਚ, ਦੱਬੇ-ਕੁਚਲੇ ਲੋਕਾਂ ਦਾ ਵਿਰੋਧ ਦਾ ਨਤੀਜਾ ਇੱਕ ਪ੍ਰੋਲੇਤਾਰੀ ਇਨਕਲਾਬ ਹੋ ਸਕਦਾ ਹੈ। ਜੇ ਉਹ ਜਿੱਤ ਜਾਂਦਾ ਹੈ, ਤਾਂ ਇਹ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤੇ ਅਧਾਰਤ ਇੱਕ ਸਮਾਜਿਕ-ਆਰਥਿਕ ਪ੍ਰਣਾਲੀ, ਸਮਾਜਵਾਦ ਦੀ ਸਥਾਪਨਾ ਵੱਲ ਅੱਗੇ ਵਧਦਾ ਹੈ, ਜਿਸ ਵਿੱਚ ਹਰੇਕ ਨੂੰ ਉਸਦੇ ਯੋਗਦਾਨ ਦੇ ਅਨੁਸਾਰ ਅਤੇ ਵਰਤੋਂ ਲਈ ਉਤਪਾਦਨ ਅਤੇ ਸਿੱਧਾ ਵਰਤੋਂ ਲਈ ਉਤਪਾਦਨ ਕੀਤਾ ਜਾਂਦਾ ਹੈ। ਕਿਉਂ ਜੋ ਉਤਪਾਦਨ-ਸ਼ਕਤੀਆਂ ਅੱਗੇ ਵਧਦੀਆਂ ਰਹਿੰਦੀਆਂ ਹਨ, ਮਾਰਕਸ ਨੇ ਅਨੁਮਾਨ ਲਗਾਇਆ ਕਿ ਸਮਾਜਵਾਦ ਆਖਰਕਾਰ ਇੱਕ ਕਮਿਊਨਿਸਟ ਸਮਾਜ ਵਿੱਚ ਤਬਦੀਲ ਹੋ ਜਾਵੇਗਾ, ਜੋ ਇੱਕ ਜਮਾਤ-ਰਹਿਤ, ਰਾਜ-ਰਹਿਤ, ਸਾਂਝ ਮਾਲਕੀ ਦੇ ਅਧਾਰ ਤੇ ਮਨੁੱਖੀ ਸਮਾਜ ਹੋਵੇਗਾ: "ਹਰੇਕ ਤੋਂ ਉਸਦੀ ਯੋਗਤਾ ਦੇ ਅਨੁਸਾਰ, ਹਰੇਕ ਨੂੰ ਉਸਦੀਆਂ ਜ਼ਰੂਰਤਾਂ ਅਨੁਸਾਰ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਮਾਰਕਸਵਾਦ ਬਹੁਤ ਸਾਰੀਆਂ ਵੱਖ ਵੱਖ ਸ਼ਾਖਾਵਾਂ ਅਤੇ ਵਿਚਾਰਧਾਰਾਵਾਂ ਵਿੱਚ ਵਿਕਸਤ ਹੋਇਆ ਹੈ, ਨਤੀਜੇ ਵਜੋਂ ਹੁਣ ਮਾਰਕਸਵਾਦੀ ਸਿਧਾਂਤ ਦਾ ਕੋਈ ਇੱਕ ਨਿਸਚਿਤ ਸਿਧਾਂਤ ਨਹੀਂ ਹੈ। 1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿੱਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿੱਚ ਇਹ ਸੰਘਰਸ਼ ਵਧੇਰੇ ਸਪਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸ ਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ.
ਸ਼ੌਨ ਪੀਟਰ ਰਾਉਲ ਮੇਂਡੇਸ / / ˈmɛn dɛz / ; ਜਨਮ 8 ਅਗਸਤ, 1998) ਇੱਕ ਕੈਨੇਡੀਅਨ ਗਾਇਕ ਅਤੇ ਗੀਤਕਾਰ ਹੈ। ਉਸਨੇ 2013 ਵਿੱਚ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਵਾਈਨ 'ਤੇ ਗੀਤ ਦੇ ਕਵਰ ਪੋਸਟ ਕਰਦੇ ਹੋਏ ਇੱਕ ਅਨੁਸਰਣ ਪ੍ਰਾਪਤ ਕੀਤਾ। ਅਗਲੇ ਸਾਲ, ਉਸਨੇ ਕਲਾਕਾਰ ਮੈਨੇਜਰ ਐਂਡਰਿਊ ਗਰਟਲਰ ਅਤੇ ਆਈਲੈਂਡ ਰਿਕਾਰਡਸ ਏ ਐਂਡ ਆਰ ਜ਼ਿਗੀ ਚੈਰੇਟਨ ਦਾ ਧਿਆਨ ਖਿੱਚਿਆ, ਜਿਸ ਕਾਰਨ ਉਸਨੇ ਰਿਕਾਰਡ ਲੇਬਲ ਨਾਲ ਇੱਕ ਸੌਦੇ 'ਤੇ ਦਸਤਖਤ ਕੀਤੇ। ਮੈਂਡੇਸ ਦੀ ਸਵੈ-ਸਿਰਲੇਖ ਵਾਲੀ ਪਹਿਲੀ ਈਪੀ 2014 ਵਿੱਚ ਰਿਲੀਜ਼ ਕੀਤੀ ਗਈ ਸੀ, ਇਸਦੇ ਬਾਅਦ 2015 ਵਿੱਚ ਉਸਦੀ ਪਹਿਲੀ ਸਟੂਡੀਓ ਐਲਬਮ ਹੈਂਡਰਾਈਟਨ ਆਈ । ਹੱਥ ਲਿਖਤ ਨੇ ਯੂਐਸ ਬਿਲਬੋਰਡ 200 ਦੇ ਸਿਖਰ 'ਤੇ ਸ਼ੁਰੂਆਤ ਕੀਤੀ, ਮੇਂਡੇਸ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਪਹਿਲੇ ਨੰਬਰ 'ਤੇ ਡੈਬਿਊ ਕਰਨ ਵਾਲੇ ਪੰਜ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ। ਸਿੰਗਲ " ਸਟਿੱਚ " ਯੂਕੇ ਵਿੱਚ ਪਹਿਲੇ ਨੰਬਰ 'ਤੇ ਅਤੇ ਅਮਰੀਕਾ ਅਤੇ ਕੈਨੇਡਾ ਵਿੱਚ ਚੋਟੀ ਦੇ 10 'ਤੇ ਪਹੁੰਚ ਗਿਆ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਫ਼ਰੀਦਉਦੀਨ ਮਸੂਦ ਗੰਜਸ਼ਕਰ (ਅੰਗ੍ਰੇਜ਼ੀ ਵਿੱਚ: Farīduddīn Masūd Ganjshakar; 4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਰਹੱਸਵਾਦੀ, ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ। ਉਹ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਹੈ ਅਤੇ ਇਸਲਾਮੀ ਸੁਨਹਿਰੀ ਯੁੱਗ ਦੌਰਾਨ ਦੱਖਣੀ ਏਸ਼ੀਆ ਦੇ ਸਭ ਤੋਂ ਸਤਿਕਾਰਯੋਗ ਮੁਸਲਿਮ ਰਹੱਸਵਾਦੀਆਂ ਵਿੱਚੋਂ ਇੱਕ ਹੈ।
ਭਾਰਤ ਦੇ ਪੰਜਾਬ ਰਾਜ ਵਿੱਚ ਸੋਲ੍ਹਵੀਂ ਵਿਧਾਨ ਸਭਾ ਲਈ ਚੋਣ ਹੋਈ। ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਦੀ ਚੋਣ ਲਈ 20 ਫਰਵਰੀ 2022 ਨੂੰ ਪੋਲਿੰਗ ਹੋਈ ਸੀ। ਨਤੀਜਿਆਂ ਦੇ ਐਲਾਨ ਦੀਆਂ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਕੀਤੀ ਗਈ ਸੀ। ਪੰਦਰਵੀਂ ਪੰਜਾਬ ਵਿਧਾਨ ਸਭਾ ਨੂੰ 11 ਮਾਰਚ 2022 ਨੂੰ ਭੰਗ ਕਰ ਦਿੱਤਾ ਗਿਆ ਸੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣ ਤੋਂ ਬਾਅਦ ਭੰਗ ਕਰਨ ਦੀ ਲੋੜ ਸੀ । ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 92 ਮੈਂਬਰ ਖਜ਼ਾਨਾ ਬੈਂਚ ਬਣਾਉਂਦੇ ਹਨ। ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ 18 ਸੀਟਾਂ ਨਾਲ ਹੈ। ਵਿਰੋਧੀ ਧਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ , ਭਾਰਤੀ ਜਨਤਾ ਪਾਰਟੀ , ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਹਨ। 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਐਲਾਨਿਆ ਗਿਆ।
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ। ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ। ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਰੋਂਡਾ ਜੀਨ ਰੌਸੀ ( / ˈr aʊz i / ; ਜਨਮ 1 ਫਰਵਰੀ 1987) ਇੱਕ ਅਮਰੀਕੀ ਪੇਸ਼ੇਵਰ ਪਹਿਲਵਾਨ, ਅਭਿਨੇਤਰੀ, ਸਾਬਕਾ ਜੂਡੋਕਾ ਅਤੇ ਮਿਕਸਡ ਮਾਰਸ਼ਲ ਕਲਾਕਾਰ ਹੈ। ਉਹ ਵਰਤਮਾਨ ਵਿੱਚ ਡਬਲਯੂਡਬਲਯੂਈ ਨਾਲ ਸਾਈਨ ਕੀਤੀ ਹੋਈ ਹੈ, ਜਿੱਥੇ ਉਹ ਸਮੈਕਡਾਊਨ ਬ੍ਰਾਂਡ 'ਤੇ ਪ੍ਰਦਰਸ਼ਨ ਕਰਦੀ ਹੈ। ਡਬਲਯੂਡਬਲਯੂਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿੱਚ ਆਪਣੇ ਸਮੇਂ ਲਈ ਜਾਣੀ ਜਾਂਦੀ ਸੀ। ਉਸਦਾ ਲੰਬੇ ਸਮੇਂ ਤੋਂ ਉਪਨਾਮ, "ਰਾਊਡੀ", ਪੇਸ਼ੇਵਰ ਪਹਿਲਵਾਨ ਰੌਡੀ ਪਾਈਪਰ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ